ਅਬਦੁੱਲ ਸੱਤਾਰ ਈਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਬਦੁੱਲ ਸੱਤਾਰ ਈਦੀ

ਅਬਦੁੱਲ ਸੱਤਾਰ ਈਦੀ
ਜਨਮ 1 ਜਨਵਰੀ 1928
ਬੰਤਵਾ, ਬਰਤਾਨਵੀ ਭਾਰਤ
ਨਾਗਰਿਕਤਾ ਪਾਕਿਸਤਾਨੀ
ਕਿੱਤਾ ਮਾਨਵਸੇਵਾ
ਧਰਮ ਇਸਲਾਮ
ਜੀਵਨ ਸਾਥੀ ਬਿਲਕਿਸ ਈਦੀ
ਵੈੱਬਸਾਈਟ
http://www.edhi.org

ਅਬਦੁੱਲ ਸੱਤਾਰ ਈਦੀ, ਐਨ ਆਈ (ਮੈਮਨੀ, ਉਰਦੂ: عبدالستار ایدھی‎, ਗੁਜਰਾਤੀ: અબ્દુલ સત્તાર ઇદી), ਜਾਂ ਮੌਲਾਨਾ ਈਦੀ, ਪਾਕਿਸਤਾਨ ਦੇ ਪ੍ਰਸਿੱਧ ਮਾਨਵਤਾਵਾਦੀ ਅਤੇ ਈਦੀ ਫਾਊਂਡੇਸ਼ਨ ਦੇ ਪ੍ਰਧਾਨ ਹਨ। ਈਦੀ ਫਾਊਂਡੇਸ਼ਨ ਪਾਕਿਸਤਾਨ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਸਰਗਰਮ ਹੈ। ਉਨ੍ਹਾਂ ਦੀ ਪਤਨੀ ਬੇਗਮ ਬਿਲਕਿਸ ਈਦੀ, ਬਿਲਕਿਸ ਈਦੀ ਫਾਉਂਡੇਸ਼ਨ ਦੀ ਅਧਿਅਕਸ਼ਾ ਹਨ। ਪਤੀ-ਪਤਨੀ ਨੂੰ ਸਮਿੱਲਤ ਤੌਰ ਤੇ ਸੰਨ 1986 ਦਾ ਰਮਨ ਮੈਗਸੇਸੇ ਅਵਾਰਡ ਸਮਾਜ-ਸੇਵਾ ਲਈ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੂੰ ਲੈਨਿਨ ਸ਼ਾਂਤੀ ਇਨਾਮ ਅਤੇ ਬਲਜ਼ਾਨ ਇਨਾਮ ਵੀ ਮਿਲੇ ਹਨ। ਗਿਨੀਜ ਸੰਸਾਰ ਰਿਕਾਰਡ ਦੇ ਅਨੁਸਾਰ ਈਦੀ ਫਾਊਂਡੇਸ਼ਨ ਦੇ ਕੋਲ ਸੰਸਾਰ ਦੀ ਸਭ ਤੋਂ ਵੱਡੀ ਨਿਜੀ ਐਂਬੂਲੈਂਸ ਸੇਵਾ ਹੈ। ਸਤੰਬਰ 2010, ਵਿੱਚ ਬੈਡਫੋਰਡਸਾਇਰ ਯੂਨੀਵਰਸਿਟੀ ਨੇ ਈਦੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।[੧] 1985 ਵਿੱਚ ਈਦੀ ਨੂੰ ਪਾਕਿਸਤਾਨ ਸਰਕਾਰ ਨੇ ਨਿਸ਼ਾਨ-ਏ-ਇਮਤਿਆਜ਼ ਨਾਲ ਨਿਵਾਜਿਆ।[੨]

ਹਵਾਲੇ[ਸੋਧੋ]