ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਯਦ ਹਾਸ਼ਮ ਸ਼ਾਹ (1735 - 1843) ਪੰਜਾਬ ਦੇ ਇੱਕ ਸੂਫੀ ਫ਼ਕੀਰ ਤੇ ਸ਼ਾਇਰ ਹੋਏ ਹਨ। ਸੱਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ “ਸੱਯਦਾਂ ਦੀ ਹਸਨੀ ਸਾਖ ਦੇ ਚੰਨ-ਚਰਾਗ ਸਨ।” ਉਨ੍ਹਾਂ ਦੇ ਵਾਰਸ ਅਜੇ ਤੱਕ ‘ਸੱਯਦ’ ਅਖਵਾਉਂਦੇ ਹਨ ਅਤੇ ਕਲਾਂ ਵਿੱਚ ਵੀ ਉਹ ਹੁਣ ਤੱਕ ‘ਸੱਯਦ’ ਹੀ ਕਰਕੇ ਚਿਤਾਰੇ ਜਾਂਦੇ ਹਨ। ਕਵੀ ਹਾਸ਼ਮ ਸ਼ਾਹ ਦਾ ਅਸਲੀ ਤੇ ਪੂਰਾ ਨਾਂ ਸਯਦ ਮੁਹੰਮਦ ਹਾਸ਼ਮ ਸੀ। ਹਾਸ਼ਮ ਸ਼ਾਹ ਦਾ ਜਨਮ 27 ਨਵੰਬਰ ਸੰਨ 1735 ਈਸਵੀ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਉ ਕਲਾਂ ਵਿਖੇ ਪਿਤਾ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਸਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ ਸਯਦਾਂ ਦੀ ਹਸਨੀ ਸ਼ਾਖ ਦੇ ਚੰਨ-ਚਰਾਗ ਸਨ। ਉਨ੍ਹਾਂ ਦੇ ਵਾਰਿਸ ਅੱਜ ਤੱਕ ਸਯਦ ਅਖਵਾਉਂਦੇ ਹਨ। ਹਾਸ਼ਮ ਦੀ ਵਿੱਦਿਆ-ਸਿੱਖਿਆ ਉਨਾਂ ਦੇ ਵਿਦਵਾਨ ਤੇ ਕਰਨੀ ਵਾਲੇ ਪਿਤਾ ਦੇ ਹੱਥੀ ਬਚਪਨ ਵਿਚ ਹੀ ਸ਼ੁਰੂ ਹੋ ਗਈ ਸੀ।ਉਨ੍ਹਾਂ ਨੇ ਫਾਰਸੀ, ਅਰਬੀ, ਹਿਕਮਤ, ਸੰਸਕ੍ਰਿਤ ਅਤੇ ਪੰਜਾਬੀ ਵਿਚ ਮੁਹਾਰਤ ਹਾਸਿਲ ਕੀਤੀ।ਮੀਰ ਕਰਾਮਤ ਉੱਲਾ ਤੇ ਮੀਆਂ ਮੌਲਾ ਬਖਸ ਕੁਸ਼ਤਾ ਅਨੁਸਾਰ ਆਪ ਨੂੰ ਰਮਲ ਅਤੇ ਜੋਤਿਸ਼ ਵਿੱਦਿਆ ਦਾ ਵੀ ਸੌਕ ਸੀ।ਇਸ ਲਈ ਆਪ ਉੱਲਾ ਸਾਹਿਬ ਬਟਾਲਵੀ ਦੇ ਚੇਲੇ ਹੋਏ। ਕਵੀ ਹਾਸ਼ਮ ਸ਼ਾਹ ਦਾ ਸੰਨ 1823 ਵਿਚ ਦੇਹਾਂਤ ਹੋ ਗਿਆ ।ਜਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿਚ ਆਪ ਦਾ ਮਜਾਰ ਹੈ। ਹਾਸ਼ਮ ਨੇ ਹੀਰ ਦਾ ਕਿੱਸਾ ਕੇਵਲ ਇੱਕ ਹੀ ਹਰਫੀ ਵਿੱਚ ਲਿਖਣ ਦੀ ਕਮਾਲ ਕੀਤੀ। ਉਸਨੇ 150 ਪੰਗਤੀਆਂ ਵਿੱਚ ਇਹ ਗਾਥਾ ਦਾ ਬਿਆਨ ਕਰਦਿਆ ਆਪਣੇ ਵਿਚਾਰਾ ਨੂੰ ਸੰਖੇਪ ਰੂਪ ਵਿੱਚ ਅੱਲਾਹ ਦੀ ਸਿਫ਼ਤ ਕਰਦਿਆ ਇਹ ਵਿਚਾਰ ਦਿੱਤਾ ਹੈ ਕਿ ਆਸ਼ਕਾ ਕਾਮਲਾਂ ਦਾ ਕਿੱਸਾ ਸਹਿਣਾ ਵੀ ਬੰਦਗੀ ਹੈ। ਉਸਨੇ ਇਸ ਕਥਾ ਵਿਚਲੇ ਵਿਸਥਾਰਾ ਦੀ ਥਾਂ ਉਸਦੀ ਮੂਲਭਾਵਨਾ ਭਾਵ ਇਸ਼ਕ ਵਿੱਚ ਕੱਠੇ ਹੋਏ ਪ੍ਰੇਮੀਆ ਦੀ ਪੀੜ੍ਹ ਨੂੰ ਹੀ ਵਿਸ਼ਾ ਬਣਾ ਕੇ ਕਥਾ ਲਿਖੀ ਹੈ।