ਜਵਾਨ ਮਾਰਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਰਲ ਮਾਰਕਸ 1861 ਵਿੱਚ

ਕੁਝ ਸਿਧਾਂਤਕਾਰ ਕਾਰਲ ਮਾਰਕਸ ਦੇ ਚਿੰਤਨ ਨੂੰ "ਜਵਾਨ" ਅਤੇ "ਪ੍ਰੋਢ" ਦੋ ਪੜਾਵਾਂ ਵਿੱਚ ਵੰਡਿਆ ਸਮਝਦੇ ਹਨ। ਇਸ ਗੱਲ ਬਾਰੇ ਅਸਹਿਮਤੀ ਹੈ ਕਿ ਮਾਰਕਸ ਦੀ ਸੋਚ ਕਦੋਂ ਪ੍ਰੋਢ ਦੌਰ ਵਿੱਚ ਦਾਖਲ ਹੋਣ ਲੱਗੀ, ਅਤੇ "ਜਵਾਨ ਮਾਰਕਸ" ਦੀ ਧਾਰਨਾ ਦਾ ਸੰਬੰਧ ਮਾਰਕਸ ਦੇ ਵਿਚਾਰਧਾਰਾਈ ਵਿਕਾਸ ਅਤੇ ਇਸਦੀ ਸੰਭਾਵੀ ਇੱਕਤਾ ਦੀ ਸਮੱਸਿਆ ਦਾ ਜਾਇਜ਼ਾ ਲੈਣ ਨਾਲ ਹੈ।

ਸਮੱਸਿਆ ਇਸ ਪ੍ਰਕਾਰ, ਫਿਲਾਸਫੀ ਤੋਂ ਅਰਥਸ਼ਾਸਤਰ ਤੱਕ ਮਾਰਕਸ ਦੀ ਤਬਦੀਲੀ ਤੇ ਫ਼ੋਕਸ ਹੁੰਦੀ ਹੈ, ਜਿਸ ਨੂੰ ਆਰਥੋਡਕਸ ਮਾਰਕਸਵਾਦ ਵਿਗਿਆਨਕ ਸਮਾਜਵਾਦ ਵੱਲ ਪ੍ਰਗਤੀਸ਼ੀਲ ਤਬਦੀਲੀ ਦੇ ਤੌਰ ਤੇ ਲੈਂਦਾ ਹੈ।