ਮਾਧੋਪੁਰ, ਜਲੰਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਧੋਪੁਰ ਇੱਕ ਪਿੰਡ ਹੈ ਜਿਸ ਵਿੱਚ ਜ਼ਿਆਦਾਤਰ ਅਨੁਸੂਚਿਤ ਜਾਤੀਆਂ ਦੀ ਆਬਾਦੀ ਹੈ। ਇਹ ਭੋਗਪੁਰ ਜੋ ਪੰਜਾਬ, ਭਾਰਤ ਦੇ ਜਲੰਧਰ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਇੱਕ ਨਗਰ ਪੰਚਾਇਤ ਹੈ, 3 ਕਿਲੋਮੀਟਰ ਚੜ੍ਹਦੇ ਪਾਸੇ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ।

ਬਾਰੇ[ਸੋਧੋ]

ਮਾਧੋਪੁਰ ਜਲੰਧਰ - ਪਠਾਨਕੋਟ ਰੋਡ 'ਤੇ ਸਥਿਤ ਹੈ। ਮਾਧੋਪੁਰ ਦਾ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਭੋਗਪੁਰ ਰੇਲਵੇ ਸਟੇਸ਼ਨ ਹੈ, ਜੋ ਇੱਥੋਂ ਸਾਢੇ ਚਾਰ ਕਿਲੋਮੀਟਰ ਦੂਰ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁੱਗੋਵਾਲ ਤੋਂ ਜ਼ਮੀਨ ਦੀ ਭਾਲ ਵਿੱਚ ਆਏ ਬਾਬਾ ਸੰਗਤੀਆ ਨੇ ਇਸਨੂੰ ਮਾਧੋ ਦੀ ਪੁਰੀ ਕਿਹਾ ਤੇ ਚੜ੍ਹਦੇ ਪਾਸੇ ਦੋ ਹਲਟਾ ਖੂਹ ਲਵਾਇਆ। ਖੂਹ ਵਿੱਚ ਲੱਗੇ ਪੱਥਰ ’ਤੇ ਲਿਖੀ ਇਬਾਰਤ ਹੈ: ‘‘ਖੂਹ ਦੀ ਇਮਾਰਤ ਸੰਗਤੀਆ ਨੇ ਸੰਨ 1800 ਵਿੱਚ ਉਸਾਰੀ ਜਿਸ ਉੱਤੇ 4 ਲੱਖ 19 ਹਜ਼ਾਰ 811 ਇੱਟਾਂ ਲੱਗੀਆਂ।’’ ਸੰਘਾ ਗੋਤ ਦੇ ਬਾਬਾ ਸੰਗਤੀਆ ਦੇ ਜਾਣਕਾਰ ਵੱਖ-ਵੱਖ ਬਰਾਦਰੀਆਂ ਦੇ ਲੋਕ ਇੱਥੇ ਆਣ ਵੱਸੇ।

ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ, ਆਂਗਣਵਾੜੀ, 24 ਘੰਟੇ ਪਾਣੀ ਮੁਹੱਈਆ ਕਰਾਉਣ ਲਈ ਟੈਂਕੀ, ਸ. ਗੁਰਮੀਤ ਸਿੰਘ ਸੰਘਾ ਯਾਦਗਾਰੀ ਜਿੰਮ ਅਤੇ ਪੰਚਾਇਤ ਘਰ ਵਿੱਚ ਸੁੰਦਰ ਪਾਰਕ ਹੈ। ਪਿਛਲੇ 42 ਸਾਲਾਂ ਤੋਂ ਸਲਾਨਾ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ। 

ਇਹ ਵੀ ਵੇਖੋ[ਸੋਧੋ]

  1. ਬਲਬੀਰ ਮਾਧੋਪੁਰੀ (ਪੰਜਾਬੀ ਲੇਖਕ)

ਹਵਾਲੇ[ਸੋਧੋ]