ਦ ਟਰਾਂਸ ਲਿਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਟਰਾਂਸ ਲਿਸਟ
ਨਿਰਦੇਸ਼ਕਟਿਮੋਥੀ ਗ੍ਰੀਨਫੀਲਡ-ਸੈਂਡਰਸ
ਨਿਰਮਾਤਾ
  • ਇੰਗਰਿਡ ਡੂਰਨ
  • ਕੈਥਰੀਨ ਪੀਨੋ
  • ਸੈਮ ਮੈਕੋਨਲ
  • ਟੋਮੀ ਵਾਕਰ
  • ਚੈਡ ਥੈਮਪਸਨ
ਸਿਤਾਰੇ
  • ਕੇਲਰ ਬ੍ਰੌਡਸ
  • ਕੈਰੋਲੀਨ ਕੋਸੀ
  • ਏਮੋਸ ਮੈਕ
  • ਬੈਂਬੀ ਸਲਸੇਡੋ
  • ਬਕ ਐਂਜਲ
  • ਮਿਸ ਮੈਜਰ ਗ੍ਰਿਸਨ-ਗ੍ਰੇਸੀ
  • ਨਿਕੋਲਮ ਮੈਨਸ
  • ਸ਼ੇਨ ਓਰਟੇਗਾ
  • ਕੇਟਲਿਨ ਜੇਨਰ
  • ਆਲੋਕ ਵੇਦ-ਮੈਨਨ
  • ਲੈਵਰਨ ਕੋਕਸ
ਕਥਾਵਾਚਕਜੇਨਟ ਮੋਕ
ਸੰਪਾਦਕਜੋਹਾਨਾ ਗਿਬਲਜੌਸ
ਸੰਗੀਤਕਾਰ
  • ਕ੍ਰਿਸ ਰੋਬਰਟਸਨ
  • ਨੀਲ ਇਵਾਨਸ
ਰਿਲੀਜ਼ ਮਿਤੀਆਂ
  • ਜੂਨ 16, 2016 (2016-06-16) (ਪ੍ਰੋਵਿੰਸਟਾਉਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ)
  • ਦਸੰਬਰ 9, 2016 (2016-12-09) (ਸੰਯੁਕਤ ਰਾਜ)
ਮਿਆਦ
57 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ

ਦ ਟਰਾਂਸ ਲਿਸਟ ਐਚ.ਬੀ.ਓ. ਲਈ ਟਿਮੋਥੀ ਗ੍ਰੀਨਫੀਲਡ-ਸੈਂਡਰਸ ਦੁਆਰਾ 2016 ਦੀ ਇੱਕ ਦਸਤਾਵੇਜ਼ੀ ਫ਼ਿਲਮ ਹੈ, ਜੋ ਲਗਭਗ ਗਿਆਰਾਂ ਟਰਾਂਸਜੈਂਡਰ ਅਮਰੀਕੀਆਂ:[1] ਬਕ ਏਂਜਲ, ਕਾਇਲਰ ਬ੍ਰਾਡਸ, ਕੈਰੋਲੀਨ ਕੋਸੀ, ਲੈਵਰਨ ਕੌਕਸ, ਮਿਸ ਮੇਜਰ ਗ੍ਰਿਫਿਨ-ਗ੍ਰੇਸੀ, ਕੈਟਲਿਨ ਜੇਨਰ, ਅਮੋਸ ਮੈਕ, ਨੀਕੋ ਸ਼ੇਨ ਓਰਟੇਗਾ, ਬੈਂਬੀ ਸੈਲਸੇਡੋ ਅਤੇ ਆਲੋਕ ਵੈਦ-ਮੈਨਨ ਬਾਰੇ ਹੈ।

ਇਸ ਦਸਤਾਵੇਜ਼ੀ ਗਰੁੱਪ ਪੋਰਟਰੇਟ ਵਿੱਚ, ਇਹ ਗਿਆਰਾਂ ਟਰਾਂਸਜੈਂਡਰ ਲੋਕ ਆਪਣੀਆਂ ਕਹਾਣੀਆਂ ਨੂੰ ਆਪਣੇ ਸ਼ਬਦਾਂ ਵਿੱਚ ਸਾਂਝਾ ਕਰਦੇ ਹਨ। ਫਿਲਮ ਕਾਰਕੁੰਨਾਂ, ਕਲਾਕਾਰਾਂ, ਅਥਲੀਟਾਂ, ਮਾਡਲਾਂ, ਪੋਰਨ ਸਟਾਰਾਂ, ਫੌਜੀ ਕਰਮਚਾਰੀਆਂ ਅਤੇ ਉੱਦਮੀਆਂ ਦੀ ਵਿਅਕਤੀਗਤਤਾ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦੀ ਹੈ। ਉਹ ਪਿਆਰ, ਇੱਛਾ, ਪਰਿਵਾਰ, ਪੱਖਪਾਤ ਅਤੇ ਬਗਾਵਤ ਦੇ ਆਪਣੇ ਅਨੁਭਵਾਂ ਨੂੰ ਬਿਆਨ ਕਰਦੇ ਹਨ। [2]

ਰਿਸੈਪਸ਼ਨ[ਸੋਧੋ]

ਦ ਬਾਲਟਿਮੋਰ ਸਨ ਲਈ ਆਪਣੀ ਫ਼ਿਲਮ ਸਮੀਖਿਆ ਵਿੱਚ, ਡੇਵਿਡ ਜ਼ੁਰਵਿਕ ਨੇ ਕਿਹਾ ਕਿ: "ਇਸ ਫ਼ਿਲਮ ਵਿੱਚ ਗੈਰ-ਮਸ਼ਹੂਰ ਵਿਅਕਤੀਆਂ ਦੀਆਂ ਕਹਾਣੀਆਂ ਹਨ… ਜੋ ਬਹੁਤ ਗਹਿਰਾ ਅਸਰ ਛੱਡਦੀਆਂ ਹਨ ਅਤੇ ਨਤੀਜੇ ਵਜੋਂ, ਸਭ ਤੋਂ ਵੱਧ ਸਫ਼ਲਤਾਪੂਰਵਕ ਟਰਾਂਸਜੈਂਡਰ ਜੀਵਨ ਦੀ ਭਾਵਨਾ ਪੇਸ਼ ਕਰਦੀਆਂ ਹਨ। … ਜਿੰਨਾ ਚਿਰ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਟੀਵੀ 'ਤੇ ਸਪਸ਼ਟਤਾ ਨਾਲ ਸੁਣਾਇਆ ਜਾਂਦਾ ਹੈ, ਕਹਾਣੀਆਂ ਸੁਣਾਉਣ ਵਾਲਿਆਂ ਲਈ ਸਮਝ, ਸਵੀਕ੍ਰਿਤੀ ਅਤੇ ਸੁਰੱਖਿਆ ਦੀ ਸੰਭਾਵਨਾ ਨਾਟਕੀ ਢੰਗ ਨਾਲ ਵਧ ਜਾਂਦੀ ਹੈ।"[3]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Maines, Nicole (December 5, 2016). "11 Transgender Americans Share Their Stories in HBO's The Trans List". NPR.org. Retrieved 2017-01-04.
  2. Nault, Curran (June 1, 2016). "The Trans List". Frameline.org. Frameline. Archived from the original on 2017-01-06. Retrieved 2017-01-04. {{cite web}}: Unknown parameter |dead-url= ignored (|url-status= suggested) (help)
  3. Zurawik, David (November 23, 2016). "HBO's The Trans List a powerful, personal exploration of transgender identity". The Baltimore Sun. Retrieved 2017-07-08.

ਬਾਹਰੀ ਲਿੰਕ[ਸੋਧੋ]