ਪਰਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਠੇ ਦੀ ਛੱਤ ਦੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਣੀ ਹੋਈ ਮੋਰੀ ਦੇ ਅੱਗੇ ਟੀਨ ਦੇ ਜਾਂ ਲੱਕੜ ਦੇ ਅਰਧ ਗੋਲਕਾਰ ਨਾਲੀਦਾਰ ਲਾਏ ਟੁਕੜੇ ਨੂੰ ਪਰਨਾਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘਰ ਕੱਚੇ ਹੁੰਦੇ ਸਨ। ਉਸ ਸਮੇਂ ਇਹ ਪਰਨਾਲੇ ਹੀ ਲਾਏ ਜਾਂਦੇ ਸਨ। ਇਨ੍ਹਾਂ ਪਰਨਾਲਿਆਂ ਨਾਲ ਮੀਂਹ ਦਾ ਪਾਣੀ ਘਰ ਦੀਆਂ ਕੰਧਾਂ ਤੋਂ ਦੂਰ ਡਿੱਗਦਾ ਸੀ। ਇਸ ਲਈ ਇਨ੍ਹਾਂ ਪਰਨਾਲਿਆਂ ਨੂੰ ਹਵਾਈ ਪਰਨਾਲੇ ਕਹਿੰਦੇ ਸਨ। ਫੇਰ ਘਰ ਪੱਕੇ ਬਣਨ ਲੱਗੇ। ਉਸ ਸਮੇਂ ਪਰਨਾਲੇ ਛੱਤ ਤੋਂ ਦੀਵਾਰ ਦੇ ਨਾਲ-ਨਾਲ ਦੋਵਾਂ ਪਾਸੇ ਸੀਮਿੰਟ ਦੀਆਂ ਛੋਟੀਆਂ-ਛੋਟੀਆਂ ਬੀਡਲਾਂ ਬਣਾ ਕੇ ਬਣਾਏ ਜਾਣ ਲੱਗੇ। ਇਨ੍ਹਾਂ ਪਰਨਾਲਿਆਂ ਨੂੰ ਖੱਸੀ ਪਰਨਾਲੇ ਕਹਿੰਦੇ ਹਨ। ਹੁਣ ਪਰਨਾਲੇ ਕੰਧਾਂ ਵਿਚ ਪਲਾਸਟਿਕ ਦੀਆਂ ਪਾਈਪਾਂ ਜਾਂ ਦੇਗੀ ਪਾਈਪਾਂ ਪਾ ਕੇ ਜਾਂ ਕੰਧਾਂ ਦੇ ਨਾਲ ਪਾਈਪਾਂ ਪਾ ਕੇ ਬਣਾਏ ਜਾਂਦੇ ਹਨ। ਹੁਣ ਹਵਾਈ ਪਰਨਾਲਿਆਂ ਅਤੇ ਖੱਸੀ ਪਰਨਾਲਿਆਂ ਦਾ ਰਿਵਾਜ ਦਿਨੋਂ-ਦਿਨ ਘੱਟ ਰਿਹਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.