ਗੁਆਤੇਮਾਲਾ
| ਗੁਆਤੇਮਾਲਾ ਦਾ ਗਣਰਾਜ
República de Guatemala
|
||||||
|---|---|---|---|---|---|---|
|
|
||||||
| ਮਾਟੋ: "El País de la Eterna Primavera" "ਸਦੀਵੀ ਬਸੰਤ ਦੀ ਧਰਤੀ"[੧] |
||||||
| ਰਾਸ਼ਟਰ ਗੀਤ: Himno Nacional de Guatemala ਗੁਆਤੇਮਾਲਾ ਦਾ ਰਾਸ਼ਟਰੀ ਗੀਤ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਗੁਆਤੇਮਾਲਾ ਸ਼ਹਿਰ 14°38′N 90°30′W / 14.633°N 90.5°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਜਾਤੀ ਸਮੂਹ (੨੦੦੧) | ਮੇਸਤੀਸੋ+ਯੂਰਪੀ ੫੯.੪% ਕ'ਈਚੇ ੯.੧% ਕਾਕਚੀਕੇਲ ੮.੪% ਮਾਮ ੭.੯% ਕ'ਏਕਚੀ ੬.੩% ਹੋਰ ਮਾਇਆਈ 8.6% ਸਥਾਨਕ ਗ਼ੈਰ-ਮਾਇਆਈ ੦.੨% ਹੋਰ ੦.੧% |
|||||
| ਵਾਸੀ ਸੂਚਕ | ਗੁਆਤੇਮਾਲਾਈ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਓਤੋ ਪੇਰੇਜ਼ ਮੋਲੀਨਾ | ||||
| - | ਉਪ-ਰਾਸ਼ਟਰਪਤੀ | ਰੋਕਸਾਨਾ ਬਾਲਦੇਤੀ | ||||
| ਵਿਧਾਨ ਸਭਾ | ਗਣਰਾਜ ਦੀ ਕਾਂਗਰਸ | |||||
| ਸੁਤੰਤਰਤਾ | ਸਪੇਨ ਤੋਂ | |||||
| - | ਘੋਸ਼ਣਾ | ੧੫ ਸਤੰਬਰ ੧੮੨੧ | ||||
| - | ਪੁਨਰ-ਸਥਾਪਨਾ | ੧ ਜੁਲਾਈ ੧੮੨੩ | ||||
| - | ਵਰਤਮਾਨ ਸੰਵਿਧਾਨ | ੩੧ ਮਈ ੧੯੮੫ | ||||
| ਖੇਤਰਫਲ | ||||||
| - | ਕੁੱਲ | ੧੦੮ ਕਿਮੀ2 (੧੦੭ਵਾਂ) ੪੨ sq mi |
||||
| - | ਪਾਣੀ (%) | ੦.੪ | ||||
| ਅਬਾਦੀ | ||||||
| - | ਜੁਲਾਈ ੨੦੧੧ ਦਾ ਅੰਦਾਜ਼ਾ | ੧੩,੮੨੪,੪੬੩ (੬੯ਵਾਂ) | ||||
| - | ਜੁਲਾਈ ੨੦੦੭ ਦੀ ਮਰਦਮਸ਼ੁਮਾਰੀ | ੧੨,੭੨੮,੧੧੧ | ||||
| - | ਜਨਸੰਖਿਆ ਦਾ ਸੰਘਣਾਪਣ | ੧੨੯/ਕਿਮੀ2 (੮੫ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੭੪.੭੦੯ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੫,੦੬੯[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $46.੮੯੭ ਬਿਲੀਅਨ[੨] | ||||
| - | ਪ੍ਰਤੀ ਵਿਅਕਤੀ | $੩,੧੮੨[੨] | ||||
| ਜਿਨੀ (੨੦੦੭) | ੫੫.੧ (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ਫਰਮਾ:Steady ੦.੫੭੪[੩] (ਦਰਮਿਆਨਾ) (੧੩੧ਵਾਂ) | |||||
| ਮੁੱਦਰਾ | ਕੇਤਸਾਲ (GTQ) |
|||||
| ਸਮਾਂ ਮੰਡਲ | ਮੱਧ-ਵਕਤ ਜੋਨ (ਯੂ ਟੀ ਸੀ−੬) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .gt | |||||
| ਕਾਲਿੰਗ ਕੋਡ | +੫੦੨ | |||||
ਗੁਆਤੇਮਾਲਾ, ਅਧਿਕਾਰਕ ਤੌਰ 'ਤੇ ਗੁਆਤੇਮਾਲਾ ਦਾ ਗਣਰਾਜ (ਸਪੇਨੀ: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੧੦੮,੮੯੦ ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ ੧੩,੨੭੬,੫੧੭ ਹੈ।
ਵਿਸ਼ਾ ਸੂਚੀ |
ਨਿਰੁਕਤੀ [ਸੋਧ]
"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[੪][੫] ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।
ਸਰਕਾਰ-ਪ੍ਰਣਾਲੀ [ਸੋਧ]
ਸਿਆਸਤ [ਸੋਧ]
ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ। ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।
ਵਿਭਾਗ ਅਤੇ ਨਗਰਪਾਲਿਕਾਵਾਂ [ਸੋਧ]
ਗੁਆਤੇਮਾਲਾ ਨੂੰ ੨੨ ਵਿਭਾਗਾਂ (departamentos) ਅਤੇ ਅੱਗੋਂ ੩੩੪ ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।
ਇਹ ਵਿਭਾਗ ਹਨ:
|
ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ ੨੦ ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ ੫੦ ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (੧੪੦ ਲੱਖ) ਦਾ ਇੱਕ ਅਹਿਮ ਹਿੱਸਾ ਹੈ।
ਬਾਹਰੀ ਕੜੀਆਂ [ਸੋਧ]
- http://www.congreso.gob.gt/
- http://www.guatemala.gob.gt/
- http://www.famsi.org/mayawriting/dictionary/christenson/quidic_complete.pdf/
- 'http://www.dmoz.org/Regional/Central_America/Guatemala/
| ਵਿਕੀਮੀਡੀਆ ਕਾਮਨਜ਼ ’ਤੇ ਗੁਆਤੇਮਾਲਾ ਨਾਲ ਸਬੰਧਤ ਮੀਡੀਆ ਹੈ। |
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
