ਛਿੱਦੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਸੀ ਵਿਚਲੇ ਮਲਾਈ ਦੇ ਨਿੱਕੇ-ਨਿੱਕੇ ਟੁਕੜਿਆਂ ਨੂੰ ਜੋ ਰਿੜਕਣ ਤੋਂ ਪਿੱਛੋਂ ਰਹਿ ਜਾਂਦੇ ਹਨ, ਛਿੱਦੀਆਂ ਕਹਿੰਦੇ ਹਨ। ਦੁੱਧ ਨੂੰ ਜਦ ਕਾੜ੍ਹਨੀ ਵਿਚ ਉਬਾਲਿਆ ਜਾਂਦਾ ਹੈ ਤਾਂ ਦੁੱਧ ਉੱਪਰ ਮਲਾਈ ਆ ਜਾਂਦੀ ਹੈ। ਇਸ ਮਲਾਈ ਵਾਲੇ ਦੁੱਧ ਨੂੰ ਫੇਰ ਚਾਟੀ ਵਿਚ ਪਾ ਕੇ ਜਾਗ ਲਾਇਆ ਜਾਂਦਾ ਹੈ। ਜਾਗ ਲੱਗਣ ਨਾਲ ਦੁੱਧ ਜੰਮ ਜਾਂਦਾ ਹੈ। ਦੁੱਧ ਦਾ ਦਹੀ ਬਣ ਜਾਂਦਾ ਹੈ। ਫੇਰ ਏਸ ਦਹੀ ਨੂੰ ਮਧਾਣੀ ਨਾਲ ਰਿੜਕਿਆ ਜਾਂਦਾ ਹੈ। ਰਿੜਕਣ ਨਾਲ ਮੱਖਣ ਆ ਜਾਂਦਾ ਹੈ। ਮੱਖਣ ਕੱਢਣ ਪਿੱਛੋਂ ਚਾਟੀ ਵਿਚ ਲੱਸੀ ਰਹਿ ਜਾਂਦੀ ਹੈ। ਇਸ ਲੱਸੀ ਵਿਚ ਮਲਾਈ ਦੇ ਨਿੱਕੇ-ਨਿੱਕੇ ਕੁਝ ਟੁਕੜੇ ਵੀ ਰਹਿ ਜਾਂਦੇ ਹਨ। ਲੱਸੀ ਵਿਚ ਰਹੇ ਮਲਾਈ ਦੇ ਨਿੱਕੇ-ਨਿੱਕੇ ਟੁਕੜੇ ਹੀ ਛਿੱਦੀਆਂ ਹੁੰਦੀਆਂ ਹਨ। ਜਦ ਕੋਈ ਲੱਸੀ ਪੀਂਦਾ ਹੈ ਤਾਂ ਇਹ ਛਿੱਦੀਆਂ ਵੀ ਲੱਸੀ ਦੇ ਨਾਲ ਹੀ ਪੀਤੀਆਂ ਜਾਂਦੀਆਂ ਹਨ। ਜਿਹੜੇ ਪਰਿਵਾਰ ਛਿੱਦੀਆਂ ਪਸੰਦ ਨਹੀ ਕਰਦੇ, ਉਹ ਲੱਸੀ ਨੂੰ ਪੋਣੀ ਨਾਲ ਪੁਣ ਕੇ ਛਿੱਦੀਆਂ ਬਾਹਰ ਕੱਢ ਦਿੰਦੇ ਹਨ। ਕਈ वे ਬੱਚੇ ਛਿੱਦੀਆਂ ਖਾਣੀਆਂ ਵੀ ਪਸੰਦ ਕਰਦੇ ਹਨ।

ਇਸ ਤਰ੍ਹਾਂ ਪਸ਼ੂਆਂ ਦੇ ਦੁੱਧ ਵਿੱਚ ਛਿੱਦੀਆਂ ਤੇ ਖੂਨ ਨੂੰ ਰੋਕਣਾ ਹੈ-[ਸੋਧੋ]

ਪਰ ਅੱਜ ਦੀ ਬਹੁਤੀ ਪੀੜ੍ਹੀ ਲੱਸੀ ਦੀ ਥਾਂ ਚਾਹ ਜਿਆਦਾ ਪੀਂਦੀ ਹੈ।[1]

ਪਸ਼ੂਆਂ ਵਿੱਚ ਅੱਜਕੱਲ੍ਹ ਸਭ ਤੋਂ ਜਿਆਦਾ ਸਮੱਸਿਆ ਹੈ ਥਣਾਂ ਦੀਆ ਸਮੱਸਿਆਵਾਂ । ਇਸ ਦੇ ਕਾਰਨ ਕਈ ਹੋ ਸਕਦੇ ਹਨ ਤੇ ਕੁੱਝ ਆਪਣੀਆਂ ਵੀ ਅਣਗਹਿਲੀਆਂ ਹੁੰਦੀਆਂ ਹਨ । ਕਾਰਨ ਚਾਹੇ ਕੋਈ ਵੀ ਹੋਵੇ ਪਰ ਨੁਕਸਾਨ ਪਸ਼ੂ ਨੂੰ ਵੀ ਹੁੰਦਾ ਹੈ ਤੇ ਉਸਦੇ ਮਾਲਕ ਨੂੰ ਵੀ ਕਿਉਂਕਿ ਪਸ਼ੂ ਦਾ ਰੇਟ ਪਸ਼ੂਆਂ ਦੇ ਥਣਾਂ 'ਤੇ ਹੀ ਨਿਰਭਰ ਕਰਦਾ ਹੈ। ਦਵਾਈਆਂ ਬਜ਼ਾਰ ਵਿੱਚ ਬਹੁਤ ਆ ਚੁੱਕੀਆਂ ਹਨ ਕਈ ਵਾਰ ਹਜ਼ਾਰਾਂ ਰੁਪਏ ਖਰਚ ਕੇ ਵੀ ਪਸ਼ੂ ਪਾਲਕ ਦੇ ਹੱਥ ਨਿਰਾਸ਼ਾ ਲੱਗਦੀ ਹੈ । ਅੱਜਕਲ ਦੇ ਟੈਕਨੋਲਜੀ ਵਾਲੇ ਸਮੇਂ ਵਿੱਚ ਬਜ਼ੁਰਗਾਂ ਦੇ ਦੱਸੇ ਨੁਕਤੇ ਵੀ ਸੋਸ਼ਲ ਮੀਡੀਆ ਰਾਹੀਂ ਘੁੰਮ ਰਹੇ ਹਨ। ਅਜਿਹੀ ਹੀ ਦੁੱਧ ਵਿੱਚ ਛਿੱਦੀਆਂ ਤੇ ਖੂਨ ਆਉਣ ਦੀ ਸਮੱਸਿਆ ਦਾ ਦੇਸੀ ਇਲਾਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਅਸਲ ਵਿੱਚ ਇਹ ਕਿੰਨਾ ਕੁ ਅਸਰਦਾਰ ਹੈ ਇਹ ਤੁਹਾਡੇ ਸੁਝਾਵਾਂ 'ਤੇ ਨਿਰਭਰ ਹੈ , ਜੋ ਵੀ ਸੂਝਵਾਨ ਡੇਅਰੀ ਕਿਸਾਨ ਜਾਂ ਡਾਕਟਰ #ਆਪਣੀਖੇਤੀ ਪੇਜ਼ ਰਾਹੀ ਜੁੜੇ ਹਨ ਉਹ ਆਪਣਾ ਤਜ਼ਰਬਾ ਦੱਸਣ ਤੇ ਜਿਨ੍ਹਾਂ ਨੇ ਇਹ ਨਹੀਂ ਵਰਤਿਆ ਉਹ ਕਿਸੇ ਡਾਕਟਰ ਦੀ ਸਲਾਹ ਨਾਲ ਹੀ ਇਸ ਨੂੰ ਵਰਤਣ।

ਪਸ਼ੂਆਂ ਦੇ ਦੁੱਧ ਵਿੱਚ ਖੂਨ ਤੇ ਛਿੱਦੀਆਂ ਰੋਕਣ ਲਈ ਕੀ ਹੈ ਨੁਸਖਾ :

1. 50 ਗ੍ਰਾਮ ਚਿੱਟੀ ਫਟਕੜੀ ਦੀ ਖਿੱਲ

2. 100 ਗ੍ਰਾਮ ਡਿਟੋਲ ਦਾ ਘੋਲ

3. 1 ਆਟੇ ਦਾ ਪੇੜਾ

ਸਭ ਤੋਂ ਪਹਿਲਾਂ 50 ਗ੍ਰਾਮ ਚਿੱਟੀ ਫਟਕੜੀ ਨੂੰ ਭੁੰਨ ਕੇ ਖਿੱਲ ਬਣਾਉਣੀ ਹੈ ਤੇ 100 ਗ੍ਰਾਮ ਡਿਟੋਲ ਦਾ ਘੋਲ ਪਾ ਕੇ ਫਟਕੜੀ ਦੀ ਖਿੱਲ ਨੂੰ ਬਰੀਕ ਪੀਸ ਕੇ ਆਟੇ ਵਿੱਚ ਗੁੰਨ ਕੇ ਪੇੜਾ ਬਣਾ ਕੇ 150 ਗ੍ਰਾਮ ਦੀ ਖੁਰਾਕ ਬਣਾ ਕੇ 3 ਟਾਈਮ ਦੇਣਾ ਹੈ ਮਤਲਬ ਕਿ ਇੱਕ ਖੁਰਾਕ ਸਵੇਰੇ, ਫਿਰ ਸ਼ਾਮ ਨੂੰ ਤੇ ਫਿਰ ਅਗਲੇ ਦਿਨ ਸਵੇਰੇ । 3 ਟਾਈਮ ਦੇਣ ਤੋਂ ਬਾਅਦ

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.