ਝਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਟੀ ਦੀ ਬਣੀ ਇਕ ਖੁਰਦੁਰੀ ਤੇ ਪਕਾਈ ਹੋਈ ਛੋਟੀ ਜਿਹੀ ਥਾਪੀ ਵਰਗੀ ਵਸਤ ਨੂੰ ਜਿਸ ਨੂੰ ਪੈਰਾਂ ਤੇ, ਵਿਸ਼ੇਸ਼ ਤੌਰ 'ਤੇ ਪੈਰਾਂ ਦੀਆਂ ਅੱਡੀਆਂ 'ਤੇ ਘਸਾ ਕੇ ਮੈਲ ਲਾਹੀ ਜਾਂਦੀ ਹੈ, ਝਾਮਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਝਾਵਾਂ ਕਹਿੰਦੇ ਹਨ। ਘੁਮਿਆਰ ਝਾਮੇ ਕਈ ਸ਼ਕਲਾਂ ਦੇ ਬਣਾਉਂਦੇ ਸਨ/ਹਨ। ਝਾਮੇ ਦੀ ਵਰਤੋਂ ਜ਼ਿਆਦਾ ਜਨਾਨੀਆਂ ਹੀ ਕਰਦੀਆਂ ਹਨ। ਪਹਿਲੇ ਸਮਿਆਂ ਵਿਚ ਜਨਾਨੀਆਂ ਘਰਾਂ ਵਿਚ ਜੁੱਤੀਆਂ, ਸਲੀਪਰ ਆਦਿ ਨਹੀਂ ਪਾਉਂਦੀਆਂ ਸਨ। ਸਾਰਾ ਦਿਨ ਨੰਗੇ ਪੈਰੀਂ ਰਹਿੰਦੀਆਂ ਸਨ। ਜਿਸ ਕਰਕੇ ਪੈਰਾਂ ’ਤੇ ਮੈਲ ਜੰਮ ਜਾਂਦੀ ਸੀ। ਸਰਦੀ ਦੇ ਮੌਸਮ ਵਿਚ ਪੈਰਾਂ ਦੀਆਂ ਅੱਡੀਆਂ ਦਾ ਮਾਸ ਫਟ ਜਾਂਦਾ ਸੀ। ਇਸ ਕਰਕੇ ਜਨਾਨੀਆਂ ਰਾਤ ਨੂੰ ਪੈਣ ਸਮੇਂ ਪੈਰ ਧੋਂਦੀਆਂ ਸਨ। ਨਾਲੇ ਪੈਰਾਂ ਨੂੰ ਲੱਗੀ ਮੈਲ ਨੂੰ ਝਾਮੇ ਨਾਲ ਲਾਹੁੰਦੀਆਂ ਸਨ। ਜਦ ਕਿਸੇ ਵਿਆਹ ਸਮੇਂ ਜਾਂ ਹੋਰ ਖੁਸ਼ੀ ਦੇ ਮੌਕੇ ਸਮੇਂ ਪੈਰਾਂ ਵਿਚ ਪੰਜੇਬਾਂ ਜਾਂ ਝਾਂਜਰਾਂ ਪਾਉਣੀਆਂ ਹੁੰਦੀਆਂ ਸਨ ਉਸ ਸਮੇਂ ਤਾਂ ਵਿਸ਼ੇਸ਼ ਤੌਰ 'ਤੇ ਝਾਮੇ ਦੀ ਵਰਤੋਂ ਕਰ ਕੇ ਪੈਰਾਂ ਦੀ ਮੈਲ ਲਾਹੁੰਦੀਆਂ ਸਨ। ਹੁਣ ਤਾਂ ਮਿੱਟੀ ਦੇ ਝਾਮਿਆਂ ਦੇ ਨਾਲ ਹੋਰ ਵੀ ਕਈ ਕਿਸਮਾਂ ਦੇ ਝਾਮੇ ਬਾਜ਼ਾਰ ਵਿਚੋਂ ਮਿਲਦੇ ਹਨ। ਐਲੂਮੀਨੀਅਮ ਤੇ ਸਟੀਲ ਦੇ ਬਣੇ ਝਾਮੇ ਵੀ ਮਿਲਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.