ਤਿੱਤਲੀ (ਚੈਖਵ ਦੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਤਿੱਤਲੀ"
ਲੇਖਕ ਐਂਤਨ ਚੈਖਵ
ਮੂਲ ਸਿਰਲੇਖПопрыгунья
ਦੇਸ਼ਰੂਸ
ਭਾਸ਼ਾਰੂਸੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ1892

ਤਿੱਤਲੀ (ਰੂਸੀ: Попрыгунья) ਰੂਸੀ ਲੇਖਕ ਐਂਤਨ ਚੈਖਵ ਦੀ 1891 ਦੀ ਲਿਖੀ ਕਹਾਣੀ ਹੈ।ਇਹ ਪਹਿਲੀ ਵਾਰ ਸੇਬਿਆ (Север) ਪਤਰਿਕਾ (1892, № 1)) ਵਿੱਚ ਪ੍ਰਕਾਸ਼ਿਤ ਹੋਈ।[1] ਖੋਜਕਰਤਾਵਾਂ ਦੇ ਅਨੁਸਾਰ ਇਹ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ।

ਕਹਾਣੀ ਸਾਰ[ਸੋਧੋ]

ਡਾ. ਓਸਿਪ ਦਿਮੋਵ ਇੱਕ ਸੁਹਿਰਦ ਅਤੇ ਬੋਰ ਨੌਜਵਾਨ ਡਾਕਟਰ ਹੈ, ਜੋ ਆਪਣੇ ਮਰੀਜ਼ਾਂ ਅਤੇ ਆਪਣੀ ਖੋਜ ਦੇ ਨਾਲ ਰੁੱਝਿਆ ਰਹਿੰਦਾ ਹੈ। ਓਲਗਾ, ਉਸ ਦੀ ਪਤਨੀ, ਉਤਸ਼ਾਹ ਭਰਪੂਰ ਅਤੇ ਕਲਾਤਮਕ ਜੀਵਨ ਜਿਉਣ ਲਈ ਮਰਦੀ ਹੈ। ਓਲਗਾ ਦੀ ਦੀਮੋਵ ਨਾਲ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਓਲਗਾ ਦੇ ਮੌਤ ਨਾਲ ਜੂਝ ਰਹੇ ਬਿਮਾਰ ਪਿਤਾ ਦੀ ਤੀਮਾਰਦਾਰੀ ਕਰ ਰਿਹਾ ਸੀ। ਉਹ ਡਾਕਟਰ ਦੀ ਨਿਰਸੁਆਰਥ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਪਿਆਰ ਕਰਨ ਲੱਗੀ ਅਤੇ ਉਸ ਨਾਲ ਸ਼ਾਦੀ ਕਰ ਲੈਂਦੀ ਹੈ। ਉਹ ਉਸਦੀ "ਸਰਲਤਾ, ਆਮ ਸਮਝ ਅਤੇ ਚੰਗੇ ਸੁਭਾਅ" ਲਈ ਉਸਦੀ ਪ੍ਰਸ਼ੰਸਾ ਕਰਦੀ ਹੈ।

ਉਹ ਇੱਕ ਰੰਗੀਨ ਲੈਂਡਸਕੇਪ ਕਲਾਕਾਰ ਰਿਆਬੋਵਸਕੀ ਨਾਲ ਰੁਮਾਂਸ ਦਾ ਨਵਾਂ ਚੱਕਰ ਚਲਾ ਲੈਂਦੀ ਹੈ। ਰਿਆਬੋਵਸਕੀ ਉਸ ਨੂੰ ਵੋਲਗਾ ਦਰਿਆ ਤੇ ਘੁਮਾਉਣ ਲੈ ਜਾਂਦਾ ਹੈ। ਕੁਝ ਮਹੀਨੇ ਇਹ ਇਸ਼ਕ ਚੱਲਦਾ ਰਹਿੰਦਾ ਹੈ। ਫਿਰ ਰਿਆਬੋਵਸਕੀ ਓਲਗਾ ਤੋਂ ਅੱਕ ਜਾਂਦਾ ਹੈ।

ਹਵਾਲੇ[ਸੋਧੋ]