ਛੋਲਿਆਂ ਦੇ ਦਾਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਲੇ ਪਹਿਲੇ ਸਮਿਆਂ ਦੀ ਹਾੜੀ ਦੀ ਮੁੱਖ ਮਾਰੂ ਫ਼ਸਲ ਹੁੰਦੀ ਸੀ। ਇਸ ਦੀ ਖਾਣ ਲਈ ਵਰਤੋਂ ਕਈ ਢੰਗਾਂ ਨਾਲ ਕੀਤੀ ਜਾਂਦੀ ਸੀ। ਛੋਲਿਆਂ ਦੇ ਦਾਣੇ ਭੁੰਨਾ ਕੇ ਵੀ ਬਹੁਤ ਖਾਧੇ ਜਾਂਦੇ ਸਨ। ਪਹਿਲੇ ਸਮਿਆਂ ਵਿਚ ਹਰ ਪਿੰਡ ਵਿਚ ਦਾਣੇ ਭੁੰਨਣ ਵਾਲੀਆਂ ਇਕ ਦੋ ਭੱਠੀਆਂ ਜ਼ਰੂਰ ਹੁੰਦੀਆਂ ਸਨ। ਝਿਉਰ ਜਾਤੀ ਦੇ ਲੋਕ ਦਾਣੇ ਭੁੰਨਣ ਦਾ ਕੰਮ ਕਰਦੇ ਹੁੰਦੇ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਝਿਊਰੀ ਪਹਿਲਾਂ ਦਾਣੇ ਭੁੰਨਾਉਣ ਵਾਲੇ ਕੁੜੀ/ਮੁੰਡੇ ਤੋਂ ਦਾਣੇ ਆਪਣੀ ਛਾਲਣੀ ਵਿਚ ਪਵਾਉਂਦੀ ਸੀ। ਫੇਰ ਉਨ੍ਹਾਂ ਦਾਣਿਆਂ ਨੂੰ ਕੜਾਹੀ ਵਿਚ ਤਪਦੀ ਰੇਤ ਵਿਚ ਸਿੱਟਣ ਸਮੇਂ ਆਪਣੇ ਹੱਥ ਨਾਲ ਚੁੰਗ ਕੱਢਦੀ ਸੀ। ਚੁੰਗ ਭੱਠੀ ਵਾਲੀ ਦੀ ਦਾਣੇ ਭੁੰਨਣ ਦੀ ਜਿਨਸ ਰੂਪ ਵਿਚ ਮਜਦੂਰੀ ਹੁੰਦੀ ਸੀ। ਕੜਾਹੀ ਵਿਚ ਸਿੱਟੇ ਦਾਣਿਆਂ ਨੂੰ ਝਿਉਰੀ ਸਪੈਸ਼ਲ ਦਾਤੀ/ਦੰਦਲ-ਦਾਤੀ ਦੇ ਪੁੱਠੇ ਹਿੱਸੇ ਨਾਲ ਹਲਾਉਂਦੀ ਰਹਿੰਦੀ ਸੀ। ਜਦ ਦਾਣੇ ਭੁੱਜ ਜਾਂਦੇ ਸਨ ਤਾਂ ਫੇਰ ਉਨ੍ਹਾਂ ਦਾਣਿਆਂ ਉੱਪਰ ਮਿੱਟੀ ਦੇ ਕੁੱਜੇ ਦੇ ਹੇਠਲੇ ਹਿੱਸੇ ਨੂੰ ਫੇਰ ਕੇ ਦੋ-ਫਾੜ ਕੀਤਾ ਜਾਂਦਾ ਸੀ। ਦਾਣਿਆਂ ਨੂੰ ਫੇਰ ਛਾਲਣੀ ਵਿਚ ਪਾਇਆ ਜਾਂਦਾ ਸੀ। ਛਾਲਣੀ ਵਿਚੋਂ ਰੇਤ ਕਿਰ ਕੇ ਕੜਾਹੀ ਵਿਚ ਰਹਿ ਜਾਂਦੀ ਸੀ ਤੇ ਦਾਣੇ ਛਾਲਣੀ ਵਿਚ ਰਹਿ ਜਾਂਦੇ ਸਨ। ਝਿਉਰੀ ਫੇਰ ਭੁੱਜੇ ਦਾਣੇ ਕੁੜੀ/ਮੁੰਡੇ ਹਵਾਲੇ ਕਰ ਦਿੰਦੀ ਸੀ।

ਹੁਣ ਕਿਸੇ ਵੀ ਪਿੰਡ ਵਿਚ ਭੱਠੀ ਨਹੀਂ ਹੈ। ਛੋਲਿਆਂ ਦੀ ਫ਼ਸਲ ਵੀ ਹੁਣ ਹੋਣੋ ਹੱਟ ਗਈ ਹੈ। ਅੱਜ ਦੀ ਪੀੜ੍ਹੀ ਛੋਲਿਆਂ ਦੇ ਦਾਣੇ ਵੀ ਘੱਟ ਹੀ ਖਾ ਕੇ ਰਾਜੀ ਹੈ। ਹਾਂ, ਹੁਣ ਸ਼ਹਿਰਾਂ ਵਿਚ ਛੋਲਿਆਂ ਦੇ ਭੁੱਜੇ ਹੋਏ ਦਾਣੇ ਬੰਦ ਪੈਕਟਾਂ ਵਿਚ ਜਰੂਰ ਮਿਲ ਜਾਂਦੇ ਹਨ।[1]

ਛੋਲਿਆਂ ਦੇ ਦਾਣੇ ਦੇ ਲਾਭ[ਸੋਧੋ]

ਲੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰ ਅੰਦਰੋਂ ਮਜ਼ਬੂਤੀ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਮਾਹਰਾਂ ਦੁਆਰਾ ਹਰ ਰੋਜ਼ 1 ਮੁੱਠੀ ਭੁੱਜੇ ਛੋਲੇ ਅਤੇ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਉਹ ਦਿਨ ਭਰ ਕੰਮ ‘ਚ ਰੁੱਝੇ ਰਹਿਣ ਕਾਰਨ ਆਪਣੀ ਸਿਹਤ ਦਾ ਚੰਗਾ ਖਿਆਲ ਨਹੀਂ ਰੱਖ ਪਾਉਂਦੇ। ਇਸ ਕਾਰਨ ਬਹੁਤ ਸਾਰੀਆਂ ਛੋਟੀਆਂ ਮੁਸੀਬਤਾਂ ‘ਚੋਂ ਲੰਘਣਾ ਪੈਂਦਾ ਹੈ। ਪਰ ਕਦੋਂ ਇਹ ਸਮੱਸਿਆਵਾਂ ਗੰਭੀਰ ਬਿਮਾਰੀਆਂ ‘ਚ ਬਦਲ ਜਾਣ ਇਸ ਬਾਰੇ ਕੋਈ ਨਹੀਂ ਦੱਸ ਸਕਦਾ। ਅਜਿਹੇ ‘ਚ ਔਰਤਾਂ ਨੂੰ ਰੋਜ਼ਾਨਾ ਗੁੜ ਦੇ ਨਾਲ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਫਾਇਦਿਆਂ ਬਾਰੇ…

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ: ਰੋਜ਼ਾਨਾ ਗੁੜ-ਛੋਲਿਆਂ ਦਾ ਸੇਵਨ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਲੀਵਰ ਦੇ ਮਰੀਜ਼ਾਂ ਨੂੰ ਲਗਾਤਾਰ 15 ਦਿਨਾਂ ਲਈ 12 ਭੁੱਜੇ ਛੋਲਿਆਂ ਦੇ ਦਾਣੇ ਖਾਣੇ ਚਾਹੀਦੇ ਹਨ। ਇਸ ਨਾਲ ਜਲਦੀ ਰਿਕਵਰੀ ਹੋਣ ਦੇ ਨਾਲ ਸਰੀਰ ‘ਚ ਤਾਕਤ ਆਉਂਦੀ ਹੈ। ਗੁੜ ਅਤੇ ਭੁੱਜੇ ਛੋਲੇ ਆਇਰਨ ਦਾ ਮੁੱਖ ਸਰੋਤ ਹਨ। ਅਜਿਹੇ ‘ਚ ਰੋਜ਼ਾਨਾ ਮੁੱਠੀ ਭਰ ਭੁੱਜੇ ਛੋਲੇ ਅਤੇ ਥੋੜ੍ਹਾ ਗੁੜ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। ਰਾਤ ਭਰ ਭਿਓਂ ਕੇ ਰੱਖੇ ਕਾਲੇ ਛੋਲੇ ਨੂੰ ਸਵੇਰੇ ਖਾਣਾ ਵੀ ਫ਼ਾਇਦੇਮੰਦ ਹੁੰਦਾ ਹੈ।

ਯੂਟੀਆਈ ਇੰਫੈਕਸ਼ਨ ਤੋਂ ਅਰਾਮ: ਔਰਤਾਂ ਅਕਸਰ ਯੂਟੀਆਈ ਇੰਫੈਕਸ਼ਨ ਦੀ ਸ਼ਿਕਾਇਤ ਕਰਦੀਆਂ ਹਨ। ਅਜਿਹੇ ‘ਚ ਗੁੜ ਅਤੇ ਭੁੱਜੇ ਛੋਲੇ ਇਕੱਠੇ ਲੈਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਮਾਹਰਾਂ ਦੇ ਅਨੁਸਾਰ ਛੋਲੇ ਸਰੀਰ ਨੂੰ ਸੰਕਰਮਿਤ ਕਰਨ ਅਤੇ ਗੰਦੇ ਪਾਣੀ ਸੌਕਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਔਰਤਾਂ ਨੂੰ ਚੰਗੀ ਸਿਹਤ ਲਈ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਆਇਰਨ, ਫਾਈਬਰ ਅਤੇ ਵਿਟਾਮਿਨ ਹੋਣ ਨਾਲ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ। ਜੇ ਤੁਸੀਂ ਛੋਲਿਆਂ ਦੀ ਗੱਲ ਕਰਦੇ ਹੋ ਤਾਂ ਇਸ ‘ਚ ਫੈਟ ਘਟਾਉਣ ਵਾਲੇ ਮਾਲੀਕਿਯੂਲ ਹੋਣ ਨਾਲ ਮੋਟਾਪੇ ਨੂੰ ਰੋਕਣ ਲਈ ਇਸ ਦਾ ਸੇਵਨ ਕਰਨਾ ਸਭ ਤੋਂ ਵਧੀਆ ਹੈ। ਨਾਲ ਹੀ ਖੰਡ ਦੇ ਬਜਾਏ ਗੁੜ ਦੀ ਵਰਤੋਂ ਕਰਨਾ ਫਾਇਦੇਮੰਦ ਰਹਿੰਦਾ ਹੈ।

ਪਾਚਨ ਸ਼ਕਤੀ ਵਧਾਵੇ: ਅੱਜ ਕੱਲ੍ਹ ਬਹੁਤ ਸਾਰੀਆਂ ਔਰਤਾਂ ਨੂੰ ਪਾਚਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਭੁੱਜੇ ਛੋਲਿਆਂ ‘ਚ ਪਿਆਜ਼, ਲਸਣ ਅਤੇ ਨਮਕ ਨੂੰ ਸਵਾਦ ਦੇ ਅਨੁਸਾਰ ਪਾ ਕੇ ਤਿਆਰ ਚਾਟ ਖਾਓ। ਗੁੜ ਦਾ ਸੇਵਨ ਬਾਅਦ ‘ਚ ਕੀਤਾ ਜਾ ਸਕਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੋ ਕੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨਾਲ ਜੂਝ ਰਹੀਆਂ ਔਰਤਾਂ ਨੂੰ ਗੁੜ ਅਤੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਇਸ ਨਾਲ ਮਾਹਵਾਰੀ ਦਾ ਸਾਈਕਲ ਠੀਕ ਹੋਣ ਨਾਲ ਇਸ ਦੌਰਾਨ ਪੇਟ ਦਰਦ ਦੀ ਸਮੱਸਿਆ ਤੋਂ ਵੀ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਪੀਰੀਅਡਜ਼ ਦੇ ਦੌਰਾਨ ਸਰੀਰ ‘ਚੋਂ ਬਹੁਤ ਸਾਰੇ ਹਾਰਮੋਨ ਖ਼ੂਨ ਨਾਲ ਜਾਂਦੇ ਹਨ। ਅਜਿਹੇ ‘ਚ ਗੁੜ ਅਤੇ ਛੋਲਿਆਂ ਦਾ ਸੇਵਨ ਕਰਨ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਮਜ਼ਬੂਤ ਮਾਸਪੇਸ਼ੀਆਂ ਅਤੇ ਹੱਡੀਆਂ: ਇਸ ‘ਚ ਕੈਲਸ਼ੀਅਮ, ਆਇਰਨ, ਫਾਈਬਰ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਨਿਯਮਿਤ ਰੂਪ ‘ਚ ਲੈਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਖ਼ਾਸਕਰ ਵਰਕਆਊਟ ਕਰ ਰਹੇ ਲੋਕਾਂ ਨੂੰ ਆਪਣੀ ਖੁਰਾਕ ‘ਚ ਇਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਬੱਚਿਆਂ ਦੇ ਚੰਗੀ ਗ੍ਰੋਥ ਲਈ ਉਨ੍ਹਾਂ ਦੀ ਡਾਇਟ ‘ਚ ਚੋਲੇ ਅਤੇ ਗੁੜ ਸ਼ਾਮਿਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਦਾ ਸੇਵਨ ਨਾਲ ਬੱਚਿਆਂ ਦਾ ਵਧੀਆ ਵਿਕਾਸ ਹੋਣ ਦੇ ਨਾਲ ਕੱਦ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਇਹ ਪੇਟ ‘ਚ ਮੌਜੂਦ ਕੀੜਿਆਂ ਨੂੰ ਦੂਰ ਕਰਕੇ ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਕਰਨ ‘ਚ ਸਹਾਇਤਾ ਕਰਦਾ ਹੈ।

ਛਿਲਕੇ ਵਾਲੇ ਛੋਲੇ ਖਾਓ: ਅਕਸਰ ਲੋਕ ਛੋਲੇ ਖਾਣ ਤੋਂ ਪਹਿਲਾਂ ਇਸ ਦੇ ਛਿਲਕੇ ਉਤਾਰ ਦਿੰਦੇ ਹਨ। ਪਰ ਅਜਿਹਾ ਕਰਨ ਨਾਲ ਇਸਦੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਅਜਿਹੇ ‘ਚ ਇਸਦਾ ਪੂਰਾ ਫਾਇਦਾ ਲੈਣ ਲਈ ਛੋਲਿਆਂ ਨੂੰ ਛਿਲਕਿਆਂ ਦੇ ਨਾਲ ਖਾਓ। ਜ਼ਿਆਦਾ ਮਾਤਰਾ ‘ਚ ਛੋਲੇ ਅਤੇ ਗੁੜ ਦਾ ਸੇਵਨ ਕਰਨ ਨਾਲ ਭੁੱਖ ਨਾ ਲੱਗਣ ਦੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਹ ਯਾਦ ਰੱਖੋ ਕਿ ਰੋਜ਼ਾਨਾ 1 ਮੁੱਠੀ ਹੀ ਛੋਲਿਆਂ ਦਾ ਸੇਵਨ ਕਰੋ।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "ਛੋਲਿਆ ਦੀ ਖੇਤੀ | ਫਸਲ ਦੀ ਜਾਣਕਾਰੀ | ਆਪਣੀ ਖੇਤੀ". www.apnikheti.com. Retrieved 2024-03-31.