|
|
ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਅਗਸਤ ੨੦੧੨) |
ਅਹਿਮਦ ਖ਼ਾਨ ਖਰਲ (ਸ਼ਾਹਮੁਖੀ ਲਿਪੀ ਵਿੱਚ: احمد خان کھرل ) ਦਾ ਤਾਅਲੁੱਕ ਨੀਲੀ ਬਾਰ ਪੰਜਾਬ ਨਾਲ਼ ਸੀ। ਨੀਲੀ ਬਾਰ ਮੁਲਤਾਨ ਤੇ ਸਾਹੀਵਾਲ ਦੇ ਵਸ਼ਕਾਲੇ ਇਲਾਕੇ ਨੂੰ ਕਿੰਦੇ ਨੇਂ। ੧੮੫੭ ਦੀ ਜੰਗ ਚ ਅਹਿਮਦ ਖ਼ਾਨ ਅੰਗਰੇਜ਼ਾਂ ਨਾਲ਼ ਲੜਿਆ ਹਾਲਾਂਕਿ ਉਸ ਦੀ ਉਮਰ ੮੦ ਸਾਲ ਸੀ ਲੇਕਿਨ ਉਹ ਬੇ ਜਿਗਰੀ ਨਾਲ਼ ਲੜਿਆ। ੨੧ ਸਤੰਬਰ ੧੮੫੭ ਗੋਗੀਰਾ ਦੇ ਨੇੜੇ ਅਹਿਮਦ ਖ਼ਾਨ ਲੜਦਿਆਂ ਹੋਈਆਂ ਸ਼ਹੀਦ ਹੋ ਗਏ। ਮੁਹੰਮਦ ਆਸਫ ਖਾਨ ਅਨੁਸਾਰ: ਜਦੋਂ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਵਿੱਢਣ ਦੀਆਂ ਖਬਰਾਂ ਸਾਹੀਵਾਲ ਅੱਪੜੀਆਂ ਤਾਂ ਮੁਰਦਾਨਾ, ਧਾਰਾਨਾ, ਤਰਿਹਾਨਾ, ਕਾਠੀਆਵਾੜ, ਸਿੱਪਰਾ, ਵਹਿਣੀਵਾਲ, ਜੋਇਆ, ਮਸੱਲੀ ਅਤੇ ਹੋਰ ਕਬੀਲਿਆਂ ਦੇ ਆਗੂਆਂ ਦੀ ਅਣਖ ਨੂੰ ਜਗਾ ਕੇ ਇਨ੍ਹਾਂ ਗੈਰ-ਮੁਲਕੀ ਧਾੜਵੀਆਂ ਦੇ ਖ਼ਿਲਾਫ਼ ਇਕਮੁੱਠ ਹੋਣ ਲਈ ਪ੍ਰੇਰਿਤ ਕਰਨ ਵਾਲਾ ਦੇਸ਼ ਭਗਤ ਅਹਿਮਦ ਖਾਨ ਖਰਲ ਉੱਭਰ ਕੇ ਸਾਹਮਣੇ ਆਇਆ। ...... ਉਸ ਦੀ ਵੰਗਾਰ ਨੇ ਪੰਜਾਬੀਆਂ ਦੀ ਸੁੱਤੀ ਹੋਈ ਅਣਖ ਨੂੰ ਅਜਿਹਾ ਹਲੂਣਾ ਦਿੱਤਾ ਕਿ ਵੇਖਦਿਆਂ ਹੀ ਵੇਖਦਿਆਂ ਅੰਗਰੇਜ਼ੀ ਸਾਮਰਾਜ ਵਿਰੁੱਧ ਰੋਹ ਦੀ ਜਵਾਲਾ ਭੜਕ ਪਈ। ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਦੀ ਮੁਖਾਲਫਤ ਕਰਨ ਵਾਲਾ ਇਹ ਯੋਧਾ ਅੰਗਰੇਜ਼ਾਂ ਦਾ ਡੱਟ ਕੇ ਟਾਕਰਾ ਕਰਦਾ ਹੋਇਆ ੨੧ ਸਤੰਬਰ ੧੮੫੭ ਨੂੰ ਲੜਾਈ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। [੧]
ਬਾਹਰੀ ਕੜੀਆਂ [ਸੋਧ]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|