ਕਮਿਊਨਿਸਟ ਮੈਨੀਫੈਸਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮਿਊਨਿਸਟ ਮੈਨੀਫੈਸਟੋ
ਪਹਿਲਾ ਜਰਮਨ ਅਡੀਸ਼ਨ
ਲੇਖਕਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਮੂਲ ਤੌਰ 'ਤੇ ਜਰਮਨ, ਹੌਲੀ ਹੌਲੀ ਹੋਰ ਅਨੇਕ।
ਵਿਧਾਇਤਹਾਸ, ਸਮਾਜ ਵਿਗਿਆਨ, ਦਰਸ਼ਨ
ਪ੍ਰਕਾਸ਼ਨ ਦੀ ਮਿਤੀ
21 ਫਰਵਰੀ 1848

ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ (ਜਰਮਨ : Manifest der Kommunistischen Partei) ਜਾਂ ਦੁਨੀਆ ਭਰ ਵਿੱਚ ਆਮ ਪ੍ਰਚਲਿਤ ਨਾਂ ਕਮਿਊਨਿਸਟ ਮੈਨੀਫੈਸਟੋ (Communist manifesto) ਵਿਗਿਆਨਕ ਕਮਿਊਨਿਜਮ ਦਾ ਪਹਿਲਾ ਪਰੋਗਰਾਮ - ਮੂਲਕ ਦਸਤਾਵੇਜ਼ ਹੈ ਜਿਸ ਵਿੱਚ ਮਾਰਕਸਵਾਦ ਅਤੇ ਸਾਮਵਾਦ ਦੇ ਮੂਲ ਸਿਧਾਂਤਾਂ ਦੀ ਵਿਵੇਚਨਾ ਕੀਤੀ ਗਈ ਹੈ। ਇਹ ਮਹਾਨ ਇਤਹਾਸਕ ਦਸਤਾਵੇਜ਼ ਵਿਗਿਆਨਕ ਕਮਿਊਨਿਜਮ ਦੇ ਸਿਧਾਂਤ ਦੇ ਮੋਹਰੀ ਆਗੂਆਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਤਿਆਰ ਕੀਤਾ ਸੀ ਅਤੇ 21 ਫਰਵਰੀ 1848 ਨੂੰ ਪਹਿਲੀ ਵਾਰ ਜਰਮਨ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਸੰਸਾਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਕ ਪਾਂਡੂਲਿਪੀਆਂ ਵਿੱਚੋਂ ਇੱਕ ਮੰਨੀ ਗਈ ਹੈ।[1] ਇਸ ਵਿੱਚ (ਵਰਤਮਾਨ ਅਤੇ ਆਧੁਨਿਕ) ਵਰਗ ਸੰਘਰਸ਼ ਅਤੇ ਪੂੰਜੀ ਦੀਆਂ ਸਮਸਿਆਵਾਂ ਦਾ ਵਿਸ਼ਲੇਸ਼ਣਾਤਮਕ ਵਿਵੇਚਨ ਕੀਤਾ ਗਿਆ ਹੈ (ਨਾ ਕਿ ਸਾਮਵਾਦ ਦੇ ਭਾਵੀ ਰੂਪਾਂ ਦੀ ਭਵਿੱਖਵਾਣੀ)। ਲੈਨਿਨ ਦੇ ਸ਼ਬਦਾਂ ਵਿੱਚ, ਇਹ ਛੋਟੀ ਪੁਸਤਕ ਅਨੇਕਾਨੇਕ ਗਰੰਥਾਂ ਦੇ ਬਰਾਬਰ ਹੈ; ਇਸਦੀ ਆਤਮਾ ਸੰਸਕਾਰੀ/ਸੱਭਿਆਚਾਰੀ ਸੰਸਾਰ ਦੀਆਂ ਸਾਰੀਆਂ ਸੰਗਠਿਤ ਅਤੇ ਸੰਘਰਸ਼ਸ਼ੀਲ ਕਿਰਤੀ ਜਮਾਤਾਂ ਨੂੰ ਪ੍ਰੇਰਨਾ ਦਿੰਦੀ ਰਹੀ ਹੈ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਦੀ ਰਹੀ ਹੈ।

ਖਰੜਾ ਲੇਖਕ[ਸੋਧੋ]

ਇਸ ਦਸਤਾਵੇਜ਼ ਦਾ ਖਰੜਾ ਲੇਖਕ ਫਰੈਡਰਿਕ ਏਂਗਲਜ਼ ਨੂੰ ਮੰਨਿਆ ਜਾਂਦਾ ਹੈ। 1847 ਵਿੱਚ ਉਸਨੂੰ ਕਮਿਊਨਿਸਟ ਲੀਗ ਦਾ ਮੈਂਬਰ ਲਿਆ ਗਿਆ ਤੇ ਮੈਨੀਫੈਸਟੋ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ‘ਕਮਿਊਨਿਜਮ ਦੇ ਅਸੂਲਾਂ ਦਾ ਖਰੜਾ’ ਤਿਆਰ ਕੀਤਾ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Seymour-Smith, Maerin (1998). The 100 Most Influential Books Ever Written: The History of Thought from Ancient Times to Today. Secaucus, NJ: Citadel Press.