ਲੀਲਾ ਰੋਅ ਦਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਲਾ ਰੋਅ ਦਿਆਲ
ਪੂਰਾ ਨਾਮਲੀਲਾ ਰਘਵੇਂਦਰ ਰੋ
ਦੇਸ਼ਭਾਰਤ ਬ੍ਰਿਟਿਸ਼ ਭਾਰਤ
ਜਨਮਫਰਮਾ:Birthdate
ਬੰਬੇ, ਭਾਰਤ
ਮੌਤ19 ਮਈ 1964
ਖੁੰਬੂ, ਭਾਰਤ
ਕੱਦ4 ft 10 in (1.47 m)
ਅੰਦਾਜ਼ਸੱਜੂ
ਸਿੰਗਲ
ਗ੍ਰੈਂਡ ਸਲੈਮ ਟੂਰਨਾਮੈਂਟ
ਫ੍ਰੈਂਚ ਓਪਨ2R (1935 ਫ੍ਰੈਂਚ ਚੈਂਪੀਅਨਸ਼ਿਪ - ਮਹਿਲਾ ਸਿੰਗਲਜ਼)
ਵਿੰਬਲਡਨ ਟੂਰਨਾਮੈਂਟ2R (1934 ਵਿੰਬਲਡਨ ਚੈਂਪੀਅਨਸ਼ਿਪ - ਮਹਿਲਾ ਸਿੰਗਲਜ਼)
ਡਬਲ
ਗ੍ਰੈਂਡ ਸਲੈਮ ਡਬਲ ਨਤੀਜੇ
ਫ੍ਰੈਂਚ ਓਪਨ1R (1931, 1932)
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਫ੍ਰੈਂਚ ਓਪਨ1R (1932)


ਲੀਲਾ ਰੋ ਦਿਆਲ (ਅੰਗ੍ਰੇਜ਼ੀ: Leela Row Dayal; 19 ਦਸੰਬਰ 1911 – 19 ਮਈ 1964)[1] ਭਾਰਤ ਦੀ ਇੱਕ ਮਹਿਲਾ ਟੈਨਿਸ ਖਿਡਾਰਨ ਅਤੇ ਲੇਖਕ ਸੀ। ਉਹ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਮੈਚ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਟੈਨਿਸ ਖਿਡਾਰਨ ਸੀ। ਉਸਨੇ ਅੰਗਰੇਜ਼ੀ ਅਤੇ ਸੰਸਕ੍ਰਿਤ ਦੋਵਾਂ ਵਿੱਚ ਭਾਰਤੀ ਕਲਾਸੀਕਲ ਨਾਚ ਉੱਤੇ ਕਈ ਕਿਤਾਬਾਂ ਲਿਖੀਆਂ।

ਕੈਰੀਅਰ[ਸੋਧੋ]

ਟੈਨਿਸ[ਸੋਧੋ]

1934 ਵਿੰਬਲਡਨ ਚੈਂਪੀਅਨਸ਼ਿਪ ਵਿੱਚ ਉਹ ਸਿੰਗਲ ਈਵੈਂਟ ਦੇ ਪਹਿਲੇ ਦੌਰ ਵਿੱਚ ਗਲੇਡਿਸ ਸਾਊਥਵੇਲ ਨੂੰ ਹਰਾ ਕੇ ਮੈਚ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਦੂਜੇ ਦੌਰ ਵਿੱਚ ਉਸ ਨੂੰ ਇਡਾ ਐਡਮੌਫ਼ ਨੇ ਤਿੰਨ ਸੈੱਟਾਂ ਵਿੱਚ ਹਰਾਇਆ।[2][3][4] ਅਗਲੇ ਸਾਲ, 1935, ਉਹ ਵਾਪਸ ਆਈ ਪਰ ਪਹਿਲੇ ਦੌਰ ਵਿੱਚ ਐਵਲਿਨ ਡੀਅਰਮੈਨ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਗਈ।

ਉਸਨੇ ਪੰਜ ਵਾਰ (1931–32, 1934–36) ਫ੍ਰੈਂਚ ਚੈਂਪੀਅਨਸ਼ਿਪ ਦੇ ਸਿੰਗਲ ਮੁਕਾਬਲੇ ਵਿੱਚ ਦਾਖਲਾ ਲਿਆ ਪਰ ਇੱਕ ਮੈਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ। 1935 ਵਿੱਚ ਉਸਦਾ ਦੂਜੇ ਗੇੜ ਦਾ ਨਤੀਜਾ ਪਹਿਲੇ ਦੌਰ ਵਿੱਚ ਬਾਈ ਦੇ ਕਾਰਨ ਸੀ।

ਰੋ ਨੇ ਆਲ ਇੰਡੀਆ ਚੈਂਪੀਅਨਸ਼ਿਪ (1931, 1936–38, 1940–41, 1943) ਵਿੱਚ ਸੱਤ ਸਿੰਗਲ ਖ਼ਿਤਾਬ ਜਿੱਤੇ ਅਤੇ ਤਿੰਨ ਵਾਰ (1932–33, 1942) ’ਤੇ ਉਪ ਜੇਤੂ ਰਹੀ। 1931 ਵਿੱਚ ਉਸਨੇ ਵੈਸਟ ਆਫ਼ ਇੰਡੀਆ ਚੈਂਪੀਅਨਸ਼ਿਪ ਵਿੱਚ ਸਿੰਗਲ ਖਿਤਾਬ ਜਿੱਤਿਆ ਅਤੇ 1933 ਵਿੱਚ ਉਹ ਉੱਥੇ ਫਾਈਨਲਿਸਟ ਸੀ।[5] 1935 ਵਿੱਚ ਇੰਗਲੈਂਡ ਦੇ ਦੌਰੇ ਦੌਰਾਨ ਉਸਨੇ ਜੋਨ ਇੰਗ੍ਰਾਮ ਦੇ ਖਿਲਾਫ ਬੋਰਨੇਮਾਊਥ ਵਿਖੇ ਹੈਂਪਸ਼ਾਇਰ ਲਾਅਨ ਟੈਨਿਸ ਚੈਂਪੀਅਨਸ਼ਿਪ ਜਿੱਤੀ। 1937 ਵਿੱਚ ਉਸਨੇ ਲਾਹੌਰ ਵਿੱਚ ਮੇਹਰ ਦੁਬਾਸ਼ ਵਿਰੁੱਧ ਉੱਤਰੀ ਭਾਰਤ ਚੈਂਪੀਅਨਸ਼ਿਪ ਜਿੱਤੀ।

ਸਿੱਧਾ ਬੈਕਹੈਂਡ ਡਰਾਈਵ ਉਸਦਾ ਮਨਪਸੰਦ ਸ਼ਾਟ ਸੀ।

ਲੇਖਕ[ਸੋਧੋ]

ਰੋ ਪ੍ਰਾਚੀਨ ਅਤੇ ਆਧੁਨਿਕ ਕਲਾਸੀਕਲ ਭਾਰਤੀ ਨਾਚ 'ਤੇ ਕਈ ਕਿਤਾਬਾਂ ਦੀ ਲੇਖਕ ਸੀ।[6][7] ਇਹ ਕਿਤਾਬਾਂ ਦੋਭਾਸ਼ੀ ਸਨ, ਅੰਗਰੇਜ਼ੀ ਅਤੇ ਸੰਸਕ੍ਰਿਤ ਵਿੱਚ ਲਿਖੀਆਂ ਗਈਆਂ ਸਨ। 1958 ਵਿੱਚ ਉਸਨੇ "ਨਾਟਿਆ ਚੰਦਰਿਕਾ" ਪ੍ਰਕਾਸ਼ਿਤ ਕੀਤਾ, ਜੋ ਕਿ ਭਾਰਤੀ ਕਲਾਸੀਕਲ ਨਾਚ ਰੂਪ ਨਾਟਿਆ ਉੱਤੇ ਇੱਕ ਹੱਥ ਲਿਖਤ ਦੋਭਾਸ਼ੀ ਗ੍ਰੰਥ ਹੈ।[8] ਉਸਨੇ ਆਪਣੀ ਮਾਂ ਦੁਆਰਾ ਬਣਾਈਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਅਨੁਵਾਦ ਕਰਨ ਵਿੱਚ ਵੀ ਮਦਦ ਕੀਤੀ ਅਤੇ ਉਹਨਾਂ ਨੂੰ ਸੰਸਕ੍ਰਿਤ ਨਾਟਕਾਂ ਵਿੱਚ ਤਬਦੀਲ ਕੀਤਾ। [9]

ਨਿੱਜੀ ਜੀਵਨ[ਸੋਧੋ]

ਰੋ ਇੱਕ ਸੰਸਕ੍ਰਿਤ ਕਵੀ ਰਾਘਵੇਂਦਰ ਰੋਅ ਅਤੇ ਪੰਡਿਤਾ ਕਸ਼ਮਾ ਰੋ ਦੀ ਧੀ ਸੀ। ਉਹ ਭਾਰਤ, ਇੰਗਲੈਂਡ ਅਤੇ ਫਰਾਂਸ ਵਿੱਚ ਪੜ੍ਹੀ ਸੀ। 1943 ਵਿੱਚ ਉਸਨੇ ਇੱਕ ਭਾਰਤੀ ਸਿਵਲ ਸੇਵਕ ਹਰੀਸ਼ਵਰ ਦਿਆਲ ਨਾਲ ਵਿਆਹ ਕੀਤਾ ਜੋ ਬਾਅਦ ਵਿੱਚ ਸੰਯੁਕਤ ਰਾਜ ਅਤੇ ਨੇਪਾਲ ਵਿੱਚ ਭਾਰਤੀ ਰਾਜਦੂਤ ਬਣ ਗਿਆ। ਮਈ 1964 ਵਿੱਚ ਮਾਊਂਟ ਐਵਰੈਸਟ ਦੇ ਖੁੰਬੂ ਖੇਤਰ ਦੀ ਯਾਤਰਾ ਦੌਰਾਨ ਉਸਦੀ ਮੌਤ ਹੋ ਗਈ ਸੀ।[10]

ਹਵਾਲੇ[ਸੋਧੋ]

  1. Vadukut, Sidin (29 June 2018). "The remarkable life of Leela Row Dayal". www.lifestyle.livemint.com (in ਅੰਗਰੇਜ਼ੀ). Mintlounge. Retrieved 29 March 2023.
  2. "Players archive – Leela Row". Wimbledon. AELTC.
  3. Soutik Biswas (19 August 2016). "Indian women make history in Rio". BBC News. In 1934, Leela Row, another Anglo-Indian, became the first Indian woman to win a match in Wimbledon.
  4. Sen, Ronojoy (2015). Nation at Play: A History of Sport in India. New York: Columbia University Press. p. 198. ISBN 978-0231164900. The honor of being the first Indian woman to win a match at Wimbledon went to Leela Row, another Anglo-Indian, who won in the first round in 1934.
  5. Lowe, Gordon (1935). Lowe's Lawn Tennis Annual. London: Eyre & Spottiswoode. p. 232.
  6. "Indian dance forms explained". The Los Angeles Times. 27 October 1958. p. 35 – via Newspapers.com.
  7. Ray Dhaliwal (21 February 1976). "Dancing builds stamina for mountain climbing". New Nation. p. 4 – via NewspapersSG.
  8. "'Natya Chandrika': a study by Leela Row Dayal in English and Sanskrit, with..." The National Archives.
  9. Sidin Vadukut (30 June 2018). "The remarkable life of Leela Row Dayal". LiveMint.
  10. "Harishwar Dayal is dead". The New York Times. 21 May 1964.