ਨੀਲਕੰਠ ਮਹਾਂਦੇਵ ਮੰਦਿਰ
ਦਿੱਖ
ਨੀਲਕੰਠ ਮਹਾਂਦੇਵ ਮੰਦਿਰ | |
---|---|
ਧਰਮ | |
ਮਾਨਤਾ | ਹਿੰਦੂ |
ਜ਼ਿਲ੍ਹਾ | ਪੌੜੀ ਗੜ੍ਹਵਾਲ ਜ਼ਿਲ੍ਹਾ |
ਟਿਕਾਣਾ | |
ਟਿਕਾਣਾ | ਰਿਸ਼ੀਕੇਸ਼ ਦੇ ਨੇੜੇ |
ਰਾਜ | ਉੱਤਰਾਖੰਡ |
ਦੇਸ਼ | ਭਾਰਤ |
ਆਰਕੀਟੈਕਚਰ | |
ਸਿਰਜਣਹਾਰ | ਮੇਖ ਚੰਦ (ਸ਼ਾਧੂ) |
ਨੀਲਕੰਠ ਮਹਾਂਦੇਵ ਮੰਦਿਰ (ਹਿੰਦੀ: नीलकंठ महादेव मंदिर) ਗੜਵਾਲ, ਉੱਤਰਾਖੰਡ ਵਿੱਚ ਹਿਮਾਲਿਆ ਦੇ ਤਲ ਤੇ, ਰਿਸ਼ੀਕੇਸ਼ ਵਿੱਚ ਵਸਿਆ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਨੀਲਕੰਠ ਮਹਾਦੇਵ ਮੰਦਿਰ ਰਿਸ਼ੀਕੇਸ਼ ਦੇ ਸਭ ਤੋਂ ਪੂਜੇ ਜਾਣ ਵਾਲੇ ਮੰਦਿਰਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਇਸ ਸਥਾਨ ਤੇ ਸਮੁੰਦਰ ਮੰਥਨ 'ਚੋਂ ਨਿੱਕਲਿਆ ਜ਼ਹਿਰ ਪੀਤਾ ਸੀ। ਉਸੀ ਸਮੇਂ ਉਹਨਾਂ ਦੀ ਪਤਨੀ, ਪਾਰਬਤੀ ਨੇ ਉਹਨਾਂ ਦਾ ਗਲਾ ਦਬਾਇਆ ਜਿਸ ਕਰ ਕੇ ਜ਼ਹਿਰ ਉਹਨਾਂ ਦੇ ਢਿੱਡ ਤੱਕ ਨਹੀਂ ਪੁੱਜਿਆ। ਇਸ ਤਰ੍ਹਾਂ, ਜ਼ਹਿਰ ਉਹਨਾਂ ਦੇ ਗਲੇ ਵਿੱਚ ਰੁਕਿਆ ਰਿਹਾ। ਵਿਸ਼ਪਾਨ ਦੇ ਬਾਅਦ ਜ਼ਹਿਰ ਦੇ ਪ੍ਰਭਾਵ ਵਜੋਂ ਉਹਨਾਂ ਦਾ ਗਲਾ ਨੀਲਾ ਪੈ ਗਿਆ ਸੀ। ਗਲਾ ਨੀਲਾ ਪੈਣ ਦੇ ਕਾਰਨ ਹੀ ਉਹਨਾਂ ਨੂੰ ਨੀਲਕੰਠ ਨਾਮ ਨਾਲ ਜਾਣਿਆ ਜਾਣ ਲਗ ਪਿਆ ਸੀ। ਅਤਿਅੰਤ ਪ੍ਰਭਾਵਸ਼ਾਲੀ ਇਹ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਤ ਹੈ। ਮੰਦਰ ਪਰਿਸਰ ਵਿੱਚ ਪਾਣੀ ਦਾ ਇੱਕ ਝਰਨਾ ਹੈ ਜਿੱਥੇ ਭਗਤਗਣ ਮੰਦਿਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਸਨਾਨ ਕਰਦੇ ਹਨ।
,