ਅਹਿਮਦ ਸ਼ਾਹ ਅਬਦਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਹਿਮਦ ਸ਼ਾਹ ਅਬਦਾਲੀ
ਅਮੀਰ ਅਹਿਮਦ ਸ਼ਾਹ ਦੁਰਾਨੀ
Ahmad Shah Baba,Durani.jpeg
ਕੋਹੇਨੂਰ ਹੀਰੇ ਨਾਲ ਸਜੇ ਹੋਈ ਤਾਜ਼ ਪਹਿਨੇ ਹੋਏ ਸੰਨ 1757
ਸ਼ਾਸਨ ਕਾਲ 1747–1772
ਤਾਜਪੋਸ਼ੀ ਅਕਤੂਬਰ 1747
ਪੂਰਵ-ਅਧਿਕਾਰੀ ਹਸੈਨ ਹੋਟਕੀ
ਵਾਰਸ ਤੈਮੂਰ ਸ਼ਾਹ ਦੁਰਾਨੀ
ਜੀਵਨ-ਸਾਥੀ ਹਜ਼ਰਤ ਬੇਗਮ
ਪਿਤਾ ਮੁਹੱਮਦ ਜ਼ਮਨ ਖਾਨ ਅਬਦਾਲੀ
ਮਾਂ ਜ਼ਰਘੁਨਾ ਅਲਕੋਜ਼ਾਈ
ਜਨਮ 1722
ਹੇਰਾਤ, ਅਫਗਾਨਿਸ਼ਤਾਨ
ਮੌਤ 16 ਅਕਤੂਬਰ 1772(1772-10-16) (ਉਮਰ 49–50)
ਕੰਧਾਰ
ਦਫ਼ਨ ਕੰਧਾਰ, ਅਫਗਾਨਿਸਤਾਨ
31°37′10″N 65°42′25″E / 31.61944°N 65.70694°E / 31.61944; 65.70694ਦਿਸ਼ਾ-ਰੇਖਾਵਾਂ: 31°37′10″N 65°42′25″E / 31.61944°N 65.70694°E / 31.61944; 65.70694
ਧਰਮ ਇਸਲਾਮ (ਹਨਾਫੀ ਸੁਨੀ ਮੁਸਲਮਾਨ)

ਅਹਿਮਦ ਸ਼ਾਹ ਅਬਦਾਲੀ (੧੭੨੨-੧੭੭੩), ਅਸਲੀ ਨਾਮ ਅਹਿਮਦ ਸ਼ਾਹ ਦੁਰਾਨੀ, ਨੇ ੧੭੪੭ ਵਿੱਚ ਦੁਰਾਨੀ ਸਾਮਰਾਜ ਦੀ ਸਥਾਪਨਾ ਕੀਤੀ। ਇਸ ਨੂੰ ਬਹੁਤ ਲੋਕਾਂ ਦੁਆਰਾ ਆਧੁਨਿਕ ਅਫਗਾਨੀਸਤਾਨ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ।[੧]

ਮੀਰ ਮੰਨੂ ਨਾਲ ਯੁਧ[ਸੋਧੋ]

ਲਾਹੌਰ ਉਤੇ ਕਬਜ਼ਾ ਕਰਨ ਮਗਰੋਂ ਅਹਿਮਦ ਸ਼ਾਹ ਦੁਰਾਨੀ, 2 ਮਾਰਚ, 1748 ਨੂੰ ਸਰਹੰਦ ਪਹੁੰਚ ਗਿਆ। ਇਸ ਵੇਲੇ ਸਰਹਿੰਦ ਵਿਚ ਇਕ ਹਜ਼ਾਰ ਤੋਂ ਵੀ ਘੱਟ ਮੁਗ਼ਲ ਫ਼ੌਜੀ ਸਨ ਅਤੇ ਬਾਕੀ ਸਿਰਫ਼ ਔਰਤਾਂ ਹੀ ਸਨ। ਇਸ ਕਰ ਕੇ ਅਹਿਮਦ ਸ਼ਾਹ ਨੂੰ ਇਸ ਨਗਰ ਉਤੇ ਕਬਜ਼ਾ ਕਰਨ ਵਿਚ ਕੋਈ ਮੁਸ਼ਕਲ ਨਾ ਆਈ। ਜਦ ਮੁਗ਼ਲ ਸ਼ਹਿਜ਼ਾਦੇ ਅਹਿਮਦ, ਜੋ ਫ਼ੌਜ ਦੀ ਅਗਵਾਈ ਕਰ ਰਿਹਾ ਸੀ, ਨੂੰ ਢੇਰੀ 'ਤੇ ਅਹਿਮਦ ਸ਼ਾਹ ਦੇ ਕਬਜ਼ੇ ਦੀ ਖ਼ਬਰ ਮਿਲੀ ਤਾਂ ਉਸ ਨੇ ਫ਼ੌਜ ਨੂੰ ਢੇਰੀ ਵਲ ਕੂਚ ਕਰਨ ਦਾ ਹੁਕਮ ਦੇ ਦਿਤਾ। ਮੁਗ਼ਲ ਫ਼ੌਜਾਂ ਨੇ ਢੇਰੀ ਤੋਂ 15 ਕਿਲੋਮੀਟਰ ਦੂਰ ਪਿੰਡ ਮਨੂਪੁਰ ਦੀ ਹਦੂਦ ਵਿਚ ਮੋਰਚੇ ਪੁੱਟ ਲਏ। ਇਸ ਲੜਾਈ ਵਿਚ ਪ੍ਰਾਈਮ ਮਨਿਸਟਰ ਕਮਰੂਦੀਨ ਅਤੇ ਉਸ ਦਾ ਪੁੱਤਰ ਮੁਈਨ-ਉਦ-ਦੀਨ (ਮੀਰ ਮੰਨੂ) ਆਪ ਅੱਗੇ ਹੋ ਕੇ ਲੜ ਰਹੇ ਸਨ। ਕੁੱਝ ਦਿਨ ਦੋਹਾਂ ਫ਼ੌਜਾਂ ਵਿਚਕਾਰ ਨਿੱਕੀਆਂ-ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਅਖ਼ੀਰ 11 ਮਾਰਚ ਦੇ ਦਿਨ ਅਹਿਮਦ ਸ਼ਾਹ ਦੀਆਂ ਫ਼ੌਜਾਂ ਨੇ ਦਿੱਲੀ ਦਰਬਾਰ ਦੀਆਂ ਫ਼ੌਜਾਂ ਉਤੇ ਪੂਰਾ ਹਮਲਾ ਕਰ ਦਿਤਾ। ਪਹਿਲੇ ਹਮਲੇ ਵਿਚ ਹੀ ਇਕ ਗੋਲਾ ਵਜ਼ੀਰੇ-ਆਲਾ ਕਮਰੂਦੀਨ ਨੂੰ, ਜੋ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀ, ਨੂੰ ਵੱਜਾ ਤੇ ਉਹ ਮਰ ਗਿਆ। ਮੁਈਨ-ਉਦ-ਦੀਨ ਨੇ ਅਪਣੇ ਬਾਪ ਦੀ ਲਾਸ਼ ਨੂੰ ਸਿਰਹਾਣਿਆਂ ਦੀ ਮਦਦ ਨਾਲ ਹਾਥੀ 'ਤੇ ਇੰਜ ਟਿਕਾਇਆ ਕਿ ਉਹ ਬੈਠਾ ਹੋਇਆ ਫ਼ੌਜ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਸੀ। ਉਸ ਨੇ ਇਸ ਦੇ ਨਾਲ ਹੀ ਦੁੱਰਾਨੀ ਦੀ ਫ਼ੌਜ ਉਤੇ ਜ਼ਬਰਦਸਤ ਹਮਲਾ ਕਰ ਦਿਤਾ। ਛੇਤੀ ਹੀ ਦੋਹਾਂ ਧਿਰਾਂ ਵਿਚ ਭਿਆਨਕ ਜੰਗ ਸ਼ੁਰੂ ਹੋ ਗਈ। ਜੰਗ ਦੌਰਾਨ ਇਕ ਗੋਲੇ ਵਿਚੋਂ ਇਕ ਚੰਗਿਆੜੀ ਉੱਡ ਕੇ ਅਹਿਮਦ ਸ਼ਾਹ ਵਾਲੇ ਪਾਸੇ ਪਏ ਬਾਰੂਦ ਨਾਲ ਭਰੇ ਇਕ ਗੱਡੇ 'ਤੇ ਜਾ ਡਿੱਗੀ। ਇਸ ਚੰਗਿਆੜੀ ਨਾਲ ਉਸ ਗੱਡੇ ਵਿਚ ਪਏ ਤੀਰ ਅਪਣੇ ਆਪ ਚਲਣ ਲੱਗ ਪਏ। ਇਨ੍ਹਾਂ ਤੀਰਾਂ ਨਾਲ ਵੀ ਬਾਰੂਦ ਲੱਗਾ ਹੋਇਆ ਸੀ। ਇਨ੍ਹਾਂ 'ਚੋਂ ਅੱਗੋਂ ਹੋਰ ਚਿੰਗਾਰੀਆਂ ਨਿਕਲ ਕੇ ਤੀਰਾਂ ਵਾਲੇ ਹੋਰ ਗੱਡਿਆਂ 'ਤੇ ਵੀ ਡਿਗੀਆਂ। ਇੰਜ ਸੈਂਕੜੇ ਤੀਰ ਚਲਣ ਲੱਗ ਪਏ। ਇਸ ਨਾਲ ਅਹਿਮਦ ਸ਼ਾਹ ਦੀਆਂ ਫ਼ੌਜਾਂ ਵਿਚ ਭਾਜੜ ਪੈ ਗਈ ਤੇ ਉਹ ਅਪਣੀ ਹਿਫ਼ਾਜ਼ਤ ਵਾਸਤੇ ਲੁੱਕਣ ਅਤੇ ਭੱਜਣ ਲੱਗ ਪਏ। ਇਹ ਵੇਖ ਕੇ ਮੁਗ਼ਲ ਫ਼ੌਜਾਂ ਨੇ ਇਕ ਹੋਰ ਜ਼ਬਰਦਸਤ ਹੱਲਾ ਬੋਲਿਆ। ਹੁਣ ਅਫ਼ਗ਼ਾਨ ਫ਼ੌਜਾਂ ਇਸ ਦਾ ਟਾਕਰਾ ਨਾ ਕਰ ਸਕੀਆਂ ਅਤੇ ਅਹਿਮਦ ਸ਼ਾਹ ਨੂੰ ਮੈਦਾਨ ਛੱਡ ਕੇ ਪਿੱਛੇ ਮੁੜਨਾ ਪੈ ਗਿਆ। ਮਨੂਪਰ ਵਿਚ ਹਾਰਨ ਮਗਰੋਂ ਅਹਿਮਦ ਸ਼ਾਹ ਵਾਪਸ ਢੇਰੀ ਵਲ ਮੁੜ ਪਿਆ ਤੇ ਇਥੋਂ ਵੀ ਪੰਜ ਦਿਨ ਮਗਰੋਂ 17 ਮਾਰਚ ਨੂੰ ਲਾਹੌਰ ਵਲ ਚਲ ਪਿਆ। ਹੁਣ ਉਹ ਲਾਹੌਰ 'ਚ ਵੀ ਬਹੁਤਾ ਰੁਕਣ ਦੀ ਬਜਾਏ 26 ਮਾਰਚ ਨੂੰ ਅਪਣੇ ਵਤਨ ਨੂੰ ਮੁੜ ਗਿਆ।

ਹਵਾਲੇ[ਸੋਧੋ]