ਚੱਕ ਧੋਥੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੱਕ ਧੋਥੜ
ਪਿੰਡ
ਦੇਸ਼ India
ਰਾਜਪੰਜਾਬ
ਖੇਤਰ
 • ਕੁੱਲ0.607 km2 (0.234 sq mi)
ਆਬਾਦੀ
 • ਕੁੱਲ653
 • ਘਣਤਾ1,100/km2 (2,800/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
144409
ਨੇੜੇ ਦਾ ਸ਼ਹਿਰਗੁਰਾਇਆ

ਚੱਕ ਧੋਥੜ ਗੁਰਾਇਆ ਤੋਂ ਤੋਂ ਡੇਢ ਕਿੱਲੋਮੀਟਰ ਦੂਰੀ ਤੇ ਪਿੰਡ ਚੱਕ ਧੋਥੜ ਵਸਿਆ ਹੋਇਆ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਫਿਲੌਰ ਬਲਾਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ। ਇਸ ਪਿੰਡ ਦੇ ਬਹੁਤੇ ਲੋਕ ਵਿਦੇਸ਼ ਵਸੇ ਹੋਏ ਹਨ। ਇਸ ਪਿੰਡ ਦੇ ਗੁਆਂਢੀ ਪਿੰਡ ਸਰਗੁੰਡੀ, ਬੋਪਾਰਾਇ, ਗੁਰਾਇਆ ਹਨ।

ਭੂਗੋਲਿਕ[ਸੋਧੋ]

ਪਿੰਡ ਦਾ ਕੁਲ ਰਕਬਾ 150 ਹੈਕਟੇਅਰ ਹੈ। ਇਸ ਪਿੰਡ ਦੀ ਕੁੱਲ ਅਬਾਦੀ 653 ਜਿਹਨਾਂ ਵਿੱਚ 341 ਮਰਦ ਅਤੇ 312 ਔਰਤਾਂ ਦੀ ਗਿਣਤੀ ਹੈ। ਪਿੰਡ ਦੇ ਕੁੱਲ ਵੋਟਰ 501 ਜਿਹਨਾਂ ਵਿੱਚ ਮਰਦ ਵੋਟਰ 252 ਅਤੇ ਔਰਤ ਵੋਟਰ 249 ਹਨ।

ਪਿੰਡ ਦੀਆਂ ਸ਼ਖ਼ਸੀਅਤਾਂ[ਸੋਧੋ]

ਪਹਿਲਵਾਨ ਨਿਰਮਲ ਸਿੰਘ ਨਿੰਮ੍ਹਾ ਜਿਸ ਨੇ ਅਨੇਕਾਂ ਕੁਸ਼ਤੀਆਂ ਜਿੱਤੀਆਂ ਹਨ, ਪਵਨ ਕੁਮਾਰ ਕੈਲੇ ਵਰਲਡ ਰਿਕਾਰਡ , ਤਰਨਪ੍ਰੀਤ ਕੌਰ ਧੋਥੜ ਕਰਾਟੇ ਖਿਡਾਰੀ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਸਿੱਖਿਆ ਅਦਾਰੇ[ਸੋਧੋ]

ਪਿੰਡ 'ਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਹੈ ਜਿਥੇ ਬੱਚੇ ਪੜ੍ਹਦੇ ਹਨ। ਬੱਚਿਆਂ ਨੂੰ ਅਗਲੇਰੀ ਵਿੱਦਿਆ ਲਈ ਗੁਰਾਇਆ ਦੇ ਸਕੂਲਾਂ 'ਚ ਦਾਖਲਾ ਲੈਣਾਂ ਪੈਂਦਾ ਹੈ।

ਧਾਰਮਿਕ ਸਥਾਂਨ[ਸੋਧੋ]

ਪਿੰਡ ਵਿੱਚ ਗੁਰਦੁਆਰਾ ਸ਼ਹੀਦਾਂ ਸਿੰਘਾ, ਗੁਰੁਦਵਾਰਾ ਰਵੀਦਾਸ ਭਗਤ, ਬਾਬਾ ਗੁੱਗਾ ਜ਼ਾਹਿਰ ਪੀਰ, ਬਾਬਾ ਲੱਖ ਦਾਤਾ ਧਾਰਮਿਕ ਸਥਾਂਨ ਹਨ। ਪਿੰਡ ਦੇ ਲੋਕ ਭਾਈਚਾਰਾ ਬਣਾ ਕੇ ਰਹਿੰਦੇ ਹਨ।

ਹਵਾਲੇ[ਸੋਧੋ]