ਕਿੱਕਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਿੱਕਰ
Babool (Acacia nilotica) flowers at Hodal W IMG 1163.jpg
ਵਿਗਿਆਨਕ ਵਰਗੀਕਰਣ
ਜਗਤ: ਪੌਦਾ
(ਨਾ-ਦਰਜ): ਐਨਜੀਓਸਪਰਮਜ
(ਨਾ-ਦਰਜ): ਯੂਡੀਕੋਟਸ
(ਨਾ-ਦਰਜ): ਰੋਜਿਡਜ
ਗਣ: ਫਾਬੇਲਜ
ਕੁਲ: ਫਾਬਾਸੀਜ
ਵੰਸ਼: ਕਿੱਕਰ
ਜਾਤੀ: ਏ ਨਿਲੋਟਕਾ
ਦੋਨਾਂਵੀਆ ਨਾਂ
ਅਕੇਸੀਆ ਨਿਲੋਟਕਾ
(L.) Willd. ex Delile
ਅਕੇਸੀਆ ਨਿਲੋਟਕਾ ਦੀ ਰੇਂਜ]]
ਸਮਾਨਾਰਥੀ ਸ਼ਬਦ

ਕਿੱਕਰ ( ਵਿਗਿਆਨਕ ਨਾਂ Acacia nilotica , ਅਰਬੀ ਗੋਂਦ ਦਾ ਰੁੱਖ, ਬਬੂਲ , ਮਿਸਰੀ ਕੰਡਾ , ਜਾਂ ਕੰਡਿਆਲੀ ਕਿੱਕਰ ; ਨੂੰ ਆਸਟਰੇਲੀਆ ਵਿੱਚ ਥਾਰਨ ਮਿਮੋਸਾ , ਦੱਖਣ ਅਫਰੀਕਾ ਵਿੱਚ ਲੇੱਕੇਰੁਇਕਪਿਉਲ ਅਤੇ ਭਾਰਤ ਵਿੱਚ ਬਬੂਲ ਜਾਂ ਕਿੱਕਰ ਕਹਿੰਦੇ ਹਨ ) ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ । ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ ।

ਵਰਤੋਂ [ਸੋਧ]

ਉੱਤਰੀ ਭਾਰਤ ਵਿੱਚ ਕਿੱਕਰ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਦਾਤਣ ਦੇ ਕੰਮ ਆਉਂਦੀਆਂ ਹਨ। ਇਸ ਦੀ ਦਾਤਣ ਦੰਦਾਂ ਨੂੰ ਸਾਫ਼ ਅਤੇ ਤੰਦੁਰੁਸਤ ਰੱਖਦੀ ਹੈ। ਕਿੱਕਰ ਦੀ ਲੱਕੜੀ ਦਾ ਕੋਲਾ ਵੀ ਚੰਗਾ ਹੁੰਦਾ ਹੈ। ਸਾਡੇ ਇੱਥੇ ਦੋ ਤਰ੍ਹਾਂ ਦੀ ਕਿੱਕਰ ਜ਼ਿਆਦਾਤਰ ਪਾਈ ਅਤੇ ਉਗਾਈ ਜਾਂਦੀ ਹੈ। ਕਿੱਕਰ ਦੀ ਲੱਕੜ ਤੋਂ ਮੰਜੇ ਦੀਆਂ ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਲਾਰੀਆ, ਠੋਡ, ਨਾਭ, ਗੱਡੇ ਦੇ ਪਈਏ ਆਦਿ ਬਣਦੇ ਰਹੇ ਹਨ। ਕਿੱਕਰਾਂ ਲਗਾ ਕੇ ਪਾਣੀ ਦੇ ਕਟਾਅ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਰੇਗਿਸਤਾਨ ਫੈਲਣ ਲੱਗਦਾ ਹੈ ਤੱਦ ਕਿੱਕਰਾਂ ਦੇ ਜੰਗਲ ਲਗਾ ਕੇ ਰੇਗਿਸਤਾਨ ਦੇ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਵਾਤਾਵਰਣ ਨੂੰ ਸੁਧਾਰਣ ਵਿੱਚ ਕਿੱਕਰ ਦੀ ਵਧੀਆ ਵਰਤੋਂ ਹੋ ਸਕਦੀ ਹੈ। ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸਨੂੰ ਘੁਣ ਨਹੀਂ ਲੱਗਦਾ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ। ਇਸ ਦੇ ਪੱਤੇ ਬਹੁਤ ਹੀ ਬਰੀਕ ਹੁੰਦੇ ਹਨ ਜਿਨ੍ਹਾਂ ਨੂੰ ਕਿੱਕਰ ਦੀ ਲੁੰਗ ਵੀ ਆਖਦੇ ਹਨ। ਇਹ ਲੁੰਗ ਬੱਕਰੀਆਂ ਅਤੇ ਊਠਾਂ ਦੀ ਮਨਭਾਉਂਦੀ ਖੁਰਾਕ ਹੈ। ਕਿੱਕਰਾਂ ਦੀਆਂ ਟਾਹਣੀਆਂ ਦੇ ਸਿਰਿਆਂ ’ਤੇ ਹਰੇ ਰੰਗ ਦੀਆਂ ਡੋਡੀਆਂ ਲੱਗਦੀਆਂ ਹਨ। ਇਨ੍ਹਾਂ ਡੋਡੀਆਂ ਤੋਂ ਪੀਲੇ ਸੁੰਦਰ ਗੋਲ ਫੁੱਲ ਖਿੜਦੇ ਹਨ ਅਤੇ ਅਖੀਰ ਤੁੱਕਿਆਂ ਦੇ ਰੂਪ ਵਿੱਚ ਫਲਦੇ ਹਨ। ਕੱਚੇ ਤੁੱਕਿਆਂ ਦਾ ਆਚਾਰ ਬਹੁਤ ਹੀ ਸਵਾਦਲਾ ਅਤੇ ਸਿਹਤ ਲਈ ਗੁਣਕਾਰੀ ਹੁੰਦਾ ਹੈ।

ਸੱਭਿਆਚਾਰ ਤੇ ਕਿੱਕਰ [ਸੋਧ]

ਕਿੱਕਰ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਘਰ ਬਣਾਉਣ, ਕਿਰਸਾਨੀ ਸੰਦ-ਸੰਦੇੜਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਮਲ੍ਹੇ, ਕਿੱਕਰ, ਬੇਰੀਆਂ, ਰੇਰੂ, ਵਣ, ਜੰਡ, ਕਰੀਰ ਮਾਲਵੇ ਦੀਆਂ ਰੋਹੀਆਂ ਦੇ ਰੁੱਖ ਹਨ । ਕਿੱਕਰ ਦੀ ਇਨ੍ਹਾਂ ਵਿੱਚ ਸਰਦਾਰੀ ਰਹੀ ਹੈ। ਕਿੱਕਰ ਦਾ ਪੰਜਾਬ ਦੇ ਆਰਥਿਕ ਢਾਂਚੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਪੰਜਾਬੀ ਲੋਕ ਬੋਲੀਆਂ ਕਿੱਕਰ ਦੀ ਪੰਜਾਬੀ ਜੀਵਨ ਵਿੱਚ ਅਹਿਮੀਅਤ ਝਲਕਦੀ ਹੈ: • ਚੱਲ ਮਾਲਵੇ ਦੇਸ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ • ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ ਵਿਆਹ ਕੇ ਲੈ ਗਿਆ ਤੂਤ ਦੀ ਛਿਟੀ • ਉਨ੍ਹਾਂ ਕਿੱਕਰਾਂ ਨੂੰ ਲੱਗਣ ਪਤਾਸੇ, ਜਿੱਥੋਂ ਦੀ ਮੇਰਾ ਵੀਰ ਲੰਘ ਜੇ • ਛੇਤੀ ਛੇਤੀ ਵਧ ਕਿੱਕਰੇ, ਅਸੀਂ ਸੱਸ ਦਾ ਸੰਦੂਕ ਬਣਾਉਣਾ • ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ