ਧਰਮਿੰਦਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਧਰਮਿੰਦਰ (ਹਿੰਦੀ: धर्मेन्द्र; ਜਨਮ ੮ ਦਸੰਬਰ ੧੯੩੫) ਦੇ ਨਾਂ ਨਾਲ਼ ਜਾਣੇ ਜਾਂਦੇ ਧਰਮ ਸਿੰਘ ਦਿਓਲ ਇਕ ਉੱਘੇ ਭਾਰਤੀ ਅਦਾਕਾਰ ਅਤੇ ਸਿਆਸਤਦਾਨ ਹਨ। ੨੦੧੧ ਤੱਕ ਉਹ ੨੪੭ ਤੋਂ ਵੱਧ ਹਿੰਦੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਸਨ। ਉਹਨਾਂ ਨੂੰ ਭਾਰਤੀ ਫ਼ਿਲਮਾਂ ਦਾ ਹੀ-ਮੈਨ ਜਾਂ ਐਕਸ਼ਨ ਕਿੰਗ ਆਖਿਆ ਜਾਂਦਾ ਹੈ। ਉਹ ਮਸ਼ਹੂਰ ਫ਼ਿਲਮ ਸ਼ੋਅਲੇ (੧੯੭੫) ਦੇ ਮੁੱਖ ਕਿਰਦਾਰਾਂ ਵਿਚੋਂ ਇਕ ਹਨ।
ਸਾਲ ੨੦੧੨ ਵਿਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਸਿਆਸਤ ਵਿਚ ਉਹ ਭਾਰਤੀ ਜਨਤਾ ਪਾਰਟੀ ਵੱਲੋਂ ੧੪ਵੀਂ ਲੋਕ ਸਭਾ ਦੇ ਮੈਂਬਰ ਸਨ।
ਮੁੱਢਲੀ ਜ਼ਿੰਦਗੀ [ਸੋਧ]
ਧਰਮਿੰਦਰ ਦਾ ਜਨਮ ੮ ਦਸੰਬਰ ੧੯੩੫ ਨੂੰ, ਬਤੌਰ ਧਰਮ ਸਿੰਘ ਦਿਓਲ, ਬਰਤਾਨਵੀ ਪੰਜਾਬ ਵਿਚ ਫਗਵਾੜਾ ਵਿਖੇ ਹੋਇਆ।
੧੯੮੦ ਵਿਚ ਉਹਨਾਂ ਦਾ ਵਿਆਹ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨਾਲ਼ ਹੋਇਆ।
ਇਹ ਵੀ ਵੇਖੋ [ਸੋਧ]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |