ਸਮੱਗਰੀ 'ਤੇ ਜਾਓ

ਰਾਉਡੀ ਰਾਠੋਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਉਡੀ ਰਾਠੋੜ
ਤਸਵੀਰ:Rowdy Rathore.jpg
Theatrical release poster
ਨਿਰਦੇਸ਼ਕਪ੍ਰਭੂ ਦੇਵਾ
ਸਕਰੀਨਪਲੇਅਸ਼ਿਰਾਜ਼ ਅਹਮਦ
ਕਹਾਣੀਕਾਰਸ਼ਿਰਾਜ਼ ਅਹਮਦ
ਐਸ. ਐਸ. ਰਾਜਾਮੋਉਲੀ
ਨਿਰਮਾਤਾਸੰਜੇ ਲੀਲਾ ਭੰਸਾਲੀ
ਰੋਨੀ ਸਕ੍ਰੇਵ੍ਵ੍ਲਾ
ਸਿਤਾਰੇਅਕਸ਼ੈ ਕੁਮਾਰ
ਸੋਨਾਕਸ਼ੀ ਸਿਨਹਾ
ਸਿਨੇਮਾਕਾਰਸੰਤੋਸ਼ ਥੁੰਦਇਆਲ
ਸੰਪਾਦਕਸੰਤੋਸ਼ ਪਵਾਰ
ਸੰਗੀਤਕਾਰਸਾਜਿਦ-ਵਾਜਿਦ
ਪ੍ਰੋਡਕਸ਼ਨ
ਕੰਪਨੀਆਂ
SLB Films
Rawail Grandsons Entertainment and Software Pvt. Ltd.
ਡਿਸਟ੍ਰੀਬਿਊਟਰUTV Motion Pictures
ਰਿਲੀਜ਼ ਮਿਤੀ
  • 1 ਜੂਨ 2012 (2012-06-01)
ਮਿਆਦ
143 minutes[1]
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ450 million (US$5.6 million)
ਬਾਕਸ ਆਫ਼ਿਸ4.1 billion (US$51 million)[2]

ਰਾਉਡੀ ਰਾਠੋੜ 2012 ਦੀ ਇੱਕ ਭਾਰਤੀ ਐਕਸ਼ਨ ਫ਼ਿਲਮ ਹੈ, ਜਿਸਦੇ ਨਿਰਦੇਸ਼ਕ ਪ੍ਰਭੂ ਦੇਵਾ ਅਤੇ ਪ੍ਰੋਡੂਸਰ ਰਜਤ ਰਾਵੈਲ, ਸੰਜੇ ਲੀਲਾ ਭੰਸਾਲੀ ਅਤੇ ਰੋਨੀ ਸਕਰੂਵਾਲਾ ਹਨ। ਇਹ ਇੱਕ ਤੇਲਗੂ ਫ਼ਿਲਮ ਵਿਕਰਾਮਾਰਕੂੜੁ ਤੋਂ ਬਣਾਈ ਗਈ ਹੈ, ਜੋ ਐਸ. ਐਸ. ਰਾਜਾਮੋਉਲੀ ਨੇ ਨਿਰਦੇਸ਼ਿਤ ਕੀਤੀ ਅਤੇ ਉਸਨੇ ਇਸ ਫ਼ਿਲਮ ਨੂੰ ਮਲਯਾਲਮ ਵਿੱਚ ਵਿਕਰਮਥਿਥਿਆ, ਭੋਜਪੁਰੀ ਵਿੱਚ ਵਿਕਰਮ ਸਿੰਘ ਰਾਠੋੜ ਆਈ.ਪੀ.ਐਸ, ਬੰਗਾਲੀ ਵਿੱਚ "ਬਿਕਰਮ ਸਿੰਘਾ" ਅਤੇ ਹਿੰਦੀ ਵਿੱਚ ਪ੍ਰਤਿਘਾਤ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ |ਇਸ ਦਾ ਮੁੱਖ ਅਭਿਨੇਤਾ ਅਕਸ਼ੈ ਕੁਮਾਰ ਹੈ, ਜਿਸਨੇ ਦੂਹਰੇ ਰੂਪ ਦੀ ਭੂਮਿਕਾ ਨਿਭਾਈ, ਉਸ ਦੀ ਮੁੱਖ ਅਦਾਕਾਰਾ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਪਰੇਸ਼ ਗੰਗਾਤ੍ਰਾ, ਯਸ਼ਪਾਲ ਸ਼ਰਮਾ, ਗੁਰਦੀਪ ਕੋਹਲੀ ਨੇ ਸਹਾਇਕ ਅਭਿਨੈ ਅਦਾ ਕੀਤੇ ਅਤੇ ਤਮਿਲ ਕਲਾਕਾਰ ਨਾਸਰ ਨੇ ਵਿਰੋਧੀ ਰੋਲ ਨਿਭਾਇਆ |[4] ਫ਼ਿਲਮ ਦਾ ਸੰਗੀਤਸਾਜਿਦ-ਵਾਜਿਦ ਨੇ ਦਿੱਤਾ ਅਤੇ ਫੈਜ਼ ਅਨਵਰ ਅਤੇ ਸਮੀਰ ਅੰਜਾਨ ਨੇ ਗੀਤਾਂ ਨੂੰ ਕਲਮ-ਬੱਧ ਕੀਤਾ। ਇਸ ਫ਼ਿਲਮ ਰਾਹੀਂ ਅਕਸ਼ੈ ਕੁਮਾਰ ਨੇ ਸੱਤ ਸਾਲ ਬਾਅਦ ਐਕਸ਼ਨ ਅੰਦਾਜ਼ ਵਿੱਚ ਵਾਪਸੀ ਕੀਤੀ | [5]

ਰਾਉਡੀ ਰਾਠੋੜ,ਇੱਕ ਚੋਰ ਸ਼ਿਵਾ ਨਾਲ ਸਬੰਧਿਤ ਹੈ ਜੋ ਪਾਰੋ ਨਾਂ ਦੀ ਕੁੜੀ ਨਾਲ ਪਿਆਰ ਵਿੱਚ ਪੈ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਆਪਣੇ ਮ੍ਰਿਤਕ ਹਮਸ਼ਕਲ ਏ.ਸੀ.ਪੀ ਵਿਕਰਮ ਰਾਠੋੜ ਦੀ ਬੇਟੀ ਨੂੰ ਸੰਭਾਲਦੇ ਹੋਏ, ਵਿਕਰਮ ਰਾਠੋੜ ਦੇ ਦੁਸ਼ਮਨ ਅਤੇ ਕ਼ਾਤਿਲ ਬਾਪਜੀ ਤੋਂ ਬਦਲਾ ਲੈਂਦਾ ਹੈ।ਫ਼ਿਲਮ ਦਾ ਪਹਿਲਾ ਸ਼ੂਟ ਮੁੰਬਈ ਦੇ ਐਸ.ਐਲ.ਬੀ. ਪ੍ਰੋਡਕਸ਼ਨ ਹਾਊਸ ਵਿੱਚ ਅਤੇ ਬਾਕੀ ਹਿੱਸਾ ਕਰਨਾਟਕ ਦੀਆਂ ਯੂਨੈਸਕੋ ਵਰਲਡ ਹੇਰੀਟੇਜਥਾਂਵਾਂ ਤੇ ਹੈਮਪੀ ਨਾਂ ਦੇ ਪਿੰਡ ਵਿੱਚ ਫ਼ਿਲਮਾਇਆ ਗਿਆ। [6][7]ਰਾਉਡੀ ਰਾਠੋੜ 1 ਜੂਨ 2012 ਨੂੰ INR 450 ਮਿਲੀਅਨ (US$7.3 ਮਿਲੀਅਨ) ਦੇ ਬਜਟ ਨਾਲ ਵਿਸ਼ਵ ਦੇ ਸਿਨੇਮਾਂ ਘਰਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ। ਇਸ ਨੂੰ ਨੁਕਤਾਚੀਨਿਆਂ ਤੋਂ ਰਲਵਾਂ ਹੁੰਗਾਰਾ ਮਿਲਿਆ,ਨਾਲ ਹੀ ਇਸਨੇ ਟਿਕਟ-ਘਰਾਂ ਵਿੱਚ ਭਾਰੀ ਇੱਕਠ ਕਰਦੇ ਹੋਏ ਵਿਸ਼ਵ ਪੱਧਰ ਤੇ INR।2.01 ਬਿਲੀਅਨ (US$33 ਮਿਲੀਅਨ) ਕਮਾਏ ਅਤੇ ਵੱਡੀ ਵਪਾਰਿਕ ਕਾਮਯਾਬੀ ਪ੍ਰਾਪਤ ਕੀਤੀ।2.01 billion (US$25 million).[2] ਭਾਰਤ ਵਿੱਚ ਇਸਨੂੰ "ਬਲਾੱਕਬਸਟਰ" ਫ਼ਿਲਮ ਦਾ ਖਿਤਾਬ ਦਿੱਤਾ ਗਿਆ ਪਰ ਵਿਦੇਸ਼ੀ ਪੱਧਰ ਤੇ "ਐਵਰੇਜ" ਫ਼ਿਲਮ ਦੇ ਤੌਰ ਤੇ ਲਈ ਗਈ।[8] ਰਾਉਡੀ ਰਾਠੋੜ ਬੋਲੀਵੂਡ ਵਿੱਚ ਹੁਣ ਤੱਕ ਭਾਰੀ ਮੁਨਾਫਾ ਕਮਾਉਣ ਵਾਲਿਆਂ ਫ਼ਿਲਮਾਂ ਵਿੱਚੋਂ ਇੱਕ ਹੈ।

ਹਵਾਲੇ

[ਸੋਧੋ]
  1. "ROWDY RATHORE (15) – British Board of Film Classification". 28 May 2012. Retrieved 8 October 2012.
  2. 2.0 2.1 "Top Ten All Time Worldwide Grossers: EK THA TIGER 300 Crore Plus". boxofficeindia. Archived from the original on 15 ਸਤੰਬਰ 2012. Retrieved 13 September 2012. {{cite web}}: Unknown parameter |dead-url= ignored (|url-status= suggested) (help)
  3. "Rajamouli about Rowdy Rathore". Archived from the original on 2012-06-07. Retrieved 2014-11-28. {{cite web}}: Unknown parameter |dead-url= ignored (|url-status= suggested) (help)
  4. "Full cast and crew for Rowdy Rathore". bollywoodhungama.
  5. Total Filmy (28 March 2012). "Akshay Kumar Back To Action With 'Rowdy Rathore'". Total Filmy. Archived from the original on 2 ਮਈ 2012. Retrieved 18 April 2012. {{cite web}}: Unknown parameter |dead-url= ignored (|url-status= suggested) (help)
  6. "Shanghai steady, Rowdy Rathore rocks". indianexpress.com. Retrieved 15 Jun 2012.
  7. "Rowdy Rathore's shoot creates problems in Hampi". bollywoodhungama. Retrieved 24 April 2012.
  8. "Rowdy Rathore Is First BLOCKBUSTER of 2012". 11 June 2012. Archived from the original on 16 ਜੂਨ 2012. Retrieved 28 ਨਵੰਬਰ 2014. {{cite web}}: Unknown parameter |dead-url= ignored (|url-status= suggested) (help)