ਵਰਸਾਏ ਦੀ ਸੰਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਰਸਾਏ ਦੀ ਸੰਧੀ(ਫਰਾਂਸੀਸੀ: Traité de Versailles) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹੋਈਆਂ ਸ਼ਾਂਤੀ ਸੰਧੀਆਂ ਵਿੱਚੋਂ ਇੱਕ ਸੰਧੀ ਸੀ। ਇਸ ਸੰਧੀ ਉੱਤੇ 28 ਜੂਨ 1919 ਨੂੰ ਹਸਤਾਖਰ ਕੀਤੇ ਗਏ, ਆਰਕਡਿਊਕ ਫਰਾਂਜ਼ ਫਰਦੀਨੰਦ ਦੀ ਮੌਤ ਤੋਂ ਪੂਰੇ 5 ਸਾਲ ਬਾਅਦ। ਇਸ ਸੰਧੀ ਨੇ ਨਾਲ ਅਲੀਡ ਤਾਕਤਾਂ ਅਤੇ ਜਰਮਨੀ ਦੇ ਵਿਚਕਾਰ ਚਲ ਰਹੀ ਜੰਗ ਖਤਮ ਹੋਈ। ਬਾਕੀ ਸੈਂਟਰਲ ਤਾਕਤਾਂ ਨਾਲ ਵੱਖਰੀਆਂ ਸੰਧੀਆਂ ਦੇ ਨਾਲ ਸਮਝੌਤਾ ਕੀਤਾ ਗਿਆ।

ਇਸ ਸੰਧੀ ਦੇ ਅਨੁਸਾਰ ਜਰਮਨੀ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਹੋਏ ਨੁਕਸਾਨ ਲਈ ਜਰਮਨੀ ਅਤੇ ਸੈਂਟਰਲ ਤਾਕਤਾਂ ਦਾ ਕਸੂਰਵਾਰ ਹੋਣਾ ਮੰਨਣਾ ਪਿਆ। ਇਹ ਗੱਲ ਇਸ ਸੰਧੀ ਦੇ 231ਵੇਂ ਆਰਟੀਕਲ ਵਿੱਚ ਲਿਖੀ ਗਈ ਸੀ।