ਬੂਸਾਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੂਸਾਨ
부산
—  ਮਹਾਂਨਗਰੀ ਸ਼ਹਿਰ  —
ਬੂਸਾਨ ਮਹਾਂਨਗਰੀ ਸ਼ਹਿਰ
  ਪ੍ਰਤੀਲਿਪੀ(ਆਂ)
ਸਿਖਰੋਂ ਘੜੀ ਦੇ ਰੁਖ ਨਾਲ਼: ਬੂਸਾਨ ਬੁਰਜ ਤੋਂ ਬੂਸਨ ਉੱਤਰੀ ਬੰਦਰਗਾਹ ਦੇ ਨਾਲ਼-ਨਾਲ਼ ਵਪਾਰਕ ਬੂਸਾਨ ਦਾ ਦ੍ਰਿਸ਼, ਹੈਊਨਦੇ ਬੀਚ, ਗਵਾਨਗਾਨ ਪੁਲ ਦਾ ਰਾਤ ਵੇਲੇ ਦਾ ਨਜ਼ਾਰਾ, ਤਾਏਜੋਂਗਦੇ ਕੁਦਰਤੀ ਪਾਰਕ, ਸਮੁੰਦਰੀ ਸ਼ਹਿਰ ਅਤੇ ਸੈਂਟਮ ਸ਼ਹਿਰ
ਬੂਸਾਨ ਦਰਸਾਉਂਦਾ ਦੱਖਣੀ ਕੋਰੀਆ ਦਾ ਨਕਸ਼ਾ
ਦੇਸ਼  ਦੱਖਣੀ ਕੋਰੀਆ
ਖੇਤਰ ਯਿਓਂਗਨਾਮ
ਜ਼ਿਲ੍ਹੇ ੧੫
ਸਰਕਾਰ
 - ਕਿਸਮ ਮੇਅਰ-ਕੌਂਸਲ
 - ਮੇਅਰ ਹਅ ਨਮ-ਸ਼ਿਕ
 - ਕੌਂਸਲ
ਖੇਤਰਫਲ
 - ਕੁੱਲ ੭੬੭.੩੫ km2 (੨੯੬.੩ sq mi)
ਅਬਾਦੀ (੨੦੧੦)[੧]
 - ਕੁੱਲ ੩੬,੧੪,੯੫੦
 - ਘਣਤਾ ੪,੭੦੦/ਕਿ.ਮੀ. (੧੨,੧੭੨.੯/ਵਰਗ ਮੀਲ)
 - ਉਪ-ਬੋਲੀ ਗਿਓਂਗਸਾਂਗ
ਡਾਕ ਕੋਡ ੬੦੦-੦੧੦, ੬੧੯-੯੬੩
ਖੇਤਰ ਕੋਡ (+੮੨) ੦੫੧
ਫੁੱਲ ਚਮੇਲੀਆ
ਰੁੱਖ ਚਮੇਲੀਆ
ਪੰਛੀ ਜਲ-ਮੁਰਗੀ
ਵੈੱਬਸਾਈਟ busan.go.kr (en)

ਬੂਸਾਨ (부산, ਅਧਿਕਾਰਕ ਤੌਰ 'ਤੇ ਬੂਸਾਨ ਮਹਾਂਨਗਰੀ ਸ਼ਹਿਰ), ੨੦੦੦ ਤੋਂ ਪਹਿਲਾਂ ਜਿਹਨੂੰ ਪੂਸਾਨ ਵੀ ਕਿਹਾ ਜਾਂਦਾ ਸੀ[੨] (ਕੋਰੀਆਈ ਉਚਾਰਨ: [pusan]) ਸਿਓਲ ਮਗਰੋਂ ਦੱਖਣੀ ਕੋਰੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ ਜਿਹਦੀ ਅਬਾਦੀ ਲਗਭਗ ੩੬ ਲੱਖ ਹੈ।[੩] ਮਹਾਂਨਹਰੀ ਇਲਾਕੇ (ਜਿਸ ਵਿੱਚ ਨੇੜਲੇ ਗਿਮਹਾਈ ਅਤੇ ਯਾਂਗਸਾਨ ਦੇ ਸ਼ਹਿਰ ਵੀ ਸ਼ਾਮਲ ਹਨ) ਦੀ ਅਬਾਦੀ ਦਸੰਬਰ ੨੦੧੨ ਵਿੱਚ ੪,੫੭੩,੫੩੩ ਸੀ।[੪] ਇਸ ਸ਼ਹਿਰ ਵਿੱਚ ਕੋਰੀਆ ਦਾ ਸਭ ਤੋਂ ਵੱਡਾ ਬੀਚ (ਹਾਊਨਦੇ) ਅਤੇ ਸਭ ਤੋਂ ਲੰਮਾ ਦਰਿਆ (ਨਾਕਦੋਂਗ) ਹੈ। ਇਹ ਦੱਖਣੀ ਕੋਰੀਆ ਦਾ ਸਭ ਤੋਂ ਵੱਡਾ ਬੰਦਰਗਾਹੀ ਸ਼ਹਿਰ ਹੈ ਅਤੇ ਢੋਆ-ਢੁਆਈ ਪੱਖੋਂ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਧ ਰੁਝੇਵੇਂ ਵਾਲੀ ਬੰਦਰਗਾਹ ਹੈ।[੫] ਇਹ ਕੋਰੀਆਈ ਪਰਾਇਦੀਪ ਦੇ ਦੱਖਣ-ਪੱਛਮੀ ਸਿਰੇ 'ਤੇ ਸਥਿੱਤ ਹੈ। ਪ੍ਰਸ਼ਾਸਕੀ ਤੌਰ 'ਤੇ ਇਹਨੂੰ ਇੱਕ ਮਹਾਂਨਗਰੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਬੂਸਾਨ ਮਹਾਂਨਗਰੀ ਇਲਾਕਾ ੧੫ ਪ੍ਰਮੁੱਖ ਪ੍ਰਸ਼ਾਸਕੀ ਜ਼ਿਲ੍ਹਿਆਂ ਅਤੇ ਇੱਕ ਕਾਊਂਟੀ ਵਿੱਚ ਵੰਡਿਆ ਹੋਇਆ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ