ਏਲਨਾਬਾਦ

ਗੁਣਕ: 29°27′03″N 74°39′50″E / 29.450741°N 74.663933°E / 29.450741; 74.663933
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਲਨਾਬਾਦ
ऐलनाबाद
ਸ਼ਹਿਰ
ਏਲਨਾਬਾਦ is located in ਹਰਿਆਣਾ
ਏਲਨਾਬਾਦ
ਏਲਨਾਬਾਦ
ਭਾਰਤ ਵਿੱਚ ਹਰਿਆਣਾ ਦੀ ਸਥਿਤੀ
ਏਲਨਾਬਾਦ is located in ਭਾਰਤ
ਏਲਨਾਬਾਦ
ਏਲਨਾਬਾਦ
ਏਲਨਾਬਾਦ (ਭਾਰਤ)
ਗੁਣਕ: 29°27′03″N 74°39′50″E / 29.450741°N 74.663933°E / 29.450741; 74.663933
ਦੇਸ਼ ਭਾਰਤ
ਰਾਜਹਰਿਆਣਾ
ਜ਼ਿਲ੍ਹਾਸਿਰਸਾ
ਉੱਚਾਈ
189 m (620 ft)
ਆਬਾਦੀ
 (2011 ਜਨਗਣਨਾ)
 • ਕੁੱਲ32.795
ਭਾਸ਼ਾਵਾਂ
 • ਸਰਕਾਰੀਪੰਜਾਬੀ, ਬਾਗੜੀ, ਹਿੰਦੀ, ਹਰਿਆਣਵੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
125102
ਟੈਲੀਫ਼ੋਨ ਕੋਡ01698******
ਵਾਹਨ ਰਜਿਸਟ੍ਰੇਸ਼ਨHR:44
ਨੇੜੇ ਦਾ ਸ਼ਹਿਰਸਿਰਸਾ

ਏਲਨਾਬਾਦ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 208 ਕਿਲੋਮੀਟਰ ਪੱਛਮ ਵੱਲ ਹੈ। ਇਹ ਹਿਸਾਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸਿਰਸਾ ਤੋਂ ਪੱਛਮ ਵੱਲ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਤਹਿਸੀਲ ਹੈੱਡ ਕੁਆਰਟਰ ਹੈ। ਜਿਸ ਦਾ ਪੁਰਾਣਾ ਨਾਂ ਖਡਿਆਲ ਹੈ ਜਿਸ ਦੀ ਆਬਾਦੀ ਇੱਕ ਲੱਖ ਤੋਂ ਉੱਪਰ ਜਾ ਚੁੱਕੀ ਹੈ। ਇਸਦਾ ਪਿੰਨ ਕੋਡ 125102 ਹੈ ਅਤੇ ਡਾਕ ਦਾ ਮੁੱਖ ਦਫਤਰ ਏਲਨਾਬਾਦ ਹੈ। ਇਹ ਉੱਤਰ ਵੱਲ ਰਾਣੀਆ ਤਹਿਸੀਲ, ਪੱਛਮ ਵੱਲ ਟਿੱਬੀ ਤਹਿਸੀਲ, ਦੱਖਣ ਵੱਲ ਨੋਹਰ ਤਹਿਸੀਲ, ਪੂਰਬ ਵੱਲ ਸਿਰਸਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਹਨੂੰਮਾਨਗੜ੍ਹ ਜ਼ਿਲ੍ਹਾ ਇਸ ਸਥਾਨ ਵੱਲ ਪੱਛਮ ਵੱਲ ਹੈ। ਇਹ ਰਾਜਸਥਾਨ ਰਾਜ ਦੀ ਸਰਹੱਦ ਦੇ ਨੇੜੇ ਹੈ।

ਨੇੜੇ ਦੇ ਪਿੰਡ[ਸੋਧੋ]

ਪ੍ਰਤਾਪ ਨਗਰ (5 ਕਿਲੋਮੀਟਰ), ਖਰੀ ਸੁਰੇਰਾ (6 ਕਿਲੋਮੀਟਰ), ਤਲਵਾੜਾ ਖੁਰਦ (7 ਕਿਲੋਮੀਟਰ), ਅੰਮ੍ਰਿਤਸਰ ਕਲਾਂ (7 ਕਿਲੋਮੀਟਰ), ਮੋਜੂਖੇੜਾ (7 ਕਿਲੋਮੀਟਰ) ਇਸਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ[ਸੋਧੋ]

ਏਲਨਾਬਾਦ, ਰਾਣੀਆ, ਰਾਵਤਸਰ, ਨੋਹਰ ਇਸਦੇ ਨੇੜਲੇ ਸ਼ਹਿਰ ਹਨ।

ਇਤਿਹਾਸ[ਸੋਧੋ]

ਖਡਿਆਲ ਦਾ ਨਾਂ ਏਲਨਾਬਾਦ ਰਾਣੀ ਏਲਨਾ ਦੇ ਨਾਂ ਤੋਂ ਪਿਆ। ਰਾਣੀ ਏਲਨਾ ਉਸ ਸਮੇਂ ਦੇ ਹਿਸਾਰ ਦੇ ਕਮਿਸ਼ਨਰ ਰਾਬਟ ਹੱਚ ਦੀ ਪਤਨੀ ਸੀ। ਸ਼ਹਿਰ ਦੇ ਉੱਤਰ ਵਾਲੇ ਪਾਸੇ ਵਹਿ ਰਹੀ ਘੱਗਰ ਨਦੀ ਕਦੇ ਸ਼ਹਿਰ ਵਿੱਚੋਂ ਹੋ ਕੇ ਗੁਜ਼ਰਦੀ ਸੀ। ਬਰਸਾਤ ਦੇ ਦਿਨਾਂ ਵਿੱਚ ਘੱਗਰ ਨਦੀ ਖਡਿਆਲ ਨੂੰ ਤਬਾਹ ਕਰਦੀ ਹੈ। ਖਡਿਆਲ ਦੇ ਮੁੱਖ ਮਾਲਕ ਧਾਨੂਕੇ ਸਨ। ਉਹਨਾਂ ਨਾਲ ਲੱਗਦੀ ਜ਼ਮੀਨ ਗੋਲਛਿਆਂ ਅਤੇ ਭਾਦੂ ਪਰਿਵਾਰ ਦੀ ਸੀ। ਇੱਥੇ ਖੁੱਲ੍ਹੀ ਵਹਿਣ ਵਾਲੀ ਘੱਗਰ ਨਦੀ ਅਕਸਰ ਖਡਿਆਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਸੀ। ਸਾਲ 1962, 63 ਅਤੇ 88 ਵਿੱਚ ਆਏ ਹੜ੍ਹ ਨਾਲ ਅੱਧਾ ਖਡਿਆਲ ਡੁੱਬ ਗਿਆ ਸੀ ਤੇ ਸੇਠ ਗੌਰੀ ਸ਼ੰਕਰ ਨੇ ਰੁਪਿਆ ਖਰਚ ਕਰਕੇ ਖਡਿਆਲ ਦੇ ਚਾਰੋਂ ਪਾਸੇ ਬੰਨ੍ਹ ਬਣਾ ਕੇ ਇਸ ਸ਼ਹਿਰ ਨੂੰ ਬਚਾਇਆ ਸੀ। ਸੰਨ 1978 ਵਿੱਚ ਸਰਕਾਰ ਨੇ ਇੱਥੋਂ ਲੰਘਦੀ ਘੱਗਰ ਨਦੀ ਦੇ ਦੋਵੇਂ ਪਾਸੇ ਬੰਨ੍ਹ ਬਣਾ ਕੇ ਇਸ ਹਲਕੇ ਦੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ।

ਸਹੂਲਤਾ[ਸੋਧੋ]

ਸੰਨ 1927 ਵਿੱਚ ਏਲਨਾਬਾਦ ਨੂੰ ਰੇਲਵੇ ਲਾਈਨ ਨਾਲ ਜੋੜਿਆ। 1967 ਵਿੱਚ ਏਲਨਾਬਾਦ ਨੂੰ ਨਗਰ ਪਾਲਿਕਾ ਦਾ ਦਰਜਾ ਮਿਲਿਆ। 17 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਸੰਨ 1940 ਵਿੱਚ ਇੱਥੇ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ, 1947 ਵਿੱਚ ਮਿਡਲ ਸਕੂਲ ਬਣਿਆ। ਇਸ ਸਮੇਂ ਏਲਨਾਬਾਦ ਬਲਾਕ ਵਿੱਚ ਕੁੱਲ 100 ਸਰਕਾਰੀ ਸਕੂਲ ਹਨ। ਏਲਨਾਬਾਦ ਸ਼ਹਿਰ ਨੂੰ 1979 ਵਿੱਚ ਉਪ-ਤਹਿਸੀਲ,1982 ਵਿੱਚ ਤਹਿਸੀਲ ਅਤੇ 1989 ਵਿੱਚ ਉਪ ਮੰਡਲ ਦਾ ਦਰਜਾ ਮਿਲਿਆ।

ਹਵਾਲੇ[ਸੋਧੋ]