ਪ੍ਰੋਮੀਥੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰੋਮੀਥੀਅਸ
Προμηθεύς
Heinrich fueger 1817 prometheus brings fire to mankind.jpg
ਪ੍ਰੋਮੀਥੀਅਸ ਲੋਕਾਂ ਲਈ ਅੱਗ ਚੁਰਾ ਕੇ ਲਿਆ ਰਿਹਾ ਹੈ । (ਹੈਨਰਿਖ ਫਰੈਡਰਿਕ ਫਿਊਜਰ, 1817)
ਪਤੀ/ਪਤਨੀ ਹੇਸੀਓਨਾ
ਨਿਕੋਲਸ ਸੇਬਾਸਤੀਅਨ ਐਡਮ ਦੀ ਕ੍ਰਿਤੀ, ਪ੍ਰੋਮੀਥੀਅਸ ਦਾ ਬੁੱਤ 1762 (ਲਊਵਰ)

ਯੂਨਾਨੀ ਮਿਥਹਾਸ ਵਿੱਚ, ਪ੍ਰੋਮੀਥੀਅਸ (ਯੂਨਾਨੀ: Προμηθεύς, ਉਚਾਰਨ [promɛːtʰeús]) ਟਾਈਟਨ, ਸੱਭਿਆਚਰਕ ਨਾਇਕ, ਅਤੇ ਵਿਦਰੋਹੀ ਪਾਤਰ ਹੈ ਜਿਸਦਾ ਨਾਮ ਮਿੱਟੀ ਤੋਂ ਬੰਦੇ ਦੀ ਸਿਰਜਨਾ ਅਤੇ ਬੰਦੇ ਨੂੰ ਠੰਡ ਤੋਂ ਬਚਾਉਣ ਲਈ ਅਤੇ ਸਭਿਅਤਾ ਦੀ ਪ੍ਰਗਤੀ ਵਾਸਤੇ ਅੱਗ ਚੁਰਾ ਕੇ ਲੈ ਆਉਣ ਨਾਲ ਜੁੜਿਆ ਹੈ। ਉਹ ਅਕ਼ਲਮੰਦੀ ਲਈ ਅਤੇ ਮਾਨਵ ਪ੍ਰੇਮ ਲਈ ਵੀ ਮਸ਼ਹੂਰ ਹੈ।[੧] ਕਹਾਣੀ ਦੇ ਮੁਤਾਬਿਕ ਯੂਨਾਨੀ ਦੇਵ ਮਾਲਾ ਦਾ ਸਭ ਤੋਂ ਬੜਾ ਦੇਵਤਾ ਜਿਉਸ ਇਨਸਾਨਾਂ ਦੀਆਂ ਬੁਰੀਆਂ ਹਰਕਤਾਂ ਦੀ ਵਜ੍ਹਾ ਨਾਲ ਇਨਸਾਨੀ ਨਸਲ ਨੂੰ ਸਰਦੀ ਨਾਲ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪ੍ਰੋਮੀਥੀਅਸ ਨੂੰ ਜਦੋਂ ਇਹ ਖ਼ਬਰ ਹੋਈ ਤਾਂ ਉਸ ਨੇ ਇਨਸਾਨਾਂ ਨੂੰ ਬਚਾਉਣ ਦੇ ਲਈ ਸੂਰਜ ਕੋਲੋਂ ਅੱਗ ਚੁਰਾ ਕੇ ਲਿਆ ਕੇ ਦਿੱਤੀ ਅਤੇ ਉਸ ਤੋਂ ਹੋਰ ਅੱਗ ਜਲਾਉਣ ਦਾ ਤਰੀਕਾ ਸਿਖਾਇਆ ਅਤੇ ਇਸ ਤਰ੍ਹਾਂ ਇਨਸਾਨ ਬਚ ਗਿਆ। ਜਿਉਸ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਪ੍ਰੋਮੀਥੀਅਸ ਦੇ ਸਵਰਗ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ। ਉਸ ਨੂੰ ਕਕੇਸ਼ੀਅਨ ਪਰਬਤ ਉੱਤੇ ਇੱਕ ਚੱਟਾਨ ਨਾਲ ਬੰਨ੍ਹ ਦੇਣ ਦਾ ਹੁਕਮ ਦਿੱਤਾ। ਅਤੇ ਉਸ ਉੱਤੇ ਇੱਕ ਗਿੱਧ ਛੱਡ ਦਿੱਤੀ ਜੋ ਉਸਦੇ ਜਿਗਰ ਨੂੰ ਖਾ ਜਾਂਦੀ ਪਰ ਅਗਲੇ ਦਿਨ ਉਸ ਦਾ ਜਿਗਰ ਫਿਰ ਠੀਕ ਹੋ ਜਾਂਦਾ। ਅਤੇ ਅਗਲੇ ਦਿਨ ਗਿੱਧ ਫਿਰ ਆਉਂਦੀ ਅਤੇ ਉਸਦੇ ਜਿਗਰ ਨੂੰ ਖਾ ਜਾਂਦੀ।

ਹਵਾਲੇ[ਸੋਧੋ]

  1. William Hansen, Classical Mythology: A Guide to the Mythical World of the Greeks and Romans (Oxford University Press, 2005), pp. 32, 48–50, 69–73, 93, 96, 102–104, 140; as trickster figure, p. 310.