ਤਾਲਾ ਟੂਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਲਾ ਟੂਡੂ
ਜਨਮ1972
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਲਾਲ ਬਹਾਦੁਰ ਸ਼ਾਸਤਰੀ ਮੈਮੋਰੀਅਲ ਕਾਲਜ
ਪੇਸ਼ਾਲੇਖਕ, ਨਰਸ
ਰਿਸ਼ਤੇਦਾਰਰਬਿੰਦਰਨਾਥ ਮਰਮੂ (ਭਰਾ)

ਤਾਲਾ ਟੂਡੂ ਸੰਥਾਲੀ ਭਾਸ਼ਾ ਦੀ ਇੱਕ ਭਾਰਤੀ ਲੇਖਕ ਅਤੇ ਝਾਰਖੰਡ ਤੋਂ ਨਰਸ ਹੈ। ਉਸ ਨੇ ਸਾਲ 2015 ਵਿੱਚ ਸਾਹਿਤ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ ਸੀ।

ਜੀਵਨੀ[ਸੋਧੋ]

ਟੂਡੂ ਰਬਿੰਦਰਨਾਥ ਮਰਮੂ ਦੀ ਭੈਣ ਹੈ। ਉਹ ਲਾਲ ਬਹਾਦੁਰ ਸ਼ਾਸਤਰੀ ਮੈਮੋਰੀਅਲ ਕਾਲਜ ਦੀ ਵਿਦਿਆਰਥੀ ਸੀ।[1]

ਟੂਡੂ ਨੇ ਸਰਤ ਚੰਦਰ ਚੱਟੋਪਾਧਿਆਏ ਦੇ ਨਾਵਲ ਪਰਿਣੀਤਾ ਦਾ ਅਨੁਵਾਦ ਸੰਥਾਲੀ ਭਾਸ਼ਾ ਵਿੱਚ ਕੀਤਾ ਸੀ ਜਿਸਦਾ ਸਿਰਲੇਖ ਬਪਲਾਨੀਜ ਸੀ। ਇਹ ਉਸਦਾ ਪਹਿਲਾ ਅਨੁਵਾਦ ਸੀ।[2] ਇਸ ਕਾਰਜ ਲਈ ਉਸ ਨੂੰ 2015 ਵਿਚ ਸੰਥਾਲੀ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3]

ਟੂਡੂ ਦਾ ਵਿਆਹ ਪੇਸ਼ੇ ਵਜੋਂ ਵਕੀਲ ਗਣੇਸ਼ ਟੂਡੂ ਨਾਲ ਹੋਇਆ ਹੈ।[4] ਉਨ੍ਹਾਂ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਉਨ੍ਹਾਂ ਦੇ ਨਾਮ ਅਨੀਸ਼ਾ ਅਤੇ ਅਸ਼ੀਸ਼ ਹਨ।

ਹਵਾਲੇ[ਸੋਧੋ]

  1. "Found in translation, a debut feat". The Telegraph. 22 February 2016. Retrieved 27 November 2019.
  2. "সাঁওতালি অনুবাদে শরৎচন্দ্র, পুরস্কার তালা টুডুর". Anandabazar Patrika (in Bengali). 19 February 2016. Retrieved 27 November 2019.
  3. "AKADEMI TRANSLATION PRIZES (1989-2018)". Sahitya Akademi. Retrieved 20 November 2019.
  4. "Found in translation, a debut feat". The Telegraph. 22 February 2016. Retrieved 27 November 2019."Found in translation, a debut feat". The Telegraph. 22 February 2016. Retrieved 27 November 2019.