ਸਲਾਵੋਏ ਜੀਜੇਕ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਸਲਾਵੋਏ ਜੀਜੇਕ

ਸਲਾਵੋਏ ਜੀਜੇਕ ਜਾਂ ਸਲਾਵੋਜ ਜੀਜੇਕ (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949[੧]) ਸਲੋਵੇਨਿਆ, ਯੂਗੋਸਲਾਵਿਆ ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਾਕਾਰ ਅਤੇ ਸੱਭਿਆਚਾਰ ਦਾ ਆਲੋਚਕ ਹੈ । ਜੀਜੇਕ ਦਾ ਜਨਮ ਯੂਗੋਸਲਾਵਿਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ । ਜੀਜੇਕ ਨੇ ਪਹਿਲਾਂ ਯੂਗੋਸਲਾਵਿਆ ਅਤੇ ਬਾਅਦ ਵਿਚ ਪੈਰਿਸ ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ । ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ । ਜੀਜੇਕ ਨੇ ਫਰਾਂਸ ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ ਜਾਕ ਲਕਾਂ ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਾਕਾਰਾਂ ਫਰੀਦਰੀਖ਼ ਹੀਗਲ, ਕਾਰਲ ਮਾਰਕਸ ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ[੧]

ਜੀਜੇਕ ਲਿੱਖਦਾ ਵੀ ਹੈ । ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ । ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦਿ ਸਬਲਾਈਮ ਆਬਜੇਕਤ ਆਵ ਆਈਦੀਆਲਾਜੀ' (The Sublime Object of Ideology) ਛੱਪਣ ਤੋਂ ਬਾਅਦ ਹੋਈ[੨] । ਕਿਤਾਬ 1989 ਵਿਚ ਛੱਪੀ ਸੀ । ਜੀਜੇਕ ਦੇਮੋਕਰਾਸੀ ਨਾਓ (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ ।

[ਸੋਧ] ਹਵਾਲੇ

  1. ੧.੦ ੧.੧ Matthew Sharpe (2005-07-25). "Slavoj Zizek and his philosophy". Internet Encyclopedia of Philosophy. http://www.iep.utm.edu/zizek/#H1. Retrieved on 2011-10-28. 
  2. "A Biography of Slavoj Žižek". The European Graduate School. http://www.egs.edu/faculty/slavoj-zizek/biography/. Retrieved on 2011-10-28. 

[ਸੋਧ] ਹੋਰ ਜਾਣਕਾਰੀ ਲਈ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ