ਪੂਰਬਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੂਰਬਵਾਦ ਨਾਂ ਦੇ ਸੰਕਲਪ ਦੀ ਵਰਤੋਂ ਇਸ ਵਿਚਾਰ ਨਾਲ ਹੋਈ ਕਿ ਪੂਰਬ ਭੂਗੋਲਿਕ ਤੌਰ 'ਤੇ ਪੱਛਮ ਤੋ ਦੂਰ ਹੀ ਨਹੀਂ ਸਗੋਂ ਹਰ ਲਿਹਾਜ਼ ਨਾਲ ਭਿੰਨ ਵੀ ਹੈ।ਜੇਕਰ ਸੌਖੇ ਤੌਰ 'ਤੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਜਦੋਂ ਪੱਛਮੀ ਵਪਾਰੀ ਜਾਂ ਸੌਦਾਗਰ ਪੱਛਮ ਤੋਂ ਪੂਰਬ ਵਲ ਆਏ ਤਾਂ ਉਸ ਸਮੇਂ ਇਹ ਵਿਚਾਰ ਪ੍ਰਚੱਲਿਤ ਹੋਇਆ।ਉਸ ਤੋਂ ਬਾਅਦ ਲੇਖਕਾਂ,ਚਿੱਤਰਕਾਰਾਂ,ਸਮਾਜ-ਸ਼ਾਸਤਰੀਆਂ ਦੇ ਵਾਰ-ਵਾਰ ਰਟਨ ਕਰਕੇ ਇਹ ਸੰਕਲਟ ਦਾ ਰੂਪ ਧਾਰ ਗਿਆ।ਬਾਅਦ ਵਿੱਚ ਇਸ ਵਿੱਚ ਪੂਰਬ ਦਾ ਭੂਗੋਲ,ਵਾਤਾਵਰਨ,ਰੀਤੀ-ਰਿਵਾਜ,ਧਰਮ,ਅਨੁਸ਼ਠਾਨ ਆਦਿ ਇਸ ਦੇ ਘੇਰੇ ਵਿੱਚ ਆ ਗਏ।[1] ਐਡਵਰਡ ਸਾਇਦ ਅਨੁਸਾਰ ਪੂਰਬਵਾਦ ਪੂਰਬ ਬਾਰੇ ਘੜੀ ਇੱਕ ਯੂਰਪੀ ਸਿਰਜਣਾ ਹੈ। ਯੂਰਪੀ ਬਸਤੀਵਾਦੀ ਤਾਕਤਾਂ ਨੇ ਆਰਥਿਕ,ਰਾਜਨੀਤਕ,ਭੂਗੋਲਿਕ,ਇਜ਼ਾਰੇਦਾਰੀ ਸਥਾਪਿਤ ਕਰਨ ਤੋਂ ਪਹਿਲਾਂ ਇਸ ਨੂੰ ਗਿਆਨਾਤਮਕ ਪ੍ਰਵਚਨ ਰਾਹੀਂ ਉਸਾਰਿਆ।ਇਸੇ ਗਿਆਨਾਤਮਕ ਪ੍ਰਵਚਨ ਨੂੰ ਹੀ ਪੂਰਬਵਾਦ ਕਿਹਾ ਜਾਂਦਾ ਹੈ। [2] ਪੂਰਬਵਾਦ ਦੇ ਤਿੰਨ ਪੱਖ ਹਨ:

  1. ਦਾਰਸ਼ਨਿਕ
  2. ਆਰਥਿਕ
  3. ਰਾਜਸੀ

ਹਵਾਲੇ[ਸੋਧੋ]

  1. ਯਾਦਵਿੰਦਰ ਸਿੰਘ,ਪੂਰਬਵਾਦ ਸਿਧਾਂਤ ਅਤੇ ਵਿਹਾਰ,ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ ਲੁਧਿਆਣਾ,ਪੰ-28
  2. ਤੇਜਵੰਤ ਸਿੰਘ ਗਿੱਲ,ਪੂਰਬਵਾਦ ਅਤੇ ਗ੍ਰਾਮਸ਼ੀ:ਸਮਦਰਸ਼ੀ,ਪੰਜਾਬੀ ਅਕਾਦਮੀ ਦਿੱਲੀ,ਅੰਕ 67,ਅਪ੍ਰੈਲ 2002,ਪੰਨਾ 32