ਵਿਕੀਪੀਡੀਆ:ਵੀਡੀਓਵਿਕੀ/ਅਰੁੰਧਤੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਡੀਓਵਿਕੀ/ਅਰੁੰਧਤੀ ਰਾਏ
ਤਸਵੀਰ:ਵਿਕੀਪੀਡੀਆ-ਵੀਡੀਓਵਿਕੀ-ਅਰੁੰਧਤੀ ਰਾਏ.webm
ਕਾਮਨਜ਼ 'ਤੇ ਲਿੰਕ
ਵੀਡੀਓ ਬਣਾਉਣ ਦੇ ਪੜਾਅ
ਪਹਿਲਾ ਪੜਾਅਵੌਇਸ-ਓਵਰ ਸ਼ਾਮਲ ਕਰੋ
ਦੂਜਾ ਪੜਾਅਕਾਮਨਜ਼ 'ਤੇ ਅਪਲੋਡ ਕਰੋ

ਜਾਣ-ਪਛਾਣ[ਸੋਧੋ]

ਸੁਜ਼ਾਨਾ ਅਰੁੰਧਤੀ ਰਾਏ ਇੱਕ ਭਾਰਤੀ ਲੇਖਕ ਹੈ ਜੋ 1997 ਵਿੱਚ ਰਚਿਤ ਉਸ ਦੇ ਨਾਵਲ ਦ ਗਾਡ ਆਫ ਸਮਾਲ ਥਿੰਗਸ ਲਈ ਵਧੇਰੇ ਜਾਣੀ ਜਾਂਦੀ ਹੈ, ਜਿਸ ਨੇ ਗਲਪ ਲਈ ਮੈਨ ਬੁੱਕਰ ਇਨਾਮ ਜਿੱਤਿਆ। ਇਹ ਇੱਕ ਗ਼ੈਰ-ਪਰਵਾਸੀ ਭਾਰਤੀ ਲੇਖਕ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ।

ਮੁੱਢਲਾ ਜੀਵਨ[ਸੋਧੋ]

ਅਰੁੰਧਤੀ ਰਾਏ ਦਾ ਜਨਮ ਸ਼ਿਲਾਂਗ ਮੇਘਾਲਿਆ ਇੰਡੀਆ ਵਿੱਚ ਮੈਰੀ ਰਾਏ ਅਤੇ ਰਾਜੀਬ ਰਾਏ ਦੇ ਘਰ ਹੋਇਆ ਸੀ। ਜਦੋਂ ਉਹ ਦੋ ਸਾਲਾਂ ਦੀ ਸੀ, ਉਸ ਦੇ ਮਾਪਿਆਂ ਨੇ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭਰਾ ਨਾਲ ਕੇਰਲਾ ਵਾਪਸ ਪਰਤ ਗਈ।

ਸਕੂਲਿੰਗ[ਸੋਧੋ]

ਮੁੱਢਲੀ ਪੜ੍ਹਾਈ ਕਾਰਪਸ ਕ੍ਰਿਸਟੀ, ਕੋੱਟਾਯਾਮ ਤੋਂ ਕਰ ਕੇ ਉਹ ਤਮਿਲਨਾਡੂ ਦੇ ਨੀਲਗਿਰੀ ਖੇਤਰ ਵਿੱਚ ਲਾਰੰਸ ਸਕੂਲ, ਲਵਡੇਲ ਵਿੱਚ ਚਲੀ ਗਈ।

ਕੈਰੀਅਰ[ਸੋਧੋ]

ਸ਼ੁਰੂ ਵਿੱਚ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ 'ਚ ਅਹੁਦਾ ਸੰਭਾਲਿਆ।

ਵਿਆਹ[ਸੋਧੋ]

1984 ਵਿੱਚ, ਉਸ ਨੇ ਸੁਤੰਤਰ ਫ਼ਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨੂੰ ਮਿਲੀ, ਜਿਸ ਨੇ ਰਾਏ ਨੂੰ ਉਸ ਦੀ ਪੁਰਸਕਾਰ ਜੇਤੂ ਪ੍ਰਾਪਤ ਫ਼ਿਲਮ 'ਮੇਸੀ ਸਾਹਿਬ' ਵਿੱਚ ਬਤੌਰ ਆਜੜੀ ਵਜੋਂ ਭੂਮਿਕਾ ਦੀ ਪੇਸ਼ਕਸ਼ ਕੀਤੀ।[1] ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਪਰ ਆਖਰਕਾਰ ਉਹ ਵੱਖ ਹੋ ਗਏ।

ਹਵਾਲੇ[ਸੋਧੋ]