ਥਾਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੱਪੜੇ ਧੋਣ ਲਈ ਘੜੀ ਹੋਈ ਲੱਕੜ ਦੀ ਬਣਾਈ ਵਸਤ ਨੂੰ, ਜਿਸ ਨਾਲ ਕੱਪੜਿਆਂ ਨੂੰ ਕੁੱਟ ਕੇ ਧੋਤਾ ਜਾਂਦਾ ਹੈ, ਥਾਪੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੇ ਕੱਪੜੇ ਖੱਦਰ ਦੇ ਹੁੰਦੇ ਸਨ, ਜਿਨ੍ਹਾਂ ਨੂੰ ਹੱਥ ਨਾਲ ਕੁੱਟ ਕੇ ਧੋਣਾ ਔਖਾ ਹੁੰਦਾ ਸੀ। ਭਾਰੇ ਕੱਪੜੇ ਜਿਵੇਂ ਦੁਪੱਟੇ, ਖੇਸ, ਚੁਤਹੀਆਂ ਆਦਿ ਤਾਂ ਬਿਲਕੁਲ ਹੀ ਹੱਥਾਂ ਨਾਲ ਕੁੱਟ ਕੇ ਧੋਤੇ ਨਹੀਂ ਜਾ ਸਕਦੇ ਸਨ। ਇਸ ਲਈ ਇਨ੍ਹਾਂ ਕੱਪੜਿਆਂ ਨੂੰ ਥਾਪੀ ਨਾਲ ਕੁੱਟ ਕੇ ਹੀ ਧੋਤਾ ਜਾਂਦਾ ਸੀ। ਪਹਿਲੇ ਸਮਿਆਂ ਵਿਚ ਕੱਪੜੇ ਵੀ ਸੱਜੀ ਅਤੇ ਸੋਡੇ ਨਾਲ ਧੋਤੇ ਜਾਂਦੇ ਸਨ। ਸਾਬਣ ਦੀ ਕਾਢ ਨਿਕਲਣ ਤੇ ਹੀ ਕੱਪੜੇ ਸਾਬਣ ਨਾਲ ਧੋਤੇ ਜਾਣ ਲੱਗੇ ਹਨ। ਹੁਣ ਤਾਂ ਕੱਪੜੇ ਧੋਣ ਲਈ ਭਾਂਤ-ਭਾਂਤ ਦੇ ਪਾਊਡਰ ਅਤੇ ਤਰਲ ਪਦਾਰਥ ਮਿਲਦੇ ਹਨ।

ਥਾਪੀ ਬਣਾਉਣ ਲਈ ਡੇਢ ਕੁ ਫੁੱਟ ਲੰਮੀ ਤੇ 4/5 ਕੁ ਇੰਚ ਚੌੜੀ, ਮੋਟੀ ਫੱਟੀ ਲਈ ਜਾਂਦੀ ਹੈ। ਇਸ ਫੱਟੀ ਦੇ ਇਕ ਪਾਸੇ ਦੇ 5 ਕੁ ਇੰਚ ਹਿੱਸੇ ਨੂੰ ਗੋਲ ਕਰਕੇ ਹੱਥ ਵਿਚ ਫੜਨ ਲਈ ਹੱਥਾ ਬਣਾਇਆ ਜਾਂਦਾ ਹੈ। ਥਾਪੀਆਂ ਇਸ ਤੋਂ ਵੱਡਾ ਸਾਈਜ਼ ਵਿਚ ਵੀ ਬਣਦੀਆਂ ਸਨ/ਹਨ। ਹੁਣ ਖੱਦਰ ਦੇ ਕੱਪੜੇ ਬਹੁਤ ਘੱਟ ਵਰਤੇ ਜਾਂਦੇ ਹਨ। ਇਸ ਲਈ ਹੁਣ ਥਾਪੀ ਨਾਲ ਕੱਪੜੇ ਵੀ ਪਹਿਲਾਂ ਦੇ ਮੁਕਾਬਲੇ ਘੱਟ ਧੋਤੇ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.