ਲਾਸ ਵੇਗਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਸ ਵੇਗਸ
ਸਮਾਂ ਖੇਤਰਯੂਟੀਸੀ−8
 • ਗਰਮੀਆਂ (ਡੀਐਸਟੀ)ਯੂਟੀਸੀ−7 (ਪ੍ਰਸ਼ਾਂਤ ਦੁਪਹਿਰੀ ਸਮਾਂ)

ਲਾਸ ਵੇਗਸ, ਸੰਯੁਕਤ ਰਾਜ ਅਮਰੀਕਾ ਦੇ ਨਵਾਡਾ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਕਲਾਰਕ ਕਾਊਂਟੀ ਦਾ ਕਾਊਂਟੀ ਸਦਰ ਮੁਕਾਮ ਹੈ।[4] ਇਹ ਕੌਮਾਂਤਰੀ ਪੱਧਰ ਉੱਤੇ ਜੂਏਬਾਜ਼ੀ, ਖ਼ਰੀਦਦਾਰੀ ਅਤੇ ਲਜ਼ੀਜ਼ ਭੋਜਨ ਲਈ ਇੱਕ ਤਫ਼ਰੀਹਖ਼ਾਨਾ ਸ਼ਹਿਰ ਵਜੋਂ ਪ੍ਰਸਿੱਧ ਹੈ। ਇਹ ਸ਼ਹਿਰ ਆਪਣੇ-ਆਪ ਨੂੰ ਦੁਨੀਆਂ ਦੀ ਮੌਜ-ਮੇਲਾ ਰਾਜਧਾਨੀ ਵਜੋਂ ਐਲਾਨਦਾ ਹੈ ਅਤੇ ਇਹ ਇਕੱਤਰਤ ਜ਼ੂਏਖ਼ਾਨੇ-ਹੋਟਲਾਂ ਅਤੇ ਸਬੰਧਤ ਦਿਲ-ਪਰਚਾਵੇ ਲਈ ਵਿਸ਼ਵ-ਪ੍ਰਸਿੱਧ ਹੈ। ਸੇਵਾ-ਮੁਕਤੀ ਅਤੇ ਪਰਿਵਾਰਕ ਸ਼ਹਿਰ ਵਜੋਂ ਵਧਦੇ ਹੋਏ ਇਸ ਸ਼ਹਿਰ ਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 583,756 ਸੀ ਜਿਸ ਨਾਲ ਇਹ ਦੇਸ਼ ਦਾ 31ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਲਾਸ ਵੇਗਸ ਮਹਾਂਨਗਰੀ ਇਲਾਕੇ ਦੀ 2010 ਵਿੱਚ ਅਬਾਦੀ 1,951,269 ਸੀ।[3] 1905 ਵਿੱਚ ਸ‍ਥਾਪਿਤ ਲਾਸ ਵੇਗਾਸ ਨੂੰ 1911 ਵਿੱਚ ਦਫ਼ਤਰੀ ਤੌਰ ਤੇ ਸ਼ਹਿਰ ਦਾ ਦਰਜਾ ਦਿੱਤਾ ਗਿਆ। ਉਸ ਦੇ ਬਾਅਦ ਇੰਨੀ ਤਰੱਕੀ ਹੋਈ ਕਿ 20ਵੀਂ ਸਦੀ ਵਿੱਚ ਵਸਾਇਆ ਗਿਆ ਇਹ ਸ਼ਹਿਰ ਸਦੀ ਦੇ ਅੰਤ ਤੱਕ ਅਮਰੀਕਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਬਣ ਗਿਆ (19 ਵੀਂ ਸਦੀ ਵਿੱਚ ਇਹ ਦਰਜਾ ਸ਼ਿਕਾਗੋ ਨੂੰ ਹਾਸਲ ਸੀ)।

ਹਵਾਲੇ[ਸੋਧੋ]

  1. "Words and Their Stories: Nicknames for New Orleans and Las Vegas". VOA News. 2010-03-13. Retrieved 29-01-2012. {{cite news}}: Check date values in: |accessdate= (help)
  2. Lovitt, Rob (2009-12-15). "Will the real Las Vegas please stand up?". MSNBC. Retrieved 04-02-2012. {{cite web}}: Check date values in: |accessdate= (help)
  3. 3.0 3.1 "Profile of General Population and Housing Characteristics: 2010 Demographic Profile Data (DP-1): Las Vegas city, Nevada". U.S. Census Bureau, American Factfinder. Retrieved March 9, 2012.
  4. "Find a County". National Association of Counties. Retrieved 2008-01-31.