ਲੋਕ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਗ਼ਲਤੀ ਦਾ ਹਵਾਲਾ ਦਿਉ:ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗੇ ਚੱਲਦੀ ਹੈ। ਡਾ. ਸਤੇਂਦਰ ਅਨੁਸਾਰ ਲੋਕ ਮਨੁੱਖ ਸਮਾਜ ਦਾ ਉਹ ਵਰਗ ਹੈ ਜੋ ਆਭਿਜਾਤ ਸੰਸਕਾਰ ਸ਼ਾਸਤਰੀਅਤਾ ਅਤੇ ਪੰਡਤਾਈ ਦੀ ਚੇਤਨਾ ਅਤੇ ਹੈਂਕੜ ਤੋਂ ਖਾਲੀ ਹੈ ਅਤੇ ਜੋ ਇੱਕ ਪਰੰਪਰਾ ਦੇ ਪਰਵਾਹ ਵਿੱਚ ਜਿੰਦਾ ਰਹਿੰਦਾ ਹੈ।[੧]

ਵਿਸ਼ਿਸ਼ਿਟ ਸਾਹਿਤ ਵਾਂਗ ਕਿਸੇ ਲੇਖਕ ਦੁਆਰਾ ਲੋਕ-ਬੋਲੀ ਵਿੱਚ ਰਚਿਆ ਸਾਹਿਤ ਲੋਕ ਚੇਤਨਾ ਦਾ ਸਾਹਿਤ ਅਤੇ ਲੋਕ-ਪ੍ਰਿਯ ਸਾਹਿਤ, ਬਹੁਤ ਵਾਰ ਲੋਕ ਸਾਹਿਤ ਤੋਂ ਭਿੰਨ ਹਨ। ਲੋਕ ਪ੍ਰਿਯ ਸਾਹਿਤ ਆਪਣੀ ਸਾਮੱਗਰੀ ਬਹੁਤੀਵਾਰ ਲੋਕ ਸਾਹਿਤ ਤੋਂ ਲੈਂਦਾ ਹੈ ਅਤੇ ਲੋਕ ਪ੍ਰਿਯ ਹੋਣ ਕਾਰਨ ਇਸ ਨੂੰ ਲੋਕ ਸਾਹਿਤ ਹੀ ਸਮਝ ਲਿਆ ਜਾਂਦਾ ਹੈ। ‘ਰਾਮਾਇਣ` ‘ਮਹਾਭਾਰਤ' ਅਤੇ ‘ਹੀਰ ਵਾਰਿਸ` ਇਸ ਦੇ ਸੁੰਦਰ ਉਦਾਹਰਣ ਹਨ। ਲੋਕ ਸਾਹਿਤ ਦੀ ਕੋਈ ਰਚਨਾ, ਜੋ ਲੋਕ ਸਮੂਹ ਦੁਆਰਾ ਹੋਂਦ ਵਿੱਚ ਆਈ ਹੋਵੇ ਤੇ ਭਾਵੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਕ੍ਰਿਤ ਹੋਵੇ, ਲੋਕ-ਮਾਨਸ ਦੇ ਸਮਾਨ ਤੱਤਾਂ ਨਾਲ ਯੁਕਤ ਹੋ ਕੇ ‘ਲੋਕ` ਦੇ ਆਪਣੇ ਹੀ ਵਿਅਕਤਿਤਵ ਦੀ ਕ੍ਰਿਤ ਸਮਝੀ ਜਾਣ ਲੱਗ ਪੈਂਦੀ ਹੈ, ਪਰ ਲੋਕ ਜੀਵਨ ਦੀ ਅਮੁੱਕ ਬਾਣੀ ਦਾ ਜੀਉਂਦਾ ਖਜਾਨਾ ਆਉਣ ਵਾਲੀ ਪੀੜ੍ਹੀ ਦੇ ਮਨ੍ਹਾਂ ਵਿੱਚ ਅੱਜ ਵੀ ਅਨੰਤ ਰੂਪ ਵਿੱਚ ਸੁਰੱਖਿਅਤ ਚਲਿਆ ਆਉਂਦਾ ਹੈ।

ਦਵਿੰਦਰ ਸਤਿਆਰਥੀ ਲੋਕ ਸਾਹਿਤ ਨੂੰ ਮਨੁੱਖ ਦੇ ਹਮੇਸ਼ਾ ਜੀਊਂਦੇ ਰਹਿਣ ਦੀ ਚੇਤਨਤਾ ਦਾ ਜੀਊਂਦਾ ਜਾਗਦਾ ਸਬੂਤ ਦੱਸਦਾ ਹੈ। ਮੱਧਕਾਲੀਨ ਪੰਜਾਬੀ ਸਾਹਿਤ ਦਾ ਕੋਈ ਵੀ ਲੇਖਕ ਅਜਿਹਾ ਨਹੀਂ ਜਿਸ ਨੇ ਚਿੰਤਨ ਵਿਸ਼ੈ ਰੂਪ ਜਾਂ ਸ਼ੈਲੀ ਆਦਿ ਪੱਖਾਂ ਤੋਂ ਲੋਕ-ਸਾਹਿਤ ਦਾ ਪ੍ਰਭਾਵ ਨਾ ਕਬੂਲਿਆ ਹੋਵੇ। ਇਸ ਤੋਂ ਅੱਗੇ ਲੋਕ ਸਾਹਿਤ ਦੀਆਂ ਵੰਨਗੀਆਂ ਦਾ ਅਧਿਐਨ ਵਿਸਤ੍ਰਿਤ ਰੂਪ ਵਿੱਚ ਅੱਗੇ ਹੈ। ਲੋਕ ਗੀਤ, ਲੋਕ ਕਥਾਵਾ, ਲੋਕ ਅਖਾਣ, ਬੁਝਾਰਤਾਂ, ਲੋਕ ਵਾਰ, ਆਦਿ ਲੋਕ ਲੋਕ ਦੀਆਂ ਵੰਨਗੀਆਂ ਹਨ:

ਲੋਕ ਸਾਹਿਤ ਰਾਹੀਂ ਕਿਸੇ ਦੇਸ਼ ਦੀ ਨੁਹਾਰ ਪੂਰੀ ਤਰ੍ਹਾਂ ਦਿਸ ਆਉਂਦੀ ਹੈ। ਪੰਜਾਬੀ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਅਧਿਐਨ ਤੋਂ ਸਾਫ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਸਮਾਜਕ, ਸਾਹਿਤਕ ਅਤੇ ਇਤਿਹਾਸਕ ਮਹਾਨਤਾ ਵੀ ਹੈ

ਲੋਕ ਗੀਤ[ਸੋਧੋ]

ਮੱਧਕਾਲੀਨ ਪੰਜਾਬੀ ਕਵੀਆਂ ਵਿੱਚੋਂ ਕੋਈ ਵਿਰਲਾ ਹੀ ਹੋਵੇਗਾ, ਜਿਸ ਨੇ ਕਲਾਤਮਕ ਰੂਪ ਵਿਧਾਨ, ਸ਼ਕਤੀਸ਼ਾਲੀ ਭਾਸ਼ਾ ਅਤੇ ਆਕਰਸ਼ਕ ਰਾਗਾਂ ਤੇ ਧੁਨਾ ਲਈ ਪੰਜਾਬੀ ਲੋਕ ਗੀਤਾਂ ਤੋਂ ਸਹਾਇਤਾ ਨਾ ਲਈ ਹੋਵੇ ਏਵਲਿਣ ਦਾ ਵਿਚਾਰ ਹੈ ਕਿ ਲੋਕ ਕਹਾਣੀਆਂ ਗਲਪ ਨੂੰ ਜਨਮ ਦਿੰਦੀਆ ਹਨ ਅਤੇ ਲੋਕ ਗੀਤ ਸਮੁੱਚੀ ਕਵਿਤਾ ਦੇ ਜਨਮ ਦਾਤਾ ਹਨ।

ਜੰਮਣ ਤੋਂ ਮੌਤ ਤਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜੇਹਾ ਨਹੀਂ ਹੈ, ਜਿਸ ਸੰਬੰਧੀ ਲੋਕ ਗੀਤ ਉਪਲੱਬਧ ਨਾ ਹੋਵੇ। ਇਨ੍ਹਾਂ ਲੋਕ ਗੀਤਾ ਦੀ ਵਿਸ਼ਾਲ ਭਾਵਨਾ ਨੂੰ ਮੁੱਖ ਰੱਖਕੇ ਇਹ ਧਾਰਨਾ ਆਮ ਪ੍ਰਚਲਿਤ ਹੈ ਕਿ ਪੰਜਾਬੀ ਗੀਤਾਂ ਵਿੱਚ ਜੰਮਦਾ ਹੈ: ਲੋਰੀਆਂ, ਥਾਲਾਂ, ਧਮਾਲਾਂ ਵਿੱਚ ਇਸ ਦਾ ਪਾਲਣ ਪੋਸ਼ਣ ਹੁੰਦਾ ਹੈ: ਘੋੜੀਆਂ, ਸੁਹਾਗਾਂ, ਸਿੱਠਣੀਆਂ ਛੰਦਾਂ ਅਤੇ ਗਿੱਧਿਆਂ ਵਿੱਚ ਵਿਆਹਿਆ ਜਾਂਦਾ ਹੈ: ਅਤੇ ਇਸ ਦਾ ਅੰਤਿਮ ਸੰਸਕਾਰ ਵੀ ਆਲਹੁਣੀਆਂ ਤੇ ਕੀਰਨਿਆ ਦੇ ਰੂਪ ਵਿੱਚ ਗੀਤਾਂ ਰਾਹੀਂ ਹੀ ਹੁੰਦਾ ਹੈ। ਬਹੁਤ ਸਾਰ ਗੀਤ ਅਜਿਹੇਸ ਵੀ ਹਨ ਜਿਹੜੇ ਜਿਤਾ ਪ੍ਰਤਿ ਦੇ ਕਾ-ਵਿਹਾਰ ਦਿਨ-ਦਿਹਾਰ, ਹਾਰ ਸ਼ਿੰਗਾਰ, ਮਿਲਾਮ, ਵਿਛੋੜਾ, ਦੁੱਖ-ਸੁੱਖ, ਆਨੰਦ ਨਾਲ ਸੰਬੰਧਿਤ ਹਨ। ਰੁੱਤਾਂ, ਮੇਲਿਆ, ਪਸ਼ੂ ਪੰਛੀਆਂ ਅਤੇ ਰੁੱਖਾਂ ਆਦਿ ਬਾਰੇ ਵੀ ਗੀਡ ਮਿਲੇ ਹਨ। ਪ੍ਰੀਤ ਕਹਾਣੀਆਂ ਅਤੇ ਸੂਰਮਗਤੀ ਦੇ ਪ੍ਰਸੰਗ ਵਿੱਚ ਗੀਤ ਮਿਲਦੇ ਹਨ। ਪ੍ਰ੍ਰੇਮ ਭਾਵਨਾ ਨੂੰ ਪ੍ਰਗਟਾਉਣ ਵਾਲਾ ਗੀਤ

 • ਕੰਨੀ ਕਾਟੇ ਪਾਏ ਨੇ, ਸਾਡੇ ਨਾਲੋਂ ਬਟਨ ਚੰਗੇ, ਜਿਹੜੇ ਸੀਨੇ ਨਾਲ ਲਾਏ ਹੋਏ ਨੇ
 • ਤੇਰੀ ਸਜਰੀ ਪੈੜ ਦਾ ਰੇਤਾ ਚੁੱਕ ਚੱਕ ਲਾਵਾਂ ਹਿੱਕ ਨੂੰ

ਲੋਕ ਗੀਤ ਵਿੱਚ ਇਸ ਦੇ ਕੁਝ ਅੱਗੇ ਰੂਪ ਗਏ ਹਨ।:-

ਬੋਲੀਆ[ਸੋਧੋ]

ਰਾਂਝਾ ਕੀਲ ਕੇ ਪਟਾਰੀ ਵਿੱਚ ਪਾਇਆ
ਹੀਰ ਬੰਗਾਲਣ ਨੇ
ਰਾਂਝਾ ਮਝੀਆਂ ਨੂੰ ਹਾਕਾਂ ਮਾਰੇ
ਮੇਰੇ ਭਾਵੇ ਮੋਰ ਬੋਲਦਾ

ਪ੍ਰੀਤ ਕਹਾਣੀਆਂ, ਕਿੱਸੇ ਕਵੀਆਂ ਨੇ ਬਾਰ-ਬਾਰ ਲਿਖਿਆ ਹੈ ਅਤੇ ਇਹ ਕਿੱਸੇ ਕਈਆਂ ਲੋਕਾਂ ਨੂੰ ਜ਼ੁਬਾਨੀ ਯਾਦ ਹਨ, ਪਰ ਇਨ੍ਹਾਂ ਕਥਾਵਾਂ ਦੇ ਨਾਇਕਾ ਜਾਂ ਨਾਇਕਾਵਾਂ ਅਤੇ ਇਨ੍ਹਾਂ ਵਿਚਲੀਆਂ ਘਟਨਾਵਾਂ ਦਾ ਜ਼ਿਕਰਹ ਪ੍ਰਤੀਕਾਂ ਅਤੇ ਬਿੰਬਾਂ ਦੇ ਰੂਪ ਵਿੱਚ ਲੋਕ ਗੀਤਾਂ ਵਿੱਚ ਆਉਂਦਾ ਹੈ।

ਟੱਪੇ[ਸੋਧੋ]

ਚੰਨ ਬੱਦਲਾਂ ਵਿੱਚ ਆ ਨੀ ਗਿਆ
ਕੱਚਿਆ ਨੇ ਕਚ ਕੀਤਾ
ਸਾਡੇ ਪੱਕੇ ਨੂੰ ਵਟਾ ਨੀ ਗਿਆ

ਠੰਡੀ ਛਾਂ ਹੋਵੇ ਏਸ ਰੁਖ ਦੀ
ਕਿੱਥੇ ਮਹੀਂਵਾਲ ਮੇਰਾ
ਸੋਹਣੀ ਮੱਛੀਆਂ ਨੂੰ ਰਾਹ ਪੁੱਛਦੀ।

ਟੱਪੇ ਵੀ ਲੋਕ ਗੀਤ ਦੀ ਇੱਕ ਰੂਪ ਹੈ ਜੋ ਬਹੁਤ ਹੀ ਮਕਬੂਲ ਰੂਪ ਹੈ ਇਹ ਜਿੰਦਗੀ ਦੇ ਆਮ ਦੁੱਖ- ਮੇਲੇ, ਤਿਉਹਾਰ, ਰਸਮਾਂ ਰੀਤਾਂ ਵਿੱਚ ਆਦਿ ਲਏ ਜਾਂਦੇ ਹਨ ਜੋ ਆਪਣੇ ਮਨ-ਪੰਚਾਵੇ ਲਈ ਆਮ ਲੋਕਾਂ ਨੂੰ ਇਹਨਾਂ ਰਾਹੀਂ ਸਿੱਖਿਆ ਵੀ ਦਿੱਤੀ ਜਾਂਦੀ ਹੈ।

ਘੋੜੀਆਂ[ਸੋਧੋ]

ਲੜਕੇ ਦੇ ਵਿਆਹ ਨਾਲ ਸੰਬੰਧਿਤ ਸ਼ਗਨਾਂ ਵਿੱਚੋਂ ਘੋੜੀਆਂ ਦਾ ਗਾਏ ਜਾਣਾ ਬਹੁਤ ਜਰੂਰੀ ਹੈ। ਘੋੜੀਆਂ ਮੂਲ ਰੂਪ ‘ਵਿਆਹ ਦੇ ਗੀਤ’ ਹਨ ਜਿਨ੍ਹਾਂ ਦਾ ਗਾਉਣ ਸ਼ਾਦੀ ਤੋਂ ਅੱਠ ਦਸ ਦਿਨ ਪਹਿਲਾਂ ਹੀ ਆਰੰਭ ਹੋ ਜਾਂਦਾ ਹੈ। ਜੰਡ ਦੀ ਰਵਾਨਗੀ ਸਮੇਂ ਜਦੋਂ ਲਾੜਾ ਸਿਹਰਾ ਬੰਨ ਕੇ, ਕਲਗੀ ਲਾ ਕੇ ਘੋੜੀ ਤੇ ਸਵਾਰ ਹੁੰਦਾ ਹੈ। ਤਾਂ ਉਸ ਵੇਲੇ ਵੀ ਘੋੜੀਆਂ ਗਾਈਆ ਜਾਦੀਆਂ ਹਨ।

ਘੋੜੀ ਚੜ੍ਹ ਬੰਨਿਆ ਤੈਨੂੰ ਬਾਪੂ ਬੁਲਾਵੇ
ਮੈਂ ਸਦਕੇ ਵੀਰਾ ਮਾਂ ਸ਼ਗਨ ਮਨਾਵੇ
ਮੈਂ ਸਦਕੇ ਵੀਰਾ, ਦਾਣਾ ਮੋਤੀਆਂ ਖਾਵੇ।

ਨਿੱਕੀ ਨਿੱਕੀ ਬੋਂਦੀ ਨਿੱਕਾ-ਨਿੱਕਾ ਮੀਂਹ ਵਚੇ ਮਾਂ ਵੇ ਸੁਗਰਾਜ ਤੇਰੇ ਸਗਨ ਕਰੇ ਦਸਾਂ ਦੀ ਬੋਰੀ ਤੇਰਾ ਬਾਪ ਫੜੇ, ਵੀਰਾਂ ਦੀ ਜ਼ੋੜੀ ਤੇਰੇ ਨਾਲ ਚੜ੍ਹੇ ਨੀਲੀ ਨੀਲੀ ਘੋੜੀ ਮੇਰਾ ਨਿੱਕਾਂ ਚੜ੍ਹੇ , ਭੈਣ ਸੁਹਾਰਾਜ ਤੇਰੀਵਾਗ ਫੜੇ ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ, ਭਾਬੀ ਸਹਾਗਨ ਤੈਨੂੰ ਸੁਰਮਾ ਪਾਵੇ ਰੱਤਾ-ਰੱਤਾ ਡੋਲਾ ਮਹਿਲੀ ਆ ਵੜੇ , ਮਾਂ ਵੇ ਸੁਹਾਗਨ ਪਾਣੀ ਵਾਰ ਪੀਵੇ ਨਿੱਕੀ ਜੇਹੀ ਬੰਨੋ ਪੈਰ ਫਮਕ ਧਰੇ , ਨਿੱਕੀ ਜੇਹੀ ਬੰਨੋ ਪੀੜੇ੍ਹ ਬੈਠੀ ਸੱਜੇ।

ਸੁਹਾਗ[ਸੋਧੋ]

ਸੁਹਾਗ ਦਾ ਸ਼ਬਦਿਕ ਅਰਥ ਹੈ ਖਸ਼ਨਸੀਬੀ ਅਥਣਾ ਚੰਗੇ ਭਾਗ। ਲੋਕ ਸਾਹਿਤ ਦੇ ਸੰਦਰਭ ਵਿੱਚ ਸੁਹਾਗ ਤੋਂ ਭਾਵ ਜਜਿਹੇ ਸੁਭਾਗਯ ਲੋਕ ਗੀਤ ਹਨ, ਜਿਹੜੇ ਲੜਕੀ ਦੇ ਵਿਆਹ ਨਾਲ ਸੰਬੰਧਿਤ ਹਨ। ਜਿਵੇਂ ਮੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾ ਵਿਆਹ ਨਾਲ ਸੰਬੰਧਿਤ ਜਾਣ ਦਾ ਰਿਵਾਜ ਹੈ। ਇਸੇ ਤਰ੍ਹਾਂ ਕੁੜੀ ਦੇ ਵਿਆਹ ਦੇ ਕੁਝ ਦਿਨ ਪਹਿਲਾ ਰਾਤ ਦੇ ਖਾਣੇ ਤੋਂ ਪਿੱਛੋ ਅੋਰਤਾਂ ਦੁਆਾਰਾ ‘ਸੁਹਾਗ’ ਗਾਣੇ ਆਰੰਭ ਕਰ ਦਿੰਦੀਆਂ ਹਨ। ਇਹ ਸਿਲਸਿਲਾ ਵਿਆਹ ਤੋਂ ਇੱਕ ਦਿਨ ਪਹਿਲਾਂ ਤਕ ਜਾਰੀ ਰਹਿੰਦਾ ਹੈ।

ਸਾਡਾ ਚਿੜੀਆਂ ਦਾ ਚੰਬਾ ਜੀ ਤੇ ਬਾਬਲ ਅਸਾਂ ਉੱਡ ਜਾਣਾ
ਸਾਡੀ ਲੰਬੀ ਉਡਾਰੀ ਵੇ ਤੇ ਬਾਬਲ ਕਿਹੜੇ ਦੇਸ ਜਾਣਾ

ਸਿੱਠਣੀਆਂ[ਸੋਧੋ]

ਸਿੱਠਣੀ, ਵਿਆਹ ਨਾਲ ਸੰਬੰਧਿਤ ਪੰਜਾਬੀ ਲੋਕ ਗੀਤਾਂ ਦਾ ਅਜੇਰਾ ਰੂਪ ਹੈ, ਜਿਸ ਦਾ ਮਨੋਰਥ ਵਿਅੰਗ , ਕਟਾਖਸ ਜਾਂ ਸਖੋਲੀਆ ਅੰਦਾਜ਼ ਵਿੱਚ ਤਨਜ਼ ਰਾਹੀਂ ਮਰੋਤਿਆ ਦਾ ਦਿਲ ਪ੍ਰਚਾਉਣ ਹੈ। ਪੁਰਾਣੇ ਸਮਿਆਂ ਵਿੱਚ ਜਦ ਮਨ ਪ੍ਰਚਾਵ ਦੇ ਸਾਧਨ ਬਹੁਤ ਹੀ ਸੀਮਿਤ ਸਨ ਤਾਂ ਵਿਆਹ ਦੇ ਸ਼ਗਨਾਂ ਵਿੱਚ ਸਿੱਠਣੀਆ ਮਨੋਰੰਜਨ ਦੇ ਪੱਖ ਤੋਂ ਵਿਸ਼ੇਸ਼ ਭੁਮਿਕਾ ਨਿਭਾੳਂਦੀਆਂ ਹਨ। ਲੋਕ ਸਾਹਿਤ ਦੇ ਨਜਰੀਏ ਤੋਂ ਸਿੱਠਵੀ ਇੱਥ ਹੋਏਹਾ ਖੁਲ੍ਹਾ ਖਲਾਸਾ ਗੀਤ ਹੈ, ਜਿਸ ਵਿੱਚ ਹਿਸੰਗ ਹੋ ਕੇਸ ਸੁਲਝੇ ਹੋਏ ਢੰਗ ਨਾਲ ਵਿਆਹ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਗਲ੍ਹਾਂ ਕੱਢਿਆਂ ਜਾਦੀਆਂ ਹਨ।

ਸਾਡੇ ਵਿਹੜੇ ਮਾਦਰੀ, ਮੁੰਡੇ ਦੀ ਭੈਣ ਬਾਂਦਰੀ
ਢੋਲ ਸਿਰ ਢਮ ਕੇਰੇ ਢੱਡੇ, ਵੰਨ ਸੁਵੰਨੇ ਆਏਵੀ
ਲਾੜਾ ਤੇ ਸਰਬਾਲਾ ਦੋਵੇਂ, ਭੈਣ ਨਾਲ ਲਿਆਦੇ ਵੀ
ਵੇ ਜੀਜਾ ਭੈਣ ਨੂੰ ਨਚਾ ਲੈ ਇਮਲੀ ਦੇ ਹੇਠ।

ਲੋਰੀਆਂ[ਸੋਧੋ]

ਲੋਰੀਆ ਪੰਜਾਬ ਦੇ ਅਜਿਹਾ ਲੋਕ ਗੀਤ ਹਨ, ਜਿਹੜੇ ਮਾਂ ਜਾ ਭੈਣ ਦੁਆਰਾ ਰੋਂਦੇ ਬੱਚੇ ਚੁੱਖ ਕਰਾੳਣ, ਪ੍ਰਚਾਉਣ ਅਤੇ ਮਲਾਉਣ ਲਈ ਗਾਏ ਜਾਦੇ ਹਨ, ਜਿਵੇਂ: 1.

ਸੋਨੇ ਦਾ ਪੰਘੂੜਾਂ
ਸੋਨੇ ਦੀ ਕਟੋਰੀ
ਤੈਨੂੰ ਮਾਂ ਦੇਵੇ ਲੋਰੀ
ਤੈਨੂੰ ਮਾਂ ਦੇਵੇ ਲੋਰੀ

ਮਾਹੀਆ[ਸੋਧੋ]

‘ਮਾਹੀਆ’ ਪੰਜਾਬੀ ਦਾ ਸਭ ਤੋਂ ਵੱਧ ਗਾਏ ਜਾਣ ਵਾਲਾ ਲੋਕ ਗੀਤ ਹੈ। ਆਕਾਰ ਵਿੱਚ ਬਹੁਤ ਛੋਟਾ ਪਰਤੂ ਸਾਰੇ ਪੰਜਾਬ ਵਿੱਚ ਅਤਿ ਹਰਮਨ ਪਿਆਰਾ ਗੀਤ ਹੈ। ਮਾਹੀਆ ਮਾਹੀ ਤੋਂ ਬਣਿਆ ਹੈ ਅਤੇ ਮਾਹੀ ਦੇ ਸ਼ਬਦੀ ਅਰਥ ਮੱਝਾਂ ਚਾਰਨ ਵਾਲਾ ਜਾਂ ਵਾਗੀ। ਜਿਵੇਂ ਰਾਝਾਂ ਅਤੇ ਮਹੀਵਾਲ ਪਾਲੀ/ਮਾਹੀ ਹੁੰਦੇ ਹੋਏ ਵੀ ਪ੍ਰੀਤਮ ਦੀ ਅਜਾਮਤ ਦਾ ਰੂਪ ਧਾਰਨ ਕਰ ਚੁੱਕੇ ਹਨ, ਇਸ ਪ੍ਰਕਾਰ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਇਹ ਲੋਕ ਗੀਤ ਦੀ ਅਜੇਹੀ ਸਿਨਫ਼/ਕਿਸਮ ਹੈ, ਜਿਸ ਦਾ ਨਾਇਕ ‘ਮਾਹੀਆ’ ਹੈ।

ਦੋ ਪੱਤਰਾਂ ਅਨਾਰਾਂ ਦੇ
ਸਾਡੇ ਬੰਨੇ ਆ ਬੈਠੇ,
ਕਬੂਤਰ ਯਾਰਾਂ ਦੇ ।
ਕੋਈ ਸਾਵੇ ਰੁਖ ਮਾਹੀਆ
ਪੀਂਘ ਵਿਛੋੜੇ ਦੀ,
ਝੂਟੇ ਦਿੰਦੇ ਨੇ ਦੁੱਖ ਮਾਹੀਆ।

ਢੋਲਾ[ਸੋਧੋ]

ਢੋਲਾ ਜਾਂ ਢੋਲਾ ਪੰਜਾਬੀ ਵਿੰਚ ਪ੍ਰੀਤਮ ਅਥਵਾ ਮਹਿਬੂਬ ਦਾ ਪ੍ਰਤੀਕ ਹੈ। ਜਿਨ੍ਹਾਂ ਗੀਤਾਂ ਵਿੱਚ ਢੋਲੇ ਦਾ ਬਾਰ ਬਾਰ ਜ਼ਿਕਰ ਆਵੇ ਅਤੇ ਪ੍ਰੀਤਮ ਦੀ ਪ੍ਰਸੰਸਾ ਕੀਤੀ ਗਈ ਹਵੇ, ਉਨਾਂ ਨੂੰ ਢੋਲੇ ਕਿਹਾ ਜਾਂਦਾ ਹੈ।

   ਪੰਜਾਬ ਦੇ ਹੋਰ ਬਹੁਤ ਸਾਰੇ ਗੀਤਾਂ ਵਾਂਗ ਢੋਲਾ ਵੀ ਅੌਰਤ ਦੇ ਜਜਬਿਆਂ ਦਾ ਪ੍ਰਗਟਾਵਾ ਕਰਦਾ ਹੈ। ਮੁੱਢਲੇ ਰੂਪ ਵਿਚ ਇਹ ਪਿਆਰ ਦੇ ਗੀਤ ਹਨ ਅਤੇ ਵਸਲ ਦੇ ਟਾਕਰੇ ਤੇ ਵਿਛੋੜੇ ਜੁਦਾਈ ਤੇ ਹਿਜਰ ਦੇ ਭਾਵ ਇਨਾਂ ਵਿਚ 

ਰੂਪਮਾਨ ਹੁੰਦੇ ਹਨ

ਢੋਲੇ ਦੀ ਪਰਿਭਾਸ਼ਾ[ਸੋਧੋ]

ਅਫਜਲ ਪ੍ਰਵੇਜ ਅਨੁਸਾਰ,"ਢੋਲਾ ਦੀ ਕੋਈ ਇਕ ਤਕਨੀਕ ਨਹੀਂ ਸਗੋਂ ਹਰ ਉਹ ਗੀਤ ਜਿਸ਼ ਵਿਚ ਢੋਲਾ ਨੂੰ ਮੁਖਾਤਿਬ ਕੀਤਾ ਗਿਆ ਹੋਵੇ ਉਹ ਢੋਲਾ ਹੈ ਉਹਨਾਂ ਨੇ ਢੋਲੇ ਦਾ ਮੁਖਾਤਿਬ ਇਸ ਪ੍ਰਕਾਰ ਦਿੱਤਾ ਹੈ-

                    ਬਾਕਿਆਂ ਵੇ ਮਾਹਿਆ ਮਰ ਗਈ ਆ ਵਰਾਗੇ ਨਾਲ                         
                    ਇਸ ਗਲੋਂ ਰੋਨੀ ਆ ਮਾਹੀ ਕਦੀ ਨਾ ਪੁਛਿਆ ਹਾਲ

ਢੋਲੇ ਦੀ ਲੋਕ ਪਰੰਪਰਾ[ਸੋਧੋ]

ਢੋਲ ਢੋਲਕ ਨਾਲ ਗਾਇਆ ਜਾਣ ਵਾਲਾ ਲੋਕ ਗੀਤ ਹੈ ਬਾਰ ਦੇ ਇਲਾਕੇ ਵਿਚ ਊ਼ਠ ਤੇ ਸਵਾਰ ਲੋਕ ਕਈ-ਕਈ ਮੀਲ ਤੱਕ ਢੋਲੇ ਗਾਉਦੇਂ ਜਾਦੇਂ ਹਨ ਢੋਲੇ ਦੀਆਂ ਲਾਉਣਾ,ਮੁਹਾਵਰਾ ਸੰਕੇਤ ਕਰਦਾ ਹੈ ਕਿ ਢੋਲਾ ਪੂਰਨ ਮੌਜ ਮਸਤੀ ਦਾ ਗੀਤ ਹੈ-

                    " ਬਾਜਾਰ ਵਿਕੇਂਦੀ ਖੰਡ ਵੇ
                     ਤੂੰ ਮਿਸਰੀ ਤੇ ਮੈਂ ਗੁਲਕੰਦ ਵੇ
                     ਦੋਵੇਂ ਚੀਜਾਂ ਮਿੱਠੀਆਂ ਵੇ ਢੋਲਾ "                 

"ਜਨਾਬ ਏ.ਡੀ.ਇਜ਼ਾਜ਼ ਨੇ ਆਪਣੀ ਪੁਸਤਕ ਚਾਜ਼ੇ ਛੱਤੇ ਵਿਚ ਢੋਲਿਆ ਨੂੰ ਗਾਏ ਜਾਣ ਦੇ ਤਿੰਨ ਢੰਗਾ ਦੀ ਰਵਾਨੀ,ਰਗੀ ਅਤੇ ਉਤਲਾ ਧੁਰ ਬਾਰੇ ਲਿਖਿਆ ਹੈ|ਢੋਲਾ ਸੁਣਾਓੁਣ ਵਾਲੇ ਇਨ੍ਹਾਂ ਵਿਚੋਂ 'ਰਗੀ' ਢੰਗ ਦੀ ਵਰਤੋਂ ਵਧੇਰੇ ਕਰਦੇ ਹਨ|"

ਸ਼ੈਲੀ[ਸੋਧੋ]

ਢੋਲਾ ਕਈ ਸ਼ੈਲੀਆਂ ਵਿਚ ਪ੍ਰਚਲਿਤ ਹੈ|ਪੋਠੋਹਾਰ ਵਿਚ ਪ੍ਰਚਲਿਤ ਢੋਲੇ ਰੂਪ ਤੇ ਲੈਅ ਵਿਚ ਸਾਂਦਲ ਬਾਰ ਦੇ ਜਾਂਗਲੀਆਂ ਦੇ ਢੋਲਿਆਂ ਨਾਲ ਵੱਖਰੇ ਹਨ |”ਪੋਠੋਹਾਰੀ ਢੋਲਿਆਂ ਦਾ ਇਕ ਬਝਵਾਂ ਰੂਪ –ਵਿਧਾਨ ਹੈ| ਇਹ ਪੰਜ ਸਤਰਾਂ ਦੇ ਹੁੰਦੇ ਹਨ ਅਤੇ ਦੇ ਟੁਕੜੀਆਂ ਵਿਚ ਵੰਡੇ ਹੁੰਦੇ ਹਨ|ਪਹਿਲੀ ਟੁਕੜੀ ਤਿੰਨ ਸਤਰਾਂ ਦੀ ਹੁੰਦੀ ਹੈ,ਜਿਸ ਵਿਚ ਪਹਿਲੀਆਂ ਦੋ ਸਤਰਾਂ ਦਾ ਤੁਕਾਂਤ ਮਿਲਦਾ ਹੈ, ਤੀਜੀ ਦਾ ਨਹੀਂ|ਟੁਕੜੀ ਦੋ ਸਤਰਾਂ ਦੀ ਹੁੰਦੀ ਹੈ|ਪਹਿਲੀ ਟੁਕੜੀ ਦੇ ਪ੍ਰਭਾਵ ਨੂੰ ਗੂੜਾ ਕਰਦੀ ਹੈ ਤੇ ਬਿਜਲੀ ਦੀ ਲਿਸ਼ਕ ਵਾਂਗ ਚਕਾਚੋਂਦ ਕਰ ਜਾਂਦੀ ਹੈ|”ਇਹ ਦੂਜੀ ਟੁਕੜੀ ਢੋਲੇ ਦੀ ਇਕਾਈ ਦਾ ਬੱਝਵਾਂ ਹੁੰਦਿਆਂ ਵੀ ਭਾਵ ਵਿਚ ਸੁੰਤਤਰ ਤੇ ਸੰਪੂਰਨ ਹੋਣ ਕਰਕੇ ,ਕਿਸੇ ਵੀ ਢੋਲੇ ਦੀ ਪਹਿਲੀ ਕਲੀ ਨਾਲ ਲੱਗ ਕੇ ਗਾਂਈ ਜਾ ਸਕਦੀ ਹੈ|ਇਹ ਦੂਜੀ ਕਲੀ,ਕਿਸੇ ਢੋਲੇ ਦਾ ਹਿੱਸਾ ਹੁੰਦਿਆਂ ਵੀ ਹਰ ਢੋਲੇ ਨਾਲ ਨਿਸ਼ਚਿਤ ਨਹੀਂ, ਇਹ ਜਿੱਥੇ ਢੁੱਕ ਜਾਵੇ, ਢਕਾ ਕੇ ਗਾ ਲਈ ਜਾਂਦੀ ਹੈ –

            ਮੇਰੇ ਢੋਲਾ ਤੇ ਮੈਂ ਹਾਣੀ
            ਢੋਲੇ ਕੰਧਾਂ ਤੋਂ ਮੰਗਿਆਂ ਪਾਣੀ
            ਦੁੱਧ ਚ’ ਦੇਸਾਂ ਜੀਵੇ ਢੋਲਾ
            ਢੋਲ ਰੰਗਲਾ
            ਚਿੱਟੀ ਤੇਰੀ ਪਗੜੀ ਗੁਲਾਬੀ ਸ਼ਮਲਾ |

ਪੋਠੋਹਾਰੀ ਢੋਲੇ ਆਮ ਤੌਰ ਉੱਤੇ ਪਹਾੜੀ ਵਿੱਚ ‘ਕਹਿਰਵਾਂ’ ਤਾਲ ਵਿਚ ਗਾਏ ਜਾਂਦੇ ਹਨ , ਪਰ ਕੁਝ ਢੋਲੇ ਤਿਲੰਗ ਤੇ ਭੈਰਵੀ ਵਿਚ ਗਾ ਲਏ ਜਾਂਦੇ ਹਨ | “ਸਾਂਦਲ ਬਾਰ ਵਿਚ ਪ੍ਰਚਲਿਤ ਢੋਲਿਆਂ ਦਾ ਕੋਈ ਬਝਵਾਂ ਰੂਪ – ਵਿਧਾਨ ਅਤੇ ਇਨ੍ਹਾਂ ਦੀ ਲੈਅ ਪੋਠੋਹਾਰੀ ਢੋਲਿਆਂ ਨਾਲੋਂ ਵੱਖਰੀ ਹੈ|ਇਹ ਇਕੱਠ ਵਿੱਚ ਗਾਇਆਂ ਜਾਂਦਾ ਹੈ| ਕੰਨਾਂ ਤੇ ਹੱਥ ਧਰਕੇ ਲੰਮੀ ਜਿਹੀ ਹੇਕ ਨਾਲ|ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵੈਰਾਗ ਵਿਚ ਆ ਕੇ ਕੋਈ ਵੈਣ ਪਾ ਰਿਹਾ ਹੋਵੇ, ਕਿਸੇ ਮੁਟਿਆਰ ਦੇ ਦੱਬੇ ਹੋਏ ਅਰਮਾਨਾਂ ਦਾ ਚਿੱਤਰ ਖਿੱਚ ਰਿਹਾ ਹੁੰਦਾ ਹੈ|”ਜਾਂਗਲੀ ਢੋਲੇ ਦੀ ਮਿਠਾਸ ਕੱਚੇ ਦੁੱਧ ਵਰਗੀ ਹੁੰਦੀ ਹੈ |

          ਕੰਨਾਂ ਨੂੰ ਸੋਹਣੇ ਬੂੰਦੇ 
          ਸਿਰ ਤੇ ਛੱਤੇ ਨੇ ਲਾਡੇ |
          ਕੇਡੀ ਰਿਹਾੜ ਕਰੇਂਦੇ ਨੇ
          ਨੀਂਦਰ ਕੱਚੀ ਦੇ ਜਾਗੇ |
          ਸੁੱਤੀ ਸੁਫਨਾ ਵਾਚਿਆ
          ਮਾਹੀ ਮਿਲਿਆ ਏ ਖਾਬੇ|
          ਅਭੜ ਭਾਂਦੇ ਹੱਥ ਸੇਜਾਂ ਤੇ ਸਾਰੇ
          ਢੋਲਾ ਕੋਲ ਹੋਵੇ ਤਾਂ ਜਾਗੇ |

ਅਲਾਹੁਣੀਆਂ[ਸੋਧੋ]

ਅਲਾਹੁਣੀ ਤੋਂ ਭਾਵ ਸਲਾਘਾ ਅਥਵਾ ੳਸਤੱਤੀ। ਇਸ ਦਾ ਅਰਥ ਵਿਸਥਾਰ ਹੋਇਆ ਜਦ ਕਿਸੇ ਪ੍ਰਣਾਣੀ ਦੀ ਮ੍ਰਿਤੂ ਹੋ ਜਾਏ ਤਾਂ ਸਦੀਵੀ ਵਿਛੋੜਾ ਦੇ ਗਏ ਵਿਅਕਤੀ ਦੇ ਗੁਣ ਕ੍ਰਮ ਦੱਸਣ ਵਾਲੇ ਜਿਹੜੇ ਕਰੁਣਾਮਈ ਤੇ ਸੋਗ ਗੀਤ ਇਸਤਰੀਆਂ ਦੁਆਰਾ ਅਲਾਪੇ ਜਾਂਦੇ ਹਨ, ਪੰਜਾਬੀ ਵਿੱਚ; ਉਨ੍ਹਾਂ ਨੂੰ ਅਲਾਹੁਣੀਆਂ ਕਿਹਾ ਜਾਂਦ ਹੈ।

ਬੁੱਢਾ ਤਾਂ ਬਹਿੰਦਾ ਕੁਰਸੀ ਡਾਹ
ਹਾਏ ਨੀ ਬੁਢੜਾ ਮਰਨੀ ਗਿਆ
ਬੁਢਡੀ ਰੰਡੀ ਕਰ ਨੀ ਗਿਆ।

ਲੋਕ ਕਹਾਣੀਆਂ/ਲੋਕ ਕਥਾਵਾਂ[ਸੋਧੋ]

ਲੋਕ ਕਹਾਣੀ ਤੋਂ ਭਾਵ ਅਜਿਹਾ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਲੋਕ ਮਾਨਸ ਦੀ ਅਭਿਗਿਅਕਤੀ ਹੋਵੇ ਅਤੇ ਲੋਕ ਸਮੂਹ ਨੇ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀ ਅੱਗੇ ਤੋਰਿਆ ਹੋਵੇ। ਪੰਜਾਬੀ ਲੋਕ ਕਹਾਣੀ ਵਧੇਰੇ ਕਰਕੇ ਵਾਤਕ ਵਿੱਚਮਿਲਦੀਆਂ ਹਨ, ਪਰ ਕੁਝ ਭਾਗ ਕਵਿਤਾ ਵਿੱਚ ਵੀ ਹੈ।ਇਨ੍ਹਾਂ ਕਹਾਣੀਆਂ ਦੀ ਸਿਰਜਨਾ ਵਿੱਚ ਬੇ-ਮਹਾਰੀ ਕਲਪਨਾ ਅਤੇ ਅਦਭੁੱਤ ਹੋਂਦ ਤੋ਼ ਛੁੱਟ ਕਥਾਨਕ ਰੂੜੀਆਂ ਅਤੇ ਉਪਯੋਗ ਦ੍ਰਿਸ਼ਟੀ ਦਾ ਹੱਥ ਵੀ ਹੁੰਦਾ ਹੈ। ਪੰਜਾਬੀ ਲੋਕ ਕਹਾਣੀਆਂ ਦੀ ਵੱਡੀ ਵਿਸ਼ੇਸ਼ਤਾਂ ਇਨ੍ਹਾਂ ਦੇ ਵਿਸ਼ੇ, ਰੂਪ ਘਟਨਾਵਾਂ, ਪਾਤਰ ਆਦਿ ਪੱਖਾਂ ਤੋਂ ਵੰਨ ਸੁਵੰਨਤਾ ਹੈ। ਪੰਜਾਬੀ ਲੋਲ ਕਹਾਣੀਆਂ ਉੱਤਰ ਇੱਕ ਪੇਤਲੀ ਝਾਤ ਤੋਂ ਸਹਿਜੇਹੀ ਇਸ ਸਿੱਟੇ ਤੇ ਪੁੱਜੀਦਾ ਹੈ। ਕਿ ਜੋ ਕੁਝ ਵੀ ਲੋਕ ਚੇਤਨਾਂ ਅਤੇ ਲੋਕ ਕਲਪਨਾ ਦੀ ਪਕੜ ਵਿੱਚ ਆ ਸਕਦਾ ਹੈ, ਉਹ ਸਭ ਕੁਝ ਇਨ੍ਹਾਂ ਕਹਾਣੀਆਂ ਵਿੱਚ ਸਮੋ ਲਿਆ ਗਿਆ ਹੈ।ਇਨ੍ਹਾਂ ਦਾ ਸਮਾ ਸਤਿਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਤਕ ਫੈਲਿਆ ਹੋਇਆ। ਪੰਜਾਬੀ ਲੋਕ ਕਹਾਣੀਆਂ ਦੀ ਪ੍ਰਕਿਰਤੀ, ਸੁਭਾਓੁ, ਵਿਸ਼ੇ, ਪਾਤਰਾਂ, ਘਟਲਾਵਾਂ ਆਦਿ ਨੂੰ ਮੁੱਖ ਰੱਖਦੇ ਹੋਇਆ ਇਨ੍ਹਾਂ ਨੂੰ ਹੇਠ ਲਿਖੀਆ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। 1. ਮਿਥਕ ਕਥਾਵਾਂ 2. ਦੰਤ ਕਥਾਵਾਂ 3. ਪਸ਼ੁ/ਪੰਛੀ ਕਹਾਣੀਆਂ 4. ਨੀਤੀ ਕਥਾਵਾਂ 5. ਪਰੀ ਕਹਾਣੀਆਂ 6. ਬੁਝਾਵਨ ਕਹਾਣੀਆਂ 7. ਪ੍ਰੇਤ ਕਥਾਵਾਂ ਦੁਆਰਾ ਦਰਪੋਤੀ ਦੀਪ ਬੇ-ਪਤੀ, ਪਰਮਾਤਮਾ ਜਿਵੇਂ ਦਰਯੋਕਨ ਦੀ ਹੰਕਾਰ ਤੋੜ ਦਾ ਹੈ। ਜਨਮੇਜਾ ਅਤੇ ਪਰੀਛਤ ਬਾਰੇ ਪ੍ਰਸੰਗ, ਦਾਈ ਪੂਤਨਾ ਦੀ ਮੁਕਤੀ, ਕੁਬਿਜਾ ਕੁੱਬ ਦੂਰ ਹੋਣਾ, ਬਿਦਰ ਦੇ ਘਰੋਂ ਸਦਾਮਾ ਦੀ ਮਿੱਤਰਤਾ, ਚੰਦ੍ਰਾਵਲੀ ਜਾਂ ਦੀ ਦੀ ਗੋਪੀ ਨਾਲ ਪਿਆਰ, ਅਤੇ ਸੁਰਗਾਂ ਵਿੱਚ ਕਲਾਪ-ਬ੍ਰਿਛਾਂ ਲਿਆ ਕੇ ਗੋਪੀ ਸਤਭਾਮਾ ਦੀ ਇੱਛਾ ਪੁਰੀ ਕਰਨੀ ਆਦਿ ਮਿੱਥਕ ਕਥਾਵਾਂ ਹਨ।

ਮਿਥਕ ਕਥਾਵਾਂ[ਸੋਧੋ]

 • ਮਿਥਕ ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੂਗ ਵਿੱਚ ਵਾਪਰੀਆਂ ਘਟਨਾਵਾ ਤੋਂ ਹੈੇ, ਜਿਹੜੀ ਲੋਕਾਂ ਦੀਆਂ ਅਲੋਕਿਕ ਪਰੰਪਰਾਵਾ ਨਾਲ ਜੁੜੀਆਂ ਹੋਣ ਅਤੇ ਉਨ੍ਹਾਂ ਦੇ ਦੇਵਤਿਆ ਪ੍ਰਾਚੀਨ ਯੋਧਿਆਂ, ਧਾਰਮਿਕ ਵਿਸ਼ਵਾਸਾਂ ਅਤੇ ਸਾਂਸਕ੍ਰਿਤਕ ਗੁਣਾਂ ਨਾਲ ਸੰਬੰਧਿਤ ਹੋਣ। ਅੰਗ੍ਰੇਜੀ ਅਜਿਹਹੀਆਂ ਕਥਾਵਾਂ ਨੂੰ ਮਿਥਸ ਆਖਦੇ ਹਨ ਮਿਥਕ ਕਥਾਵਾਂ ਸ਼ੁੱਧ ਰੂਪ ਵਿੱਚ ਲੋਕ ਮਾਨਸ ਦੀ ਅਭਿਗਿਅਕਤੀ ਹਨ। ਇਨ੍ਹਾਂ ਵਿੱਚ ਕਾਲਪਨਿਕ ਨਿਰੂਪਰਣ ਸ਼ਕਤੀ ਦੀ ਕੋਈ ਸੀਮਾ ਨਹੀਂ ਹੁੰਦੀ, ਘਟਨਾਵਾਂ ਅਤਿਕਥਣੀ ਅਤੇ ਸ਼ਰਧਾਯਕਤ ਭੈ ਨਾਲ ਭਰੀਆ ਹੋਈਆ ਹੁੰਦੀਆਂ ਹਨ। ਅਸਲ ਵਿੱਚ ਮਿਥਕ ਕਥਾਵਾਂ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ ਇਹਨਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ।
  • ਪੌਰਾਣਿਕ ਭਗਤਾਂ, ਰਿਸ਼ੀਆਂ, ਮੁਨੀਆਂ ਅਤੇ ਮਿਥਕ ਰਾਜਿਆ ਬਾਰੇ
  • ਰਾਮ ਚੰਦਰ ਅਥਾਵਾਂ ਰਾਮਇਣ ਸੰਬੰਧੀ।
 • ਮਹਾਭਾਰਤ ਅਤੇ ਭਗਵਾਨ ਕ੍ਰਿਸ਼ਨ ਬਾਰੇ
 • ਦੇਵਿਤਿਆ ਅਤੇ ਦੈਤਾਂ ਨਾਲ ਸੰਬੰਧਿਤ।
 • ਪੌਰਾਣਿਕ ਭਗਤਾਂ, ਰਿਸ਼ੀਆਂ, ਮੁਨੀਆਂ ਅਤੇ ਮਿਥਕ ਰਾਜਿਆਂ:
  • ਰਾਜਾ ਹਰੀਸ਼ ਚੰਦਰ ਦੀ ਕਥਾ, ਗੋਤਮ ਅਹੱਲਿਆ ਪ੍ਰਸੰਗ, ਦੁਰਾਬਾਸਾ ਰਿਸ਼ੀ, ਬਲਿਰਾਜਾ, ਅੱਜ ਰਾਜਾ ਅਤੇ ਰਾਜਾ ਜਣਕ ਬਾਰੇ ਕਹਾਣੀਆ ਰਾਜਾ ਭਗੀਰਥ, ਰਿਸ਼. ਬਿਆਸ, ਸੁਕਦੇਵ ਰਿਸ਼ੀ, ਨਾਰਦ ਅਤੇ ਵਿਸ਼ਵਾਮ੍ਰਿਤ ਬਾਰੇ ਮਿਥਕ ਕਥਾਵਾਂ ਪ੍ਰਚੱਲਿਤ ਹਨ।
  • ਰਮਾਇਣ ਨਾਲ ਸੰਬੰਧਤ ਕੁਝ ਕਥਾਵਾਂ ਜਿਵੇਂ ਮਤਰੇਈ ਮਾਂ ਦੇ ਆਖੇ ਰਾਮ ਚੰਦਰ ਲੂੰ ਬਨਵਾਸ ਲਛਮਣ ਦੁਆਰਾ ਸਰੂਪਨਖਾਂ ਦਾ ਨੱਕ ਕੱਟੇ ਜਾਣਾ, ਰਾਵਣ ਅਤੇ ਹਨੂਮਾਣ ਬਾਰੇ ਕਥਾਵਾਂ ਤੋਂ ਛੂੱਟ ਕੁੰਭਕਰਨ, ਬਾਲੀ,ਤਾਰਕਾ ਅਤੇ ਮਰੀਚ, ਆਦਿ ਬਾਰੇ ਕਹਾਣੀਆਂ ਪ੍ਰੱਚਲਿਤ ਹਨ।
  • ਮਹਾਂਭਾਰਤ ਨਾਲ ਸੰਬੰਧਿਤ, ਦੁਰਯੋਧਨ ਦੁਆਰਾ

ਦੰਤ ਕਥਾਵਾਂ[ਸੋਧੋ]

ਪੰਰਪਰਾਗਤ ਬਿਰਤਾਂਤ ਵਿੱਚ ਜਦ ਦੇਵੀ ਦੇਵਤਿਆ ਦੀ ਥਾਂ ਮਨੂੱਖ ਪ੍ਰੇਵਸ਼ ਕਰਦੇ ਹਨ। ਅਤੇ ਮਿਥਕ ਗੁਣਾ ਨੂੰ ਮਨੁੱਖ ਨਾਲ ਜੋੜ ਦਿੱਤਾ ਜਾਂਦਾ ਹੈ। ਦੰਡ ਕਥਾ ਵਿੱਚ ਦੇਵਤਿਆ ਅਤੇ ਅਰਧ ਦੇਵਤਿਆ ਦੀ ਥਾਂ ਇਤਿਹਾਸਕ ਅਤੀ ਆਰਧ ਇਤਿਹਾਸਕ ਵਿਅਕਤੀ ਦੇ ਕਾਰਨਾਮਿਆ ਨੂੰ ਆਪਣੇ ਮਨੋਰਥ ਦੀ ਸਿਧੀ ਲਈ ਵਰਤਿਆ ਜਾਂਦਾ ਹੈ ਇਸ ਵਿੱਚ ਸੰਤਾਂ ਮਹਾਤਮਾਵਾਂ, ਪੀਰਾਂ ਫ਼ਕੀਰਾਂ, ਇਤਿਹਾਸਕ ਯੋਧਿਆ ਅਤੇ ਰਾਜਿਆਂ ਨਾਲ ਸੰਬੰਧਿਤ ਪ੍ਰੀਤ ਕਥਾਵਾਂ ਜਿਵੇਂ ਹੀਰ ਰਾਂਝਾਂ, ਸੰਸੀ ਪੁੰਨੂੰ ਸ਼ੀਰੀ ਫਰਿਆਦ, ਲੈਲਾ ਮਜਨੂੰ ਅਤੇ ਯੂਸਫ਼ ਜੂਲੈਖਾਂ ਆਦਿ ਤੀਰਥ ਅਸਥਾਨਾਂ, ਮੰਦਰਾ, ਪਹਾੜਾ ਗੁਫਾਵਾ ਆਦਿ ਬਾਰੇ ਤਬਾਹ ਹੋਏ ਕਿਲੇ੍ਹ, ਤਲਾਅ/ਸਰੋਵਰ, ਦਰਿਆ, ਪੁਰਾਤਨ ਇਮਾਰਤਾਂ ਬੁੱਤਾਂ ਆਦਿ ਬਾਰੇ ਮਨੁਖੀ ਬੋਲੀ,, ਰਹੁ ਰੀਤਾਂ ਅਤੇ ਸਦਾਚਾਰਕ ਨਿਯਮਾਂ ਸੰਬੰਧੀ ਦੱਬੇ ਹੋਏ ਖਜ਼ਾਨਿਆ ਸੰਬੰਧੀ ਦੰਤ ਕਥਾਵਾਂ ਪ੍ਰਚੱਲਿਤ ਹਨ।

ਪਸ਼ੂ- ਪੰਛੀ ਕਹਾਣੀਆਂ: ਇਨ੍ਹਾਂ ਕਹਾਣੀਆਂ ਦੇ ਮੁੱਖ ਪਾਤਰ ਪਸ਼ੂ-ਪੰਛੀ ਹਨ। ਪਸ਼ੂ ਪੰਛੀਆਂ ਦਾ ਮਾਨਵੀਕਰਨ ਕਰਕੇ ਇਨ੍ਹਾ ਕਹਾਣੀ ਵਿੱਚ ਉਨ੍ਹਾਂ ਨੂੰ ਮਨੂਖਾਂ ਵਾਂਗ ਸੋਚਦੇ,ਕੰਮ ਕਰਦੇ ਬੋਲਦੇ, ਨੱਚਦੇ ਕੁਦਦੇ ਵਿਖਾਇਆ ਗਿਆ ਹੈ। ਮਨੁੱਖਾਂ ਨੇ ਵੱਖ-ਵੱਖ ਪਸ਼ੂ ਪੰਛੀਆਂ ਨੂੰ ਜਿਹੜੀਆ ਵਿਸ਼ੇਸ਼ ਖਾਸੀਅਤ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਅਨੁਸਾਰ ਉਹ ਕਾਰਜ ਕਰਦੇ ਹਨ, ਜਿਵੇਂ ਕਾ ਸਿਆਣਾ ਹੈ, ਲੂਮੜੀ ਚਾਲਕ, ਸ਼ੇਰ ਬਹਾਦਰ ਹੈ ਅਤੇ ਬਘਿਆੜ ਲਾਲਚੀ ਆਦਿ।

ਨੀਤੀ ਕਥਾਵਾਂ[ਸੋਧੋ]

ਨੀਤੀ ਕਥਾਵਾਂ ਵਿੱਚ ਪਸ਼ੂ ਪੰਛੀਆਂ ਨੂੰ ਮਨੁੱਖਾਂ ਵਾਲੇ ਗੁਣ ਪ੍ਰਦਾਨ ਕਰਦੇ ਵਿਅੰਗਮਈ ਉੱਕਤੀ ਦੁਆਰਾ ਮਾਨਵਜਾਤੀ ਨੂੰਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਆਮ ਤੌਰ ਤੇ ਅਜੇਹੀਆਂ ਕਹਾਣੀਆਂ ਦੇ ਦੋ ਭਾਗ ਹੁੰਦੇ ਹਨ। ਪਹਿਲੇ ਹਿੱਸੇ ਵਿੱਚ ਵਾਰ ਤਾਂ ਦੇ ਨਾਲ-ਨਾਲ ਉਦੇਸ਼ ਨੂੰ ਉਦਾਹਰਨ ਸਹਿਤ ਸਮਝਿਆ ਜਾਂਦਾ ਹੈ ਅਤੇ ਦੂਜੇ ਹਿੱਸੇ ਵਿੱਚ ਉਪਦੇਸ਼ਾਤਮਕ ਕਥਨ ਦਾ ਵਿਵਰਨ ਲੋਕੋਕਤੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ‘ਲੂੰਮੜੀ ਤੇ ਅੰਗੂਰ` ਦੀ ਕਹਾਣੀ ਵਿੱਚ ਲੂੰਮੜੀ ਦੀ ਅੰਗੂਰਾਂ ਦੇ ਗੁੱਛੇ ਤਕ ਪੁੱਜਣ ਦੀ ਅਸਮਰਥਾ ਬਾਰੇ ਦਸ ਕੇ ਅੰਤ ਵਿੱਚ ਇੱਕ ਲੋਕੋਕਤੀ ਆਉਂਦੀ ਹੈ।

 • ਦਾਖੈ ਹੱਥ ਨਾ ਅੱਪੜੇ, ਆਖੈ ਥੂਹ ਕਉੜੀ।

ਸ਼ੇਰ, ਘੋੜਾ, ਹਾਥੀ, ਗਿੱਦੜ, ਲੂੰਮੜੀ, ਕਾਂ, ਬਿੱਲੀ, ਚੂਹਾ, ਤੋਤਾ ਮੌਰ ਆਦਿ ਇਨ੍ਹਾਂ ਕਹਾਣੀਆਂ ਦੇ ਪਾਤਰ ਹਨ। ਹਰ ਕਹਾਣੀ ਦੇ ਅੰਤ ਵਿੰਚ ਕੋਈ ਨਾ ਕੋਈ ਸਮਾਜਕ, ਸਦਾਚਾਰਕ, ਧਾਰਮਿਕ ਜਾਂ ਰਾਜਨੀਤਿਕ ਉਪਦੇਸ਼ ਦਿੱਤਾ ਗਿਆ ਹੈ।

ਪਰੀ ਕਥਾਵਾਂ[ਸੋਧੋ]

ਪਰੀ ਕਥਾਵਾਂ ਪੰਜਾਬੀ ਲੋਕ ਕਹਾਣੀਆਂ ਦੀ ਬਹੁਤ ਦਿਲਚਸਪ ਸ੍ਰੇਣੀ ਹੈ ਪਰੀਆਂ ਤੋਂ ਇਲਾਵਾਂ ਇਨ੍ਹਾਂ ਦੇ ਪਾਤਰ ਬਾਦਸ਼ਾਹ, ਸਹਿਜਾਦੇ ਅਤੇ ਸੌਦਾਗਰ ਵੀ ਹੁੰਦੇ ਹਨ। ਹਰ ਪ੍ਰਕਾਰ ਦੀਆਂ ਅਲਹੌਣੀਆਂ ਅਤੇ ਅਸੰਭਵ ਗੱਲਾ ਇਨ੍ਹਾਂ ਕਥਾਵਾਂ ਵਿੱਚ ਵਾਪਰਦੀਆਂ ਹਨ।

ਪ੍ਰੇਤ ਕਥਾਵਾਂ[ਸੋਧੋ]

ਜਿੰਨ, ਭੂਤ, ਪ੍ਰੇਤ, ਬੋਣੈ, ਭੂਤਨੀਆਂ, ਛੈਵਾਂ ਅਤੇ ਚੜੇਲਾਂ, ਆਦਿ ਅਮਾਨਵੀ ਪਾਤਰਾ ਨਾਲ ਜੁੜੀਆਂ ਰਹੱਸਮਈ ਜੁਗਤ ਦੀਆਂ ਚਮਤਕਾਰੀ ਘਟਨਾਵਾਂ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਰੱਖਿਆ ਜਾ ਸਕਦਾ ਹੈ।

ਬੁਝਾਵਨ ਕਥਾਵਾਨ[ਸੋਧੋ]

ਮਿਥਕ ਕਥਾਵਾਂ, ਦੰਤ ਕਥਾਵਾਂ ਜਾਂ ਪਰੀ ਕਹਾਣੀਆਂ ਵਾਂਗ ਬੁਝਾਵਨ ਕਥਾਵਾਂ ਕਿਸੇ ਵੱਖਰੇ ਖੇਤਰ ਦੀਆਂ ਕਹਾਣੀਆਂ ਵਾਂਗ ਬੁਝਾਵਨ ਕਥਾਵਾਂ ਕਿਸੇ ਵੱਖਰੇ ਖੇਤਰ ਦੀਆਂ ਕਹਾਣੀਆਂ ਨਹੀਂ ਹਨ। ਵਾਸਤਵ ਵਿੱਚ ਬੁਝਾਵਨ ਕਥਾ ਵਿੱਚ ਕੋਈ ਨੀਤੀ ਦੀ ਗੱਲ ਸਮਝਾਈ ਗਈ ਹੁੰਦੀ ਹੈ ਕਿਸੇ ਦੂਜੀ ਕਹਾਣੀ ਵਿੱਚ ਪਹੇਲੀਆਂ ਸ਼ਰਤਾਂ ਦੇ ਰੂਪ ਵਿੱਚ ਆਉਂਦੀਆਂ ਹਨ ਅਤੇ ਕਿਸੇ ਕਥਾ ਵਿੱਚ ਅਜਿਹੇ ਪ੍ਰਸ਼ਨ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦਾ ਉੱਤਰ ਤਲਾਸ ਕਰਨਾ ਹੁੰਦਾ ਹੈ।

ਪੰਜਾਬੀ ਬੁਝਾਰਤਾਂ[ਸੋਧੋ]

ਬੁਝਾਰਤ ਜਾਂ ਬਾਤ ਦਾ ਸ਼ਬਦ ਸਾਹਮਣੇ ਆਉਂਦੀਆਂ ਹੀ ਸਾਡੀ ਕਲਪਨਾ ਸਾਨੂੰ ਬਚਪਨ ਵਿੱਚ ਲੈ ਜਾਂਦੀ ਹੈ। ਜਦੋਂ ਹਰ ਬੱਚਾ ਆਪਣੇ ਬਜੁਰਗ ਪਾਸੋਂ ਹੁੰਗਾਰੇ ਵਾਲੀਆਂ ਲੰਮੀਆਂ-ਲੰਮੀਆਂ ਬਾਤਾਂ ਸੁਣਨ ਜਾਂ ਬੁਝਾਰਤਾਂ ਨੂੰ ਬੁੱਝਣ ਦੀ ਪ੍ਰਕਿਰਿਆ ਵਿੱਚੋ ਗੁਜ਼ਰਿਆ ਸੀ। ਅਕਾਰ ਦੀ ਦ੍ਰਿਸ਼ਟੀ ਤੋਂ ਬੁਝਾਰਤ ਅਖਾਣ ਦੇ ਵਧੇਰੇ ਨੇੜੇ ਹੈ। ਕਈ ਵਾਰ ਅਖਣਾ ਅਤੇ ਬੁਝਾਰਤਾ ਨੂੰ ਲੋਕ ਗੀਤ ਸਮਝ ਲਿਆ ਜਾਂਦਾ ਹੈ, ਜੋ ਠੀਕ ਨਹੀਂ। ਲੋਕ ਗੀਤ ਗਾਏ ਜਾਂਦੇ ਹਨ: ਅਖਾਣਾਦੀ ਢੁੱਕਵੇ ਰੂਪ ਵਿੱਚ ਲਿਖਤੀ ਜਾਂ ਅਲਿਖਤੀ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ। ਅਤੇ ਬੁਝਾਰਤਾਂ ਪਾਈਆ ਜਾਂਦੀਆਂ ਹਨ। ਇਹ ਵਾਰਤਕ ਵਿੱਚ ਵੀ ਮਿਲਦੀਆਂ ਹਨ, ਪਰ ਬਹੁਤੀਆਂ ਬੁਝਾਰਤਾਂ ਤੁਕਾਂਤ ਵਿੱਚ ਹੁੰਦੀਆਂ ਹਨ। ਇਹ ਇੱਕ ਤੁਕੀ ਦੋ ਤੁਕੀ, ਬਹੁ ਤੁਕੀਆਂ ਬੁਝਾਰਤਾਂ ਵੀ ਹੁੰਦੀਆਂ ਹਨ।

 • ਬਾਤ ਪਾਵਾਂ ਬਤੋਲੀ ਪਾਵਾਂ ਸੁਣ ਤੇ ਭਾਈ ਹਕੀਮਾਂ
 • ਲੱਕੜੀਆਂ ਚੋਂ ਪਾਣੀ ਕੱਢਾ ਚੁੱਕ ਬਣਾਵਾਂ ਢੀਮਾ
 • ਇੱਕ ਬੁਝਾਰਤ ਪਾਵਾਂ, ਸਿਰ ਕੱਟ ਕੇ ਲੂਣ ਲਾਵਾਂ
 • ਜੇ ਖਾਵਾਂ ਤੇ ਪਛਤਾਵਾਂ ਨਾ ਖਾਵਾਂ ਤੇ ਪਛਤਾਵਾਂ

ਕਾਲੀ ਹਾਂ ਪਰ ਕਾਂ ਨਹੀਂ
ਲੰਮੀ ਹਾਂ ਪਰ ਡੋਰ ਨਹੀਂ
ਬੰਨ੍ਹੀ ਜਾਂਦੀ ਹਾਂ
ਪਰ ਪਸ਼ੂ ਨਹੀਂ।


ਪੰਜਾਬੀ ਅਖਾਣ
‘ਅਖਾਣ` ਲੋਕ ਸਾਹਿਤ ਦਾ ਅਜੇਹਾ ਰੂਪ ਹਨ, ਜਿਨ੍ਹਾਂ ਵਿੱਚ ਲੋਕ ਜੀਵਨ ਦੇ ਲੰਮੇ ਤਜਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀ ਸ਼ੈਲੀ ਰਾਹੀਂ ਵਾਕਾਂ/ਤੁਕਾਂ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੁੰਦਾ ਹੈ। ਅਖਾਣ ਲਈ ਪੰਜਾਬੀ ਵਿੱਚ ਅਖੌਤ ਲੋਕੋਕਤੀ ਅਤੇ ਕਹਾਵਤ ਉਰਦੂ ਵਿੱਚ ਅਖਾਣ ਦੇ ਸਮਾਨਾਰਥਕ ਸ਼ਬਦ ਹਨ ਪੰਜਾਬੀ ਵਿੱਚ ਹਜ਼ਾਰਾ ਦੀ ਸੰਖਿਆਂ ਵਿੱਚ ਅਖਾਣ ਮਿਲਦੇ ਹਨ, ਪਰ ਬਣਤਰ ਦੀ ਦ੍ਰਿਸ਼ਟੀ ਤੋਂ ਕੋਈ ਵੀ ਇੱਕ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇੱਕ ਤੁਕੇ, ਦੋ ਤੁਕੇ, ਅੱਠ ਜਾ ਦਸ ਤੁਕੇ ਅਖਾਣ ਵੀ ਮਿਲਦੇ ਹਨ।

 • ਦੋ ਸ਼ਬਦੇ - ਵਾਹੀ ਪਾਤਸ਼ਾਹੀ
 • ਤਿੰਨ ਸ਼ਬਦੇ - ਮਾਵਾਂ ਠੰਡੀਆਂ ਛਾਵਾਂ
 • ਚਾਰ ਸ਼ਬਦੇ - ਔਰਤਾਂ ਘਰ ਦੀਆਂ ਦੌਲਤਾਂ

ਇਹ ਲੋਕਾਂ ਦੀ ਜ਼ਿੰਦਗੀ ਦਾ ਨਿਚੋੜ ਹਨ। ਇਨ੍ਹਾਂ ਵਿੰਚ ਸਿਆਖਣ ਤਾਂ ਹੁੰਦੀ ਹੀ ਹੈ। ਪਰ ਬਹੁਤੀ ਵਾਰ ਉਪਦੇਸ਼ ਵੀ ਲੁਕਿਆ ਹੁੰਦਾ ਹੈ।

 • ਜਿਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ।

ਲੋਕ ਵਾਰਾਂ
ਪੰਜਾਬੀ ਸਾਹਿਤ ਵਿੱਚ ਵਾਰਾਂ ਦੀ ਪਰੰਪਰਾ ਨਾ ਕੇਵਲ ਬਹੁਤ ਪੁਰਾਣੀ ਹੈ ਸਗੋਂ ਇਨ੍ਹਾਂ ਦੀ ਰਚਨਾ ਅੱਜ ਵੀ ਹੁੰਦੀ ਹੈ। ਵਾਰ ਯੁੱਧ ਸੰਬੰਧੀ ਉਹ ਕਾਵਿ ਰਚਨਾ ਹੈ ਜਿਸ ਵਿੱਚ ਸੂਰਬੀਰਤਾ ਦਾ ਵਰਣਨ ਹੁੰਦਾ ਹੈ। ਇਹ ਲੋਕ ਵਾਰਾਂ ਨੇ ਹੀ ਪੰਜਾਬੀ ਵਾਰ ਦੀ ਨੀਂਹ ਪਕੇਰੀ ਕੀਤੀ ਹੈ। ਲੋਕ ਵਾਰਾਂ ਦਾ ਸੰਬੰਧ ਲੋਕਧਾਰਾ ਨਾਲ ਹੋਣ ਕਰਕੇ, ਇਨ੍ਹਾਂ ਦਾ ਸਰੂਪ ਲੋਕ ਕਾਵਿ ਵਾਲਾ ਬਣਿਆ ਹੈ। ਇਹ ਵਾਰਾਂ ਠੇਠ ਪੰਜਾਬੀ, ਰੂਪ ਵਿੱਚ ਭੱਟਾ, ਮਰਾਸੀਆਂ, ਡੂੰਮਾ ਦੁਆਰਾ ਗਾਈਆਂ ਜਾਦੀਆਂ ਸਨ ਅਤੇ ਮੌਖਿਕ ਰੂਪ ਵਿੱਚ ਸਾਡੇ ਕੋਲ ਪਹੁੰਚੀਆਂ, ਇਨ੍ਹਾਂ ਵਿੱਚ ਬਹਾਦਰੀ ਦਾ ਜਸ ਗਾਇਨ ਕੀਤਾ ਜਾਂਦਾ ਸੀ ਲੋਕ ਸਾਹਿਤ ਵਿੱਚ ਨੌ ਲੋਕ ਵਾਰਾ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 11 ਵਾਰਾਂ ਵਿੰਚੋਂ 9 ਵਾਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਲੋਕ ਵਾਰਾਂ ਦੀ ਧੁਨੀ ਤੇ ਗਾਉਣ ਦਾ ਉਦੇਸ਼ ਦਿੱਤਾ ਗਿਆ ਹੈ।
==ਸਿੱਟਾ==
ਲੋਕ ਸਾਹਿਤ ਦੀ ਕੋਈ ਰਚਨਾ, ਉਹ ਲੋਕ ਸਮੂਹ ਦੁਆਰਾ ਹੋਂਦ ਵਿੱਚ ਆਈ ਹੋਵੇ, ਭਾਵੇਂ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਕ੍ਰਿਤ ਹੋਵੇ ਲੋਕ ਮਾਨਸ ਦੇ ਸਮਾਨ ਤੱਤਾਂ ਨਾਲ ਯੁਕਤ ਹੋ ਕੇ ਲੋਕ ਦੇ ਆਪਣੇ ਹੀ ਵਿਅਕਤਿਤਵ ਦੀ ਕ੍ਰਿਤ ਸਮਝੀ ਜਾਣ ਲਗ ਪੈਂਦੀ ਹੈ।" ਕੋਈ ਵੀ ਲੇਖਕ ਅਜਿਹਾ ਨਹੀਂ ਜਿਸ ਨੇ ਇਹਨਾਂ ਲੋਕਾਂ ਸਾਹਿਤ ਦਾ ਪ੍ਰਭਾਵ ਨਾ ਕਬੂਲਿਆ ਹੋਵੇ ਇਹਨਾਂ ਲੋਕ ਸਾਹਿਤ ਦਾ ਪੰਜਾਬੀ ਸਾਹਿਤ ਵਿੱਚ ਬਹੁਮੁੱਲਾ ਯੋਗਦਾਨ ਰਿਹਾ ਹੈ।

ਹਵਾਲੇ[ਸੋਧੋ]

 1. लोक साहित्य विज्ञान, डा० सत्येन्द्र, पृष्ठ-03

ਹਵਾਲੇ[ਸੋਧੋ]


ਡਾ. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸਨ ਬਿਊਰੋ , ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , 1996 , ਪੰਨਾ 159 ।
ਡਾ. ਜੀਤ ਸਿੰਘ ਜੋਸ਼ੀ , ਸਭਿਆਚਾਰ ਅਤੇ ਲੋਕਧਾਰ ਦੇ ਮੂਲ ਸਰੋਕਾਰ , ਲਾਹੌਰ ਬੁੱਕ ਸ਼ਾਪ 2- ਲਾਜਪਤ ਨਗਰ , ਮਾਰਕੀਟ ਲੁਧਿਆਣਾ , 2004 ਪੰਨਾ 240 ।
ਡਾ. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸਨ ਬਿਊਰੋ , ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , 1996 , ਪੰਨਾ 160 ।
ਡਾ. ਸੋਹਿੰਦਰ ਸਿੰਘ ਬੇਦੀ , ਪੰਜਾਬ ਦੀ ਲੋਕਧਾਰ , ਨੈਸ਼ਨਲ ਬੁੱਕ ਟਰੱਸਟ , ਇੰਡੀਆ ਨਵੀਂ ਦਿੱਲੀ , 1971 ਪੰਨਾ 210 ।
ਡਾ. ਸੋਹਿੰਦਰ ਸਿੰਘ ਬੇਦੀ , ਪੰਜਾਬ ਦੀ ਲੋਕਧਾਰ , ਨੈਸ਼ਨਲ ਬੁੱਕ ਟਰੱਸਟ , ਇੰਡੀਆ ਨਵੀਂ ਦਿੱਲੀ , 1971 ਪੰਨਾ 211