ਚਾਰਵਾਕ ਦਰਸ਼ਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਚਾਰਵਾਕ (ਸੰਸਕ੍ਰਿਤ: चार्वाक), ਦਰਸ਼ਨ ਜਿਸ ਨੂੰ ਲੋਕਾਇਤ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਦਰਸ਼ਨ ਦੀ ਇੱਕ ਪ੍ਰਣਾਲੀ ਹੈ ਜਿਸਦਾ ਸੰਬੰਧ ਦਾਰਸ਼ਨਕ ਸੰਦੇਹਵਾਦ ਅਤੇ ਧਾਰਮਿਕ ਉਦਾਸੀਨਤਾ ਦੇ ਵੱਖ ਵੱਖ ਰੂਪਾਂ ਨਾਲ ਹੈ।[੧] ਸ਼ਬਦ ਵਿਉਤਪਤੀ ਪੱਖੋਂ, ਚਾਰਵਾਕ ਅਤੇ ਲੋਕਾਇਤ ਦੋਨਾਂ ਸ਼ਬਦ ਸੰਸਕ੍ਰਿਤ ਵਿੱਚ ਲੋਕਪ੍ਰਿਅਤਾ ਦੇ ਸੰਕੇਤ ਹਨ। ਚਾਰਵਾਕ ਦਰਸ਼ਨ ਇੱਕ ਭੌਤਿਕਵਾਦੀ ਨਾਸਤਿਕ ਦਰਸ਼ਨ ਹੈ। ਇਹ ਸਿਰਫ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ ਅਤੇ ਪਰਲੋਕ ਸਬੰਧੀ ਸੱਤਾਵਾਂ ਨੂੰ ਇਹ ਸਿੱਧਾਂਤ ਸਵੀਕਾਰ ਨਹੀਂ ਕਰਦਾ।[੨][੩]
ਚਾਰਵਾਕ ਪ੍ਰਾਚੀਨ ਭਾਰਤ ਦੇ ਇੱਕ ਅਨੀਸ਼ਵਰਵਾਦੀ ਅਤੇ ਨਾਸਤਿਕ ਤਰਕਸ਼ੀਲ ਸਨ। ਇਹ ਨਾਸਤਿਕ ਮਤ ਦੇ ਪ੍ਰਵਰਤਕ ਬ੍ਰਹਿਸਪਤੀ ਦੇ ਚੇਲੇ ਮੰਨੇ ਜਾਂਦੇ ਹਨ। ਬ੍ਰਹਸਪਤੀ ਅਤੇ ਚਾਰਵਾਕ ਕਦੋਂ ਹੋਏ ਇਸਦਾ ਕੁੱਝ ਵੀ ਪਤਾ ਨਹੀਂ ਹੈ। ਬ੍ਰਹਸਪਤੀ ਨੂੰ ਚਾਣਕਯ ਨੇ ਅਰਥ ਸ਼ਾਸਤਰ ਦਾ ਇੱਕ ਪ੍ਰਧਾਨ ਆਚਾਰੀਆ ਮੰਨਿਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |