ਪ੍ਰਿਆ ਝਿੰਗਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਆ ਝਿੰਗਣ
ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚ ਭਾਰਤੀ ਫੌਜ
ਰੈਂਕਮੇਜਰ
Commands heldਜੱਜ ਐਡਵੋਕੇਟ ਜਰਨਲ (ਭਾਰਤ)

ਪ੍ਰਿਆ ਝਿੰਗਣ ਇੱਕ ਅਫ਼ਸਰ ਵਜੋਂ ਭਾਰਤੀ ਫੌਜ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਮਹਿਲਾ ਹੈ।[1][2] ਝਿੰਗਣ ਚੇਨਈ ਵਿੱਚ ਅਫ਼ਸਰਸ ਟ੍ਰੇਨਿੰਗ ਅਕਾਦਮੀ ਵਿੱਚ ਕੈਡੇਟ ਨੰਬਰ 001 ਸੀ।[3][4][5]

ਫੌਜ ਕੈਰੀਅਰ[ਸੋਧੋ]

ਇਕ ਪੁਲਸ ਅਫਸਰ ਝਿੰਗਣ ਦੀ ਧੀ ਹੋਣ ਦੇ ਨਾਤੇ ਉਹ ਸ਼ੁਰੂ ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਨੇ ਫੌਜ ਦੇ ਮੁਖੀ ਸੁਨੀਤ ਫਰਾਂਸਿਸ ਰੌਡਰਿਗਜ਼ ਨੂੰ ਅਰਜ਼ੀ ਲਿਖਣ ਦਾ ਫੈਸਲਾ ਕੀਤਾ ਕਿ ਉਹ ਉਸਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਆਗਿਆ ਦੇਣ। ਉਸਦੀ ਬੇਨਤੀ 1992 ਵਿੱਚ ਅਤੇ ਚੇਨਈ ਵਿੱਚ ਅਫਸਰਜ਼ ਟ੍ਰੇਨਿੰਗ ਅਕਾਦਮੀ ਵਿੱਚ ਉਸਦੀ ਸਿਖਲਾਈ ਤੋਂ ਬਾਅਦ ਸਵੀਕਾਰ ਕੀਤੀ ਗਈ ਸੀ। ਉਸਨੇ 21 ਸਤੰਬਰ, 1992 ਨੂੰ ਆਪਣੀ ਓਟੀਏ ਦੀ ਸਿਖਲਾਈ ਸ਼ੁਰੂ ਕੀਤੀ। ਉਸਨੇ 6 ਮਾਰਚ, 1993 ਨੂੰ ਆਪਣਾ ਛੋਟਾ ਸੇਵਾ ਕਮਿਸ਼ਨ ਪ੍ਰਾਪਤ ਕੀਤਾ। ਇਨਫੈਂਟਰੀ ਡਿਵੀਜ਼ਨ (ਪੈਦਲ ਫੌਜ) ਵਿੱਚ ਸ਼ਾਮਲ ਹੋਣ ਦੀ ਉਹਨਾਂ ਦੀ ਬੇਨਤੀ ਨੂੰ ਫੌਜ ਦੇ ਚੋਟੀ ਦੇ ਨੇਤਾਵਾਂ ਨੇ ਰੱਦ ਕਰ ਦਿਤਾ ਸੀ ਅਤੇ ਲਾਅ ਗ੍ਰੈਜੂਏਟ ਹੋਣ ਕਰਕੇ ਉਸਨੂੰ ਜੱਜ ਐਡਵੋਕੇਟ ਜਨਰਲ ਦੀ ਪੋਸਟਿੰਗ ਦੀ ਪੇਸ਼ਕਸ਼ ਕੀਤੀ ਗਈ ਸੀ। ਜੱਜ ਐਡਵੋਕੇਟ ਜਨਰਲ ਵਿੱਚ 10 ਸਾਲ ਦੀ ਸੇਵਾ ਤੋਂ ਬਾਅਦ, ਝਿੰਗਣ 2002 ਵਿੱਚ ਮੇਜਰ ਵਜੋਂ ਸੇਵਾਮੁਕਤ ਹੋਈ।[6]

ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਦਾ ਜੀਵਨ[ਸੋਧੋ]

ਸੇਵਾਮੁਕਤ ਹੋਣ ਤੋਂ ਬਾਅਦ, ਝਿੰਗਣ ਨੇ ਹਰਿਆਣਾ ਦੀ ਨਿਆਂਇਕ ਸੇਵਾਵਾਂ ਨੂੰ ਪਾਸ ਕੀਤਾ ਪਰ ਜੂਡੀਸ਼ੀਅਲ ਸਰਵਿਸ ਵਿੱਚ ਸ਼ਾਮਲ ਨਹੀਂ ਹੋਈ। ਉਸਨੇ ਫਿਰ ਜਰਨਲਿਜ਼ਮ ਅਤੇ ਜਨ ਸੰਚਾਰ ਵਿੱਚ ਬੈਚੁਲਰ ਪੂਰੀ ਕੀਤੀ ਅਤੇ ਗੰਗਟੋਕ ਵਿੱਚ ਇੱਕ ਹਫ਼ਤਾਵਾਰ, ਸਿੱਕਮ ਐਕਸਪ੍ਰੈਸ ਦਾ ਸੰਪਾਦਨ ਕੀਤਾ। 2013 ਵਿੱਚ, ਉਹ ਖਤਰੋਂ ਕੇ ਖਿਲਾੜੀ ਸੀਜ਼ਨ 1 ਦੇ ਹਿੱਸੇਦਾਰਾਂ ਵਿੱਚੋਂ ਇੱਕ ਸੀ।[7]

ਹਵਾਲੇ[ਸੋਧੋ]

  1. "Priya Jhingan army's first woman officer". archive.indianexpress.com. Retrieved 2017-07-17.
  2. "List of 'First' Indian women in Indian history". indiatoday.intoday.in. Archived from the original on 2017-12-23. Retrieved 2017-07-17. {{cite web}}: Unknown parameter |dead-url= ignored (|url-status= suggested) (help)
  3. Dr. Saroj Kumar Singh (2017). Role of Women in India. REDSHINE. ISBN 978-93-86483-09-6.
  4. "First Women". zeenews.india.com. Archived from the original on 2017-08-06. Retrieved 2017-07-20. {{cite web}}: Unknown parameter |dead-url= ignored (|url-status= suggested) (help)
  5. "Indian women Making India proud". timeskuwait.com. Archived from the original on 2018-11-06. Retrieved 2017-07-17. {{cite web}}: Unknown parameter |dead-url= ignored (|url-status= suggested) (help)
  6. "Vice-Chief apologises". archive.indianexpress.com. Retrieved 2017-07-20.
  7. Team, Editorial (2017-09-30). "Meet Major Priya Jhingan (Cadet-001) - First Woman to Join Indian Army". SSBToSuccess (in ਅੰਗਰੇਜ਼ੀ (ਅਮਰੀਕੀ)). Retrieved 2017-09-30.