ਧਮਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਮਾਣ, ਲੋਹਾਰਾਂ ਅਤੇ ਤਰਖਾਣਾਂ ਦੀ ਜਾਤੀ ਦਾ ਇਕ ਗੋਤ ਵੀ ਹੈ। ਪਰ ਜਿਸ ਧਮਾਣ ਬਾਰੇ ਮੈਂ ਦੱਸਣ ਲੱਗਿਆ ਹਾਂ, ਇਹ ਇਕ ਰਸਮ ਹੈ। ਮੁੰਡਾ ਜੰਮਣ ਦੀ ਖੁਸ਼ੀ ਵਿਚ, ਮੁੰਡਾ ਜੰਮਣ ਦੇ ਤੇਰਾਂ ਦਿਨ ਪਿੱਛੋਂ ਕੀਤੀ ਜਾਂਦੀ ਸੀ। ਉਸ ਦਿਨ ਜੱਚਾ ਨੂੰ ਚੌਂਕੇ ਚੜ੍ਹਾਇਆ ਜਾਂਦਾ ਸੀ। ਚੌਂਕਾ ਰੋਟੀ ਪਕਾਉਣ ਅਤੇ ਖਾਣ ਵਾਲੀ ਥਾਂ ਨੂੰ ਕਹਿੰਦੇ ਹਨ। ਧਮਾਣ ਦੀ ਰਸਮ ਸਮੇਂ ਸਾਰੇ ਰਿਸ਼ਤੇਦਾਰ ਤੇ ਭਾਈਚਾਰੇ ਵਾਲੇ ਬੁਲਾਏ ਜਾਂਦੇ ਸਨ। ਉਨ੍ਹਾਂ ਨੂੰ ਰੋਟੀ ਖਵਾਈ ਜਾਂਦੀ ਸੀ। ਸੀਰਾ ਵੰਡਿਆ ਜਾਂਦਾ ਸੀ। ਗੁੜ ਵਿਚ ਘਿਉ ਮਿਲਾ ਕੇ ਬਣਾਏ ਗੁੜ ਨੂੰ ਸੀਰਾ ਕਹਿੰਦੇ ਹਨ। ਆਏ ਰਿਸ਼ਤੇਦਾਰ ਤੇ ਭਾਈਚਾਰੇ ਵਾਲੇ ਲੜਕੇ ਨੂੰ ਸ਼ਗਨ ਦਿੰਦੇ ਸਨ।

ਹੁਣ ਧਮਾਣ ਦੀ ਰਸਮ ਕੋਈ ਨਹੀਂ ਕਰਦਾ। ਬੰਦ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.