ਦੀਵਾਨ-ਇ ਹਾਫ਼ਿਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਵਾਨ-ਇ ਹਾਫ਼ਿਜ਼ ਜਾਂ ਹਾਫ਼ਿਜ਼ ਦਾ ਦੀਵਾਨ ( ਫ਼ਾਰਸੀ : دیوان حافظ) ਈਰਾਨੀ ਕਵੀ ਹਾਫ਼ਿਜ਼ ਦੀਆਂ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਹਨਾਂ ਵਿੱਚੋਂ ਬਹੁਤੀਆਂ ਫ਼ਾਰਸੀ ਵਿੱਚ ਹਨ, ਪਰ ਕੁਝ ਮੈਕਰੋਨਿਕ ਭਾਸ਼ਾ ਦੀਆਂ (ਫ਼ਾਰਸੀ ਅਤੇ ਅਰਬੀ) ਦੀਆਂ ਵੀ ਹਨ ਅਤੇ ਇੱਕ ਤਾਂ ਪੂਰੀ ਤਰ੍ਹਾਂ ਅਰਬੀ ਗ਼ਜ਼ਲ ਹੈ। ਇਸ ਦੀਵਾਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਗ਼ਜ਼ਲਾਂ ਹਨ। ਹੋਰ ਵਿਧਾਵਾਂ ਜਿਵੇਂ ਕਿ ਕਤੇ, ਕਸੀਦਾ, ਮਸਨਵੀ ਅਤੇ ਰੁਬਾਈ ਵੀ ਦੀਵਾਨ ਵਿੱਚ ਸ਼ਾਮਲ ਹਨ। [1] ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਾਫ਼ਿਜ਼ ਦੀ ਜ਼ਿਆਦਾਤਰ ਕਾਵਿ ਰਚਨਾ ਗੁਆਚ ਗਈ ਹੋਵੇਗੀ, ਅਤੇ ਇਸ ਤੋਂ ਇਲਾਵਾ, ਹਾਫ਼ਿਜ਼ ਆਪਣੇ ਜੀਵਨ ਕਾਲ ਦੌਰਾਨ ਬਹੁਤ ਮਸ਼ਹੂਰ ਸੀ। ਇਸ ਲਈ ਉਹ ਬਹੁਤ ਜਿਆਦਾ ਲਿਖਣ ਸ਼ਾਇਰ ਹੁੰਦਾ ਅਤੇ ਉਹਦੀ ਸ਼ਾਇਰੀ ਅੱਖੋਂ ਓਹਲੇ ਰਹਿ ਜਾਂਦੀ, ਇਹ ਸੰਭਵ ਨਹੀਂ ਸੀ। ਆਮ ਤੌਰ 'ਤੇ ਪ੍ਰਵਾਨਿਤ ਗ਼ਜ਼ਲਾਂ ਦੀ ਗਿਣਤੀ 500 ਤੋਂ ਘੱਟ ਹੈ: ਗ਼ਜ਼ਵੀਨੀ ਅਤੇ ਗ਼ਨੀ ਐਡੀਸ਼ਨ ਵਿੱਚ 495 ਗ਼ਜ਼ਲਾਂ, ਨਟੇਲ-ਖਨਲਾਰੀ ਵਾਲ਼ੇ ਐਡੀਸ਼ਨ ਵਿੱਚ 486 ਗ਼ਜ਼ਲਾਂ ਅਤੇ ਸਯੇਹ ਵਾਲ਼ੇ ਐਡੀਸ਼ਨ ਵਿਚ 484 ਗ਼ਜ਼ਲਾਂ ਹਨ। [2]

ਹਵਾਲੇ[ਸੋਧੋ]

  1. Moʿin 1996.
  2. "HAFEZ iii. HAFEZ'S POETIC ART – Encyclopaedia Iranica". Encyclopædia Iranica. Retrieved 2021-04-21.