ਚੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਿਹੜੀ ਪੱਗ/ਪੱਗੜੀ ਦੀ ਛਪਾਈ ਧਾਰੀਦਾਰ ਹੁੰਦੀ ਹੈ, ਉਸ ਪੱਗ ਨੂੰ ਚੀਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਲਾੜਾ ਜੋ ਲਾਲ ਰੰਗ ਦੀ ਪੱਗ ਬੰਨ੍ਹਦਾ ਹੈ, ਉਸ ਨੂੰ ਵੀ ਚੀਰਾ ਕਹਿੰਦੇ ਹਨ। ਪਰ ਆਮ ਧਾਰੀਦਾਰ ਬਣੀ ਹੋਈ ਪੱਗ ਨੂੰ ਹੀ ਚੀਰਾ ਕਿਹਾ ਜਾਂਦਾ ਹੈ। ਅੱਜ ਤੋਂ ਕੋਈ 80 ਕੁ ਸਾਲ ਪਹਿਲਾਂ ਚੀਰਾ ਪੱਗ ਬੰਨ੍ਹਣ ਦਾ ਬਹੁਤ ਰਿਵਾਜ ਸੀ। ਉਨ੍ਹਾਂ ਸਮਿਆਂ ਵਿਚ ਛੀਂਟ ਦੀ ਪੱਗ ਵੀ ਬਹੁਤ ਬੰਨ੍ਹੀ ਜਾਂਦੀ ਸੀ। ਅਸਲ ਵਿਚ ਪਹਿਲੇ ਸਮੇਂ ਵਿਚ ਸਾਰੀਆਂ ਪੱਗਾਂ ਹੀ ਛਪਾਈਦਾਰ ਬੰਨ੍ਹੀਆਂ ਜਾਂਦੀਆਂ ਸਨ। ਅੱਜ ਸਾਰੀ ਦੀ ਸਾਰੀ ਪੱਗ ਰੰਗਦਾਰ ਬੰਨ੍ਹੀ ਜਾਂਦੀ ਹੈ। ਅੱਜ ਤੁਹਾਨੂੰ ਹਰ ਰੰਗ ਦੀ ਪੱਗ ਬਾਜ਼ਾਰ ਵਿਚੋਂ ਮਿਲ ਜਾਵੇਗੀ। ਚੀਰੇ ਵਾਲੀ ਬੰਨ੍ਹੀ ਪੱਗ ਹੁਣ ਤੁਹਾਨੂੰ ਕਿਸੇ ਖ਼ਾਸ ਬਜੁਰਗ ਦੇ ਹੀ ਨਜ਼ਰ ਆਵੇਗੀ।[1]

ਗੜੀ, ਦਸਤਾਰ, ਸਾਫਾ, ਪਰਨਾ, ਮੜਾਸਾ, ਕੇਸਕੀ, ਸਿਰੋਪਾਓ, ਮੁੱਕਾ ਆਦਿ ਕਿਹਾ ਜਾਂਦਾ ਰਿਹਾ ਹੈ। ਹਰੇਕ ਵਿਅਕਤੀ ਦਾ ਪੱਗ ਬੰਨ੍ਹਣ ਦਾ ਢੰਗ ਨਿਵੇਕਲਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਲਈ ਦਸਤਾਰ ਨੂੰ ਲਾਜ਼ਮੀ ਵਸਤਰ ਵਜੋਂ ਧਾਰਨ ਕਰਨ ਲਈ ਕਿਹਾ ਹੈ। ਉਹ ਆਪਣੇ ਸਿੱਖਾਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ ਤੇ ਸੁੰਦਰ ਦਸਤਾਰ ਵਾਲੇ ਨੂੰ ਇਨਾਮ ਵੀ ਬਖਸ਼ਿਸ਼ ਕਰਦੇ ਸਨ। ਜਮਨਾ ਨਦੀ ਕਿਨਾਰੇ ਪਾਉਂਟਾ ਸਾਹਿਬ ਵਿਖੇ ਅੱਜ ਵੀ ਗੁਰਦੁਆਰਾ ਦਸਤਾਰ ਸਾਹਿਬ ਸੁਸ਼ੋਭਿਤ ਹੈ। ਪੱਗ ਦੀ ਆਨ-ਸ਼ਾਨ ਬਦਲੇ ਕਈ ਸਿੱਖਾਂ ਨੇ ਕੁਰਬਾਨੀ ਕੀਤੀ ਹੈ ਅਤੇ ਪੱਗ ਨੂੰ ਗੂੜ੍ਹਾ ਰੰਗ ਵੀ ਸਿੱਖਾਂ ਨੇ ਹੀ ਦਿੱਤਾ ਹੈ। ਇਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੱਗ ਅਤੇ ਪੱਗ ਬੰਨ੍ਹਣ ਵਾਲੇ ਨੂੰ ਖ਼ਾਸ ਸਨਮਾਨ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੱਗ ਵਾਲੇ ਵਿਅਕਤੀ ਦਾ ਬਹੁਤ ਸਤਿਕਾਰ ਕਰਦੇ ਸਨ। ਸ਼ਾਇਦ ਇਸੇ ਲਈ ਉਨ੍ਹਾਂ ਦੀ ਫ਼ੌਜ ਵਿੱਚ ਫ਼ੌਜੀ ਅਧਿਕਾਰੀ ਜਾਂ ਸਿਪਾਹੀ ਭਾਵੇਂ ਉਹ ਕਿਸੇ ਵੀ ਧਰਮ/ਜਾਤ ਦਾ ਹੋਵੇ ਆਪਣੀ ਖ਼ੁਸ਼ੀ ਨਾਲ ਪੱਗ ਬੰਨ੍ਹਦੇ ਸਨ। ਮਹਾਰਾਜੇ ਦੇ ਪ੍ਰਮੁੱਖ ਜਰਨੈਲ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਬਹੁਤ ਹੀ ਰੋਹਬਦਾਰ ਪੱਗਾਂ ਬੰਨ੍ਹਦੇ ਸਨ। ਇਸ ਸਮੇਂ ਪੱਗ ਦੀ ਹਰਮਨ-ਪਿਆਰਤਾ ਹੋਰ ਵੀ ਵਧ ਗਈ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.