ਜਸਪਾਲ ਭੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਸਪਾਲ ਭੱਟੀ
ਜਨਮ ਜਸਪਾਲ ਸਿੰਘ ਭੱਟੀ
3 ਮਾਰਚ 1955(1955-03-03)
ਅੰਮ੍ਰਿਤਸਰ, ਪੰਜਾਬ, ਭਾਰਤ
ਮੌਤ 25 ਅਕਤੂਬਰ 2012(2012-10-25) (ਉਮਰ 57)
ਸ਼ਾਹਕੋਟ, ਪੰਜਾਬ, ਭਾਰਤ
ਕੌਮੀਅਤ ਭਾਰਤੀ
ਕਿੱਤਾ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਵਿਅੰਗਕਾਰ, ਹਾਸ-ਰਸ ਕਲਾਕਾਰ
ਸਰਗਰਮੀ ਦੇ ਸਾਲ 1990–2012
ਪ੍ਰਮੁੱਖ ਕਾਰਜ ਉਲਟਾ ਪੁਲਟਾ, ਫਲਾਪ ਸ਼ੋ, ਫੁੱਲ ਟੈਨਸ਼ਨ
ਧਰਮ ਸਿੱਖ ਮੱਤ
ਜੀਵਨ ਸਾਥੀ ਸਵੀਤਾ ਭੱਟੀ
ਇਨਾਮ ਪਦਮ ਭੂਸ਼ਣ[੧]

ਜਸਪਾਲ ਭੱਟੀ (੩ ਮਾਰਚ ੧੯੯੫ - ੨੫ ਅਕਤੂਬਰ ੨੦੧੨) ਇੱਕ ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ, ਕਾਰਟੂਨਿਸਟ ਅਤੇ ਅਦਾਕਾਰ ਸਨ ਜੋ ਆਮ ਆਦਮੀ ਦੇ ਜੀਵਨ ਦੀਆਂ ਮੁਸੀਬਤਾਂ ਉੱਤੇ ਆਪਣੇ ਵਿਅੰਗ ਲਈ ਮਸ਼ਹੂਰ ਸਨ।[੨] ਉਹ ਹਿੰਦੀ ਟੈਲੀਵਿਜ਼ਨ ਅਤੇ ਸਿਨਮੇ ਦੇ ਉੱਘੇ ਅਦਾਕਾਰ, ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਸਨ। ੮੦ ਦੇ ਦਹਾਕੇ ਦੇ ਅੰਤ ਵਿੱਚ ਦੂਰਦਰਸ਼ਨ ’ਤੇ ਸਵੇਰ ਵੇਲ਼ੇ ਉਲਟਾ-ਪੁਲਟਾ ਸ਼ੋ ਰਾਹੀਂ ਮਸ਼ਹੂਰ ਹੋਏ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿੱਚ ਟ੍ਰਿਬਿਊਨ ਅਖ਼ਬਾਰ ਵਿੱਚ ਕਾਰਟੂਨਿਸਟ ਸਨ। ਇੱਕ ਕਾਰਟੂਨਿਸਟ ਹੋਣ ਦੇ ਨਾਤੇ ਹੀ ਉਨ੍ਹਾਂ ਨੂੰ ਆਮ ਆਦਮੀ ਨਾਲ ਜੁੜੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਉੱਤੇ ਵਿਅੰਗਮਈ ਚੋਟ ਕਰਨ ਦਾ ਪਹਿਲਾਂ ਤੋਂ ਹੀ ਤਜਰਬਾ ਸੀ। ਆਪਣੀ ਇਸ ਕਾਬਲੀਅਤ ਸਦਕਾ ਉਹ ਉਲਟਾ-ਪੁਲਟਾ ਸ਼ੋ ਨੂੰ ਬਹੁਤ ਰੋਚਕ ਬਣਾਉਣ ਵਿੱਚ ਸਫਲ ਰਹੇ ਸਨ। ੯੦ਵਿਆਂ ਦੇ ਸ਼ੁਰੂ ਵਿੱਚ ਉਹ ਦੂਰਦਰਸ਼ਨ ਤੋਂ ਇੱਕ ਹੋਰ ਲੜੀਵਾਰ ਫਲੌਪ ਸ਼ੋ ਲੈ ਕੇ ਆਏ ਜੋ ਬਹੁਤ ਪ੍ਰਸਿੱਧ ਹੋਇਆ ਅਤੇ ਇਸਦੇ ਬਾਅਦ ਜਸਪਾਲ ਭੱਟੀ ਨੂੰ ਇੱਕ ਕਾਰਟੂਨਿਸਟ ਦੀ ਬਜਾਏ ਇੱਕ ਹਾਸ-ਰਸ ਅਦਾਕਾਰ ਦੇ ਰੂਪ ਵਿੱਚ ਪਛਾਣ ਮਿਲੀ।

੨੫ ਅਕਤੂਬਰ ੨੦੧੨ ਨੂੰ ਸਵੇਰੇ ੩ ਵਜੇ ਜਲੰਧਰ (ਚੜ੍ਹਦਾ ਪੰਜਾਬ) ਦੇ ਰਸਤੇ ਵਿੱਚ ਸ਼ਾਹਕੋਟ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Cite error: Invalid <ref> tag; no text was provided for refs named Padma_Bhushan_award_for_Jaspal_Bhatti
  2. "ਜਸਪਾਲ ਭੱਟੀ ਫਲਾਪ ਸ਼ੋ". ਦ ਟਾਈਮਜ਼ ਆੱਫ਼ ਇੰਡੀਆ. ਅਕਤੂਬਰ ੨੫, ੨੦੧੨. http://timesofindia.indiatimes.com/videos/entertainment/tv/Jaspal-Bhattis-Flop-Show/videoshow/16951612.cms. Retrieved on ਨਵੰਬਰ ੧੦, ੨੦੧੨.