ਕੱਦੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੱਦੋਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦੋਰਾਹਾ

ਕੱਦੋਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਵੱਡਾ ਪਿੰਡ ਹੈ।[1] ਇਹ ਦੋਰਾਹਾ-ਪਾਇਲ ਲਿੰਕ ਰੋਡ ਤੇ ਦੋਰਾਹਾ ਤੋਂ ਤਿੰਨ ਕਿਲੋਮੀਟਰ ਦੂਰ ਹੈ। ਇਥੋਂ ਦੇ ਕੁੱਲ 666 ਪਰਿਵਾਰ ਹਨ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ 3378 ਹੈ, ਜਿਸ ਵਿੱਚ 1760 ਨਰ 1618 ਮਦੀਨ ਹਨ। ਇੱਥੋਂ ਦੇ ਜੱਟਾਂ ਦਾ ਗੋਤ ਮੁੰਡੀ ਹੈ।

ਉਮਰ ਦੇ ਨਾਲ ਪਿੰਡ ਦੀ ਆਬਾਦੀ ਵਿੱਚ 0-6 ਸਾਲ ਦੇ ਬਚਿਆਂ ਦੀ ਗਿਣਤੀ 299 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 8.85% ਬਣਦੀ ਹੈ। ਕੱਦੋਂ ਪਿੰਡ ਦਾ ਔਸਤ ਲਿੰਗ ਅਨੁਪਾਤ 919 ਹੈ, ਪੰਜਾਬ ਰਾਜ ਦੀ ਔਸਤ 895 ਦੇ ਮੁਕਾਬਲੇ ਵੱਧ ਹੈ।

ਬਾਲ ਲਿੰਗ ਅਨੁਪਾਤ 869 ਹੈ ਜੋ ਪੰਜਾਬ ਰਾਜ ਔਸਤ 846 ਦੇ ਮੁਕਾਬਲੇ ਵੱਧ ਹੈ। 2011 ਵਿੱਚ ਕੱਦੋਂ ਪਿੰਡ ਦੀ ਸਾਖਰਤਾ ਦਰ 81,29% ਸੀ ਜੋ ਪੰਜਾਬ ਦੀ 75,84% ਦੇ ਮੁਕਾਬਲੇ ਵੱਧ ਸੀ ਅਤੇ ਪਿੰਡ ਵਿੱਚ ਮਰਦ ਸਾਖਰਤਾ 86,06%, ਜਦਕਿ ਮਹਿਲਾ ਸਾਖਰਤਾ ਦਰ 76,13% ਸੀ।[2]

ਹਾਸਰਸ ਕਲਾਕਾਰ ਜਸਵਿੰਦਰ ਭੱਲਾ ਇਸੇ ਪਿੰਡ ਦਾ ਹੈ। ਗਾਇਕਾ ਮਨਪ੍ਰੀਤ ਅਖ਼ਤਰ ਕੱਦੋਂ ਦੀ ਨੂੰਹ ਹੈ। ਮਨਪ੍ਰੀਤ ਅਖ਼ਤਰ ਦੀ ਸੱਸ ਬੀਬੀ ਜੌਹਰੀ ਦੀ ਕਵਿਤਾਵਾਂ ਦੀ ਇੱਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ। ਗੀਤਕਾਰ ਕਰਮਜੀਤ ਸਿੰਘ ਮੁੰਡੀ (ਜੀਤ ਕੱਦੋਂ ਵਾਲਾ), ਪੱਤਰਕਾਰ ਉਜਾਗਰ ਸਿੰਘ, ਕਵੀ ਸ਼ਰਨਜੀਤ ਕੱਦੋਂ, ਕਾਰਗਿਲ ਲੜਾਈ ਦੇ ਸ਼ਹੀਦ ਚੰਨਣ ਸਿੰਘ, ਸਾਹਿਤਕਾਰ ਡਾ. ਓਮ ਪ੍ਰਕਾਸ਼ ਵਸ਼ਿਸ਼ਟ ਇਸ ਪਿੰਡ ਦਾਨ ਨਾਮਵਰ ਹਸਤੀਆਂ ਹਨ।

ਪਿਛੋਕੜ[ਸੋਧੋ]

ਕੱਦੋਂ ਦਾ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਇਲਾਕੇ ਨਾਲ ਜੋੜਿਆ ਜਾਂਦਾ ਹੈ। ਕਹਿੰਦੇ ਹਨ ਇੱਥੋਂ ਵੱਡੇ-ਵਡੇਰੇ ਰਾਜਸਥਾਨ ਦੇ ਹੱਦੋਂ ਪਿੰਡ ਤੋਂ ਆਏ ਸਨ। ਅਜੇ ਵੀ ਕੁਝ ਪਰਿਵਾਰ ਜੈਸਲਮੇਰ ਦੇ 28 ਬੀ.ਬੀ. ਪਿੰਡ ਵਿੱਚ ਰਹਿੰਦੇ ਹਨ।

ਹਵਾਲੇ[ਸੋਧੋ]