ਕਿਤਾਬਾਂ ਦਾ ਇਤਿਹਾਸ
ਕਿਤਾਬਾਂ ਦਾ ਇਤਿਹਾਸ ਭਾਵ ਕਿ ਕਿਤਾਬਾਂ ਦੀ ਸ਼ੁਰੂਆਤ ਕਿਵੇਂ ਹੋਈ? ਅੱਜ ਦੀ ਸਥਿਤੀ ਵਿੱਚ ਪਹੁੰਚਣ ਲਈ ਕਿਤਾਬਾਂ ਨੂੰ ਸੈਂਕਡ਼ੇ ਸਾਲ ਲੱਗੇ ਹਨ। ਜਦੋਂ ਮਨੁੱਖ ਨੂੰ ਲਿਖਣ ਦੀ ਕਲਾ ਆ ਗਈ ਤਾਂ ਉਸਨੇ ਕਿਸੇ ਨਾ ਕਿਸੇ ਚੀਜ਼ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਹੀ ਹੋਰ ਵੀ ਖੋਜਾਂ ਹੋਈਆਂ ਜਿਵੇਂ ਕਿ ਕਾਗਜ਼ ਅਤੇ ਛਪਾਈ। ਇਸ ਤਰ੍ਹਾਂ ਹੌਲੀ-ਹੌਲੀ ਆਧੁਨਿਕ ਕਿਤਾਬਾਂ ਸਾਹਮਣੇ ਆਈਆਂ।[1]
ਕਿਤਾਬਾਂ ਦੀ ਸ਼ੁਰੂਆਤ
[ਸੋਧੋ]ਮੱਧ ਯੁੱਗ ਤੱਕ ਕੋਈ ਵੀ ਕਿਤਾਬਾਂ ਨਹੀਂ ਹੁੰਦੀਆਂ ਸਨ। ਲੋਕ ਪਪਾਇਰਸ (ਰੁੱਖ ਦਾ ਛਿਲਕਾ) ਉੱਪਰ ਲਿਖਿਆ ਕਰਦੇ ਸਨ ਅਤੇ ਉਹਨਾਂ ਨੂੰ ਲਪੇਟ ਲੈਂਦੇ ਸਨ। ਰੋਮਨ ਲੋਕ ਇਸਨੂੰ ਵਾਲੂਮੈਨ ਆਖਦੇ ਸਨ, ਜਿਸ ਸ਼ਬਦ ਤੋਂ ਵਾਲਿਊਮ ਹੋਂਦ ਵਿੱਚ ਆਇਆ। 5ਵੀਂ ਸਦੀ ਦੇ ਅੱਧ ਤੱਕ ਲੋਕਾਂ ਨੇ ਪਾਰਚਮੈਂਟ ਅਤੇ ਵੈਲੱਮ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਪਾਰਚਮੈਂਟ ਭੇਡਾਂ ਅਤੇ ਬੱਕਰੀਆਂ ਦੀ ਖੱਲ ਤੋਂ ਬਣਾਇਆ ਜਾਂਦਾ ਸੀ, ਜਦੋਂ ਕਿ ਵੈਲੱਮ ਵੱਛਿਆਂ ਦੀ ਖੱਲ ਤੋਂ ਤਿਆਰ ਕੀਤੇ ਜਾਂਦੇ ਸਨ। ਇਨ੍ਹਾਂ ਖੱਲਾਂ ਨੂੰ ਇੱਕੋ ਜਿਹਾ ਆਕਾਰ ਦੇ ਕੇ ਟੁਕਡ਼ਿਆਂ ਵਿੱਚ ਕੱਟ ਲਿਆ ਜਾਂਦਾ ਸੀ ਅਤੇ ਫਿਰ ਇਨ੍ਹਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਜਿਲਦਾਂ ਵਿੱਚ ਬੰਨ੍ਹ ਲਿਆ ਜਾਂਦਾ ਸੀ ਅਤੇ ਲੋਕੀਂ ਇਨ੍ਹਾਂ ਦੇ ਇੱਕ ਪਾਸੇ ਹੀ ਲਿਖਿਆ ਕਰਦੇ ਸਨ। ਅਸਲ ਵਿੱਚ ਇਹ ਹੀ ਕਿਤਾਬਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ।
ਮੱਧ ਯੁੱਗ ਵਿੱਚ ਜਦੋਂ ਕਿਤਾਬਾਂ ਦਾ ਲਿਖਣਾ ਸ਼ੁਰੂ ਹੋਇਆ ਤਾਂ ਬਹੁਤੀਆਂ ਕਿਤਾਬਾਂ ਲਾਤੀਨੀ ਭਾਸ਼ਾ ਵਿੱਚ ਲਿਖੀਆਂ ਗਈਆਂ। ਕਾਗਜ਼ ਦੀ ਗੁਣਵੱਤਾ ਛਪਾਈ ਵਿੱਚ ਹੋਏ ਵਿਕਾਸ ਨੇ ਕਿਤਾਬ ਦੇ ਰੂਪ ਵਿੱਚ ਬੇਹੱਦ ਨਿਖ਼ਾਰ ਲੈ ਆਂਦਾ। ਆਧੁਨਿਕ ਰੰਗ-ਬਿਰੰਗੀਆਂ ਕਿਤਾਬਾਂ ਵੀ ਇਸੇ ਲਡ਼ੀ ਵਿੱਚ ਸ਼ਾਮਿਲ ਹਨ।[2]
ਪਪਾਇਰਸ
[ਸੋਧੋ]ਪਪਾਇਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਸਨੂੰ ਰੀਡ ਕਿਸਮ ਦੇ ਪੌਦੇ ਜਿਸਨੂੰਸਾਇਪਰਸ ਪਪਾਇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ।[3] ਇਹ ਪੌਦਾ ਆਮ-ਤੌਰ 'ਤੇ ਨੀਲ ਨਦੀ ਦੇ ਕੰਢਿਆਂ ਤੇ ਪਾਇਆ ਜਾਂਦਾ ਸੀ। ਇਸਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸਰ ਵਾਸੀ ਪਪਾਇਰਸ ਦੀ ਵਰਤੋਂ ਬੇੜੀਆਂ, ਚਾਦਰਾਂ, ਰੱਸੀਆਂ, ਸੈਂਡਲਾਂ ਅਤੇ ਬਾਲਟੀਆਂ ਬਣਾਉਣ ਲਈ ਕਰਦੇ ਸਨ। ਪਰੰਤੂ ਪਪਾਇਰਸ ਨੂੰ ਬਦਲ ਕੇ ਇਸਦੀ ਵਰਤੋਂ ਲਿਖਣ-ਸਮੱਗਰੀ ਵਿੱਚ ਕੀਤੀ ਜਾਣ ਲੱਗੀ।
ਪਹਿਲਾਂ ਪਪਾਇਰਸ ਦੀ ਇਸ ਵਿਧੀ ਨੂੰ ਮਿਸਰ ਵਾਸੀਆਂ ਨੇ ਹੀ ਅਪਣਾਇਆ, ਪਰੰਤੂ ਬਾਅਦ ਵਿੱਚ ਮੈਡੀਟੇਰੀਅਨ ਖੇਤਰ ਵਿੱਚ ਵੀ ਇਸਦੀ ਵਰਤੋਂ ਹੋਣ ਲੱਗ ਪਈ ਸੀ। ਜੋ ਪੁਰਾਤਨ ਕਿਤਾਬਾਂ ਹੁਣ ਤੱਕ ਮਿਲੀਆਂ ਹਨ, ਉਹਨਾਂ ਵਿੱਚੋਂ ਪਪਾਇਰਸ ਦੀ ਸ਼ੈਲੀ ਵੀ ਸ਼ਾਮਿਲ ਹੈ।[4]
ਪੂਰਬੀ ਏਸ਼ੀਆ
[ਸੋਧੋ]ਚੀਨ ਵਿੱਚ ਕਾਗਜ਼ ਪਹਿਲੀ ਸਦੀ ਵਿੱਚ ਹੋਂਦ ਵਿੱਚ ਆਇਆ ਸੀ। ਉਸ ਤੋਂ ਪਹਿਲਾਂ ਲਿਖਣ ਲਈ ਲੱਕਡ਼ੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਸਭ ਤੋਂ ਪਹਿਲਾਂ ਚੀਨ ਵਿੱਚ ਹੀ ਕਿਤਾਬਾਂ ਦੀ ਛਪਾਈ ਸ਼ੁਰੂ ਹੋਈ ਸੀ। ਇਹ ਸਮਾਂ 618-907 ਦਾ ਸੀ। ਪਰ ਇਸ ਸੰਬੰਧੀ ਵੀ ਮਤਭੇਦ ਪਾਏ ਜਾਂਦੇ ਹਨ।[5]ਲੀ ਮੌਨਸ ਤਾਰ ਅਜਿਹੀ ਹੀ ਇੱਕ ਪੁਰਾਤਨ ਕਿਤਾਬ ਹੈ ਜੋ ਕਿ 868 ਦੌਰਾਨ ਛਾਪੀ ਗਈ ਸੀ। ਅਜਿਹੀਆਂ ਹੀ ਕੁਝ ਹੋਰ ਪੁਰਾਣੀਆਂ ਕਿਤਾਬਾਂ ਵੀ ਉਸ ਸਮੇਂ ਦੀਆਂ ਮਿਲਦੀਆਂ ਹਨ।[6]
ਪੁਰਾਤਨ ਛਪਾਈ ਵਾਲੀਆਂ ਕਿਤਾਬਾਂ
[ਸੋਧੋ]ਗੈਲਰੀ
[ਸੋਧੋ]-
ਹੱਥ-ਲਿਖ਼ਤ ਕਿਤਾਬਾਂ ਦੀ ਯੂਰਪੀ ਉਤਪਾਦਨ ਮਾਤਰਾ 500–1500
-
ਛਪਾਈ (ਪ੍ਰਿਟਿੰਗ) ਵਾਲੀਆਂ ਕਿਤਾਬਾਂ ਦੀ ਯੂਰਪੀ ਉਤਪਾਦਨ ਮਾਤਰਾ 1450–1800
-
ਯੂਰਪੀ ਕਿਤਾਬਾਂ ਦੀ ਉਤਪਾਦਨ ਮਾਤਰਾ 500–1800
ਹਵਾਲੇ
[ਸੋਧੋ]- ↑ http://www.ipl.org/div/pfarch/entry/81348
- ↑ http://beta.ajitjalandhar.com/news/20160320/32/1276934.cms#sthash.OiGTHykD.dpbs
- ↑ Papyrus Definition, dictionary.reference.com, 2009, retrieved 21 January, 2010
{{citation}}
: Check date values in:|accessdate=
(help); Cite has empty unknown parameter:|publichser=
(help) - ↑ Leila Avrin. Scribes, Script and Books. The Book Arts from Antiquity to the Renaissance. American Library Association / The British Library 1991, p. 83.
- ↑ McDermott, Joseph P. (2006). A social history of the Chinese book: Books and literati culture in late imperial China. Hong Kong: Hong Kong University Press. pp. 10–11. ISBN 978-962-209-782-7.
- ↑ Bulkeley, Kelly (2008). Dreaming in the world's religions: A comparative history. New York: New York University Press. p. 68. ISBN 978-0-8147-9956-7.
ਬਾਹਰੀ ਕਡ਼ੀਆਂ
[ਸੋਧੋ]- ਲਿਖਾਈ, ਛਪਾਈ ਅਤੇ ਪਡ਼੍ਹਾਈ ਦੇ ਇਤਿਹਾਸ ਸੰਬੰਧੀ ਸੁਸਾਇਟੀ
- ਅਮਰੀਕੀ ਸੱਭਿਆਚਾਰ ਵਿੱਚ ਕਿਤਾਬਾਂ ਦੇ ਇਤਿਹਾਸ ਸੰਬੰਧੀ ਇੱਕ ਪ੍ਰੋਗਰਾਮ
- ਮੌਜੂਦਾ ਛਪਾਈ ਦਾ ਨਕਸ਼ਾ
- ਛਪਾਈ ਵਾਲੇ ਕਾਗਜ਼ ਦਾ ਵਿਕਾਸ (ਦੱਖਣੀ ਕੈਰੋਲੀਨਾ ਯੂਨੀਵਰਸਿਟੀ ਲਾਇਬਰੇਰੀ ਡਿਜੀਟਲ ਸੰਗਹ੍ਰਿ)