ਅਲਜੀਰੀਆ
| ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ
الجمهورية الجزائرية الديمقراطية الشعبية
ਅਲ-ਜਮਹੂਰੀਆ ਅਲ-ਜਜ਼ਾਇਰੀਆ ਅਦ-ਦਿਮੂਕ੍ਰਾਤੀਆ ਅਸ਼-ਸ਼ਬੀਆ République algérienne démocratique et populaire |
||||||
|---|---|---|---|---|---|---|
|
|
||||||
| ਮਾਟੋ: بالشّعب وللشّعب (ਅਰਬੀ ਬੋਲੀ) "ਲੋਕਾਂ ਦੁਆਰਾ ਅਤੇ ਲੋਕਾਂ ਲਈ"[੧][੨] |
||||||
| ਰਾਸ਼ਟਰ ਗੀਤ: "Kassaman" "ਅਸੀਂ ਪ੍ਰਣ ਲੈਂਦੇ ਹਾਂ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਅਲਜੀਅਰਜ਼ 36°42′N 3°13′E / 36.7°N 3.217°E |
|||||
| ਰਾਸ਼ਟਰੀ ਭਾਸ਼ਾਵਾਂ | ਅਰਬੀ[੩] | |||||
| ਰਾਸ਼ਟਰੀ ਭਾਸ਼ਾਵਾਂ | ਬਰਬਰ ਫ਼੍ਰਾਂਸੀਸੀ (ਯਥਾਰਥ ਵਿੱਚ) |
|||||
| ਜਾਤੀ ਸਮੂਹ | ਅਰਬੀ-ਬਰਬਰ ੯੯% ਯੂਰਪੀ ੧% ਤੋਂ ਘੱਟ |
|||||
| ਵਾਸੀ ਸੂਚਕ | ਅਲਜੀਰੀਆਈ | |||||
| ਸਰਕਾਰ | ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਅਬਦਲਾਜ਼ੀਜ਼ ਬੂਤਫ਼ਲੀਕਾ | ||||
| - | ਪ੍ਰਧਾਨ ਮੰਤਰੀ | ਅਬਦਲਮਲਿਕ ਸਲਾਲ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਰਾਸ਼ਟਰ ਦਾ ਕੌਂਸਲ | ||||
| - | ਹੇਠਲਾ ਸਦਨ | ਲੋਕਾਂ ਦੀ ਰਾਸ਼ਟਰੀ ਸਭਾ | ||||
| ਸੁਤੰਤਰਤਾ | ਫ਼ਰਾਂਸ ਤੋਂ | |||||
| - | ਮਾਨਤਾ ਪ੍ਰਾਪਤੀ | ੩ ਜੁਲਾਈ ੧੯੬੨ | ||||
| - | ਘੋਸ਼ਣਾ | ੫ ਜੁਲਾਈ ੧੯੬੨ | ||||
| ਖੇਤਰਫਲ | ||||||
| - | ਕੁੱਲ | ੨੩,੮੧,੭੪੧ ਕਿਮੀ2 (੧੦ਵਾਂ) ੯,੧੯,੫੯੫ sq mi |
||||
| - | ਪਾਣੀ (%) | ਨਾ-ਮਾਤਰ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੩੭,੧੦੦,੦੦੦[੪] | ||||
| - | ੧੯੯੮ ਦੀ ਮਰਦਮਸ਼ੁਮਾਰੀ | ੨੯,੧੦੦,੮੬੭ | ||||
| - | ਜਨਸੰਖਿਆ ਦਾ ਸੰਘਣਾਪਣ | ੧੪.੬/ਕਿਮੀ2 (੨੦੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੬੩.੬੬੧ ਬਿਲੀਅਨ[੫] (੩੭ਵਾਂ) | ||||
| - | ਪ੍ਰਤਿ ਵਿਅਕਤੀ | $੭,੩੩੩[੫] (੧੦੦ਵਾਂ) | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੯੦.੭੦੯ ਬਿਲੀਅਨ[੫] (੪੯ਵਾਂ) | ||||
| - | ਪ੍ਰਤੀ ਵਿਅਕਤੀ | $੫,੩੦੪[੫] (੯੩ਵਾਂ) | ||||
| ਜਿਨੀ (੧੯੯੫) | 35.3[੬] (medium) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਅਲਜੀਰੀਆਈ ਦਿਨਾਰ (DZD) |
|||||
| ਸਮਾਂ ਮੰਡਲ | ਕੇਂਦਰੀ ਯੂਰਪੀ ਸਮਾਂ (UTC+੦੧) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | right[੮] | |||||
| ਇੰਟਰਨੈੱਟ ਟੀ.ਐਲ.ਡੀ. | .dz, الجزائر. | |||||
| ਕਾਲਿੰਗ ਕੋਡ | ੨੧੩ | |||||
| ਆਧੁਨਿਕ ਆਦਰਸ਼ ਅਰਬੀ ਸਰਕਾਰੀ ਭਾਸ਼ਾ ਹੈ।[੯] ਬਰਬਰ ਨੂੰ ਇੱਕ-ਚੌਥਾਈ ਅਬਾਦੀ ਬੋਲਦੀ ਹੈ ਅਤੇ ਇਸਨੂੰ ੮ ਮਈ ੨੦੦੨ ਦੀ ਸੰਵਿਧਾਨਕ ਸੋਧ ਤੋਂ ਬਾਅਦ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੈ।[੧੦] ਅਲਜੀਰੀਆਈ ਅਰਬੀ (ਜਾਂ ਦਾਰਜਾ) ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਚਾਹੇ ਫ਼੍ਰਾਂਸੀਸੀ ਨੂੰ ਕੋਈ ਸਰਕਾਰੀ ਰੁਤਬਾ ਪ੍ਰਾਪਤ ਨਹੀਂ ਹੈ ਪਰ ਅਲਜੀਰੀਆ ਦੁਨੀਆਂ ਵਿੱਚ ਫ਼੍ਰਾਂਸੀਸੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਦੂਜੇ ਸਥਾਨ ਤੇ ਹੈ।[੧੧] ਅਤੇ ਇਹ ਅਜੇ ਵੀ ਸਰਕਾਰੀ ਕੰਮਾਂ, ਸੱਭਿਆਚਾਰ, ਮੀਡੀਆ (ਅਖ਼ਬਾਰ), ਅਤੇ ਸਿੱਖਿਆ ਪ੍ਰਣਾਲੀ ਵਾਸਤੇ ਵਰਤੀ ਜਾਂਦੀ ਹੈ ਅਤੇ ਇਸ ਕਰਕੇ ਇਸਨੂੰ ਯਥਾਰਥ ਸਹਿ-ਸਰਕਾਰੀ ਭਾਸ਼ਾ ਮੰਨਿਆ ਜਾ ਸਕਦਾ ਹੈ। ਕਬੀਲ ਭਾਸ਼ਾ ਜੋ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਬਰਬਰ ਬੋਲੀ ਹੈ, ਨੂੰ ਕਬੀਲੀਆ ਦੇ ਹਿੱਸਿਆਂ ਵਿੱਚ ਪੜਾਇਆ ਜਾਂਦਾ ਹੈ ਅਤੇ ਅੰਸ਼ਕ ਸਹਿ-ਸਰਕਾਰੀ (ਕੁਝ ਬੰਦਸ਼ਾਂ ਸਮੇਤ) ਭਾਸ਼ਾ ਹੈ। |
||||||
ਅਲਜੀਰੀਆ (ਅਰਬੀ: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ[੧੨] ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿੱਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।
ਵਰਤਮਾਨ ਅਲਜੀਰੀਆ ਦਾ ਖੇਤਰ ਬਹੁਤ ਸਾਰੀਆਂ ਪੁਰਤਨ ਸੱਭਿਤਾਵਾਂ, ਜਿਵੇਂ ਕਿ ਅਤੇਰਿਆਈ ਅਤੇ ਕੈਪਸੀਅਨ, ਦੀ ਪਿੱਠ-ਭੂਮੀ ਸੀ। ਇਸ ਇਲਾਕੇ ਉੱਤੇ ਬਹੁਤ ਸਾਰੀਆਂ ਸਲਤਨਤਾਂ ਅਤੇ ਰਾਜ-ਕੁਲਾਂ ਦਾ ਸ਼ਾਸਨ ਰਿਹਾ ਹੈ ਜਿਸ ਵਿੱਚ ਨੁਮਿਦੀਆਈ, ਕਰਥਾਗਿਨਿਆਈ, ਰੋਮਨ, ਵੰਡਲ, ਬਿਜ਼ਾਂਤੀਨ, ਅਰਬੀ ਉਮੱਯਦ, ਬਰਬਰ ਫ਼ਾਤਿਮੀਦ ਤੇ ਅਲਮੋਹਾਦ ਅਤੇ ਪਿਛੇਤੇ ਤੁਰਕੀ ਔਟੋਮਨ ਸ਼ਾਮਲ ਹਨ।
ਅਲਜੀਰੀਆ ੪੮ ਸੂਬਿਆਂ ਅਤੇ ੧੫੪੧ ਪਰਗਣਿਆਂ ਵਾਲਾ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ ਹੈ। ੩.੭ ਕਰੋੜ ਤੋਂ ਵੱਧ ਅਬਾਦੀ ਨਾਲ ਇਹ ਵਿਸ਼ਵ ਦਾ ੩੪ਵਾਂ ਸਭ ਤੋਂ ਵੱਧ ਅਬਾਦੀ ਵਾਲ ਦੇਸ਼ ਹੈ। ਭਾਸ਼ਾਈ ਤੌਰ ਤੇ ਇਹ ਅਰਬੀ ਮੁਲਕ ਹੈ ਜਿਸਦੀਆਂ ਕੁਝ ਸਥਾਨਕ ਉਪ-ਬੋਲੀਆਂ ਹਨ। ਇਸਦੀ ਅਰਥਚਾਰਾ ਤੇਲ-ਅਧਾਰਤ ਹੈ ਜੋ ਡੱਚ ਰੋਗ (ਅਰਥ-ਸ਼ਾਸਤਰ ਦੀ ਇੱਕ ਧਾਰਨਾ) ਤੋਂ ਪ੍ਰਭਾਵਤ ਹੈ। ਸੋਨਾਤਰਾਚ, ਜੋ ਕਿ ਰਾਸ਼ਟਰੀ ਤੇਲ-ਕੰਪਨੀ ਹੈ, ਅਫ਼ਰੀਕਾ ਵਿੱਚ ਸਭ ਤੋਂ ਵੱਡੀ ਹੈ। ਇਸਦੀ ਸੈਨਾ ਅਫ਼ਰੀਕਾ ਅਤੇ ਅਰਬ-ਜਗਤ ਵਿੱਚ ਮਿਸਰ ਤੋਂ ਬਾਅਦ ਸਭ ਤੋਂ ਵੱਡੀ ਹੈ ਅਤੇ ਰੂਸ ਤੇ ਚੀਨ ਇਸਦੇ ਯੁੱਧਨੀਤਕ ਇਤਿਹਾਦੀ ਮੁਲਕ ਅਤੇ ਸ਼ਸਤਰ ਪੂਰਤੀਕਰਤਾ ਹਨ।
੨,੩੮੧,੭੪੧ ਵਰਗ ਕਿਮੀ ਦੇ ਖੇਤਰਫਲ ਨਾਲ ਇਹ ਦੁਨੀਆਂ ਦਾ ਦਸਵਾਂ ਸਭ ਤੋਂ ਵੱਡਾ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਮੁਲਕ ਹੈ[੧੩]। ਇਸਦੀਆਂ ਹੱਦਾਂ ਉੱਤਰ-ਪੂਰਬ ਵੱਲ ਤੁਨੀਸੀਆ, ਪੂਰਬ ਵੱਲ ਲੀਬੀਆ, ਪੱਛਮ ਵੱਲ ਮਰਾਕੋ, ਦੱਖਣ-ਪੱਛਮ ਵੱਲ ਪੱਛਮੀ ਸਹਾਰਾ, ਮਾਰੀਟੇਨੀਆ ਅਤੇ ਮਾਲੀ, ਦੱਖਣ-ਪੂਰਬ ਵੱਲ ਨਾਈਜਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ। ਅੰਦਾਜੇ ਅਨੁਸਾਰ ੨੦੧੨ ਤੱਕ ਇਸਦੀ ਕੁੱਲ ਅਬਾਦੀ ੩.੭੧ ਕਰੋੜ ਹੈ[੪]। ਇਹ ਅਫ਼ਰੀਕੀ ਸੰਘ, ਅਰਬ ਸੰਗਠਨ, ਤੇਲ ਨਿਰਯਾਤੀ ਮੁਲਕਾਂ ਦਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਅਤੇ ਅਰਬ ਮਘਰੇਬ ਸੰਘ ਦਾ ਸੰਸਥਾਪਕ ਮੈਂਬਰ ਹੈ।
ਨਾਮ ਉਤਪਤੀ [ਸੋਧ]
ਦੇਸ਼ ਦਾ ਨਾਮ ਅਲਜੀਅਰਜ਼ ਸ਼ਹਿਰ ਤੋਂ ਆਇਆ ਹੈ। ਸਭ ਤੋਂ ਵੱਧ ਪ੍ਰਚੱਲਤ ਨਾਮ-ਉਤਪਤੀ ਸ਼ਹਿਰ ਦਾ ਨਾਮ ਅਲ-ਜਜ਼ਾਈਰ (الجزائر, "ਟਾਪੂ") ਨਾਲ ਜੋੜਦੀ ਹੈ, ਜੋ ਕਿ ਇਸ ਸ਼ਹਿਰ ਦੇ ਪੁਰਾਣੇ ਨਾਮ ਜਜ਼ਾਈਰ ਬਨੀ ਮਜ਼ਘਾਨਾ (جزائر بني مزغنة, " ਮਜ਼ਘਾਨਾ ਕਬੀਲੇ ਦੇ ਟਾਪੂ") ਦਾ ਛਾਂਗਿਆ ਹੋਇਆ ਰੂਪ ਹੈ[੧੪][੧੫], ਜਿਸਨੂੰ ਅਲ-ਇਦਰੀਸੀ ਵਰਗੇ ਮੱਧ-ਕਾਲੀ ਭੂਗੋਲ-ਸ਼ਾਸਤਰੀ ਵਰਤਦੇ ਸਨ। ਕੁਝ ਹੋਰ ਲੋਕ ਇਸਦੀ ਉਤਪਤੀ "Ldzayer" ਤੋਂ ਮੰਨਦੇ ਹਨ ਜੋ ਇਸ ਦੇਸ਼ ਦਾ ਮਘਰੇਬੀ ਅਰਬੀ ਅਤੇ ਬਰਬਰ ਵਿੱਚ ਨਾਮ ਹੈ ਜੋ ਸ਼ਾਇਦ ਜ਼ਿਰੀਦ ਰਾਜ-ਕੁੱਲ ਦੇ ਰਾਜੇ ਅਤੇ ਅਲਜੀਅਰਜ਼ ਦੇ ਸੰਸਥਾਪਕ ਜ਼ੀਰੀ ਇਬਨ-ਮਨਦ ਨਾਲ ਸਬੰਧਤ ਹੈ।[੧੬]
ਸੂਬੇ ਅਤੇ ਜ਼ਿਲ੍ਹੇ [ਸੋਧ]
ਅਲਜੀਰੀਆ ੪੮ ਸੂਬਿਆਂ (ਵਿਲਾਇਆ), ੫੫੩ ਜ਼ਿਲ੍ਹਿਆਂ (ਦਾਇਰਾ) ਅਤੇ ੧੫੪੧ ਨਗਰਪਾਲਿਕਾਵਾਂ (ਬਲਾਦੀਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬੇ, ਜ਼ਿਲ੍ਹੇ ਅਤੇ ਨਗਰਪਾਲਿਕਾ ਦਾ ਨਾਂ ਉਸਦੇ ਕੇਂਦਰ ਦੇ ਨਾਂ ਪਿੱਛੋਂ ਰੱਖਿਆ ਜਾਂਦਾ ਹੈ ਜੋ ਕਿ ਆਮ ਤੌਰ ਤੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ। ਅਲਜੀਰੀਆਈ ਸੰਵਿਧਾਨ ਅਨੁਸਾਰ ਸੂਬਾ ਉਹ ਖੇਤਰੀ ਸਮੂਹਿਕਤਾ ਹੈ ਜਿਸਨੂੰ ਕੁਝ ਆਰਥਕ ਖੁੱਲ੍ਹ ਦਿੱਤੀ ਗਈ ਹੋਵੇ।
ਜਨਤਕ ਸੂਬਾਈ ਸਭਾ ਹਰੇਕ ਸੂਬੇ ਦਾ ਪ੍ਰਬੰਧ ਕਰਨ ਵਾਲੀ ਸਿਆਸੀ ਇਕਾਈ ਹੈ ਜਿਸਦਾ ਮੁਖੀ ਚੋਣਾਂ ਦੁਆਰਾ ਚੁਣਿਆ ਜਾਂਦਾ ਹੈ। ਇਹ ਸੰਪੂਰਨ ਮੱਤ-ਅਧਿਕਾਰ ਦੇ ਅਧਾਰ ਤੇ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ। ਵਾਲੀ (ਰਾਜਪਾਲ) ਹਰੇਕ ਸੂਬੇ ਦਾ ਸੰਚਾਲਨ ਕਰਦਾ ਹੈ। ਇਹ ਅਲਜੀਰੀਆਈ ਰਾਸ਼ਟਰਪਤੀ ਦੁਆਰਾ ਜਨਤਕ ਸੂਬਾਈ ਸਭਾ ਦੇ ਫ਼ੈਸਲਿਆਂ ਨੂੰ ਸੰਭਾਲਦਾ ਹੈ।
ਪ੍ਰਬੰਧਕੀ ਟੁਕੜੀਆਂ ਸੁਤੰਤਰਤਾ ਤੋਂ ਬਾਅਦ ਬਹੁਤ ਵੇਰ ਬਦਲੀਆਂ ਹਨ। ਨਵੇਂ ਸੂਬਿਆਂ ਨੂੰ ਦਾਖ਼ਲ ਕਰਨ ਵੇਲੇ ਪੁਰਾਣੇ ਸੂਬਿਆਂ ਦਾ ਅੰਕ ਅਛੋਹ ਰੱਖਿਆ ਜਾਂਦਾ ਹੈ। ਇਸ ਕਰਕੇ ਨਾਮ ਵਰਨਮਾਲਾਈ ਤਰਤੀਬ ਵਿੱਚ ਨਹੀਂ ਹਨ। ਆਪਣੇ ਅਧਿਕਾਰਕ ਅੰਕਾਂ ਸਮੇਤ ਇਹ ਸੂਬੇ ਹਨ:
| # | ਸੂਬਾ | ਖੇਤਰਫਲ (ਕਿਮੀ2) | ਅਬਾਦੀ | ਨਕਸ਼ਾ | # | ਸੂਬਾ | ਖੇਤਰਫਲ (ਕਿਮੀ2) | ਅਬਾਦੀ |
|---|---|---|---|---|---|---|---|---|
| ੧ | ਅਦਰਾਰ | ੪੦੨,੧੯੭ | ੪੩੯,੭੦੦ | ੨੫ | ਕਾਂਸਟੈਂਟੀਨ | ੨,੧੮੭ | ੯੪੩,੧੧੨ | |
| ੨ | ਸ਼ਲੈਫ਼ | ੪,੯੭੫ | ੧,੦੧੩,੭੧੮ | ੨੬ | ਮੇਦੇਆ | ੮,੮੬੬ | ੮੩੦,੯੪੩ | |
| ੩ | ਲਘੂਆਤ | ੨੫,੦੫੭ | ੪੭੭,੩੨੮ | ੨੭ | ਮੋਸਤਗਨੇਮ | ੨,੨੬੯ | ੭੪੬,੯੪੭ | |
| ੪ | ਊਮ ਅਲ ਬੂਆਘੀ | ੬,੭੬੮ | ੬੪੪,੩੬੪ | ੨੮ | ਮ'ਸੀਲਾ | ੧੮,੭੧੮ | ੯੯੧,੮੪੬ | |
| ੫ | ਬਤਨਾ | ੧੨,੧੯੨ | ੧,੧੨੮,੦੩੦ | ੨੯ | ਮਸਕਾਰਾ | ੫,੯੪੧ | ੭੮੦,੯੫੯ | |
| ੬ | ਬੇਜਾਈਆ | ੩,੨੬੮ | ੯੧੫,੮੩੫ | ੩੦ | ਊਅਰਗਲਾ | ੨੧੧,੯੮੦ | ੫੫੨,੫੩੯ | |
| ੭ | ਬਿਸਕ੍ਰਾ | ੨੦,੯੮੬ | ੭੩੦,੨੬੨ | ੩੧ | ਓਰਾਨ | ੨,੧੧੪ | ੧,੫੮੪,੬੦੭ | |
| ੮ | ਬੇਸ਼ਾਰ | ੧੬੧,੪੦੦ | ੨੭੪,੮੬੬ | ੩੨ | ਅਲ ਬਯਾਦ | ੭੮,੮੭੦ | ੨੬੨,੧੮੭ | |
| ੯ | ਬਲੀਦਾ | ੧,੬੯੬ | ੧,੦੦੯,੮੯੨ | ੩੩ | ਇਲੀਜ਼ੀ | ੨੮੫,੦੦੦ | ੫੪,੪੯੦ | |
| ੧੦ | ਬੂਈਰਾ | ੪,੪੩੯ | ੬੯੪,੭੫੦ | ੩੪ | ਬੋਰਜ ਬੂ ਅਰੇਰਿਜ | ੪,੧੧੫ | ੬੩੪,੩੯੬ | |
| ੧੧ | ਤਮਨਰਸਸੈਤ | ੫੫੬,੨੦੦ | ੧੯੮,੬੯੧ | ੩੫ | ਬੂਮੈਰਦੇਸ | ੧,੫੯੧ | ੭੯੫,੦੧੯ | |
| ੧੨ | ਤੇਬੈਸਾ | ੧੪,੨੨੭ | ੬੫੭,੨੨੭ | ੩੬ | ਅਲ ਤਾਰੇਫ਼ | ੩,੩੩੯ | ੪੧੧,੭੮੩ | |
| ੧੩ | ਤਲੈਮਸਨ | ੯,੦੬੧ | ੯੪੫,੫੨੫ | ੩੭ | ਤਿੰਦੂਫ਼ | ੫੮,੧੯੩ | ੧੫੯,੦੦੦ | |
| ੧੪ | ਤਿਆਰੇਤ | ੨੦,੬੭੩ | ੮੪੨,੦੬੦ | ੩੮ | ਤਿਸੇਮਸਿਲਤ | ੩,੧੫੨ | ੨੯੬,੩੬੬ | |
| ੧੫ | ਤੀਜ਼ੀ ਊਜ਼ੂ | ੩,੫੬੮ | ੧,੧੧੯,੬੪੬ | ੩੯ | ਅਲ ਊਐਦ | ੫੪,੫੭੩ | ੬੭੩,੯੩੪ | |
| ੧੬ | ਅਲਜੀਅਰਜ਼ | ੨੭੩ | ੨,੯੪੭,੪੬੧ | ੪੦ | ਖ਼ੇਨਚੇਲਾ | ੯,੮੧੧ | ੩੮੪,੨੬੮ | |
| ੧੭ | ਜੈਲਫ਼ਾ | ੬੬,੪੧੫ | ੧,੨੨੩,੨੨੩ | ੪੧ | ਸੂਕ ਅਹਰਾਸ | ੪,੫੪੧ | ੪੪੦,੨੯੯ | |
| ੧੮ | ਜਿਜੇਲ | ੨,੫੭੭ | ੬੩੪,੪੧੨ | ੪੨ | ਤਿਪਾਜ਼ਾ | ੨,੧੬੬ | ੬੧੭,੬੬੧ | |
| ੧੯ | ਸੇਤੀਫ਼ | ੬,੫੦੪ | ੧,੪੯੬,੧੫੦ | ੪੩ | ਮੀਲਾ | ੯,੩੭੫ | ੭੬੮,੪੧੯ | |
| ੨੦ | ਸਾਈਦਾ | ੬,੭੬੪ | ੩੨੮,੬੮੫ | ੪੪ | ਆਈਨ ਦੈਫ਼ਲਾ | ੪,੮੯੭ | ੭੭੧,੮੯੦ | |
| ੨੧ | ਸਕਿਕਦਾ | ੪,੦੨੬ | ੯੦੪,੧੯੫ | ੪੫ | ਨਾਮਾ | ੨੯,੯੫੦ | ੨੦੯,੪੭੦ | |
| ੨੨ | ਸੀਦੀ ਬਲ ਆਬੇਸ | ੯,੧੫੦ | ੬੦੩,੩੬੯ | ੪੬ | ਐਂ ਤਿਮੂਸ਼ੌਂ | ੨,੩੭੬ | ੩੮੪,੫੬੫ | |
| ੨੩ | ਅਨਬ] | ੧,੪੩੯ | ੬੪੦,੦੫੦ | ੪੭ | ਘਰਦਾਈਆ | ੮੬,੧੦੫ | ੩੭੫,੯੮੮ | |
| ੨੪ | ਗੁਐਲਮਾ | ੪,੧੦੧ | ੪੮੨,੨੬੧ | ੪੮ | ਰੇਲੀਜ਼ਾਨ | ੪,੮੭੦ | ੭੩੩,੦੬੦ |
|
||||||||||||||||
