ਪਇਆਣ ਦੀ ਰੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਫਰ ਸ਼ੁਰੂ ਕਰਨ ਦੀ ਕਿਰਿਆ ਨੂੰ ਪਇਆਣ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬਹੁਤੀ ਧਰਤੀ ਜੰਗਲਾਂ ਹੇਠ ਸੀ। ਸਫਰ ਪੈਦਲ ਕੀਤਾ ਜਾਂਦਾ ਸੀ। ਰਾਹ ਨਹੀਂ ਹੁੰਦੇ ਸਨ। ਜੰਗਲਾਂ ਵਿਚ ਦੀ ਸਫਰ ਕਰਨ ਲਈ ਪਗਡੰਡੀਆਂ ਹੁੰਦੀਆਂ ਸਨ। ਇਸ ਲਈ ਸਫਰ ਕਰਨ ਵਾਲੇ ਰਾਹੀਆਂ ਨੂੰ ਕਈ ਵੇਰ ਲੁਟੇਰੇ ਲੁੱਟ ਲੈਂਦੇ ਸਨ। ਜੰਗਲੀ ਜਾਨਵਰਾਂ ਤੋਂ ਵੀ ਖਤਰਾ ਬਣਿਆ ਰਹਿੰਦਾ ਸੀ। ਸਫਰ ਨਿਰਵਿਘਨ ਸਿਰੇ ਚੜ੍ਹ ਜਾਵੇ, ਇਸ ਲਈ ਲੋਕ ਸਫਰ ਕਰਨ ਤੋਂ ਪਹਿਲਾਂ ਕਈ ਕਿਸਮ ਦੇ ਸ਼ਗਨ ਵਿਚਾਰ ਕਰਦੇ ਹੁੰਦੇ ਸਨ। ਜਿਵੇਂ ਘਰ ਦੀ ਕੋਈ ਇਸਤਰੀ ਪਾਣੀ ਦਾ ਭਰਿਆ ਘੜਾ ਲੈ ਕੇ ਗਲੀ ਵਿਚ ਖੜ੍ਹ ਜਾਂਦੀ ਸੀ। ਕੋਈ ਇਸਤਰੀ ਹੱਸਦੀ ਹੋਈ ਯਾਤਰੀ ਦੇ ਸਾਹਮਣੇ ਦੀ ਲੰਘ ਜਾਂਦੀ ਸੀ। ਕੋਈ ਬੰਦਾ ਹਰੇ ਚਾਰੇ ਦੀ ਭਰੀ ਲੈ ਕੇ ਗਲੀ ਵਿਚ ਆ ਜਾਂਦਾ ਸੀ। ਚੂਹੜੇ ਸ਼੍ਰੇਣੀ ਦੇ ਕਿਸੇ ਵਿਅਕਤੀ ਨੂੰ ਗਲੀ ਵਿਚ ਬੁਲਾ ਲਿਆ ਜਾਂਦਾ ਸੀ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸ਼ਗਨ ਸਫਰ ਸ਼ੁਰੂ ਕਰਨ ਲਈ ਸ਼ੁਭ ਮੰਨੇ ਜਾਂਦੇ ਸਨ। ਇਹ ਸਾਰੇ ਸ਼ਗਨ, ਵਿਚਾਰ, ਵਹਿਮ, ਭਰਮ ਅੰਧ ਵਿਸ਼ਵਾਸ ਦੀ ਉਪਜ ਸਨ।

ਹੁਣ ਲੋਕ ਜਾਗਰਤ ਹੋ ਗਏ ਹਨ। ਇਸ ਲਈ ਪਇਆਣ ਦੀ ਰੀਤ ਹੁਣ ਕੋਈ ਨਹੀਂ ਕਰਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.