ਨਿਕੋਲੋ ਮੈਕਿਆਵੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਕੋਲੋ ਮੈਕਿਆਵੇਲੀ
ਨਿਕੋਲੋ ਮੈਕਿਆਵੇਲੀ ਦਾ ਪੋਰਟਰੇਟ, (ਸੈਂਟੀ ਡੀ ਟੀਟੋ)
ਜਨਮ3 ਮਈ 1469
ਮੌਤ21 ਜੂਨ 1527
ਫਲੋਰੈਂਸ, ਫਲੋਰੈਂਸ ਰਿਪਬਲਿਕ
ਕਾਲRenaissance philosophy
ਖੇਤਰਪੱਛਮੀ ਫ਼ਲਸਫ਼ਾ
ਸਕੂਲRenaissance humanism, political realism, classical republicanism
ਮੁੱਖ ਰੁਚੀਆਂ
ਰਾਜਨੀਤੀ (ਅਤੇ ਰਾਜਨੀਤਕ ਦਰਸ਼ਨ), ਸੈਨਿਕ ਸਿਧਾਂਤ, ਇਤਹਾਸ
ਦਸਤਖ਼ਤ

ਨਿਕੋਲੋ ਮੈਕਿਆਵੇਲੀ (ਇਤਾਲਵੀ: [nikoˈlɔ makjaˈvɛli]; 3 ਮਈ 1469 – 21 ਜੂਨ 1527) ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ 'ਦ ਪ੍ਰਿੰਸ' ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।[1]

ਕਈ ਸਾਲਾਂ ਤੱਕ ਉਸਨੇ ਫਲੋਰੈਂਟੀਨ ਰੀਪਬਲਿਕ ਵਿੱਚ ਕੂਟਨੀਤਕ ਅਤੇ ਫੌਜੀ ਮਾਮਲਿਆਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾਈ। ਉਸਨੇ ਕਾਮੇਡੀਆਂ, ਕਾਰਨੀਵਲ ਗਾਣੇ ਅਤੇ ਕਵਿਤਾਵਾਂ ਲਿਖੀਆਂ। ਇਤਾਲਵੀ ਪੱਤਰ-ਵਿਹਾਰ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਲਈ ਉਸਦਾ ਨਿੱਜੀ ਪੱਤਰ-ਵਿਹਾਰ ਵੀ ਮਹੱਤਵਪੂਰਣ ਹੈ।[2] ਉਸਨੇ 1498 ਤੋਂ 1512 ਤੱਕ, ਜਦੋਂ ਮੈਡੀਸੀ ਸੱਤਾ ਤੋਂ ਬਾਹਰ ਸੀ ਫਲੋਰੈਂਸ ਗਣਰਾਜ ਦੀ ਦੂਜੀ ਚਾਂਸਰੀ ਦੇ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ।

ਮੈਕਿਆਵੇਲੀ ਦਾ ਨਾਂ ਉਸ ਵਲੋਂ ਆਪਣੀ ਮਸ਼ਹੂਰ ਲਿਖਤ ਦ ਪ੍ਰਿੰਸ ਵਿੱਚ ਸੁਝਾਏ ਬੇਈਮਾਨ ਤਰੀਕਿਆਂ ਦੇ ਜ਼ਿਕਰ ਵਜੋਂ ਆਉਂਦਾ ਹੈ।[3] ਉਸਨੇ ਦਾਅਵਾ ਕੀਤਾ ਕਿ ਉਸਦਾ ਅਨੁਭਵ ਅਤੇ ਇਤਿਹਾਸ ਦਾ ਅਧਿਐਨ ਦੱਸਦਾ ਹੈ ਕਿ ਰਾਜਨੀਤੀ ਹਮੇਸ਼ਾ ਧੋਖੇ, ਧੋਖੇਬਾਜ਼ੀ ਅਤੇ ਅਪਰਾਧ ਨਾਲ ਕੀਤੀ ਜਾਂਦੀ ਹੈ। [4]ਉਸਨੇ ਇਹ ਵੀ ਕਿਹਾ ਕਿ ਕੋਈ ਹਾਕਮ ਜਦੋਂ ਰਾਜ ਜਾਂ ਗਣਤੰਤਰ ਸਥਾਪਤ ਕਰ ਰਿਹਾ ਹੁੰਦਾ ਹੈ, ਅਤੇ ਹਿੰਸਾ ਸਮੇਤ ਉਸਦੇ ਕੰਮਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਜੇਕਰ ਉਸ ਦਾ ਇਰਾਦਾ ਅਤੇ ਸਿੱਟੇ ਲਾਭਦਾਇਕ ਹੋਣ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।[5][6][7] ਮੈਕਿਆਵੇਲੀ ਦੇ ਦ ਪ੍ਰਿੰਸ ਬਾਰੇ ਰਲਵੀਂ ਮਿਲ਼ਵੀਂ ਪ੍ਰਤੀਕਿਰਿਆ ਹੋਈ ਹੈ। ਕਈਆਂ ਨੇ ਇਸਨੂੰ ਮਾੜੇ ਹਾਕਮਾਂ ਦੁਆਰਾ ਵਰਤੇ ਜਾਂਦੇ ਬੁਰੇ ਸਾਧਨਾਂ ਦਾ ਸਿੱਧਾ ਵਰਣਨ ਮੰਨਿਆ; ਦੂਜਿਆਂ ਨੂੰ ਇਸ ਵਿੱਚ ਜ਼ਾਲਮਾਂ ਨੂੰ ਉਨ੍ਹਾਂ ਦੀ ਸੱਤਾ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਨ ਲਈ ਬੁਰੀਆਂ ਸਿਫਾਰਸ਼ਾਂ ਨਜ਼ਰ ਆਈਆਂ।[8]ਇੱਥੋਂ ਤਕ ਕਿ ਹਾਲ ਹੀ ਦੇ ਸਮੇਂ ਵਿੱਚ, ਲੀਓ ਸਟ੍ਰੌਸ ਵਰਗੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਮੈਕਿਆਵੇਲੀ ਬਾਰੇ ਇੱਕ "ਬੁਰਾਈ ਦਾ ਅਧਿਆਪਕ" ਹੋਣ ਦੀ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।[9]

ਮੈਕਿਆਵੇਲੀਅਨ ਸ਼ਬਦ ਅਕਸਰ ਰਾਜਨੀਤਿਕ ਧੋਖੇਬਾਜ਼ੀ, ਮੌਕਾਪ੍ਰਸਤੀ ਅਤੇ ਆਪਣੇ ਹਿਤ ਸਾਧਣ ਦੀ ਵਿਵਹਾਰਿਕ ਰਾਜਨੀਤੀ ਨੂੰ ਦਰਸਾਉਂਦਾ ਹੈ। ਬੇਸ਼ੱਕ ਮੈਕਿਆਵੇਲੀ ਆਪਣੀ ਲਿਖਤ ਦ ਪ੍ਰਿੰਸ ਲਈ ਸਭ ਤੋਂ ਮਸ਼ਹੂਰ ਹੈ, ਪਰ ਵਿਦਵਾਨ ਚਿੰਤਕ ਰਾਜਨੀਤਿਕ ਦਰਸ਼ਨ ਦੀਆਂ ਉਸ ਦੀਆਂ ਹੋਰ ਰਚਨਾਵਾਂ ਦੇ ਉਪਦੇਸ਼ਾਂ ਵੱਲ ਵੀ ਧਿਆਨ ਦਿੰਦੇ ਹਨ। ਹਾਲਾਂਕਿ ਅੰਦਾਜ਼ਨ 1517 ਦੀ ਉਸ ਦੀ ਲਿਖਤ ਡਿਸਕੋਰਸਿਸ ਔਨ ਲੀਵੀ, ਦ ਪ੍ਰਿੰਸ ਨਾਲੋਂ ਬਹੁਤ ਘੱਟ ਚਰਚਿਤ ਹੈ ਪਰ ਇਸ ਨੂੰ ਆਧੁਨਿਕ ਗਣਤੰਤਰਵਾਦ ਦਾ ਰਾਹ ਪੱਧਰਾ ਕਰਨ ਵਾਲ਼ੀ ਲਿਖਤ ਕਿਹਾ ਜਾਂਦਾ ਹੈ।[10] ਇਸ ਨੇ ਹੈਨਾ ਅਰੇਂਡਟ ਸਮੇਤ ਉਨ੍ਹਾਂ ਲੇਖਕਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੇ ਕਲਾਸੀਕਲ ਰਿਪਬਲਿਕਨਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ।[11][12]


ਜੀਵਨ[ਸੋਧੋ]

ਮੈਕਿਆਵੇਲੀ ਦਾ ਜਨਮ 3 ਮਈ 1469 ਨੂੰ ਫਲੋਰੈਂਸ, ਇਟਲੀ ਵਿੱਚ ਹੋਇਆ। ਉਸਨੇ ਵਿਆਕਰਨ, ਭਾਸ਼ਣ ਕਲਾ ਅਤੇ ਲਾਤੀਨੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਮੰਨਿਆ ਜਾਂਦਾ ਹੈ ਕਿ ਉਸਨੇ ਯੂਨਾਨੀ ਭਾਸ਼ਾ ਨਹੀਂ ਸਿੱਖੀ ਭਾਵੇਂ ਕਿ ਉਸ ਵੇਲੇ ਫਲੋਰੈਂਸ ਯੂਨਾਨੀ ਭਾਸ਼ਾ ਦਾ ਕੇਂਦਰ ਸੀ। 1494 ਵਿੱਚ ਮੇਦੀਚੀ ਪਰਿਵਾਰ ਨੂੰ ਕੱਢਣ ਤੋਂ ਬਾਅਦ ਫਲੋਰੈਂਸ ਨੂੰ ਮੁੜ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ। "ਸਾਵੋਨਾਰੋਲਾ" ਦੇ ਕਤਲ ਤੋਂ ਬਾਅਦ ਮੈਕਿਆਵੇਲੀ ਨੂੰ ਫਲੋਰੈਂਸ ਸਰਕਾਰ ਦੇ ਦਸਤਾਵੇਜ਼ ਤਿਆਰ ਕਰਨ ਲਈ ਪ੍ਰਮੁੱਖ ਅਹੁਦਾ ਦਿੱਤਾ ਗਿਆ।

ਰਚਨਾਵਾਂ[ਸੋਧੋ]

  1. "ਦ ਪ੍ਰਿੰਸ"
  2. "ਡਿਸਕੋਰਸਿਸ ਔਨ ਲੀਵੀ"
  3. "ਦੀ ਆਰਟ ਆਫ ਵਾਰ

ਹਵਾਲੇ[ਸੋਧੋ]

  1. Montesquieu (1689–1755) is a rival for this role. Mikko Lahtinen (2009). Politics and Philosophy: Niccolò Machiavelli and Louis Althusser's Aleatory Materialism. BRILL. pp. 115–16.
  2. Najemy, John M. (15 January 2019). Between Friends: Discourses of Power and Desire in the Machiavelli-Vettori Letters of 1513–1515. Princeton University Press. ISBN 9780691656649.
  3. "Niccolo Machiavelli". Encyclopedia Britannica. Retrieved 8 August 2019.
  4. Cassirer, Ernst (1946). The Myth of the State. Yale University Press. pp. 141–145. ISBN 9780300000368. ernst cassirer the myth of the state.
  5. For example, The Prince chap. 15, and The Discourses Book I, chapter 9
  6. Strauss, Leo; Cropsey, Joseph (15 June 2012). History of Political Philosophy. University of Chicago Press. p. 297. ISBN 9780226924717.
  7. Mansfield, Harvey C. (25 February 1998). Machiavelli's Virtue. University of Chicago Press. p. 178. ISBN 9780226503721.
  8. Giorgini, Giovanni (2013). "Five Hundred Years of Italian Scholarship on Machiavelli's Prince". Review of Politics. 75 (4): 625–40. doi:10.1017/S0034670513000624. S2CID 146970196.
  9. Strauss, Leo (4 July 2014). Thoughts on Machiavelli (in ਅੰਗਰੇਜ਼ੀ). University of Chicago Press. p. 15. ISBN 978-0-226-23097-9.
  10. Harvey Mansfield and Nathan Tarcov, "Introduction to the Discourses". In their translation of the Discourses on Livy
  11. Theodosiadis, Michail (June–August 2021). "From Hobbes and Locke to Machiavelli's virtù in the political context of meliorism: popular eucosmia and the value of moral memory". Polis Revista. 11: 25–60.{{cite journal}}: CS1 maint: date format (link)
  12. Arendt, Hannah (1988). The Human Condition. Chicago: Chicago University Press. p. 77.

ਬਾਹਰੀ ਲਿੰਕ[ਸੋਧੋ]