ਸਿਧਾਰਥ ਜਾਧਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਧਾਰਥ ਜਾਧਵ
2017 ਵਿੱਚ ਸਿਧਾਰਥ ਜਾਧਵ
ਜਨਮ (1981-10-23) 23 ਅਕਤੂਬਰ 1981 (ਉਮਰ 42)[1]
ਰਾਸ਼ਟਰੀਅਤਾਭਾਰਤੀ
ਸਿੱਖਿਆਸੇਵੜੀ ਮਿਉਂਸਪਲ ਸਕੂਲ
ਪੇਸ਼ਾ
ਸਰਗਰਮੀ ਦੇ ਸਾਲ2000– ਹੁਣ ਤੱਕ
ਜੀਵਨ ਸਾਥੀ
ਤ੍ਰਿਪਤੀ ਅਕਲਵਾਰ
(ਵਿ. 2007)
ਬੱਚੇ2
ਪੁਰਸਕਾਰਯੁਵਾ ਬਾਲਗੰਧਰਵ ਪੁਰਸਕਾਰ (2007)[2]

ਸਿਧਾਰਥ ਰਾਮਚੰਦਰ ਜਾਧਵ (ਜਨਮ 23 ਅਕਤੂਬਰ 1981) ਇੱਕ ਭਾਰਤੀ ਅਦਾਕਰ, ਮਨੋਰੰਜਕ ਅਤੇ ਹਾਸਰਸ ਕਲਾਕਰ ਹੈ ਜੋ ਕਈ ਹਿੰਦੀ ਅਤੇ ਮਰਾਠੀ ਫਿਲਮਾਂ ਅਤੇ ਸਟੇਜ ਪ੍ਰੋਡਕਸ਼ਨਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਨੂੰ ਫਿਲਮਫੇਅਰ ਅਵਾਰਡ ਮਰਾਠੀ ਸਮੇਤ ਹੋਰ ਕਈ ਪੁਰਸਕਾਰ ਮਿਲੇ ਹਨ।

ਉਹ ਸੇਵੜੀ, ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਉਹ ਟੈਲੀਵਿਜ਼ਨ, ਮਰਾਠੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ ਗੋਲਮਾਲ ਅਤੇ ਗੋਲਮਾਲ ਰਿਟਰਨਜ਼ ਵਿੱਚ ਕੰਮ ਕੀਤਾ ਹੈ ਪਰ ਉਸਦਾ ਕਹਿਣਾ ਹੈ ਕਿ ਉਸਦਾ ਪਹਿਲਾ ਪਿਆਰ ਮਰਾਠੀ ਫਿਲਮ, ਟੀਵੀ ਅਤੇ ਸਟੇਜ ਹੈ। ਸਿਧਾਰਥ ਨੇ ਅਮੀ ਸੁਭਾਸ਼ ਬੋਲਚੀ ਨਾਮ ਦੀ ਇੱਕ ਬੰਗਾਲੀ ਫਿਲਮ ਵਿੱਚ ਮਿਥੁਨ ਚੱਕਰਵਰਤੀ ਦੇ ਨਾਲ ਮੁੱਖ ਭੂਮਿਕਾ ਵਿੱਚ ਕੰਮ ਕੀਤਾ। ਉਹ ਮੀਡੀਆ ਵਿੱਚ "ਮਰਾਠੀ ਸਿਨੇਮਾ ਦੇ ਕਾਮੇਡੀ ਕਿੰਗ" ਵਜੋਂ ਜਾਣਿਆ ਜਾਂਦਾ ਹੈ।[3]

ਨਿੱਜੀ ਜੀਵਨ[ਸੋਧੋ]

ਉਸਦਾ ਵਿਆਹ ਤ੍ਰਿਪਤੀ ਨਾਲ ਹੋਇਆ ਹੈ, ਉਨ੍ਹਾਂ ਦੀਆਂ ਦੋ ਬੇਟੀਆਂ ਹਨ।[4][5][6]

ਕੈਰੀਅਰ[ਸੋਧੋ]

ਉਸਨੇ ਡੀਡੀ ਸਹਿਯਾਦਰੀ ਦੀ ਏਕ ਸ਼ੂਨਿਆ ਬਾਬੂਰਾਓ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਫਿਰ ਉਸਨੇ ਹਸਾ ਚੱਕਟਫੂ, ਘਦਲੇ ਬਿਘਾਦਲੇ, ਆਪਨ ਯੰਨਾ ਪਹਿਲਤ ਕਾ?, ਆਦਿ ਵਿੱਚ ਸਹਾਇਕ ਭੂਮਿਕਾਵਾਂ ਵਿੱਚ ਕੰਮ ਕੀਤਾ। 2004 ਵਿੱਚ, ਉਸਨੇ ਕੇਦਾਰ ਸ਼ਿੰਦੇ ਦੀ ਆਗਾ ਬਾਈ ਅਰੇਚਾ ਤੋਂ ਆਪਣੀ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸਨੇ 2006 ਵਿੱਚ ਰੋਹਿਤ ਸ਼ੈੱਟੀ ਦੀ ਫਿਲਮ ਗੋਲਮਾਲ:ਫਨ ਅਨਲਿਮਟਿਡ ਵਿੱਚ ਸੱਤੂ ਸੁਪਾਰੀ ਦੀ ਭੂਮਿਕਾ ਨਾਲ਼ ਆਪਣਾ ਬਾਲੀਵੁੱਡ ਡੈਬਿਊ ਕੀਤਾ। ਉਸੇ ਸਾਲ ਉਸਨੇ ਲੋਚਿਆ ਜਾਲਾ ਰੇ ਨਾਮ ਦਾ ਨਾਟਕ ਕੀਤਾ। ਬਾਅਦ ਵਿੱਚ ਉਸਨੇ ਬਕੁਲਾ ਨਾਮਦੇਓ ਘੋਟਾਲੇ, ਸਾਦੇ ਮਾੜੇ ਤੀਨ, ਦੇ ਧੱਕਾ, ਮੈਂ ਸ਼ਿਵਾਜੀਰਾਜੇ ਭੌਸਲੇ ਬੋਲਤੌਏ, ਕਈ ਹੋਰ ਸਮੇਤ ਕਈ ਮਸ਼ਹੂਰ ਫਿਲਮਾਂ ਕੀਤੀਆਂ ਹਨ। ਉਸਨੇ 2008 ਵਿੱਚ ਫਿਲਮ ਦੇ ਧੱਕਾ ਲਈ ਮਹਾਰਾਸ਼ਟਰ ਰਾਜਪਾਲ ਚਿਤਰਪਤ ਪੁਰਸਾਕਰ ਵਿੱਚ ਇੱਕ ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ।[7] ਉਸਨੇ ਬੰਗਾਲੀ ਫਿਲਮ ਅਮੀ ਸ਼ੁਭਾਸ਼ ਬੋਲਚੀ ਵਿੱਚ ਵੀ ਆਪਣੀ ਸ਼ੁਰੂਆਤ ਕੀਤੀ ਸੀ। ਉਹ ਸੋਨੀ ਟੀਵੀ ਦੇ ਕਾਮੇਡੀ ਸਰਕਸ ਕਾ ਨਯਾ ਦੌਰ, ਕਹਾਨੀ ਕਾਮੇਡੀ ਸਰਕਸ ਕੀ, ਕਾਮੇਡੀ ਸਰਕਸ ਕੇ ਅਜੂਬੇ ਦਾ ਪ੍ਰਤੀਯੋਗੀ ਸੀ। ਉਹ ਜੌਨੀ ਆਲਾ ਰੇ, ਬਾ ਬਹੂ ਔਰ ਬੇਬੀ, ਸਾਰਾਭਾਈ ਬਨਾਮ ਸਾਰਾਭਾਈ ਅਤੇ ਕਾਮੇਡੀ ਨਾਈਟਸ ਬਚਾਓ ਵਿੱਚ ਵੀ ਨਜ਼ਰ ਆਇਆ। ਉਹ ਆਪਣੀ ਪਤਨੀ ਨਾਲ ਨੱਚ ਬਲੀਏ 8 ਦੇ ਵਿੱਚ ਪ੍ਰਤੀਯੋਗੀ ਵਜੋਂ ਵੀ ਨਜ਼ਰ ਆਇਆ। ਉਸਨੇ ਮਹਾਰਾਸ਼ਟਰਾ ਡਾਂਸਿੰਗ ਸੁਪਰਸਟਾਰ, ਡਾਂਸ ਮਹਾਰਾਸ਼ਟਰ ਡਾਂਸ ਸਮੇਤ ਕਈ ਰਿਐਲਿਟੀ ਸ਼ੋਅਜ਼ ਨੂੰ ਜੱਜ ਵੀ ਕੀਤਾ। 2016 ਵਿੱਚ, ਉਸਨੇ ਗੇਲਾ ਉੜਤ ਨਾਮ ਦਾ ਇੱਕ ਨਾਟਕ ਕੀਤਾ। ਉਸਨੇ ਸਿੰਬਾ ਫਿਲਮ ਵਿੱਚ ਗਣੇਸ਼ ਤਾਵੜੇ ਦਾ ਰੋਲ ਵੀ ਕੀਤਾ। 2021 ਵਿੱਚ, ਉਹ ਰਾਧੇ ਵਿੱਚ ਰਣਜੀਤ ਮਾਵਾਨੀ ਦੇ ਰੂਪ ਵਿੱਚ ਨਜ਼ਰ ਆਇਆ।[8]

ਹਵਾਲੇ[ਸੋਧੋ]

  1. "Happy Birthday Siddharth Jadhav: 'Bakula Namdeo Ghotale'to 'De Dhakka'; FIVE must-watch comedy movies of actor". The Times of India (in ਅੰਗਰੇਜ਼ੀ). 28 October 2020. Retrieved 18 June 2021.
  2. "जगदीश खेबुडकर यांना 'बालगंधर्व पुरस्कार'". Maharashtra Times (in ਮਰਾਠੀ). Retrieved 22 September 2020.
  3. "Happy Birthday Siddharth Jadhav: FIVE Career-defining performances of the comedy king - Times of India". The Times of India (in ਅੰਗਰੇਜ਼ੀ). Retrieved 2021-05-31.
  4. Naroji, Samruddhi (12 May 2020). "Siddharth Jadhav Wishes Wife Trupri Jadhav In An Adorable Anniversary Post Celebrating 13 Years Of Togetherness". Spotboye. Retrieved 18 June 2021.{{cite web}}: CS1 maint: url-status (link)
  5. Atulkar, Preeti (13 January 2017). "Siddharth Jadhav has become a daddy again - Times of India". The Times of India (in ਅੰਗਰੇਜ਼ੀ). Retrieved 18 June 2021.{{cite web}}: CS1 maint: url-status (link)
  6. "Siddharth Jadhav has an adorable birthday wish for wife Trupti Akkalwar along with this throwback picture". Times of India (in ਅੰਗਰੇਜ਼ੀ). 2 July 2019. Retrieved 18 June 2021.{{cite web}}: CS1 maint: url-status (link)
  7. "I have learnt to enjoy failure as much as success: Siddharth Jadhav". Hindustan Times (in ਅੰਗਰੇਜ਼ੀ). Retrieved 2021-05-31.
  8. "Siddharth Jadhav: Working with Prabhudeva is a dream come true - Times of India". The Times of India (in ਅੰਗਰੇਜ਼ੀ). Retrieved 2021-05-31.