ਲਾਹੋਰ

ਵਿਕਿਪੀਡਿਆ ਤੋਂ
(ਲਾਹੌਰ ਤੋਂ ਰੀ-ਡਿਰੈਕਟ)
ਜੰਪ ਕਰੋ: ਨੇਵੀਗੇਸ਼ਨ, ਖੋਜ

ਪਹਿਲਾ ਲਾਹੋਰ ਪੰਜਾਬ ਦਾ ਹਿਸਾ ਸੀ ਅਤੇ ਹੁਣ ਲਾਹੋਰ ਪਾਕਿਸਤਾਨ ਦਾ ਹਿਸਾ ਹੈ

لہور - لعور
Lahore - ਲਾਹੋਰ
July 9 2005 - Minar-e-Pakistan panoramic.jpg
Lahore Punjab Pakistan.PNG
ਦੇਸ: ਪਾਕਿਸਤਾਨ Flag of Pakistan.svg
ਸੂਬਾ : ਪੰਜਾਬ
ਰਕਬਾ: 1,772 ਮਰਬ ਕਿਲੋਮੀਟਰ
ਲੋਕ ਗਿਣਤੀ: 10,000,000 [੧]
ਬੋਲੀ: ,ਉਰਦੂ, ਅੰਗਰੇਜ਼ੀ ਪੰਜਾਬੀ

ਲਹੌਰ ਪਾਕਿਸਤਾਨ ਪੰਜਾਬ ਦਾ ਦਾਰੁਲ ਹਕੂਮਤ ਐ। ਲੋਕ ਗਿਣਤੀ ਦੇ ਨਾਲ ਕਰਾਚੀ ਤੋਂ ਬਾਅਦ ਲਹੌਰ ਦੂਜਾ ਸਬ ਤੋਂ ਵੱਡਾ ਸ਼ਹਿਰ ਏ। ਲਹੌਰ ਪਾਕਿਸਤਾਨ ਦਾ ਸਿਆਸੀ, ਰਹਤਲੀ ਤੇ ਪੜ੍ਹਾਈ ਦਾ ਗੜ੍ਹ ਏ ਤੇ ਇਸੇ ਲਈ ਇਨੂੰ ਪਾਕਿਸਤਾਨ ਦਾ ਦਿਲ ਵੀ ਕਿਆ ਜਾਂਦਾ ਏ। ਲਹੌਰ ਦਰੀਆਏ ਰਾਵੀ ਦੇ ਕੰਡੇ ਤੇ ਵਸਦਾ ਏ ਉਸਦੀ ਲੋਕ ਗਿਣਤੀ ਇਕ ਕਰੋੜ ਦੇ ਨੇੜੇ ਏ ।

ਸ਼ਾਹੀ ਕਿਲਾ , ਸ਼ਾਲਾਮਾਰ ਬਾਗ਼ , ਬਾਦਸ਼ਾਹੀ ਮਸਜਿਦ , ਮਕਬਰਾ ਜਹਾਂਗੀਰ ਤੇ ਮਕਬਰਾ ਨੂਰਜਹਾਂ ਮੁਗ਼ਲ ਦੂਰ ਦੀਆਂ ਯਾਦਗਆਰ ਇਮਾਰਤਾਂ ਨੇਂ , ਇਸਤੋਂ ਇਲਾਵਾ ਲਹੌਰ ਚ ਸਿੱਖ ਤੇ ਬਰਤਾਨਵੀ ਦੂਰ ਦੀਆਂ ਇਮਾਰਤਾਂ ਵੀ ਮੌਜੂਦ ਨੇਂ ।

1998 ਦੀ ਮਰਦਮ ਸ਼ੁਮਾਰੀ ਦੇ ਮੁਤਾਬਿਕ ਲਹੌਰ਌ ਦੀ ਅਬਾਦੀ 6,318,745 ਸੀ। 2006 ਚ ਹਕੂਮਤ ਦੇ ਐਦਾਦੇ ਸ਼ੁਮਾਰ ਦੇ ਮੁਤਾਬਿਕ ਅਬਾਦੀ 10 ਮਿਲੀਅਨ ਹੋ ਚੁੱਕੀ ਸੀ। ਏਸ ਦੇ ਨਾਲ਼ ਈ ਲਹੌਰ਌ ਜਨੂਬੀ ਏਸ਼ੀਆ ਦਾ ਪੰਜਵਾਂ ਤੇ ਜੱਗ ਦਾ (26) ਛੱਬੀਵਾਂ ਵੱਡਾ ਸ਼ਹਿਰ ਬਣ ਗਿਆ ਏ।। ਦੀ ਗਾਰ ਜੈਨ ਦੀ ਰਪੋਹਰਟ ਦੇ ਮੁਤਾਬਿਕ ਈਨੂੰ ਪਾਕਿਸਤਾਨ ਦਾ ਦੂਜਾ ਵੱਡਾ ਸਿਆਹਤੀ ਮੁਕਾਮ ਹੋਣ ਦਾ ਇਜ਼ਾਜ਼ ਵੀ ਹਾਸਲ ਏ। ਭਾਰਤੀ ਪੰਜਾਬ ਦਾ ਰਾਜਧਾਨੀ ਚੰਡੀਗੜ੍ਹ ਹੈਂ ਹੋਰ ਪਾਕਿਸਤਾਨੀ ਪੰਜਾਬ ਦਾ ਰਾਜਧਾਨੀ ਲਾਹੌਰ ਹੈਂ ।

ਸਮਗੱਰੀ

[ਸੋਧ] ਤਾਰੀਖ਼

ਲਾਹੌਰ ਦੇ ਬਾਰੇ ਚ ਸਭ ਤੋਂ ਪਹਿਲੇ ਚੀਨ ਦੇ ਵਾਸੀ ਸੋਜ਼ੋ ਜ਼ੀਨਗ ਨੇ ਲਿਖਿਆ ਜਿਹੜਾ ਹਿੰਦੁਸਤਾਨ ਜਾਂਦੇ ਹੋਏ ਲਾਹੌਰ ਤੋਂ 630 ਈ. ਗੁਜ਼ਰਿਆ ਸੀ । ਉਸਦੀ ਅਬਤਦਾਈ ਤਾਰੀਖ਼ ਦੇ ਮੁਤੱਲਕ ਮਸ਼ਹੂਰ ਏ ਪਰ ਇਸ ਦਾ ਕੋਈ ਤਾਰੀਖ਼ੀ ਸਬੂਤ ਨਹੀਂ ਲੱਭਿਆ ਕਿ ਰਾਮ ਚੰਦਰ ਦੇ ਪੁੱਤਰ ਲੋਹੂ ਨੇ ਇਹ ਸ਼ਹਿਰ ਆਬਾਦ ਕੀਤਾ ਸੀ ਤੇ ਉਸਦਾ ਨਾਂ ਲੋਹੋਪੋਰ ਰੱਖਿਆ ਤੇ ਜਿਹੜਾ ਵਕਤ ਦੇ ਨਾਲ ਨਾਲ ਵਿਗੜਦਾ ਹੋਇਆ ਪਹਿਲੇ ਲਹਾਵਰ ਤੇ ਫਿਰ ਲਹੌਰ/ਲਾਹੌਰ ਬਣਿਆ।

ਕਦੀਮ ਹਿੰਦੂ ਪੁਰਾਣਾਂ ਚ ਇਸ ਦਾ ਨਾਂ " ਲੋਹ ਪੁਰ" ਯਾਨੀ ਲੋਹ ਦਾ ਸ਼ਹਿਰ ਮਿਲਦਾ ਏ ਤੇ ਰਾਜਪੂਤ ਦਸਤਾਵੇਜ਼ਾਤ ਚ ਉਸਦਾ ਨਾਂ "ਲੋਹ ਕੋਟ" ਯਾਨੀ ਲੋਹ ਦਾ ਕਿਲਾ ਲਿਖਿਆ ਮਿਲਦਾ ਏ । 9ਵੀਂ ਸਦੀ ਦੇ ਮਸ਼ਹੂਰ ਸਿਆਹ ਅਲਾਦਰੀਸੀ ਨੇ ਉਸਨੂੰ ਲਹਾਵਰ ਦੇ ਨਾਂ ਨਾਲ ਮੋਸੋਮ ਕੀਤਾ ਏ । ਇਹ ਤਰੀਖ਼ੀ ਹਵਾਲਾ ਜਾਤ ਇਸ ਗੱਲ ਦਾ ਸਬੂਤ ਨੇ ਕਿ ਲਾਹੌਰ ਉਆਇਲ ਤਾਰੀਖ਼ ਚ ਈ ਸ਼ੁਹਰਤ ਦਾ ਹਾਮਲ ਸੀ । ਲਾਹੌਰ ਰਾਵੀ ਦਰਿਆ ਦੇ ਕੰਡੇ ਤੇ ਸ਼ਮਾਲ ਮਗ਼ਰਬ ਤੋਂ ਦਿੱਲੀ ਜਾਣ ਵਾਲੇ ਰਸਤੇ ਤੇ ਵਾਕਿਅ ਹੋਣ ਦੀ ਵਜ੍ਹਾ ਤੋਂ ਬੈਰੁਨੀ ਹਮਲਾਵਰਾਂ ਲਈ ਇਕ ਪੜਾਉ ਦਾ ਕੰਮ ਦਿੰਦਾ ਸੀ ਤੇ ਹਿੰਦੁਸਤਾਨ ਤੇ ਹਮਲੇ ਲਈ ਉਸਦੀ ਬਹੁਤ ਜ਼ਿਆਦਾ ਅਹਿਮੀਅਤ ਸੀ । " ਫ਼ਤਿਹ ਅਲਬਲਾਦਨ" ਚ ਸੁਣਾ 664 ਈ. ਦੇ ਵਾਕਿਆਤ ਚ ਲਾਹੌਰ ਦਾ ਜ਼ਿਕਰ ਮਿਲਦਾ ਏ । 7ਵੀਂ ਸਦੀ ਈਸਵੀ ਦੇ ਅਖ਼ੀਰ ਚ ਲਾਹੌਰ ਇਕ ਰਾਜਪੂਤ ਚੌਹਾਨ ਬਾਦਸ਼ਾਹ ਦਾ ਪਾਆ ਤਖ਼ਤ ਸੀ । ਫ਼ਰਿਸ਼ਤਾ ਦੇ ਮੁਤਾਬਿਕ ਸੁਣਾ 662ਈ. ਕਰਮਾਂ ਤੇ ਪਿਸ਼ਾਵਰ ਦੇ ਮੁਸਲਮਾਨ ਪਠਾਨ ਕਬਾਇਲ ਇਸ ਰਾਜਾ ਤੇ ਹਮਲਾਵਰ ਹੋਏ , 5 ਮਹੀਨੇ ਲੜਾਈ ਜਾਰੀ ਰਹੀ ਤੇ ਗੱਖੜ ਰਾਜਪੂਤਾਂ ਦੇ ਤਾਵੁੱਨ ਨਾਲ ਉਹ ਰਾਜਾ ਕੋਲੋਂ ਕੁੱਝ ਇਲਾਕਾ ਖੋਹਣ ਚ ਕਾਮਯਾਬ ਹੋ ਗਏ । 9ਵੀਂ ਸਦੀ ਈਸਵੀ ਚ ਲਾਹੌਰ ਦੇ ਹਿੰਦੂ ਰਾਜਪੂਤ ਚਿਤੌੜ ਦੇ ਦਫ਼ਾ ਲਈ ਮੁਕਾਮੀ ਫ਼ੌਜਾਂ ਦੀ ਮਦਦ ਨੂੰ ਗਏ । ਦਸਵੀਂ ਸਦੀ ਈਸਵੀ ਚ ਖ਼ਰਾਸਾਨ ਦੇ ਸੂਬਾ ਦਾਰ ਸਬਕਤਗੀਨ ਲਾਹੌਰ ਤੇ ਹਮਲਾਵਰ ਹੋਇਆ । ਲਾਹੌਰ ਦਾ ਰਾਜਾ ਜੈ ਪਾਲ ਜਿਸਦੀ ਸਲਤਨਤ ਸਰਹਿੰਦ ਤੋਂ ਲਮਘਾਨ ਤੱਕ ਤੇ ਕਸ਼ਮੀਰ ਤੋਂ ਮੁਲਤਾਨ ਤੱਕ ਵਸੀ ਸੀ ਮੁਕਾਬਲੇ ਲਈ ਆਇਆ । ਇਕ ਭੱਟੀ ਰਾਜਾ ਦੇ ਮਸ਼ਵਰੇ ਨਾਲ ਰਾਜਾ ਜੈ ਪਾਲ ਨੇ ਪਠਾਣਾਂ ਨਾਲ ਇਤਹਾਦ ਕਰ ਲਿਆ ਤੇ ਉਸ ਤਰ੍ਹਾਂ ਉਹ ਹਮਲਾਵਰਾਂ ਨੂੰ ਸ਼ਿਕਸਤ ਦੇਣ ਚ ਕਾਮਯਾਬ ਹੋਇਆ । ਗ਼ਜ਼ਨੀ ਦੇ ਤਖ਼ਤ ਤੇ ਕਾਬਜ਼ ਹੋਣ ਦੇ ਬਾਅਦ ਸਬਕਤਗੀਨ ਇਕ ਦਫ਼ਾ ਫਿਰ ਹਮਲਾਵਰ ਹੋਇਆ । ਲਮਘਾਨ ਦੇ ਨੇੜੇ ਘਮਸਾਨ ਦੀ ਲੜਾਈ ਹੋਈ ਤੇ ਰਾਜਾ ਮਗ਼ਲੂਬ ਹੋਕੇ ਅਮਨ ਦਾ ਤਾਲਿਬ ਹੋਇਆ । ਤੈਅ ਇਹ ਪਾਇਆ ਕਿ ਰਾਜਾ ਤਾਵਾਨ ਜੰਗ ਭਰੇਗਾ ,ਇਸ ਮਕਸਦ ਲਈ ਸਬਕਤਗੀਨ ਦੇ ਹਰਕਾਰੇ ਰਾਚਾ ਨਾਲ ਲਾਹੌਰ ਆਏ ਤੁਰ ਇਥੇ ਆ ਕੇ ਰਾਜਾ ਮੁਆਹਦੇ ਤੋਂ ਮੁੱਕਰ ਗਇਆ ਤੇ ਹਰਕਾਰੀਆਂ ਨੂੰ ਕੈਦ ਕਰ ਲਿਆ । ਇਸ ਇੱਤਲਾਅ ਤੇ ਸਬਕਤਗੀਨ ਨੇ ਗ਼ਜ਼ਬ ਹੈਬਤ ਹੋਕੇ ਲਾਹੌਰ ਤੇ ਇਕ ਦਫ਼ਾ ਫਿਰ ਹਮਲਾ ਕਰ ਦਿੱਤਾ ਤੇ ਉਸ ਦਫ਼ਾ ਵੀ ਰਾਜਾ ਜੈ ਪਾਲ ਨੂੰ ਸ਼ਿਕਸਤ ਹੋਈ ਤੇ ਦਰਿਆ ਸਿੰਧ ਦੇ ਪਾਰ ਦੇ ਇਲਾਕੇ ਇਸ ਦੇ ਹੱਥੋਂ ਨਿਕਲ ਗਏ । ਦੂਜੀ ਸ਼ਿਕਸਤ ਤੋਂ ਦਲਬਰਦਾਸ਼ਾ ਹੋ ਕੇ ਰਾਜਾ ਜੈ ਪਾਲ ਨੇ ਲਾਹੌਰ ਦੇ ਬਾਹਰ ਈ ਖ਼ੁਦਕਸ਼ੀ ਕਰ ਲਈ।

[ਸੋਧ] ਮੌਸਮ, ਅਰਜ਼ੀਆਤ

ਇਥੇ ਸਾਲ ਚ ਦੋ ਵੱਡੇ ਮੌਸਮ ਹੁੰਦੇ ਨੇਂ: ਗਰਮੀ ਤੇ ਸਰਦੀ। ਗਰਮੀ ਦਾ ਮੌਸਮ ਅਪ੍ਰੈਲ ਤੋਂ ਸਤੰਬਰ ਤਕਰ ਤੇ ਸਰਦੀ ਦਾ ਮੌਸਮ ਨਵੰਬਰ ਤੋਂ ਮਾਰਚ ਤਕਰ ਚਲਦਾ ਏ। ਇਥੇ ਮ, ਜੂਨ ਤੇ ਜਲਾ ਚ ਰੱਜ ਕੇ ਗਰਮੀ ਪੈਂਦੀ ਈ ਤੇ ਏ ਪੂਰੇ ਸਾਲ ਦੇ ਗਰਮ ਮਾਇਨੇ ਹੁੰਦੇ ਨੇਂ। ਗਰਮੀ ਚ ਦਰਝ ਹਰਾਰਤ 40।50 ਦਰਜੇ ਤਕਰ ਜਦਕਿ ਸਰਦੀ ਚ ਏ 0।1 ਦਰਜੇ ਤਕਰ ਆਪੜ ਜਾਂਦਾ ਏ। ਜਨਵਰੀ ਤੇ ਫ਼ਰਵਰੀ ਚ ਰੱਜ ਕੇ ਸਰਦੀ ਪੈਂਦੀ ਏ।

[ਸੋਧ] ਇੰਤਜ਼ਾਮੀ ਢਾਂਚਾ

ਇੰਤਜ਼ਾਮੀ ਨੁਕਤਾ ਨਜ਼ਰ ਤੋਂ ਲਾਹੌਰ ਨੂੰ ਨੌਂ (9) ਹਿੱਸਿਆਂ ਚ ਵੰਡਿਆ ਕੀਤਾ ਗਿਆ ਏ। ਇਹਨਾਂ ਹਿੱਸਿਆਂ ਨੂੰ ਟਾਊਨ ਆਖਿਆ ਜਾਂਦਾ ਏ। ਜਿਹੜੇ ਥੱਲੇ ਦਿੱਤੇ ਗਏ ਨੇਂ। ਹਰ ਟਾਊਨ ਚ ਯੂਨੀਅਨ ਕੌਂਸਿਲ ਹੁੰਦੀ ਏ।

ਆਸੇ ਪਾਸੇ ਦੇ ਗਵਾਂਢੀ ਥਾਂ

[ਸੋਧ] ਅਨਦਰੁਨ ਲਾਹੌਰ

ਅਨਦਰੁਨ ਲਾਹੌਰ” ਲਾਹੌਰ ਦਾ ਪੁਰਾਣਾ ਹਿੱਸਾ ਏ ਜੀਹਦੇ ਆਲੇ-ਦੁਆਲੇ ਕੰਧ ਕੀਤੀ ਹੋਈ ਏ। ਇਹ ਲਾਹੌਰ ਦਾ ਤਾਰੀਖ਼ੀ ਹਿੱਸਾ ਏ ਤੇ ਸਰਕਾਰ ਇਹਨੂੰ ਸਾਂਭਣ ਆਸਤੇ ਵਰਲਡ ਬੈਂਕ ਨਾਲ ਰਲ ਕੇ ਕੰਮ ਕਰ ਰਹੀ ਏ। ਇਹਦਾ ਮਕਸਦ ਅਨਦਰੁਨ ਲਾਹੌਰ ਦੀ ਤਰੀਖ਼ੀ, ਮੁਆਸ਼ੀ ਤੇ ਜਗ਼ਰਾਫ਼ੀਆ ਅਹਿਮੀਅਤ ਨੂੰ ਕਾਇਮ ਰੱਖਣਾ ਏ ਤੇ ਨਾਲੇ ਇਹਦੀ ਤਰੱਕੀ ਨੂੰ ਵਧਾਉਣਾ ਏ।

[ਸੋਧ] ਮਈਸ਼ਤ

ਲਾਹੌਰ ਸ਼ਹਿਰ ਦੀ ਮਈਸ਼ਤ ਇਸ ਤੋਂ ਵੀ ਮਜ਼ਬੂਤ ਸਮਝੀ ਜਾ ਸਕਦੀ ਏ ਕਿ ਐ ਪਾਕਿਸਤਾਨ ਦੇ ਸਭ ਤੋਂ ਬਹੁਤੀ ਅਬਾਦੀ ਆਲੇ ਸੂਬੇ ਦਾ ਵੱਡਾ ਸ਼ਹਿਰ ਤੇ ਰਾਜਕਾਰ ਏ। ਇਸ ਤੋਂ ਵੱਖ ਲਾਹੌਰ ਦਾ ਜ਼ਮੀਨੀ ਢਾਂਚਾ , ਇਹਦਾ ਪੰਜਾਬ ਤੋਂ ਲੈ ਕੇ ਸਰਹੱਦ ਤੀਕਰ ਦੂਜੇ ਸ਼ਹਿਰਾਂ ਤੇ ਇਲਾਕਿਆਂ ਨਾਲ ਰਾਬਤੇ ਆਸਤੇ ਸੜਕਾਂ ਤੇ ਰਾਹਵਾਂ ਵੀ ਮਜ਼ਬੂਤ ਬਣਾਈਆਂ ਗਈਆਂ ਨੇ। ਇਹਦੇ ਨਾਲ-ਨਾਲ ਇੰਡੀਆ ਨੂੰ ਜਾਣ ਆਲੀ ਰੇਲਵੇ ਲਾਈਨ ਤੇ ਸੂਬੇ ਦਾ ਸਭ ਤੋਂ ਵੱਡਾ ਹਵਾਈ ਅੱਡਾ ਵੀ ਇਥੇ ਈ ਹੈਗਾ ਏ।

[ਸੋਧ] ਰਹਿਤਲ

ਲਾਹੌਰ ਪਾਕਿਸਤਾਨ ਦਾਦਲ ਤੇ ਅਹਿਮ ਸਕਾਫ਼ਤੀ ਵਿਰਸਾ ਏ। ਇਹਦੀ ਤਾਰੀਖ਼ ਬੜੀ ਪੁਰਾਣੀ ਤੇ ਅਪਣੀ ਤਰਜ਼ ਚ ਨਾਯਾਬ ਏ ਕਿਉਂਕਿ ਇਥੇ ਹਿੰਦੂ ,ਸਿੱਖ, ਮੁਗ਼ਲ ਤੇ ਅੰਗਰੇਜ਼ਾਂ ਦੇ ਦੌਰ ਹਕੂਮਤ ਦੀਆਂ ਯਾਦਗਾਰਾਂ ਮੌਜੂਦ ਨੇ। ਇਹ ਹਰ ਜ਼ਮਾਨੇ ਚ ਅਪਣੀ ਤਾਰੀਖ਼ ਦੀ ਵਜ੍ਹਾ ਤੋਂ ਜੁੱਗ ਚ ਲੋਕਾਂ ਦੀ ਤੱਵਜਾ ਦਾ ਮਰਕਜ਼ ਰਿਹਾ ਏ। ਇਹਦਾ ਪਾਕਿਸਤਾਨ ਦੀ ਤਾਰੀਖ਼ ਚ ਹਮੇਸ਼ਾ ਈ ਬੜਾ ਅਹਿਮ ਕਿਰਦਾਰ ਰਿਹਾ ਏ ਕਿਉਂਕਿ ਇਥੇ ਈ ਪਾਕਿਸਤਾਨ ਬਿਨਾਂ ਦਾ ਵੱਡਾ ਐਲਾਨ ਕੀਤਾ ਗਿਆ ਸੀ। ਕਰਾਚੀ ਦੇ ਇਲਾਵਾ ਏ ਵੱਡਾ ਸ਼ਹਿਰ ਸੀ ਜਿਹੜਾ ਅੰਗਰੇਜ਼ ਹਕੂਮਤ ਦੇ ਖ਼ਾਤਮੇ ਦੇ ਬਾਅਦ ਮੁਸਲਮਾਨ ਹਕੂਮਤ ਚ ਆਇਆ। ਏ ਅਜ਼ਾਦੀ ਤੋਂ ਬਾਅਦ ਨਵੇ ਨਵੇਲੇ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਸੀ ਜੀਹਦਾ ਇੰਡੀਆ ਦੇ ਸਰਹੱਦੀ ਇਲਾਕੇ ਅੰਮ੍ਰਿਤਸਰ ਤੋਂ ਫ਼ਾਸਲਾ ਸਿਰਫ਼ 48 ਕਿਲੋਮੀਟਰ ਮਸ਼ਰਕ ਵੱਲ ਸੀ। ਦੂਜੇ ਲਫ਼ਜ਼ਾਂ ਚ ਇਥੋਂ ਇੰਡੀਆ ਜਾਣ ਦਾ ਰਾਹ ਸਭ ਤੋਂ ਸੌਖਾ ਤੇ ਨੇੜੇ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂ, ਸਿੱਖ ਤੇ ਮੁਸਲਮਾਨਾਂ ਦੀ ਵੱਡੀ ਅਬਾਦੀ ਇਥੇ ਇਕੱਠਿਆਂ ਰਹਿੰਦੀ ਸੀ ਤੇ ਅਜ਼ਾਦੀ ਵੇਲੇ ਇਥੇ ਬੜੀ ਵੱਡੀ ਗਿਣਤੀ ਚ ਖ਼ੂਨ ਖ਼ਰਾਬਾ ਤੇ ਝਗੜੇ ਫ਼ਸਾਦ ਹੋਏ ਜਿਨਾਂ ਚ ਬੜੇ ਲੋਕੀ ਆਪਣੀਆਂ ਜਿੰਦੜੀਆਂ ਤੋਂ ਗਏ।


ਬਸੰਤ ਇਕ ਪੰਜਾਬੀ ਤਿਉਹਾਰ ਏ ਤੇ ਏ ਜਸ਼ਨ ਵਾਂਗੂੰ ਮਨਾਇਆ ਜਾਂਦਾ ਏ। ਬਸੰਤ ਸਰਦੀਆਂ ਦੇ ਖ਼ਤਮ ਹੋਣ ਦਾ ਐਲਾਨ ਏ। ਇਹ ਪੰਜਾਬਫ਼ਰਵਰੀ ਦੇ ਅੰਤ ਜਾਂ ਮਾਰਚ ਚ ਮਨਾਇਆ ਜਾਂਦਾ ਏ। ਪਾਕਿਸਤਾਨ ਚ ਬਸੰਤ ਦੀਆਂ ਤਿਆਰੀਆਂ ਦਾ ਮਰਕਜ਼ ਲਾਹੌਰ ਏ ਤੇ ਇਹ ਤਿਉਹਾਰ ਮਨਾਉਣ ਤੇ ਇਸ ਵਿਚ ਹਿੱਸਾ ਲੈਣ ਲਈ ਦੂਜੇ ਦੇਸਾਂ ਤੋਂ ਲੋਕੀ ਖ਼ਾਸ ਤੌਰ ਤੇ ਲਾਹੌਰ ਆਂਉਦੇ ਨੇ। ਇਸ ਤਿਉਹਾਰ ਚ ਸ਼ਹਿਰੀ ਤੇ ਪਰਾਹੁਣੇ ਕੋਠਿਆਂ ਤੇ ਚੜ੍ਹ ਕੇ ਗੁੱਡੀਆਂ (ਪਤੰਗ) ਉਡਾਉਂਦੇ ਤੇ ਪੇਚੇ ਲਾਂਉਦੇ ਨੇ। ਪਾਕਿਸਤਾਨ ਦੇ ਹੋਰਾਂ ਸ਼ਹਿਰਾਂ ਚ ਵੀ ਬਸੰਤ ਮਨਾਈ ਜਾਂਦੀ ਏ ਪਰ ਲਾਹੌਰ ਚ ਤਿਆਰੀਆਂ ਦੀ ਵਜ੍ਹਾ ਤੋਂ ਦੂਜੇ ਸ਼ਹਿਰਾਂ ਦੇ ਲੋਕੀ ਲਾਹੌਰ ਦੀ ਬਸੰਤ ਦਾ ਮਜ਼ਾ ਲੈਣ ਜ਼ਰੂਰ ਆਂਉਦੇ ਨੇਂ। ਇਸ ਪਤੰਗ ਬਾਜ਼ੀ ਦੇ ਹੱਥੋਂ ਕਿੰਨੀਆਂ ਈ ਮਾਂਵਾਂ ਦੇ ਪੁੱਤਰ ਅਪਣੀ ਹਯਾਤੀ ਛੱਡ ਗਏ ਤੇ ਇਸ ਕਰਕੇ ਲਾਹੌਰ ਹਾਈ ਕੋਰਟ ਨੇ ਤਿੰਨ ਚਾਰ ਵਰ੍ਹਿਆਂ ਤੋਂ ਬਸੰਤ ਉੱਤੇ ਰੋਕ ਲਾਈ ਐ। 2007 ਚ ਦੋ ਦਿਨਾਂ ਲਈ ਰੋਕ ਹਟਾਈ ਗਈ ਪਰ ਹਾਦਸੇ ਹੋਣ ਕਰ ਕੇ ਹੁਣ ਪੱਕੀ ਰੋਕ ਲਾ ਦਿੱਤੀ ਗਈ ਜੇ।


ਮੇਲਾ ਚਿਰਾਗ਼ਾਂ ਵੀ ਲਾਹੌਰ ਦਾ ਇਕ ਮਸ਼ਹੂਰ ਤੇ ਰੰਗ ਬਰੰਗ ਤਿਉਹਾਰ ਏ। ਏ ਬਸੰਤ ਦੇ ਦਿਨਾਂ ਚ ਈ ਮਾਰਚ ਦੇ ਅਖ਼ੀਰ ਜੁਮੇ ਨੂੰ ਸ਼ਾਲਾਮਾਰ ਬਾਗ਼ ਦੇ ਬਾਹਰ ਮਨਾਇਆ ਜਾਂਦਾ ਏ।

ਲਾਹੌਰੀ ਆਪਣੇ ਸੋਹਣੇ ਖਾਣ-ਪੀਣ ਦੇ ਸ਼ੌਕ ਦੀ ਵਜ੍ਹਾ ਤੋਂ ਪੂਰੇ ਜੱਗ ਚ ਮਸ਼ਹੂਰ ਨੇ। ਇਥੇ ਵਣ ਸੋਹਣੇ ਦੇਸੀ ਵਲਾਇਤੀ ਹੋਟਲ ਤੇ ਖਾਣੇ ਲੱਭਦੇ ਨੇ।

[ਸੋਧ] ਤਾਲੀਮ

ਲਹੌਰ਌ ਨੂੰ ਪਾਕਿਸਤਾਨ ਦਾ ਤਲੀਮੀ ਰਾਜਕਾਰ ਵੀ ਆਖਿਆ ਜਾਂਦਾ ਏ। ਕਿਉਂਕਿ ਉਥੇ ਪਾਕਿਸਤਾਨ ਦੇ ਕਸੀ ਵੀ ਸ਼ਹਿਰ ਤੋਂ ਬਹੁਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਤਲੀਮੀ ਅਦਾਰੇ ਨੇਂ। ਪਾਕਿਸਤਾਨ ਤੇ ਜੱਗ ਦੇ ਦੇਸਾਂ ਚੋਂ ਨਿੱਕੇ ਵੱਡੇ ਇਥੇ ਪੜ੍ਹਾਈ ਕਰਨ ਆਂਦੇ ਨੇਂ ਤੇ ਇਥੋਂ ਦੇ ਅਦਾਰੇ ਵੀ ਆਪਣੇ ਪੜ੍ਹਾਕੂ ਦੂਜੇ ਦੇਸਾਂ ਚ ਪੜ੍ਹਨ ਲਈ ਕੱਲਦੇ ਨੇਂ। ਪਾਕਿਸਤਾਨ ਦੀ ਸਰਕਾਰ ਲਹੌਰ਌ ਨੂੰ ਤਲੀਮ ਦੀ ਮਦ ਚ ਬਹੁਤੇ ਫ਼ੰਡ ਦਿੰਦੀ ਏ ਏਸ ਕਰ ਕੇ ਲਹੌਰ਌ ਨੂੰ ਜੱਗ ਦਾ ਇਕ ਵੱਡਾ ਤਲੀਮੀ ਮਰਕਜ਼ ਬਣਾਇਆ ਜਾ ਸਕੇ। ਲਹੌਰ਌ ਮੁਲਕ ਚ ਸਭ ਤੋਂ ਬਹੁਤੇ ਡਾਕਟਰ, ਇੰਜਨੀਅਰਅ, ਪ੍ਰੋਫ਼ੈਸਰ ਤੇ ਸਾਇੰਸ ਤੇ ਟਕਨਾਲੋਜੀ ਦੇ ਮਾਹਿਰ ਫ਼ਰਾਹਮ ਕਰਨ ਆਲ਼ਾ ਸ਼ਹਿਰ ਏ। ਏਥੋਂ ਜੱਗ ਦੇ ਹਰ ਸ਼ੋਅਬੇ ਤੇ ਇਲਮ ਬਾਰੇ ਤਲੀਮ ਹਾਸਲ ਕੀਤੀ ਜਾਂਦੀ ਏ। ਅੱਜ ਕੱਲ੍ਹ ਲਹੌਰ਌ ਦੀ ਤਲੀਮੀ ਗਿਣਤੀ ਦਾ ਸ਼ੁਮਾਰ 64% ਹੈਗਾ ਏ ਤੇ ਈਨੂੰ ਵਿਧਾਨ ਲਈ ਬਹੁਤੇ ਪ੍ਰਾਜੈਕਟ ਪੰਜਾਬ ਤੇ ਪਾਕਿਸਤਾਨ ਸਰਕਾਰ ਰਲ਼ ਕੇ ਸ਼ੁਰੂ ਕੀਤੇ ਨੇਂ। ਲਹੌਰ਌ ਚ ਜੱਗ ਦੇ ਮਨੇ ਪ੍ਰਮੰਨੇ ਤੇ ਬੈਨ-ਉਲ-ਅਕਵਾਮੀ ਮਿਆਰ ਦੇ ਤਲੀਮੀ ਅਦਾਰੇ ਹੈਗੇ ਨੇਂ ਜਿਥੋਂ ਦੇ ਪੜ੍ਹਾਕੂ ਜੁੱਗ ਚ ਚੰਗੀਆਂ ਥਾਵਾਂ ਤੇ ਕੰਮ ਨੂੰ ਲੱਗੇ ਹੋਏ ਨੇਂ। ਲਹੌਰ਌ ਦੇ ਵੱਡੇ ਤੇ ਮਨੇ ਹੋਏ ਤਲੀਮੀ ਅਦਾਰਿਆਂ ਚੋਂ ਗੌਰਮਿੰਟ ਕਾਲਜ ਲਹੌਰ਌ (1864ਈ.) ਪੰਜਾਬ ਯੂਨੀਵਰਸਿਟੀ (1882ਈ.) ਇੰਜੀਨੀਅਰਿੰਗ ਯੂਨੀਵਰਸਿਟੀ (1921ਈ.) ਤੇ ਫ਼ਾਰਮੀਨ ਕਰਿਸਚਨ ਕਾਲਜ (1865ਈ.) ਸਭ ਤੋਂ ਮਸ਼ਹੂਰ ਨੇਂ। ਇਥੋਂ ਦੇ ਪੜ੍ਹਾਕੂ ਅੱਜ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਵੱਖੋ ਵੱਖ ਕੰਮਾਂ ਚ ਲੱਗੇ ਹੋਏ ਨੇਂ। ਦੀ ਨੈਸ਼ਨਲ ਕਾਲਜ ਆਫ਼ ਆਰਟਸ ਪਾਕਿਸਤਾਨ ਦਾ ਭੁਤ ਪੁਰਾਣਾ ਤੇ ਮਸ਼ਹੂਰ ਆਰਟ (ਕਲਾ) ਦਾ ਕਾਲਜ ਏ। ਇਥੇ ਜੱਗ ਦੇ ਹਰ ਕਿਸਮ ਦੇ ਆਰਟ ਦੀ ਪੜ੍ਹਾਈ ਹੁੰਦੀ ਏ।

ਯੂਨੀਵਰਸਿਟੀ ਆਫ਼ ਲਹੌਰ਌ ਇਕ ਨਵਾਂ ਗ਼ੈਰ ਸਰਕਾਰੀ ਤਲੀਮੀ ਅਦਾਰਾ ਏ। ਏਸ ਅਦਾਰੇ ਵਿਚ ਇੰਜਨੀਅਰਿੰਗ, ਟਕਨਾਲੋਜੀ, ਸੈਂਸ, ਬਿਜ਼ਨਸ, ਤੇ ਬਾਈਵ ਟਕਨਾਲੋਜੀ ਦੇ ਤਲੀਮ ਦਿੱਤੀ ਜਾਂਦੀ ਏ।

[ਸੋਧ] ਖੇਡਾਂ

ਕਜ਼ਾਫ਼ੀ ਸਟੀਡੀਮ ਲਹੌਰ ਦਾਆਕ ਮਸ਼ਹੂਰ ਕ੍ਰਿਕਟ ਦਾਮੀਦਾਨ ਏ। ਏਦਾ ਨਕਸ਼ਾ ਤੇ ਡਿਜ਼ਾਈਨ ਮਸ਼ਹੂਰ ਪਾਕਿਸਤਾਨੀ ਮਾਹਿਰ ਤਾਮੀਰਾਤ ਨੀਰ ਅਲੀ ਦਾਦਾ ਨੇ ਬਣਾਇਆ। ਏ ਮੈਦਾਨ 1959ਈ. ਚ ਮੁਕੰਮਲ ਹੋਇਆ ਤੇ ਏ ਏਸ਼ੀਆ ਦੇ ਵੱਡੇ ਤੇ ਮਸ਼ਹੂਰ ਮੈਦਾਨਾਂ ਚੋਂ ਇਕ ਏ। 1996ਈ. ਦੇ ਵਰਲਡ ਕੱਪ ਤੋਂ ਮਗਰੋਂ ਈਦੀ ਮੁਰੰਮਤ ਦੀ ਵਜ੍ਹਾ ਤੋਂ ਹੁਣ ਇਥੇ 60,000 ਤੂੰ ਅਤੇ ਲੋਕਾਂ ਦੇ ਬੈਠਣ ਦੀ ਥਾਂ ਏ।

ਏਦੇ ਨੇੜੇ ਇਕ ਐਥੀਲੀਟਕ ਦਾ ਸਟੀਡੀਮ, ਬਾਸਕਟਬਾਲ ਪਿੱਚ, ਅਲਹਮਰਾ ਓਪਨ ਼ ਤੇ ਜੱਗ ਦਾ ਸਭ ਤੋਂ ਵੱਡਾ ਹਾਕੀ ਸਟੀਡੀਮ ਏ। ਸ਼ਹਿਰ ਦੇ ਏਸ ਸਪੋਰਟਸ ਕੰਪਲੈਕਸ ਚ ਪਾਕਿਸਤਾਨ ਕ੍ਰਿਕਟ ਬੋਰਡ ਦਾ ਦਫ਼ਤਰ ਤੇ ਇਕ ਹੋਰ ਕ੍ਰਿਕਟ ਦਾ ਮੈਦਾਨ ਵੀ ਏ

[ਸੋਧ] ਮਸ਼ਹੂਰ ਸ਼ਖ਼ਸੀਅਤਾਂ

[ਸੋਧ] ਲਾਹੌਰ ਦੀਆਂ ਮਸ਼ਹੂਰ ਚੀਜ਼ਾਂ/ਥਾਂਵਾਂ

ਲਾਹੌਰ ਦੇ ਬਾਰੇ ਚ ਇਕ ਮਸ਼ਹੂਰ ਅਖਾਣ ਏ, ”ਜੀਹਨੇ ਲਾਹੌਰ ਨਹੀਂ ਤੱਕਿਆ ਓਹ ਜੰਮਿਆ ਈ ਨਹੀਂ”। ਇਸਦਾ ਮਤਲਬ ਐ ਕਿ ਆਪਣੇ ਜੀਵਨ ਚ ਇਕ ਵਾਰੀ ਲਾਹੌਰ ਦਾ ਫੇਰਾ ਜ਼ਰੂਰ ਲਾਣਾ ਚਾਹੀਦਾ ਏ। ਇਸ ਤੋਂ ਇਲਾਵਾ ਲਾਹੌਰ ਨੂੰ ਪੰਜਾਬ ਦਾ ਪੈਰਿਸ ਵੀ ਆਖਿਆ ਜਾਂਦਾ ਏ। ਉਂਞ ਤੇ ਲਾਹੌਰ ਦਾ ਚੱਪਾ-ਚੱਪਾ ਵੇਖਣ ਦੇ ਲਾਇਕ ਏ ਲੇਕਿਨ ਮਸ਼ਹੂਰ ਥਾਵਾਂ ਦੇ ਨਾਂ ਇਹ ਨੇ: ਆਲਮਾ ਇਕਬਾਲ ਦਾ ਮਕਬਰਾ, ਆਲਮਾ ਇਕਬਾਲ ਇੰਟਰਨੈਸ਼ਨਲ ਏਅਰ ਪੋਰਟ, ਅਲਹਮਰਾ ਆਰਟ ਕੌਂਸਿਲ, ਬਾਦਸ਼ਾਹੀ ਮਸਜਿਦ, ਬਾਗ਼ ਜਿਨਾਹ, ਦਾ ਅੰਗਾ ਮਸਜਿਦ, ਫ਼ੋਰਟਰੀਸ ਸਟੇਡੀਅਮ, ਸੁਨਹਿਰੀ ਮਸਜਿਦ, ਗੌਰਮਿੰਟ ਕਾਲਜ ਲਾਹੌਰ, ਗੁਲਸ਼ਨ ਇਕਬਾਲ ਪਾਰਕ, ਮਕਬਰਾ ਜਹਾਂਗੀਰ, ਸ਼ਾਹੀ ਕਿਲਾ, ਸ਼ਾਲੀਮਾਰ ਬਾਗ਼, ਲਾਹੌਰ ਹਾਈ ਕੋਰਟ, ਮਾਡਲ ਟਾਊਨ ਪਾਰਕ, ਮੀਨਾਰ ਪਾਕਿਸਤਾਨ, ਮਸਜਿਦ ਸ਼ਹਦਾ, ਮਕਬਰਾ ਨੂਰਜਹਾਂ, ਪੰਜਾਬ ਯੂਨੀਵਰਸਿਟੀ, ਅਸੈਂਬਲੀ ਹਾਲ, ਕਜ਼ਾਫ਼ੀ ਸਟੇਡੀਅਮ, ਰੇਲਵੇ ਸਟੇਸ਼ਨ, ਰੀਸ ਕੋਰਸ ਪਾਰਕ, ਦਰਬਾਰ ਹਜ਼ਰਤ ਬਾਬਾ ਸ਼ਾਹ ਜਮਾਲ, ਦਰਬਾਰ ਹਜ਼ਰਤ ਦਾਤਾ ਗੰਜ ਬਖ਼ਸ਼, ਸਟੇਟ ਬੈਂਕ ਆਫ਼ ਪਾਕਿਸਤਾਨ, ਵਾਪਡਾ ਹਾਊਸ, ਮਸਜਿਦ ਵਜ਼ੀਰ ਖ਼ਾਨ, ਜ਼ਮਜ਼ਮਾ, ਚਿੜੀਆ ਘਰ, ਗਵਾਲਮੰਡੀ, ਅਨਾਰਕਲੀ

[ਸੋਧ] ਇਮਾਰਤਾਂ

[ਸੋਧ] ਬਾਹਰਲੇ ਜੋੜ

[ਸੋਧ] ਫ਼ੋਟੋਆਂ


ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ