ਹੁਸ਼ਿਆਰ ਸਿੰਘ (ਬ੍ਰਿਗੇਡੀਅਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਿਗੇਡੀਅਰ

ਹੁਸ਼ਿਆਰ ਸਿੰਘ
ਜਨਮਪਿੰਡ ਸੰਖੋਲ, ਬਹਾਦਰਗੜ੍ਹ, ਹਰਿਆਣਾ
ਮੌਤਸੇਲਾ ਦੱਰਾ
ਵਫ਼ਾਦਾਰੀ ਭਾਰਤ
ਰੈਂਕਬ੍ਰਿਗੇਡੀਅਰ
ਲੜਾਈਆਂ/ਜੰਗਾਂ1962 ਚੀਨ-ਭਾਰਤ ਯੁੱਧ

ਬ੍ਰਿਗੇਡੀਅਰ ਹੁਸ਼ਿਆਰ ਸਿੰਘ (ਓ.ਬੀ.ਈ., ਕ੍ਰੋਇਕਸ ਡੀ ਗੁਆਰੇ, ਆਈਓਐੱਮ, ਵੀਐੱਸਐੱਮ) ਸੇਲਾ ਦੱਰੇ 'ਤੇ ਤਾਇਨਾਤ ਭਾਰਤੀ 62 ਬ੍ਰਿਗੇਡ ਦਾ ਕਮਾਂਡਰ ਸੀ। ਬ੍ਰਿਗੇਡੀਅਰ ਸਿੰਘ 1962 ਦੇ ਚੀਨ-ਭਾਰਤ ਯੁੱਧ ਦੌਰਾਨ ਕੁਝ ਭਾਰਤੀ ਸੈਨਿਕਾਂ ਸਮੇਤ ਕਾਰਵਾਈ ਵਿੱਚ ਮਾਰਿਆ ਗਿਆ ਸੀ। ਬ੍ਰਿਗੇਡੀਅਰ ਹੁਸ਼ਿਆਰ ਸਿੰਘ ਦੀ ਯੁੱਧ ਵਿੱਚ ਬਹਾਦਰੀ ਲਈ ਸ਼ਲਾਘਾ ਕੀਤੀ ਗਈ।

ਸ਼ੁਰੂਆਤੀ ਜੀਵਨ ਅਤੇ ਕਰੀਅਰ[ਸੋਧੋ]

ਉਸਦਾ ਜਨਮ ਪਿੰਡ ਸੰਖੋਲ, ਬਹਾਦਰਗੜ੍ਹ, ਹਰਿਆਣਾ ਵਿੱਚ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। ਬਹਾਦੁਰਗੜ੍ਹ ਸਿਟੀ ਪਾਰਕ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ਉਸ ਦੇ ਸਨਮਾਨ ਵਿੱਚ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਰੱਖਿਆ ਗਿਆ ਹੈ। ਉਸ ਨੂੰ 5 ਜੁਲਾਈ 1962 ਨੂੰ ਕਰਨਲ ਦੀ ਉਪਾਧੀ ਦਿੱਤੀ ਗਈ ਸੀ। [1]

ਲੜਾਈ ਦੇ ਵੇਰਵੇ[ਸੋਧੋ]

1962 ਵਿਚ ਚੀਨ-ਭਾਰਤ ਯੁੱਧ ਦੌਰਾਨ, ਹੁਸ਼ਿਆਰ ਸਿੰਘ ਭਾਰਤੀ ਸੈਨਾ ਦੀ ਇਕ ਬ੍ਰਿਗੇਡ ਨਾਲ ਇਸ ਖੇਤਰ ਦੇ ਸੈਲਾ ਪਾਸ ਦੀ ਰੱਖਿਆ ਦਾ ਉੱਤਰਦਾਇਕ ਸੀ, ਜਿਸ ਵਿੱਚ ਵੱਖ-ਵੱਖ ਰੈਜੀਮੈਂਟਾਂ ਦੀਆਂ ਬਟਾਲੀਅਨਾਂ ਦੇ ਸੈਨਿਕ ਸ਼ਾਮਲ ਸਨ। [2]

ਮੌਤ[ਸੋਧੋ]

ਸਿੰਘ 1962 ਵਿੱਚ ਨਾਰਥ-ਈਸਟ ਫ੍ਰੰਟੀਅਰ ਅਜੰਸੀ ਖੇਤਰ ਵਿੱਚ ਭਾਰਤੀ ਸੈਨਾ ਲਈ ਕਾਰਵਾਈ ਕਰਦੇ ਹੋਏ ਮਾਰਿਆ ਗਿਆ ਸੀ ਜਦੋਂ ਚੀਨੀ ਸੈਨਿਕਾਂ ਨੇ ਉਸਦੀ ਪਾਰਟੀ ਤੇ ਹਮਲਾ ਕੀਤਾ। ਉਸ ਵੇਲ਼ੇ ਉਸਦੀ ਪਾਰਟੀ ਸੇਲਾ ਦੱਰੇ ਦੀ ਰੱਖਿਆ ਕਰ ਰਹੀ ਸੀ।[2]

23 ਨਵੰਬਰ 1962 ਦੀ ਦੁਪਹਿਰ ਤੱਕ (ਜੰਗਬੰਦੀ ਤੋਂ 2 ਦਿਨ ਬਾਅਦ) 154 ਰੈਜੀਮੈਂਟ (419 ਯੂਨਿਟ) ਦੀ ਨੰਬਰ 2 ਕੰਪਨੀ ਨਾਲ ਸਬੰਧਤ ਚੀਨੀ ਸੈਨਿਕਾਂ ਨੇ ਬ੍ਰਿਗੇਡ ਕਮਾਂਡਰ, ਤਿੰਨ ਅਫਸਰਾਂ ਅਤੇ 29 ਹੋਰ ਰੈਂਕਾਂ ਨੂੰ ਮਾਰ ਦਿੱਤਾ ਜਦੋਂ ਕਿ ਬਾਕੀ ਫੂਡੰਗ ਨੇੜੇ ਫੂਡੰਗ ਪੁਲ ਵਿਖੇ ਜ਼ਖਮੀ ਜਾਂ ਫੜੇ ਗਏ ਸਨ।[3]

ਸਿੰਘ ਦੀ ਮ੍ਰਿਤਕ ਦੇਹ ਨੂੰ ਸਥਾਨਕ ਮੋਨਪਾ ਲੋਕਾਂ ਵੱਲੋਂ ਫੁਡੰਗ ਵਿੱਚ ਸੰਭਾਲ ਕੇ ਰੱਖਿਆ ਗਿਆ। ਬਹੁਤ ਬਾਅਦ, ਭਾਰਤੀ ਸੈਨਾ ਦੇ ਅਧਿਕਾਰੀ ਫੁਡੁੰਗ ਵਾਪਸ ਪਰਤੇ ਅਤੇ ਦਲੇਰ ਸੈਨਿਕ ਦਾ ਅੰਤਮ ਸੰਸਕਾਰ ਆਪਣੇ ਵੱਡੇ ਪੁੱਤਰ ਨਾਲ ਕੀਤਾ। [3]

ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਕੈਰੋਂ ਸੀਨੀਅਰ ਫ਼ੌਜੀ ਅਫ਼ਸਰਾਂ ਦੇ ਨਾਲ ਉਸਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਿੰਡ ਸੰਖੋਲ ਆਏ ਸਨ। ਪਹਿਲੀ ਬਰਸੀ 'ਤੇ ਇੰਦਰਾ ਗਾਂਧੀ ਵੀ ਪਿੰਡ 'ਚ ਉਸਦੇ ਪਰਿਵਾਰ ਨੂੰ ਮਿਲਣ ਆਈ ਸੀ।[4]

ਹਵਾਲੇ[ਸੋਧੋ]

  1. "Part I-Section 4: Ministry of Defence (Army Branch)". The Gazette of India. 23 November 1963. p. 396.
  2. 2.0 2.1 "1962 War: The Chinese invasion - III". ਹਵਾਲੇ ਵਿੱਚ ਗਲਤੀ:Invalid <ref> tag; name "IDF" defined multiple times with different content
  3. 3.0 3.1 Verma, Shiv Kunal (2016). 1962: The War that wasn't. p. 541. ISBN 978-93-84067-16-8. ਹਵਾਲੇ ਵਿੱਚ ਗਲਤੀ:Invalid <ref> tag; name ":0" defined multiple times with different content
  4. Singh, Hoshiar (27 November 2019). "Hoshiar Singh live in people's heart". Amarujala. Retrieved 27 November 2019.