ਜਲਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਲਗਾਹਾਂ ਤੋਂ ਰੀਡਿਰੈਕਟ)
ਜਲਗਾਹ

ਜਲਗਾਹਾਂ ਜ਼ਮੀਨੀ ਅਤੇ ਜਲ-ਪ੍ਰਣਾਲੀਆਂ ਵਿਚਕਾਰ ਉਹ ਜਗ੍ਹਾ ਹਨ, ਜਿੱਥੇ ਪਾਣੀ ਦਾ ਪੱਧਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ ਜਾਂ ਪਾਣੀ ਘੱਟ ਡੂੰਘਾ ਹੁੰਦਾ ਹੈ। ਧਰਤੀ ਦੇ ਕੁੱਲ ਜ਼ਮੀਨੀ-ਪੁੰਜ ਦਾ ਲਗਪਗ 6 ਫ਼ੀਸਦੀ ਹਿੱਸਾ ਜਲਗਾਹਾਂ ਨੇ ਘੇਰਿਆ ਹੈ। ਪੰਜਾਬ ਵਿੱਚ ਕੁੱਲ ਭੂਗੋਲਿਕ ਖ਼ੇਤਰ ਦਾ ਸਿਰਫ 0.5 ਫੀਸਦੀ ਜਲਗਾਹਾਂ ਅਧੀਨ ਹੈ ਜਦੋਂ ਕਿ ਰਾਸ਼ਟਰੀ ਪੱਧਰ ‘ਤੇ 1.5 ਫੀਸਦੀ ਭੂਗੋਲਿਕ ਖ਼ੇਤਰ ਵਿੱਚ ਜਲਗਾਹਾਂ ਹਨ।

ਰਾਮਸਰ ਸਮਝੌਤਾ[1][ਸੋਧੋ]

2 ਫਰਵਰੀ 1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਇੱਕ ਸੰਧੀ ‘ਤੇ ਦਸਤਖ਼ਤ ਕੀਤੇ ਗਏ। ਜਲਗਾਹਾਂ ਦੀ ਸੁਰੱਖਿਅਤਾ ਅਤੇ ਸਿਆਣਪ ਨਾਲ ਇਸ ਦੇ ਸਰੋਤਾਂ ਦੀ ਵਰਤੋਂ ਲਈ ਰਾਸ਼ਟਰੀ ਕਿਰਿਆ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਇਹ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ।

ਜਲਗਾਹਾਂ ਦਾ ਖੇਤਰਫਲ[ਸੋਧੋ]

ਭਾਰਤ ਸਮੇਤ ਇਸ ਵੇਲੇ ਇਸ ਦੇ 157 ਮੈਂਬਰ ਹਨ। ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਰਾਮਸਰ ਸੂਚੀ ਵਿੱਚ 1708 ਜਲਗਾਹਾਂ ਹਨ, ਜੋ 153 ਮਿਲੀਅਨ ਹੈਕਟੇਅਰ ਖ਼ੇਤਰਫਲ ਵਿੱਚ ਫੈਲੀਆਂ ਹਨ। ਧਰਤੀ ਦਾ 6 ਫ਼ੀਸਦੀ ਖੇਤਰਫਲ ਜਲਗਾਹਾਂ ਅਧੀਨ ਆਉਂਦਾ ਹੈ। ਭਾਰਤ ਵਿੱਚ 4050537 ਹੈਕਟੇਅਰ ਰਕਬੇ ਵਿੱਚ ਜਲਗਾਹਾਂ ਫੈਲੀਆਂ ਹੋਈਆਂ ਹਨ। ਪੰਜਾਬ ਵਿੱਚ 22976 ਹੈਕਟੇਅਰ ਖੇਤਰਫਲ ਜਲਗਾਹਾਂ ਅਧੀਨ ਆਉਂਦਾ ਹੈ। ਭਾਰਤ ਵਿੱਚ ਲਗਪਗ 94 ਜਲਗਾਹਾਂ ਹਨ, ਜਿਨ੍ਹਾਂ ‘ਚੋਂ ਸਿਰਫ 25 ਜਲਗਾਹਾਂ ਰਾਮਸਰ ਸੂਚੀ ਵਿੱਚ ਸ਼ਾਮਲ ਹਨ। ਕਸ਼ਮੀਰ ਦੀ ਵੁਲਾਰ ਝੀਲ ਏਸ਼ੀਆ ਦੀ ਸਭ ਤੋਂ ਵੱਡੀ ਜਲਗਾਹ ਹੈ।

ਪੰਜਾਬ 'ਚ ਜਲਗਾਹਾਂ[ਸੋਧੋ]

ਪੰਜਾਬ ਵਿੱਚ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਤਿੰਨ ਜਲਗਾਹਾਂ ਹਰੀਕੇ, ਰੋਪੜ ਅਤੇ ਕਾਂਜਲੀ; ਰਾਸ਼ਟਰੀ ਮਹੱਤਤਾ ਵਾਲੀਆਂ ਦੋ ਜਲਗਾਹਾਂ- ਰਣਜੀਤ ਸਾਗਰ ਅਤੇ ਨੰਗਲ ਝੀਲ ਅਤੇ ਰਾਜ-ਪੱਧਰੀ ਮਹੱਤਤਾ ਵਾਲੀਆਂ ਪੰਜ ਜਲਗਾਹਾਂ ਹਨ। ਸਾਲ 1940 ਵਿੱਚ ਪੰਜਾਬ ਵਿੱਚ ਕਈ ਹੋਰ ਜਲਗਾਹਾਂ ਵੀ ਸਨ। ਇਨ੍ਹਾਂ ਵਿੱਚੋਂ ਬਹੁਤੀਆਂ ਲੋਪ ਹੋ ਚੁੱਕੀਆਂ ਹਨ ਜਾਂ ਸੁੰਗੜ ਕੇ ਛੱਪੜ ਰਹਿ ਗਈਆਂ ਹਨ।

  • ਹਰੀਕੇ ਜਲਗਾਹ ਸਤਲੁਜ ਦਰਿਆ ਅਤੇ ਬਿਆਸ ਦਰਿਆ ਦੇ ਸੰਗਮ ਉਪਰ ਉਸਾਰੇ ਬੰਨ੍ਹ ਕਾਰਨ 1952 ਵਿੱਚ ਹੋਂਦ ’ਚ ਆਈ। ਇਸ ਦਾ ਖੇਤਰਫਲ 41 ਵਰਗ ਕਿਲੋਮੀਟਰ ਹੈ। ਹਰੀਕੇ ਜਲਗਾਹ ਵਿੱਚ ਦੁਰਲਭ ਪ੍ਰਜਾਤੀ ਦੀ ਚਿੜੀ ‘ਜੋਰਤਨ ਬੈਬਲਰ’ ਦਿਖਾਈ ਦਿੱਤੀ ਹੈ। ਹਰੀਕੇ ਜਲਗਾਹ ’ਤੇ 2010 ਵਿੱਚ 79500, 2011 ਵਿੱਚ 100124 ਪ੍ਰਵਾਸੀ ਪੰਛੀਆਂ ਦੀ ਆਮਦ ਹੋਈ। ਹਰੀਕੇ ਜਲਗਾਹ ਵਿੱਚ ਡੌਲਫਨ ਮੱਛੀਆਂ ਅਤੇ ਦੁਰਲੱਭ ਪ੍ਰਜਾਤੀ ਦਾ ਕੱਛੂਕੁੰਮਾ ਵੀ ਦੇਖਿਆ ਗਿਆ। ਸਰਦ ਰੁੱਤ ਦੌਰਾਨ ਸਾਇਬੇਰੀਆ ਤੋਂ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰ ਕੇ ਵੱਡੀ ਗਿਣਤੀ ਵਿੱਚ ਪਰਵਾਸੀ ਪੱਛੀ ਹਰੀਕੇ ਜਲਗਾਹ ’ਤੇ ਆਉਂਦੇ ਹਨ।
  • ਕਾਂਜਲੀ ਜਲਗਾਹ ਕਪੂਰਥਲਾ ਤੋਂ 4 ਕਿਲੋਮੀਟਰ ਦੂਰੀ ’ਤੇ ਕਾਲੀ ਵੇਈਂ ’ਤੇ ਸਾਲ 1870 ਵਿੱਚ ਬੰਨ੍ਹ ਸਦਕਾ ਹੋਂਦ ’ਚ ਆਈ।
  • ਰੋਪੜ ਜਲਗਾਹ ਸਤਲੁਜ ਦਰਿਆ ’ਤੇ ਬਣੀ ਹੋਈ ਹੈ।

ਜਲਗਾਹਾਂ ਅਤੇ ਜਲ ਜੰਤੂ[ਸੋਧੋ]

ਜਲਗਾਹਾਂ ਸਾਡੀ ਵਾਤਾਵਰਨ ਦਾ ਮਹੱਤਵਪੂਰਣ ਅੰਗ ਹਨ। ਮਨੁੱਖੀ ਜੀਵਨ ਵਿੱਚ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਜਲਗਾਹਾਂ ’ਤੇ ਦੁਰਲੱਭ ਮੱਛੀਆਂ, ਮੁਰਗਾਬੀਆਂ ਅਤੇ ਹੋਰ ਜਲ ਜੰਤੂ ਮਿਲਦੇ ਹਨ। ਪ੍ਰਕਿਰਤੀ ਵਿੱਚ ਇਹ ਗੁਰਦਿਆਂ ਦਾ ਕੰਮ ਕਰਦੀਆਂ ਹਨ। ਇਹ ਜਲਗਾਹਾਂ ਸੈਲਾਨੀ ਨੂੰ ਵੀ ਖਿੱਚਦੀਆਂ ਹਨ। ਹਰ ਸਾਲ ਲੱਖਾਂ ਸੈਲਾਨੀ ਇਨ੍ਹਾਂ ਜਲਗਾਹਾਂ ਨੂੰ ਵੇਖਣ ਆਉਦੇ ਹਨ ਅਤੇ ਕੁਦਰਤ ਦਾ ਅਨੰਦ ਮਾਣਦੇ ਹਨ। ਜਲਗਾਹਾਂ ਮਨੋਰੰਜਨ ਦਾ ਕੁਦਰਤੀ ਸਾਧਨ ਹਨ। ਇਹ ਹੜ੍ਹਾਂ ਨੂੰ ਆਪਣੇ ਅੰਦਰ ਸਮੋਣ ਦੀ ਸ਼ਕਤੀ ਰੱਖਦੀਆਂ ਹਨ। ਲੋਪ ਹੋ ਰਹੇ ਜੀਵਾਂ ਲਈ ਸੁਰੱਖਿਆਂ ਪ੍ਰਦਾਨ ਕਰਦੀਆਂ ਹਨ। ਜਲਗਾਹਾਂ ਵਿਸ਼ੇਸ਼ ਪਦਾਰਥਾਂ ਰੱਸੇ, ਉਸਾਰੀ, ਬਾਲਣ, ਆਦਿ ਅਤੇ ਕਮਲ, ਸਿੰਗਾੜਾ ਆਦਿ ਦੀਆਂ ਸ੍ਰੋਤ ਵੀ ਹੁੰਦੀਆਂ ਹਨ।

ਪਾਣੀ ਦੇ ਸੋਮੇ[ਸੋਧੋ]

ਪੀਣ ਵਾਲੇ ਪਾਣੀ ਅਤੇ ਸਿੰਚਾਈ ਦਾ ਸੋਮਾ ਹੁੰਦੀਆਂ ਹਨ। ਭੂਮੀ ਹੇਠਲੇ ਪਾਣੀ ਦੇ ਭੰਡਾਰ ਦੀ ਮੁੜ ਭਰਾਈ ਕਰਕੇ ਪਾਣੀ ਦੇ ਹੋ ਰਹੇ ਨੀਵੇਂ ਪੱਧਰ ਨੂੰ ਰੋਕਦੀਆਂ ਹਨ। ਉਦਯੋਗੀ ਨਿਕਾਸ, ਖੇਤਾਂ ਦਾ ਕਾਸ਼ਤੀ ਵਹਿਣ (ਰਸਾਇਣਕ ਖਾਦਾਂ) ਕਾਸ਼ਤ ਲਈ ਵਰਤੋਂ, ਜਲਕੁੰਭੀ (ਜਾਂ ਕਲਾਲੀ), ਘਰੇਲੂ ਨਿਕਾਸ, ਬ੍ਰਿਛ ਬੂਟਿਆਂ ਦੀ ਘਾਟ, ਚਰਗਾਹਾਂ ਵਜੋਂ ਸ਼ੋਸਣ, ਮਿੱਟੀ ਦਾ ਖੁਰਨਾ, ਸ਼ਿਕਾਰ ਨਜਾਇਜ ਕਬਜ਼ੇ, ਪ੍ਰਦੂਸ਼ਣ ਆਦਿ ਜਲਗਾਹਾਂ ਲਈ ਵੱਡੇ ਖ਼ਤਰੇ ਹਨ। ਜਲਗਾਹਾਂ ਨੂੰ ਬਚਾਉਣ ਲਈ ਯਤਨਾਂ ਦੀ ਲੋੜ ਹੈ।

ਹਵਾਲੇ[ਸੋਧੋ]

  1. "The Ramsar 40th Anniversary Message for November". Ramsar. Retrieved 2011-10-10.