ਨੀਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੀਲੇ ਖੱਦਰ ਉੱਪਰ ਪੀਲੇ, ਗੂੜ੍ਹੇ ਲਾਲ ਤੇ ਰੇਸ਼ਮੀ ਧਾਗੇ ਨਾਲ ਜੋ ਫੁਲਕਾਰੀ ਕੱਢੀ ਜਾਂਦੀ ਹੈ, ਉਸ ਨੂੰ ਨੀਲਕ ਕਹਿੰਦੇ ਹਨ। ਇਹ ਬੜੀ ਸੋਹਣੀ ਫੁਲਕਾਰੀ ਮੰਨੀ ਜਾਂਦੀ ਹੈ। ਖੇਤੀ ਕਰਨ ਵਾਲੀਆਂ ਇਸਤਰੀਆਂ ਇਸ ਨੂੰ ਬਹੁਤ ਪਸੰਦ ਕਰਦੀਆਂ ਹਨ। ਆਮ ਫੁਲਕਾਰੀ ਦੇ ਕੱਪੜੇ ਦੀ ਲੰਬਾਈ ਢਾਈ ਕੁ ਗਜ਼ ਤੇ ਚੌੜਾਈ ਡੇਢ ਕੁ ਗਜ਼ ਹੁੰਦੀ ਹੈ। ਹੁਣ ਕੋਈ ਵੀ ਲੜਕੀ ਕਿਸੇ ਕਿਸਮ ਦੀ ਕੋਈ ਵੀ ਫੁਲਕਾਰੀ ਨਹੀਂ ਕੱਢਦੀ। ਹਾਂ! ਵਪਾਰਕ ਤੌਰ ਤੇ ਕੁਝ ਵਪਾਰਕ ਅਦਾਰੇ ਮੰਗ ਅਨੁਸਾਰ ਫੁਲਕਾਰੀਆਂ ਕਢਾਉਣ ਦਾ ਕੰਮ ਜ਼ਰੂਰ ਕਰਦੇ ਹਨ।[1]

ਫੁਲਕਾਰੀ ਦੀ ਇਹ ਵੰਨਗੀ ਨੀਲੇ ਜਾਂ ਕਾਲੇ ਰੰਗ ਦੇ ਖੱਦਰ ਉੱਤੇ ਗੂੜ੍ਹੇ ਲਾਲ, ਪੀਲੇ ਰੰਗ ਦੇ ਰੇਸ਼ਮੀ ਧਾਗੇ ਨਾਲ ਕੱਢੀ ਜਾਂਦੀ ਹੈ। ਸਾਧਾਰਨ ਪਰਿਵਾਰਾਂ ਵਿੱਚ ਬਹੁਤ ਹਰਮਨ ਪਿਆਰੀ ਰਹਿਣ ਵਾਲੀ ਇਸ ਫੁਲਕਾਰੀ ਨੂੰ ਇਸ ਦੀ ਨੀਲੇ ਰੰਗ ਵਾਲੀ ਝਲਕ ਕਾਰਨ ਹੀ ਨੀਲਕ ਕਿਹਾ ਜਾਣ ਲੱਗ ਪਿਆ।ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਤੇ ਲਾਲ ਰੇਸ਼ਮ ਦੀ ਕਢਾਈ ਕੀਤੀ ਜ਼ਾਦੀ ਹੈ।ਇਸਨੂੰ ਨੀਲਕ ਕਿਹਾ ਜਾਂਦਾ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.