ਸਵਾਹਿਲੀ
ਸਵਾਹਿਲੀ (ਸਵਾਹਿਲੀ ਵਿਚਃ Kiswahili) ਅਫਰੀਕਾ ਵਿਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਹ ਬਾਨਤੂ ਭਾਸ਼ਾਵਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਦੁਨੀਆ ਦੀ 7-ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਲਗਭਗ 45 ਤੋਂ 100 ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿਚ ਸਵਾਹਿਲੀ ਨੂੰ ਮਾਂ-ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲੇ ਸ਼ਾਮਲ ਹਨ। [੧]
ਸਵਾਹਿਲੀ ਬੋਲਣ ਵਾਲੇ ਲੋਕ ਦੱਖਣੀ ਸੋਮਾਲੀਆ ਤੋਂ ਲੈ ਕੇ ਪਾਤੇ, ਪੈਮਬਾ, ਜ਼ਾਨਜ਼ੀਬਾਰ ਅਤੇ ਮਾਫੀਆ ਨਾਂ ਦੇ ਇਲਾਕਿਆ ਤੋਂ ਹੁੰਦੇ ਹੋਏ ਮੋਜ਼ਾਮਬੀਕ ਦੇ ਉੱਤਰ ਤਕ ਫੈਲੇ ਹੋਏ ਹਨ। ਸਵਾਹਿਲੀ ਮੁੱਖ ਤੌਰ ਤੇ ਤਨਜ਼ਾਨੀਆ, ਕੇਨੀਆ, ਕੋਨਗੋ (ਲੋਕਤਾਨਤਰਿਕ ਗਣਰਾਜ), ਯੂਗਾਨਡਾ, ਬੁਰੂਨਡੀ, ਜ਼ਾਮਬੀਆ ਅਤੇ ਮਲਾਵੀ ਦੇਸ਼ਾ ਵਿਚ ਬੋਲੀ ਜਾਂਦੀ ਹੈ।[੧]
ਸਵਾਹਿਲੀ ਸ਼ਬਦ ਦਾ ਮਤਲਬ "ਸਮੁੰਦਰ ਦਾ ਕੰਢਾ" ਹੁੰਦਾ ਹੈ। ਇਹ ਨਾਮ ਅਰਬੀ ਭਾਸ਼ਾ ਦੇ ਲਫਜ਼ "ਸਾਹਿਲ" ਤੋ ਬਣਿਆ ਹੈ।[੨] ਸਵਾਹਿਲੀ ਮੁੱਖ ਤੌਰ ਤੇ ਅਫਰੀਕਾ ਦੇ ਪੂਰਬੀ ਕੰਢੇ ਤੇ ਰਹਿਣ ਵਾਲੇ ਲੋਕਾਂ ਦੀ ਮਾਤ-ਭਾਸ਼ਾ ਹੈ। ਸਵਾਹਿਲੀ ਇੱਕ ਲੋਕ ਭਾਸ਼ਾ ਹੈ। ਇਹ ਉਸ ਵਕਤ ਹੋਂਦ ਵਿਚ ਆਈ ਜੱਦ ਅਰਬ ਵਪਾਰੀਆਂ ਨੇ ਅਫਰੀਕਾ ਦੇ ਲੋਕਾਂ ਨਾਲ ਵਪਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਸਵਾਹਿਲੀ ਵਿਚ ਬਹੁਤ ਸਾਰੇ ਅਰਬੀ ਲਫਜ਼ ਮਿਲਦੇ ਹਨ।
ਸਵਾਹਿਲੀ ਭਾਸ਼ਾ ਵਿਚ ਸਭ ਤੋਂ ਪੁਰਾਣੀ ਹਸਤ-ਲਿਖਤ ਇੱਕ ਕਵਿਤਾ ਹੈ। ਅੰਦਾਜ਼ਾ ਹੈ ਕਿ ਇਹ ਕਵਿਤਾ 1728 ਵੀ. ਵਿਚ ਲਿਖੀ ਗਈ ਸੀ। ਸਵਾਹਿਲੀ ਭਾਸ਼ਾ ਵਿਚ ਛੱਪਣ ਵਾਲਾ ਸਭ ਤੋਂ ਪਹਿਲੇ ਅਖਬਾਰ ਦਾ ਨਾਮ ਹਾਬਾਰੀ ਯਾ ਮਵੇਜ਼ੀ (Habari Ya Mwezi)ਸੀ ਅਤੇ ਇਹ ਅਖਬਾਰ ਈਸਾਈ ਪਾਦਰੀਆਂ ਦੁਆਰਾ 1885 ਵਿਚ ਸ਼ੁਰੂ ਕੀਤਾ ਗਿਆ ਸੀ।। [੩] ਯੂਰਪੀ ਉਪਨਿਵੇਸ਼ਵਾਦ ਤੋਂ ਪਹਿਲਾ ਸਵਾਹਿਲੀ ਨੂੰ ਲਿੱਖਣ ਲਈ ਅਰਬੀ ਅੱਖਰਾ ਦੀ ਵਰਤੋਂ ਹੁੰਦੀ ਸੀ। ਪਰ ਹੁਣ ਸਵਾਹਿਲੀ ਮੁੱਖ ਤੌਰ ਤੇ ਲਾਤਿਨੀ ਲਿਪੀ ਵਿਚ ਲਿੱਖੀ ਜਾਂਦੀ ਹੈ।[੧]
[ਸੋਧ] ਸਵਾਹਿਲੀ ਭਾਸ਼ਾ ਵਿਚ ਆਮ ਗੱਲਬਾਤ
| ਸਵਾਲ - ਜਵਾਬ (ਸਵਾਹਿਲੀ) | ਸਵਾਲ - ਜਵਾਬ (ਪੰਜਾਬੀ) |
|---|---|
Jambo!
|
ਸਲਾਮ!
|
Salama?
|
ਠੀਕ ਹੈਂ?
|
Hujambo?
|
ਤੇਰਾ ਕੀ ਹਾਲ-ਚਾਲ ਹੈ?
|
Hamjambo?
|
ਤੁਹਾਡਾ ਸਭ ਦਾ ਕੀ ਹਾਲ ਹੈ?
|
Hawajambo nyumbani?
|
ਘਰ ਵਿਚ ਸਾਰੇ ਕਿਸ ਤਰ੍ਹਾਂ?
|
Jina lako nani?
|
ਤੁਹਾਡਾ ਕੀ ਨਾਮ ਹੈ?
|
Kwa heri! ਜਾਂ Kwa herini!
|
ਅਲਵਿਦਾ!
|
Uje kutuamkia!
|
ਕਦੀ ਸਾਡੇ ਘਰ ਦਰਸ਼ਨ ਦੇਵੋ!
|
Hodi! Hodi!
|
ਕੋਈ ਹੈ?
|
[ਸੋਧ] ਹਵਾਲੇ
- ↑ ੧.੦ ੧.੧ ੧.੨ "ਸਵਾਹਿਲੀ ਭਾਸ਼ਾ ਨਾਲ ਜਾਣ-ਪਛਾਣ - ਸਵਾਹਿਲੀ ਭਾਸ਼ਾ ਸਿੱਖਣ ਦੀ ਇੱਕ ਵੈਬਸਾਈਟ". http://mwanasimba.online.fr/E_Chap00.htm. Retrieved on 2010-11-27. (ਅੰਗਰੇਜ਼ੀ ਅਤੇ ਫਰਾਂਸਿਸੀ ਭਾਸ਼ਾਵਾਂ ਵਿਚ)
- ↑ ਡਗਲਸ ਹਾਰਪਰ. "Online Etymology Dictionary". http://www.etymonline.com/index.php?search=swahili&searchmode=none. Retrieved on 2010-11-27. (ਅੰਗਰੇਜ਼ੀ ਵਿਚ)
- ↑ "ਸਵਾਹਿਲੀ ਭਾਸ਼ਾ ਦੇ ਅੱਖਰ". Omniglot.com. http://www.omniglot.com/writing/swahili.htm. Retrieved on 2010-11-28.
[ਸੋਧ] ਭਾਸ਼ਾ ਸਿੱਖਣ ਲਈ
- ਅਮਰੀਕਾ ਦੇ ਵਿਦੇਸ਼ੀ ਸੇਵਾ ਸੰਸਥਾਨ ਵਲੋਂ ਸਵਾਹਿਲੀ ਸਿੱਖਣ ਲਈ ਇੱਕ ਕੋਰਸ (ਅੰਗਰੇਜ਼ੀ ਵਿਚ)