ਅੰਮ੍ਰਿਤਸਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਇਹ ਲੇਖ ਅੰਮ੍ਰਿਤਸਰ ਸ਼ਹਿਰ ਬਾਰੇ ਹੈ। ਅੰਮ੍ਰਿਤਸਰ ਜ਼ਿਲੇ ਬਾਰੇ ਜਾਣਕਾਰੀ ਵੇਖਣ ਲਈ ਅੰਮ੍ਰਿਤਸਰ ਜ਼ਿਲਾ ਵੇਖੋ।
Golden Temple India.jpg

ਅੰਮ੍ਰਿਤਸਰ, ਮਤਲਬ "ਅੰਮ੍ਰਿਤ ਦਾ ਸਰੋਵਰ", ਪੰਜਾਬ, ਭਾਰਤ ਦਾ ਸਰਹੱਦੀ ਸ਼ਹਿਰ ਹੈ। ਇਹ ਸਥਾਨ ਸਿੱਖ ਧਰਮ ਦ ਧਾਰਮਿਕ ਅਤੇ ਸਭਿਆਚਾਰਕ ਕੇਂਦ‍ਰ ਹੈ| ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ 3,000,000 ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ 2001 ਭਾਰਤੀ ਜਨ-ਸੰਖਿਆ ਗਣਨਾ ਅਨੁਸਾਰ ਹੈ। ਇਸ ਦਾ ਪਰਸ਼ਾਸਕੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲਾ ਹੈ। ਇਹ ਭਾਰਤ ਦੀ ਪੰਜਾਬ ਪਰਦੇਸ਼ ਵਿੱਚ ਉੱਤਰੀ ਭਾਗ ਹੈ, ਜੋ ਕਿ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ| ਅੰਮ੍ਰਿਤਸਰ ਵਿੱਚ ਮੁੱਖ ਭਾਸ਼ਾ ਪੰਜਾਬੀ ਹੈ। ਹੋਰ ਭਾਸ਼ਾਵਾਂ ਵਿੱਚ ਹਿੰਦੀ, ਉਰਦੂ ਅਤੇ ਅੰਗਰੇਜ਼ੀ ਹਨ ।

ਸਮਗੱਰੀ

[ਸੋਧ] ਇਤਿਹਾਸ

ਅੰਮ੍ਰਿਤਸਰ ਸ਼ਹਿਰ ਦੀ ਨੀਂਹ 1577 ਵਿਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੁੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ । 1635 ਵਿਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੁੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।

18ਵੀਂ ਸਦੀ ਵਿਚ ਕਈ ਉਤਾਰ ਚੜਾਉ ਸ਼ਹਿਰ ਵਿਚ ਹੋਏ । 1765 ਵਿਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ । ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ । ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿਚ ਸਾਹਮਣੇ ਆਇਆ। 18ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।

ਰਣਜੀਤ ਸਿੰਘ, ਜੋਕਿ 1801 ਤਕ ਮਹਾਰਾਜੈ ਦੀ ਪਦਵੀ ਪ੍ਰਾਪਤ ਕਰ ਚੁਕਿਆ ਸੀ ਨੇ 1805 ਵਿਚ ਇਥੇ ਆਪਣਾ ਅਧਿਕਾਰ ਜਮਾਇਆ ਜਦੌਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ।1815 ਵਿਚ ਰਾਮਗੜੀਆ ਕਿਲਾ ਹਥਿਆ ਲੈਣ ਉਪਰੰਤ 1820 ਵਿਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ । ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿਚ ਹੋਰ ਅੱਗੇ ਵਧਿਆ।

[ਸੋਧ] ਮੁੱਖ ਆਕਰਸ਼ਨ

ਇਹ ਸ਼ਹਿਰ ਸਿਖੀ ਇਤਿਹਾਸ ਦਾ ਗੜ੍ਹ ਰਿਹਾ ਹੈ | ਅੰਮ੍ਰਿਤਸਰ ਵਿੱਚ ਤੇ ਇਸ ਦੇ ਨਜ਼ਦੀਕ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਥਾਂ ਮੌਜੂਦ ਹਨ | ਅਨੇਕ ਗੁਰਦਵਾਰਾ ਸਾਹਿਬਾਨ ਤੌਂ ਇਲਾਵਾ ,ਲਾਰੰਸ ਰੋਡ ਸਥਿਤ ਭਾਈ ਵੀਰ ਸਿੰਘ ਮੈਮੋਰੀਅਲ ਘਰ , ਰਾਮ(ਕੰਪਨੀ) ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਠਾਕਰ ਸਿੰਘ ਆਰਟ ਗੈਲਰੀ ਆਦਿ ਵੇਖਣ ਯੋਗ ਅਸਥਾਨ ਹਨ। ਅੰਮ੍ਰਿਤਸਰ ਦਿੱਲੀ ਤੋਂ ਜਲੰਧਰ ਆਉਂਦੇ ਜੀ.ਟੀ ਰੋਡ ਤੇ ਭਾਰਤ ਦਾ ਆਖਰੀ ਮੁੱਖ ਸ਼ਹਿਰ ਹੈ ਅਤੇ ਇਸ ਤੋਂ ਅੱਗੇ ਇਹ ਸਡ਼ਕ ਲਾਹੌਰ ਨੂੰ ਤੁਰ ਜਾਂਦੀ ਹੈ | ਲਾਹੌਰ, ਜੋ ਕੀ ਵੰਡ ਤੋ ਪਹਿਲੇ ਪੰਜਾਬ ਦੀ ਰਾਜਧਾਨੀ ਸੀ, ਅੰਮ੍ਰਿਤਸਰ ਤੋਂ ਸਾਰਾ ੫੦ ਕਿ.ਮੀ ਦੀ ਦੂਰੀ ਤੇ ਹੈ | ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲੇ ਦਾ ਅਨੁਸ਼ਾਸ਼ਨ ਅਤੇ ਵਪਾਰਕ ਗੜ੍ਹ ਵੀ ਹੈ | ਪਰ ਇਸਦੇ ਬਾਰਡਰ ਤੋਂ ਨੇੜੇ ਹੋਣ ਕਰਕੇ ਇਸ ਦਾ ਉਦਯੋਗਕ ਵਿਕਾਸ ਨਹੀਂ ਹੋ ਸਕਿਆ | ਅੰਮ੍ਰਿਤਸਰ ਸ਼ਹਿਰ ਦਾ ਮੁੱਖ ਹਵਾਈ ਅੱਡਾ ਰਾਜਾ ਸਾਹਂਸੀ ਅੰਤਰ-ਰਾਸ਼ਟਰੀ ਹਵਾਈ ਅੱਡਾ ਹੈ ਹੋ ਕਿ ਸ਼ਹਿਰ ਦੇ ਕੇਂਦਰ ਤੋਂ ਗਿਆਰਾਂ ਕਿ.ਮੀ ਦੀ ਦੂਰੀ ਤੇ ਹੈ | ਇਸ ਅੱਡੇ ਤੋਂ ਬਹੁਤ ਸਾਰੀਆਂ ਵਿਦੇਸ਼ੀ ਉਡਾਣਾ ਚੜਦੀਆਂ ਨੇ | ਇਥੋਂ ਸਿੰਗਾਪੁਰ, ਤਾਸ਼ਕੰਦ, ਅਸ਼ਗਾਬਾਤ ਅਤੇ ਲੰਡਨ, ਬਰਮਿੰਘਮ ਤੇ ਟਰੰਟੋ ਨੂੰ ਵੀ ਉਡਾਨਾਂ ਨੇ | ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਬੜੀ ਆਵਾਜਾਹੀ ਹੋਣ ਕਰਕੇ ਐਥੋਂ ਹੋਰ ਉਡਾਨਾਂ ਦੇ ਸ਼ੁਰੂ ਹੋਣ ਦੀਆਂ ਵੀ ਉਮੀਦ ਨੇ | ਅੰਮ੍ਰਿਤਸਰ ਦੇ ਮੁੱਖ ਵਪਾਰਕ ਕਾਰੋਬਾਰ ਟੂਰੀਜ਼ਮ, ਐਥੋਂ ਦਾ ਕੱਪੜਾ ਬਜ਼ਾਰ, ਖੇਤੀ, ਦਸਤਕਾਰੀ, ਸੇਵਾ ਖੇਤਰ ਅਤੇ ਸੂਖਮ ਇੰਜਿਨਰਿੰਗ ਹੈ |

[ਸੋਧ] ਸਿਖਿਆ

ਖਾਲਸਾ ਕਾਲਜ ਇਸ ਇਲਾਕੇ ਦੋ ਸਭ ਤੋਂ ਪੁਰਾਣਾ ਵਿਦਿਅਕ ਸੰਗਠਨ ਹੈ | ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਤ ਹੋਇਆ ਸੀ | ਇਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿੱਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਦਿੰਦਾ ਹੈ | 1969 ਵਿੱਚ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਹੋਈ ਸੀ | ਅੰਮ੍ਰਿਤਸਰ ਵਿੱਚ ਡੀ ਏ ਵੀ ਕਾਲਜ ਅਤੇ ਬੀ ਬੀ ਕੇ-ਡੀ ਏ ਵੀ ਕਾਲਜ ਫਾਰ ਵੋਮੈਨ ਵੀ ਹਨ |

[ਸੋਧ] ਧਾਰਮਿਕ ਥਾਵਾਂ

ਸ਼ਹਿਰ ਵਿੱਚ ਹੇਠ ਦਿੱਤੀਆਂ ਧਾਰਮਿਕ ਥਾਵਾਂ ਹਨ:

[ਸੋਧ] ਇਹ ਵੀ ਵੇਖੋ

ਅੰਮ੍ਰਿਤਸਰ ਜ਼ਿਲਾ

[ਸੋਧ] ਬਾਹਰੀ ਸਬੰਧ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ