ਜਿਬੂਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Republic of Djibouti
جمهورية جيبوتي
ਜਮਹੂਰੀਅਤ ਜਿਬੂਤੀ(ਅਰਬੀ)
République de Djibouti (ਫ਼ਰਾਂਸੀਸੀ)
Gabuutih Ummuuno (ਅਫ਼ਰ)
Jamhuuriyadda Jabuuti (ਸੋਮਾਲੀ)
Flag of ਜਿਬੂਤੀ
Emblem of ਜਿਬੂਤੀ
ਝੰਡਾ Emblem
ਮਾਟੋ: "Unité, Égalité, Paix"  (French)
"ਏਕਤਾ, ਸਮਾਨਤਾ, ਅਮਨ"
ਐਨਥਮ: ਜਿਬੂਤੀ
Location of ਜਿਬੂਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਜਿਬੂਤੀ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਅਰਬੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਸੋਮਾਲੀ
ਅਫ਼ਰ
ਵਸਨੀਕੀ ਨਾਮਜਿਬੂਤੀਆਈ
ਸਰਕਾਰਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਇਸਮੈਲ ਓਮਾਰ ਗੁਏਲੈ
• ਪ੍ਰਧਾਨ ਮੰਤਰੀ
ਦਿਲੀਤਾ ਮੁਹੰਮਦ ਦਿਲੀਤਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
27 ਜੂਨ 1977
ਖੇਤਰ
• ਕੁੱਲ
23,200 km2 (9,000 sq mi) (150ਵਾਂ)
• ਜਲ (%)
0.09 (20 ਵਰਗ ਕਿ.ਮੀ.)
ਆਬਾਦੀ
• 2012 ਅਨੁਮਾਨ
923,000 (158ਵਾਂ)
• 2009 ਜਨਗਣਨਾ
818,159
• ਘਣਤਾ
37.2/km2 (96.3/sq mi) (168ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$2.231 ਬਿਲੀਅਨ[1]
• ਪ੍ਰਤੀ ਵਿਅਕਤੀ
$2,641[1]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$1.239 ਬਿਲੀਅਨ[1]
• ਪ੍ਰਤੀ ਵਿਅਕਤੀ
$1,467[1]
ਗਿਨੀ (2009)40.0
ਮੱਧਮ
ਐੱਚਡੀਆਈ (2010)Increase 0.402[2]
Error: Invalid HDI value · 147ਵਾਂ
ਮੁਦਰਾਫ਼੍ਰੈਂਕ (DJF)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+253
ਇੰਟਰਨੈੱਟ ਟੀਐਲਡੀ.dj

ਜਿਬੂਤੀ (Arabic: جيبوتي ਜੀਬੂਤੀ, ਫ਼ਰਾਂਸੀਸੀ: Djibouti, ਸੋਮਾਲੀ: Jabuuti, ਅਫ਼ਰ: Gabuuti), ਅਧਿਕਾਰਕ ਤੌਰ ਉੱਤੇ ਜਿਬੂਤੀ ਦਾ ਗਣਰਾਜ (Arabic: جمهورية جيبوتي ਅਰ-ਜਮਹੂਰੀਅਤ ਜਿਬੂਤੀ, ਫ਼ਰਾਂਸੀਸੀ: République de Djibouti, ਅਫ਼ਰ: Gabuutih Ummuuno, ਸੋਮਾਲੀ: Jamhuuriyadda Jabuuti}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਇਰੀਤਰੀਆ, ਪੱਛਮ ਅਤੇ ਦੱਖਣ ਵੱਲ ਇਥੋਪੀਆ ਅਤੇ ਦੱਖਣ-ਪੂਰਬ ਵੱਲ ਸੋਮਾਲੀਆ ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। ਇਸਲਾਮ ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸ ਨੂੰ 94% ਅਬਾਦੀ ਮੰਨਦੀ ਹੈ।[3] 19ਵੀਂ ਸਦੀ ਵਿੱਚ ਇਸਨੂੰ ਫ਼੍ਰਾਂਸੀਸੀ ਸੋਮਾਲੀਲੈਂਡ ਕਿਹਾ ਜਾਂਦਾ ਸੀ; 1967 ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸ ਦਾ ਨਾਂ ਅਫ਼ਰਸ ਅਤੇ ਇਸਾਸ ਰੱਖ ਦਿੱਤਾ ਗਿਆ। ਇਸ ਦੀ ਅਜ਼ਾਦੀ ਦੀ ਘੋਸ਼ਣਾ 1977 ਵਿੱਚ ਕੀਤੀ ਗਈ ਅਤੇ ਇਸ ਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸ ਦਾ ਨਾਂ ਜਿਬੂਤੀ ਦਾ ਗਣਰਾਜ ਕਰ ਦਿੱਤਾ ਗਿਆ। ਇਹ 20 ਸਤੰਬਰ 1977 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।[4][5]

ਜਿਬੂਤੀ ਦੀ ਆਬਾਦੀ ਅਤੇ ਧਰਮ[ਸੋਧੋ]

ਇੱਕ ਅੰਦਾਜ਼ੇ ਅਨੁਸਾਰ 2023 ਤੱਕ ਜਿਬੂਤੀ ਦੀ ਆਬਾਦੀ 11 ਲੱਖ ਹੈ। ਦੇਸ਼ ਦੀ ਆਬਾਦੀ ਮੁੱਖ ਤੌਰ 'ਤੇ ਦੋ ਨਸਲੀ ਸਮੂਹਾਂ ਦੀ ਬਣੀ ਹੋਈ ਹੈ, ਸਭ ਤੋਂ ਵੱਧ ਲੋਕ ਸੋਮਾਲੀ ਜਾਤੀ ਨਾਲ ਸਬੰਧਤ ਹਨ ਅਤੇ ਦੂਜੀ ਸਭ ਤੋਂ ਵੱਡੀ ਜਾਤੀ ਅਫਾਰ ਹੈ। ਜਿਬੂਤੀ ਵਿੱਚ ਸੋਮਾਲੀ ਜਾਤੀ ਦੀ ਆਬਾਦੀ 60% ਅਤੇ ਅਫਾਰ ਜਾਤੀ ਦੀ ਆਬਾਦੀ 35% ਹੈ। ਹੋਰ ਨਸਲੀ ਸਮੂਹਾਂ ਵਿੱਚ ਅਰਬ, ਇਥੋਪੀਅਨ ਅਤੇ ਯੂਰਪੀਅਨ ਸ਼ਾਮਲ ਹਨ। ਜਿਬੂਤੀ ਦੀ ਆਬਾਦੀ 2021 ਦੇ ਮੁਕਾਬਲੇ 0.01% ਘਟੀ ਹੈ। ਜਿਬੂਤੀ ਦੀ ਆਬਾਦੀ 1% ਦੀ ਦਰ ਨਾਲ ਵਧ ਰਹੀ ਹੈ। 1990 ਵਿੱਚ, ਜਿਬੂਤੀ ਦੀ ਆਬਾਦੀ ਵਿੱਚ 10% ਦਾ ਵਾਧਾ ਹੋਇਆ। ਜੇਕਰ ਅਸੀਂ ਆਬਾਦੀ ਦੀ ਘਣਤਾ ਦੀ ਗੱਲ ਕਰੀਏ, ਤਾਂ ਜਿਬੂਤੀ ਦੇ 1 ਕਿਲੋਮੀਟਰ ਵਰਗ ਖੇਤਰ ਵਿੱਚ ਲਗਭਗ 49 ਲੋਕ ਰਹਿੰਦੇ ਹਨ। ਜਿਬੂਟੀ ਦੀ 72% ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ ਅਤੇ ਜਿਬੂਟੀ ਦੀ ਔਸਤ ਉਮਰ ਲਗਭਗ 24 ਸਾਲ ਹੈ।

ਹਵਾਲੇ[ਸੋਧੋ]

  1. 1.0 1.1 1.2 1.3 "Djibouti". International Monetary Fund. Retrieved 2012-04-18.
  2. Human Development Report 2009. The United Nations. Retrieved 5 October 2009.
  3. Djibouti Archived 2020-05-04 at the Wayback Machine.. CIA World Factbook
  4. "Today in Djibouti History". Historyorb.com. Retrieved 2011-04-27.
  5. "United Nations member states". Un.org. Retrieved 2011-04-27.